ਬਠਿੰਡਾ: ਜਿੱਥੇ ਪੂਰਾ ਦੇਸ਼ ਕੋਰੋਨਾ ਵਾਇਰਸ ਨਾਲ ਜੂਝ ਰਿਹਾ ਹੈ ਉੱਥੇ ਹੀ ਸਮਾਜ ਸੇਵੀ ਸੰਸਥਾਵਾਂ ਦੇ ਨਾਲ ਕਈ ਯੋਧੇ ਆਪਣੀ ਡਿਊਟੀ ਤੋਂ ਇਲਾਵਾ ਵੀ ਸਮਾਜ ਸੇਵਾ ਕਰ ਰਹੇ ਹਨ ਅਤੇ ਇਨਾਸਾਨਿਅਤ ਦਾ ਫ਼ਰਜ਼ ਅਦਾ ਕਰ ਰਹੇ ਹਨ, ਅਜਿਹੇ ਹੀ ਯੋਧਿਆਂ ਨੂੰ ਪੰਜਾਬ ਦੇ ਡੀ.ਜੀ.ਪੀ. ਦਿਨਕਰ ਗੁਪਤਾ ਨੇ ਡਿਊਟੀ ਦੇ ਨਾਲ ਸਮਾਜ ਸੇਵਾ ਕਰਨ ਵਾਲੇ 108 ਪੁਲਿਸ ਮੁਲਾਜ਼ਮਾਂ ਨੂੰ 3 ਡਾਕਟਰ, 1 ਸਮਾਜਸੇਵੀ, 9 ਪੀਜੀਆਈ ਡਾਕਟਰਾਂ ਅਤੇ 1 ਨਰਸ ਨੂੰ ਆਨਰ ਫਾਰ ਐਗਜ਼ਾਮ ਪਲੇ ਦੀ ਸੇਵਾ ਸੋਸਾਇਟੀ ਅਵਾਰਡ ਵੱਜੋਂ ਨਵਾਜਿਆ ਜਾਵੇਗਾ।
ਇਸ ਮੌਕੇ ਡੀ.ਐਸ.ਪੀ. ਆਸਵੰਤ ਨੇ ਦੱਸਿਆ ਕਿ ਪੂਰੀ ਦੁਨੀਆ ਇਸ ਮਹਾਂਮਾਰੀ ਨਾਲ ਲੜ ਰਹੀ ਹੈ ਅਤੇ ਇਸ ਮਾੜੇ ਸਮੇਂ 'ਚ ਸਮਾਜ ਸੇਵੀ ਸੰਸਥਾਵਾਂ ਵੱਲੋਂ ਲੋੜਵੰਦਾਂ ਲਈ ਲੰਗਰ ਸੇਵਾ ਅਤੇ ਰਾਸ਼ਨ ਦੇਣ ਦੀ ਸੇਵਾ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਹੀ ਸ਼ਲਾਘਾ ਯੋਗ ਉਪਰਾਲਾ ਹੈ। ਉਨ੍ਹਾਂ ਕਿਹਾ ਕਿ ਕਈ ਵਾਰ ਸਮਾਜ ਸੇਵੀ ਸੰਸਥਾਵਾਂ ਵੱਲੋਂ ਕੁੱਝ ਲੋੜਵੰਦ ਰਾਸ਼ਨ ਜਾ ਲੰਗਰ ਵੱਲੋਂ ਵਾਂਝੇ ਰਹਿ ਜਾਂਦੇ ਹਨ। ਉਨ੍ਹਾਂ ਨੂੰ ਪੁਲਿਸ ਮੁਲਾਜ਼ਮ ਰਾਸ਼ਨ ਮੁਹੱਈਆ ਕਰਵਾਉਂਦੇ ਹਨ।
ਇਹ ਵੀ ਪੜ੍ਹੋ:ਗੈਂਗਸਟਰ ਜੱਗੂ ਭਗਵਾਨਪੁਰੀਆ ਦੀ ਪੌਜ਼ੀਟਿਵ ਰਿਪਰੋਟ ਤੋਂ ਬਾਅਦ 2 ਕੋਰੋਨਾ ਰਿਪੋਰਟਾਂ ਆਈਆ ਨੈਗੇਟਿਵ
ਉਨ੍ਹਾਂ ਨੇ ਕਿਹਾ ਕਿ ਇਸ ਸੇਵਾ 'ਚ 108 ਪੁਲਿਸ ਮੁਲਾਜ਼ਮਾਂ ਵਿੱਚੋਂ 5 ਪੁਲਿਸ ਮੁਲਾਜ਼ਮ ਬਠਿੰਡਾ ਦੇ ਹਨ ਜੋ ਇਸ ਕੋਰੋਨਾ ਮਹਾਂਮਾਰੀ ਦੇ ਨਾਲ ਜੰਗ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ। ਡੀ.ਐਸ.ਪੀ. ਗੁਰਜੀਤ ਸਿੰਘ ਰੋਮਾਣਾ, ਡੀਐਸਪੀ ਆਸਵੰਤ ਸਿੰਘ, ਐਸਐਚਓ ਮਨਿੰਦਰ ਸਿੰਘ, ਐਸ ਐਚ ਓ ਦਵਿੰਦਰ ਸਿੰਘ ਅਤੇ ਸਿਪਾਹੀ ਹਰਪ੍ਰੀਤ ਸਿੰਘ ਨੂੰ ਉਨ੍ਹਾਂ ਦੀ ਨਿਸ਼ਕਾਮ ਸੇਵਾ ਲਈ ਨਵਾਜਿਆ ਦਾ ਰਿਹਾ ਹੈ। ਜਿਨ੍ਹਾਂ ਨੇ ਆਪਣੀ ਡਿਊਟੀ ਦੇ ਨਾਲ ਜ਼ਰੂਰਤਮੰਦ ਅਤੇ ਗ਼ਰੀਬ ਲੋਕਾਂ ਦੀ ਆਪਣੀ ਡਿਊਟੀ ਦੇ ਸਮੇਂ ਤੋਂ ਬਾਅਦ ਵੀ ਸੇਵਾ ਕੀਤੀ।
ਬਠਿੰਡਾ ਦੇ ਕੋਤਵਾਲੀ ਇੰਚਾਰਜ ਦਵਿੰਦਰ ਸਿੰਘ ਨੂੰ ਡੀਜੀਪੀ ਫਾਰ ਆਨਰ ਐਗਜ਼ਾਮ ਦਿੱਲੀ ਸਰਵਿਸਿਜ਼ ਟੂ ਸੁਸਾਇਟੀ ਵਜੋਂ ਨਵਾਜਿਆ ਜਾਵੇਗਾ। ਦਵਿੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਕਰ ਰਹੇ ਹਨ ਨਾਲ ਹੀ ਉਹ ਜ਼ਰੂਰਤਮੰਦਾਂ ਨੂੰ ਜ਼ਰੂਰਤ ਦਾ ਸਮਾਨ ਵੀ ਦੇ ਰਹੇ ਹਨ।