ਬਠਿੰਡਾ : ਬਠਿੰਡਾ ਵਿੱਚ ਝੋਨੇ ਦੀ ਫ਼ਸਲ ਖਰਾਬ ਹੋਣ ਤੋਂ ਬਾਅਦ ਇਕ ਕਿਸਾਨ ਨੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਮੁਤਾਬਿਕ ਸਵਾ ਏਕੜ ਜ਼ਮੀਨ ਦੇ ਮਾਲਕ ਬੱਗਾ ਸਿੰਘ ਨੇ 15 ਏਕੜ ਠੇਕੇ ਉੱਤੇ ਜ਼ਮੀਨ ਲੈਕੇ ਵਾਹੀ ਕਰਦਾ ਸੀ। ਕਿਸਾਨ ਉੱਤੇ (A farmer committed suicide in Bathinda) ਬੈਂਕ ਅਤੇ ਆੜਤੀਆਂ ਦਾ ਕੋਈ ਪੰਦਰਾਂ ਲੱਖ ਰੁਪਏ ਦਾ ਕਰਜਾ ਸੀ।
ਜਾਣਕਾਰੀ ਮੁਤਾਬਿਕ ਬਠਿੰਡਾ ਦੇ ਪਿੰਡ (Suicide due to bad paddy crop) ਫਲੜ ਦੇ ਕਿਸਾਨ ਬੱਗਾ ਸਿੰਘ ਨੇ ਕੋਈ ਜ਼ਹਿਰੀਲੀ ਚੀਜ਼ ਪੀ ਕੇ ਖੁਦਕੁਸ਼ੀ ਕੀਤੀ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਬੱਗਾ ਸਿੰਘ ਦੇ ਪਰਿਵਾਰਕ ਮੈਂਬਰ ਲਛਮਣ ਸਿੰਘ ਨੇ ਦੱਸਿਆ ਕਿ ਉਸ ਕੋਲ ਕਰੀਬ ਸਵਾ ਏਕੜ ਆਪਣੀ ਜਮੀਨ ਸੀ ਅਤੇ ਕਰੀਬ 15 ਏਕੜ ਜ਼ਮੀਨ ਠੇਕੇ ਉੱਤੇ ਲੈਕੇ ਖੇਤੀਬਾੜੀ ਕਰਦਾ ਸੀ। ਇਸ ਵਾਰ ਝੋਨੇ ਦੀ ਫ਼ਸਲ ਬਾਰਿਸ਼ ਨਾ ਹੋਣ ਕਾਰਨ ਖ਼ਰਾਬ ਹੋ ਗਈ, ਜਿਸ ਕਾਰਨ ਬਗਾ ਸਿੰਘ ਕਾਫੀ ਪ੍ਰੇਸ਼ਾਨ ਰਹਿੰਦਾ ਸੀ। ਉਸ ਉੱਪਰ ਪਹਿਲਾਂ ਵੀ ਕਰੀਬ 15 ਲੱਖ (Suicides of farmers in Bathinda ) ਰੁਪਏ ਦਾ ਬੈਂਕ ਅਤੇ ਆੜਤੀਆਂ ਦਾ ਕਰਜ਼ਾ ਸੀ। ਇਸੇ ਮਾਨਸਿਕ ਪ੍ਰੇਸ਼ਾਨੀ ਦੇ ਕਾਰਣ ਉਸ ਨੇ ਦੋ ਦਿਨ ਪਹਿਲਾਂ ਕੋਈ ਜ਼ਹਿਰੀਲੀ ਵਸਤੂ ਪੀ ਕੇ ਖੁਦਕੁਸ਼ੀ ਕਰ ਲਈ ਹੈ। ਉਸਦੀਆਂ ਦੋ ਲੜਕੀਆਂ ਅਤੇ ਇਕ ਲੜਕਾ ਹੈ। ਪਰਿਵਾਰ ਨੇ ਸਰਕਾਰ ਤੋਂ ਕਰਜ਼ਾ ਮਾਫੀ ਦੀ ਮੰਗ ਕੀਤੀ ਹੈ।
- Khalistani Threat: ਖਾਲਿਸਤਾਨੀ ਸਿਰਫ ਭਾਰਤ ਨਹੀਂ ਕੈਨੇਡਾ ਲਈ ਵੀ ਨੇ ਖਤਰਾ, 38 ਸਾਲ ਪਹਿਲਾਂ ਖਾਲਿਸਤਾਨੀ ਲੈ ਚੁੱਕੇ ਨੇ ਸੈਂਕੜੇ ਕੈਨੇਡੀਅਨ ਲੋਕਾਂ ਦੀ ਜਾਨ
- Farmer Organizations Protest: ਕਿਸਾਨ ਜਥੇਬੰਦੀਆਂ ਨੇ ਵੱਖ-ਵੱਖ ਮੰਗਾਂ ਨੂੰ ਲੈ ਕੇ ਡਿਪਟੀ ਕਮਿਸ਼ਨਰ ਦਫ਼ਤਰ ਅੱਗੇ ਲਗਾਇਆ ਧਰਨਾ
- India Book of Records: ਰਾਮਪੁਰਾ ਫੂਲ ਦੀ ਧੀ ਨੇ ਗਣਿਤ ਵਿੱਚ ਗੱਡੇ ਝੰਡੇ, ਇੰਡੀਆ ਬੁੱਕ ਆੱਫ ਰਿਕਾਰਡ ਵਿੱਚ ਦਰਜ ਹੋਇਆ ਨਾਮ
ਇਸ ਬਾਰੇ ਪੁਲਿਸ ਅਧਿਕਾਰੀ ਗੁਰਤੇਜ ਸਿੰਘ ਨੇ ਦੱਸਿਆ ਕਿ (Farmer committed suicide due to debt) ਉਨ੍ਹਾਂ ਕੋਲ ਪੁਲਿਸ ਰੂਮ ਤੋਂ ਸੂਚਨਾ ਮਿਲੀ ਸੀ ਕਿ ਪਿੰਡ ਫੱਲੜ ਦੇ ਕਿਸਾਨ ਬੱਗਾ ਸਿੰਘ ਵੱਲੋਂ ਕੋਈ ਜ਼ਹਿਰੀਲੀ ਵਸਤੂ ਪੀ ਕੇ ਖੁਦਕੁਸ਼ੀ ਕਰ ਲਈ ਗਈ ਹੈ। ਉਨ੍ਹਾਂ ਵੱਲੋਂ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਅਧਾਰ ਉੱਤੇ ਕਾਰਵਾਈ ਕੀਤੀ ਜਾ ਰਹੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ।