ਬਠਿੰਡਾ: ਬਠਿੰਡਾ ਦੇ ਹਲਕਾ ਮੌੜ ਮੰਡੀ ਦੇ ਪਿੰਡ ਘੁੰਮਣ ਕਲਾਂ ਵਿੱਚ ਹੱਡਾ ਰੋੜੀ ਦੇ ਮਸਲੇ ਨੂੰ ਲੈ ਕੇ ਪਿੰਡ ਵਾਸੀਆਂ ਵੱਲੋਂ ਬਠਿੰਡਾ ਮਾਨਸਾ ਹਾਈਵੇਅ ਜਾਮ ਕਰਵਾਏ ਜਾਣ ਤੋਂ ਬਾਅਦ ਪੁਲਿਸ ਵੱਲੋਂ ਧੱਕਾ-ਮੁੱਕੀ ਕਰ ਸੜਕ ਖਾਲੀ ਕਰਵਾਈ ਗਏ।
ਪੁਲਿਸ ਵਾਲਿਆਂ ਵੱਲੋਂ ਜਾਮ ਲਈ ਲਗਾਏ ਟਰੈਕਟਰਾਂ ਨੂੰ ਆਪ ਚਲਾ ਕੇ ਪਾਸੇ ਕੀਤਾ ਗਿਆ। ਇਸੇ ਦੌਰਾਨ ਹਿਰਾਸਤ ਵਿੱਚ ਲਏ ਲੋਕਾਂ ਨੂੰ ਬੱਸ ਵਿੱਚ ਬੈਠਿਆ ਤੇ ਡੀਐਸਪੀ ਮੌੜ ਬਲਜੀਤ ਸਿੰਘ ਨੇ ਸੋਟੀਆਂ ਮਾਰੀਆਂ। DSP of Maur Mandi committed atrocities on farmers.
ਇਸੇ ਦੌਰਾਨ DSP ਬਲਜੀਤ ਸਿੰਘ ਨੇ ਕਿਹਾ ਕਿ ਇਸ ਪਿੰਡ ਵਿੱਚ ਬਠਿੰਡਾ ਦੇ ਹਲਕਾ ਮੌੜ ਮੰਡੀ ਦੇ ਪਿੰਡ ਘੁੰਮਣ ਕਲਾਂ ਵਿੱਚ ਹੱਡਾ ਰੋੜੀ ਦਾ ਰੌਲਾ ਸੀ। ਉਨ੍ਹਾਂ ਕਿਹਾ ਕਿ ਅੱਜ ਇੱਥੇ ਸਿਰਫ ਮਿਣਤੀ ਕਰਨ ਲਈ ਆਏ ਸੀ ਅਤੇ ਅੱਧਾ ਪੌਣਾ ਘੰਟਾ ਮਿਣਤੀ ਚੱਲਦੀ ਰਹੀ ਕਿ ਇਨ੍ਹਾਂ ਦੋਵੇਂ ਧਿਰਾਂ ਨੂੰ ਬੈਠਾ ਕੇ ਇਸ ਰੌਲੇ ਦਾ ਹੱਲ ਕੀਤਾ ਜਾਵੇ।
ਪਰ ਇਸੇ ਦੌਰਾਨ ਇਨਾਂ ਵੱਲੋਂ ਮੇਰੇ ਅਤੇ ਮੇਰੇ ਐਸਐਚਓ ਨਾਲ ਦੂਰਵਿਵਹਾਰ ਕੀਤਾ ਸਾਡੇ ਕਈ ਜਣਿਆ ਦੇ ਸੱਟਾਂ ਮਾਰੀਆਂ। ਜਿਸ ਤੋਂ ਬਾਅਦ ਕਾਨੂੰਨ ਦੇ ਮੁਤਾਬਿਕ ਇਨ੍ਹਾਂ 'ਤੇ ਪਰਚਾ ਦਰਜ ਕੀਤਾ ਗਿਆ। ਉਨ੍ਹਾਂ ਕਿਹਾ ਕਿ ਬਾਕੀ ਬਣਦੀ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ: ਇੱਕ ਵਿਧਾਇਕ ਇੱਕ ਪੈਨਸ਼ਨ ਦੇ ਸਕੀਮ ਵਿੱਚ ਸੁਣਵਾਈ, ਹਾਈਕੋਰਟ ਨੇ ਸਰਕਾਰ ਨੂੰ ਜਾਰੀ ਕੀਤਾ ਨੋਟਿਸ