ETV Bharat / state

ਮਜ਼ਦੂਰ ਦਿਵਸ ਮੌਕੇ ਰਾਸ਼ਨ ਮੰਗਣ 'ਤੇ ਮਜਬੂਰ ਪ੍ਰਵਾਸੀ ਮਜ਼ਦੂਰ - COVID-19

ਪ੍ਰਵਾਸੀ ਪਰਿਵਾਰਾਂ ਨੇ ਦੱਸਿਆ ਕਿ ਬੀਤੇ ਦਿਨ ਮਨਾਇਆ ਗਿਆ ਮਜ਼ਦੂਰ ਦਿਵਸ ਉਨ੍ਹਾਂ ਵੱਲੋਂ ਆਪਣੇ ਪਰਿਵਾਰ ਸਮੇਤ ਭੁੱਖਾ ਰਹਿ ਕੇ ਗੁਜ਼ਾਰਿਆ ਗਿਆ। ਉਨ੍ਹਾਂ ਤੱਕ ਨਾ ਤਾਂ ਕੋਈ ਰਾਸ਼ਨ ਦੀ ਪਹੁੰਚ ਹੋ ਪਾ ਰਹੀ ਹੈ ਅਤੇ ਨਾ ਹੀ ਉਨ੍ਹਾਂ ਕੋਲ ਕੋਈ ਪੈਸਾ ਹੈ।

labour
labour
author img

By

Published : May 3, 2020, 11:34 AM IST

ਬਠਿੰਡਾ: ਪੰਜਾਬ ਦੇ ਵਿੱਚ ਵੱਡੀ ਗਿਣਤੀ ਵਿੱਚ ਪਰਵਾਸੀ ਲੋਕ ਕੰਮ ਕਰਨ ਦੇ ਲਈ ਆਉਂਦੇ ਹਨ ਪਰ ਜਦੋਂ ਦਾ ਲੌਕਡਾਊਨ ਹੋਇਆ ਹੈ, ਉਸ ਤੋਂ ਬਾਅਦ ਆਪਣੇ ਘਰਾਂ ਪਰਿਵਾਰਾਂ ਤੋਂ ਦੂਰ ਬੈਠੇ ਪ੍ਰਵਾਸੀ ਆਰਥਿਕ ਤੰਗੀ ਦੇ ਨਾਲ-ਨਾਲ ਘਰ ਵਿੱਚ ਰਾਸ਼ਨ ਤੋਂ ਵੀ ਮੁਹਤਾਜ ਹੋ ਚੁੱਕੇ ਹਨ।

ਮਜ਼ਦੂਰੀ ਦਾ ਕੰਮ ਕਰਨ ਵਾਲੇ ਇਹ ਪ੍ਰਵਾਸੀ ਲੋਕ 1 ਮਈ ਨੂੰ ਮਜ਼ਦੂਰ ਦਿਵਸ ਬੜੀ ਹੀ ਧੂਮਧਾਮ ਨਾਲ ਆਪਣੇ ਘਰ ਵਿੱਚ ਖੁਸ਼ੀ ਨਾਲ ਮਨਾਉਂਦੇ ਹਨ ਪਰ ਇਸ ਕੋਰੋਨਾ ਸੰਕਟ ਦੇ ਚੱਲਦਿਆਂ ਲੌਕਡਾਊਣ ਕਾਰਨ ਇਸ ਵਾਰ ਇਨ੍ਹਾਂ ਪ੍ਰਵਾਸੀਆਂ ਦਾ ਮਜ਼ਦੂਰ ਦਿਵਸ ਬੇਹੱਦ ਤਰਸਯੋਗ ਨਜ਼ਰ ਆਇਆ।

ਵੀਡੀਓ

ਇਸ ਸਬੰਧੀ ਈਟੀਵੀ ਭਾਰਤ ਵੱਲੋਂ ਕੁੱਝ ਪ੍ਰਵਾਸੀ ਪਰਿਵਾਰਾਂ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨ ਮਨਾਇਆ ਗਿਆ ਮਜ਼ਦੂਰ ਦਿਵਸ ਉਨ੍ਹਾਂ ਵੱਲੋਂ ਆਪਣੇ ਪਰਿਵਾਰ ਸਮੇਤ ਭੁੱਖਾ ਰਹਿ ਕੇ ਗੁਜ਼ਾਰਿਆ ਗਿਆ। ਉਨ੍ਹਾਂ ਤੱਕ ਨਾ ਤਾਂ ਕੋਈ ਰਾਸ਼ਨ ਦੀ ਪਹੁੰਚ ਹੋ ਪਾ ਰਹੀ ਹੈ ਅਤੇ ਨਾ ਹੀ ਉਨ੍ਹਾਂ ਕੋਲ ਕੋਈ ਪੈਸਾ ਹੈ। ਇਸ ਦੇ ਨਾਲ ਹੀ ਉਨ੍ਹਾਂ ਕਿਹਾ ਕਿ ਨਾ ਕੋਈ ਰਾਸ਼ਨ ਵਾਲਾ ਉਨ੍ਹਾਂ ਨੂੰ ਉਧਾਰ ਦੇਣ 'ਤੇ ਯਕੀਨ ਰੱਖਦਾ ਹੈ, ਜਿਸ ਕਰਕੇ ਮਜ਼ਦੂਰ ਦਿਵਸ ਮੌਕੇ ਉਨ੍ਹਾਂ ਨੂੰ ਭੁੱਖੇ ਰਹਿ ਕੇ ਹੀ ਦਿਨ ਗੁਜ਼ਾਰਨਾ ਪਿਆ।

ਇਹ ਵੀ ਪੜ੍ਹੋ: ਦਿੱਲੀ ਹਿੰਸਾ ਮਾਮਲੇ 'ਚ ਦੋਸ਼ੀ ਆਪ ਆਗੂ ਤਾਹਿਰ ਹੁਸੈਨ ਦੀ ਜ਼ਮਾਨਤ ਪਟੀਸ਼ਨ ਖਾਰਜ

ਪ੍ਰਵਾਸੀ ਮਜ਼ਦੂਰ ਨੇ ਦੱਸਿਆ ਕਿ ਅਸੀਂ ਪ੍ਰਵਾਸੀ 24 ਤੋਂ 25 ਮੈਂਬਰ ਹਾਂ ਜੋ ਇੱਕ ਥਾਂ 'ਤੇ ਰਹਿੰਦੇ ਹਾਂ। ਕੋਈ ਕੁਲਚਿਆਂ ਦੀ ਰੇਹੜੀ ਲਗਾਉਂਦਾ ਹੈ ਤਾਂ ਕੋਈ ਕੁੱਲਰ ਦੀ ਫੈਕਟਰੀ ਵਿੱਚ ਕੰਮ ਕਰਦਾ ਹੈ ਪਰ ਸਭ ਕੰਮ ਕਾਜ ਠੱਪ ਹੋਣ ਕਰਕੇ ਕੋਈ ਰਾਸ਼ਨ ਦੇਣ ਨਹੀਂ ਆ ਰਿਹਾ। ਉਨ੍ਹਾਂ ਨੂੰ ਇੰਝ ਜਾਪਦਾ ਹੈ ਕਿ ਜਿਵੇਂ ਕਿ ਉਨ੍ਹਾਂ ਦਾ ਕਸੂਰ ਸਿਰਫ਼ ਇੱਥੋਂ ਦੀ ਵੋਟ ਨਾ ਹੋਣ ਦਾ ਕਾਰਨ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਸਰਕਾਰੀ ਰਾਸ਼ਨ ਵੀ ਉਨ੍ਹਾਂ ਤੱਕ ਮੁਹੱਈਆ ਹੋ ਰਿਹਾ ਹੈ, ਜਿਨ੍ਹਾਂ ਦੀਆਂ ਵੋਟਾਂ ਹਨ।

ਇਹ ਪਰਵਾਸੀ ਮਜ਼ਦੂਰ ਬਠਿੰਡਾ ਦੇ ਪਰਸੂ ਰਾਮ ਨਗਰ ਇਲਾਕੇ ਦੇ ਵਿੱਚ ਕਿਰਾਏ 'ਤੇ ਬਣੇ ਕਮਰਿਆਂ ਵਿੱਚ ਰਹਿੰਦੇ ਹਨ ਜੋ ਕੁਲਚੇ ਦੀ ਰੇਹੜੀ ਅਤੇ ਹੋਰ ਵੱਖ-ਵੱਖ ਮਜ਼ਦੂਰੀ ਦਾ ਕੰਮ ਕਰਦੇ ਹਨ। ਇਸ ਦੌਰਾਨ ਈਟੀਵੀ ਭਾਰਤ ਵੱਲੋਂ ਸਮਾਜਸੇਵੀ ਵੀਨੂੰ ਗੋਇਲ ਨਾਲ ਮਿਲ ਕੇ ਰਾਸ਼ਨ ਵੀ ਮੁਹੱਈਆ ਕਰਵਾਇਆ ਗਿਆ।

ETV Bharat Logo

Copyright © 2025 Ushodaya Enterprises Pvt. Ltd., All Rights Reserved.