ETV Bharat / state

ਫ਼ਸਲਾਂ ਦੀ ਗੁਰਦਾਵਰੀ ਲਈ ਡੀਸੀ ਨੂੰ ਦਿੱਤਾ ਮੰਗ-ਪੱਤਰ

ਸਾਬਕਾ ਐੱਮਐੱਲਏ ਜੀਤਮਹਿੰਦਰ ਸਿੱਧੂ ਨੇ ਮੀਂਹ ਕਾਰਨ ਕਿਸਾਨਾਂ ਦੀਆਂ ਬਰਬਾਦ ਹੋਈਆਂ ਫ਼ਸਲਾਂ ਲਈ ਗੁਰਦਾਵਰੀ ਲਈ ਬਠਿੰਡਾ ਦੇ ਡੀਸੀ ਨੂੰ ਮੰਗ ਪੱਤਰ ਦਿੱਤਾ।

ਫ਼ਸਲਾਂ ਦੀ ਗੁਰਦਾਵਰੀ ਲਈ ਡੀਸੀ ਨੂੰ ਦਿੱਤਾ ਮੰਗ-ਪੱਤਰ
author img

By

Published : Jun 18, 2019, 9:27 PM IST

ਤਲਵੰਡੀ ਸਾਬੋ : ਪਿਛਲੇ ਸਮੇਂ ਦੌਰਾਨ ਗੜੇਮਾਰੀ ਕਰਕ ਤਬਾਹ ਹੋਈ ਨਰਮੇ ਦੀ ਫ਼ਸਲ ਅਤੇ ਹੁਣ ਸੂਬੇ ਦੇ ਵਿੱਚ ਪੈ ਰਹੇ ਮੀਂਹ ਕਾਰਨ ਬਰਬਾਦ ਹੋ ਰਹੀਆਂ ਝੋਨੇ ਦੀਆਂ ਫ਼ਸਲਾਂ ਵਾਸਤੇ ਕਿਸਾਨ ਲਗਾਤਾਰ ਗੁਰਦਾਵਰੀ ਦੀ ਮੰਗ ਕਰ ਰਹੇ ਹਨ। ਜਿਸ ਨੂੰ ਲੈ ਕੇ ਹਲਕੇ ਦੇ ਸਾਬਕਾ ਐੱਮਐੱਲਏ ਜੀਤਮਹਿੰਦਰ ਸਿੱਧੂ ਦੀ ਅਗਵਾਈ ਹੇਠ ਕਿਸਾਨਾਂ ਦਾ ਇੱਕ ਵਫ਼ਦ ਬਠਿੰਡਾ ਦੇ ਡੀ.ਸੀ ਨੂੰ ਮਿਲਿਆ।

ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਿੱਧੂ ਨੇ ਕਿਹਾ ਕਿ ਪਿਛਲੇ ਸਮੇਂ ਦੌਰਾਨ ਹੋਈ ਗੜੇਮਾਰੀ ਕਰ ਕੇ ਹਲਕੇ 25 ਪਿੰਡਾਂ ਵਿੱਚ ਕਿਸਾਨਾਂ ਦੀ ਨਰਮੇ ਲਗਭਗ 10,000 ਏਕੜ ਫ਼ਸਲ ਤਬਾਹ ਹੋਈ ਸੀ, ਪਰ ਅਧਿਕਾਰੀਆਂ ਨੇ ਗੁਰਦਾਵਰੀ ਨਾ ਕਰ ਕੇ ਕੋਈ ਵੀ ਰਿਪੋਰਟ ਸਰਕਾਰ ਨੂੰ ਨਹੀਂ ਭੇਜੀ।

ਉਨ੍ਹਾਂ ਇਹ ਵੀ ਇਲਜ਼ਾਮ ਲਾਏ ਕਿ ਉਸ ਸਮੇਂ ਦੌਰਾਨ ਤਬਾਹ ਹੋਏ ਘਰਾਂ, ਪੁੱਲਾਂ ਆਦਿ ਦਾ ਵੀ ਕੋਈ ਵੇਰਵਾ ਡੀਸੀ ਦਫ਼ਤਰ ਨੂੰ ਨਹੀਂ ਦਿੱਤਾ ਗਿਆ। ਉਨ੍ਹਾਂ ਮੰਗ ਕੀਤੀ ਕਿ ਡੀਸੀ ਸਬੰਧਿਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਵਾਸਤੇ ਹੁਕਮ ਜਾਰੀ ਕਰਨ।

ਫ਼ਸਲਾਂ ਦੀ ਗੁਰਦਾਵਰੀ ਲਈ ਡੀਸੀ ਨੂੰ ਦਿੱਤਾ ਮੰਗ-ਪੱਤਰ

ਇਹ ਵੀ ਪੜ੍ਹੋ : ਪਾਣੀਆਂ ਦੀ ਨਹਿਰੀ-ਬੰਦੀ ਕਿਸਾਨਾਂ ਲਈ ਬਣੀ ਭਾਰੀ ਮੁਸੀਬਤ

ਸਿੱਧੂ ਨੇ ਸੂਬਾ ਸਰਕਾਰ ਤੋਂ ਕਿਸਾਨਾਂ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਸਬੰਧੀ ਕਿਹਾ ਕਿ ਸਰਕਾਰ ਕਿਸਾਨਾਂ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 50,000 ਰੁਪਏ ਮੁਆਵਜ਼ੇ ਵਜੋਂ ਦੇਵੇ ਅਤੇ ਨਾਲ ਕੰਮ ਕਰ ਰਹੇ ਮਜ਼ਦੂਰਾਂ ਨੂੰ 10,000 ਰੁਪਏ ਦੇਵੇ।

ਇਸ ਸਬੰਧੀ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਸਬੰਧਿਤ ਖੇਤੀਬਾੜੀ ਵਿਭਾਗ ਨੂੰ ਸਰਵੇ ਕਰਨ ਬਾਰੇ ਕਿਹਾ ਜਾ ਚੁੱਕਾ ਹੈ। ਰਿਪੋਰਟਾਂ ਦੇ ਆਉਣ ਤੋਂ ਬਾਅਦ ਹੀ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

ਹਲਕਾ ਤਲਵੰਡੀ ਸਾਬੋ ਦੇ ਪਿੰਡਾਂ ਵਿੱਚ ਬੀਤੇ ਦਿਨ ਹੋਈ ਗੜੇਮਾਰੀ ਕਾਰਣ ਨਰਮੇ ਦੀਆਂ ਫਸਲਾਂ ਦੇ ਹੋਏ ਨੁਕਸਾਨ ਦੇ ਮੁਆਵਜੇ ਲਈ ਅੱਜ ਇੱਕ ਵਫ਼ਦ ਸ੍ਰ.ਜੀਤਮਹਿੰਦਰ ਸਿੰਘ ਸਿੱਧੂ ਦੀ ਅਗਵਾਈ ਹੇਠ ਡੀ. ਸੀ. ਬਠਿੰਡਾ ਸ੍ਰੀ.ਸੀ ਨਿਵਾਸਨ ਨੂੰ ਮਿਲਿਆ।ਸ੍ਰ.ਸਿੱਧੂ ਵੱਲੋਂ ਪੀੜਤ ਕਿਸਾਨਾਂ ਲਈ ਵਿਸ਼ੇਸ਼ ਗਿਰਦਾਵਰੀ ਦੀ ਮੰਗ ਤੇ ਡੀ. ਸੀ. ਨੇ ਵਿਸ਼ਵਾਸ਼ ਦਵਾਇਆ ਕਿ ਜਲਦ ਹੀ ਵਿਸ਼ੇਸ਼ ਗਿਰਦਾਵਰੀ ਦੇ ਹੁਕਮ ਦੇ ਰਹੇ ਹਾਂ,ਜਿਸ ਨਾਲ ਸੰਭਾਵਨਾ ਹੈ ਕਿ ਕਿਸਾਨਾਂ ਨੂੰ ਵੱਡੀ ਰਾਹਤ ਮਿਲੇਗੀ।ਸਾਬਕਾ ਵਿਧਾਇਕ ਸਿੱਧੂ ਨੇ ਦੱਸਿਆ ਕਿ ਉਨ੍ਹਾਂ ਦੀ ਪਾਰਟੀ ਦੀ ਮੰਗ ਹੈ ਕਿ ਕਿਸਾਨਾਂ ਨੂੰ ਹੋਣ ਵਾਲੇ ਹਰ ਤਰ੍ਹਾਂ ਦੇ ਨੁਕਸਾਨ ਦੀ ਭਰਪਾਈ ਸਰਕਾਰ ਕਰੇ ਉਨ੍ਹਾਂ ਨੇ ਦੱਸਿਆ ਕਿ ਇਸ ਬਾਬਾ ਧੁੰਨਾਂ ਨੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਵੀ ਗੱਲਬਾਤ ਕੀਤੀ ਹੈ ਤਾਂ ਕਿ ਪੰਜਾਬ ਦੇ ਕਿਸਾਨੀ ਦੇ ਮਸਲੇ ਉਹ ਸੈਂਟਰ ਸਰਕਾਰ ਵਿੱਚ ਉਠਾ ਸਕਣ 
ਉਨ੍ਹਾਂ ਨੇ ਦੱਸਿਆ ਕਿ ਬਠਿੰਡਾ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਹੈ ਕਿ ਸਬੰਧਿਤ ਖੇਤੀਬਾੜੀ ਵਿਭਾਗ ਨੂੰ ਸਰਵੇ ਕਰਨ ਬਾਰੇ ਕਿਹਾ ਜਾ ਚੁੱਕਾ ਹੈ 
ਰਿਪੋਰਟਾਂ ਦੇ ਬਾਅਦ ਹੀ ਉਸ ਸਬੰਧੀ ਕਾਰਵਾਈ ਕੀਤੀ ਜਾਵੇਗੀ 
byte  jeetmohinder sidhu (ex mla)
ETV Bharat Logo

Copyright © 2024 Ushodaya Enterprises Pvt. Ltd., All Rights Reserved.