ਬਠਿੰਡਾ: ਸ਼ਹਿਰ ਦੇ ਵਿੱਚ ਬਣੇ ਗੁਰਦੁਆਰਾ ਬਾਬਾ ਹਾਜੀ ਰਤਨ ਦਾ ਇਤਿਹਾਸ ਬਹੁਤ ਹੀ ਦਿਲਚਸਪ ਹੈ। ਇਹ ਧਰਤੀ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਹਰਗੋਬਿੰਦ ਜੀ ਅਤੇ ਦਸਵੇਂ ਗੁਰੂ ਗੋਬਿੰਦ ਸਿੰਘ ਦੀ ਚਰਨ ਛੋਹ ਪ੍ਰਾਪਤ ਹੈ। ਇੱਥੇ ਗੁਰਦੁਆਰਾ ਸਾਹਿਬ ਦੇ ਨਾਲ਼ ਇੱਕ ਮਜ਼ਾਰ ਵੀ ਬਣੀ ਹੋਈ ਹੈ। ਜਿੱਥੇ ਸੰਗਤ ਗੁਰਦੁਆਰਾ ਸਾਹਿਬ ਆ ਕੇ ਨਤਮਸਤਕ ਹੁੰਦੀ ਹੈ ਉੱਥੇ ਹੀ ਇਸ ਮਜ਼ਾਰ ਤੇ ਵੀ ਸੀਸ ਝੁਕਾਉਂਦੀ ਹੈ।
ਇਤਿਹਾਸ
ਕਿਹਾ ਜਾਂਦਾ ਹੈ ਕਿ ਬਠਿੰਡਾ ਦੇ ਸ਼ਹਿਰ ਦੇ ਵਿੱਚੋ ਵਿੱਚ ਬਣੇ ਇਹ ਬਾਬਾ ਹਾਜੀ ਰਤਨ ਗੁਰਦੁਆਰੇ ਦਾ ਇਤਿਹਾਸ 500 ਸਾਲ ਪੁਰਾਣਾ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਛੇਵੇਂ ਗੁਰੂ ਹਰਗੋਬਿੰਦ ਸਿੰਘ ਜੀ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਪਵਿੱਤਰ ਚਰਨ ਇਸ ਜਗ੍ਹਾ 'ਤੇ ਪਾਏ ਸੀ।
ਉਸ ਸਮੇਂ ਵਿੱਚ ਬਠਿੰਡਾ ਦਾ ਇਹ ਸਥਾਨ ਇੱਕ ਜੰਗਲ ਹੁੰਦਾ ਸੀ ਜਿੱਥੇ ਮੁਸਲਮਾਨ ਰਤਨ ਚੰਦ ਨਾਂ ਦਾ ਭਗਤ ਪਰਮਾਤਮਾ ਨੂੰ ਪਾਉਣ ਦੇ ਲਈ ਭਗਤੀ ਕਰਦਾ ਹੁੰਦਾ ਸੀ ਜਿਸ ਨੂੰ ਮੁਸਲਿਮ ਧਰਮ ਫ਼ਕੀਰ ਮਿਲੇ । ਉਸ ਫ਼ਕੀਰ ਨੇ ਰਤਨ ਚੰਦ ਨੂੰ ਪਰਮਾਤਮਾ ਨੂੰ ਪਾਉਣ ਦੇ ਲਈ ਮੱਕਾ ਮਦੀਨਾ ਵਿੱਚ ਹੱਜ ਕਰਨ ਦਾ ਹੁਕਮ ਆਦੇਸ਼ ਕੀਤਾ। ਹੱਜ ਕਰਨ ਤੋਂ ਬਾਅਦ ਰਤਨ ਚੰਦ ਦਾ ਨਾਂ ਹਾਜੀ ਰਤਨ ਪੈ ਗਿਆ। ਰਤਨ ਹੱਜ ਕਰ ਕੇ ਮੁੜ ਤੋਂ ਉਸੇ ਹੀ ਜੰਗਲ ਵਿੱਚ ਆ ਕੇ ਰਹਿਣ ਲੱਗ ਗਿਆ ਸੀ।
ਇੱਕ ਦਿਨ ਬਾਬਾ ਹਾਜੀ ਰਤਨ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਮਿਲੇ ਤੇ ਉਨ੍ਹਾਂ ਨੇ ਬਾਬਾ ਨਾਨਕ ਨੂੰ ਜੀਵਨ ਦਾ ਉਦਾਰ ਕਰਨ ਦੇ ਲਈ ਕਿਹਾ। ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਬਾਬਾ ਹਾਜੀ ਰਤਨ ਨੂੰ ਦਸ ਜਨਮਾਂ ਤੋਂ ਬਾਅਦ ਉਸ ਦਾ ਉਦਾਰ ਕਰਨ ਲਈ ਕਹਿ ਕੇ ਚਲੇ ਗਏ
ਇਸੇ ਤਰ੍ਹਾਂ ਜਦੋਂ ਛੇਵੇਂ ਗੁਰੂ ਹਰਗੋਬਿੰਦ ਜੀ ਮਹਾਰਾਜ ਨੂੰ ਰਤਨ ਚੰਦ ਯਾਨੀ ਹਾਜੀ ਰਤਨ ਨੂੰ ਨਥਾਣਾ ਵਿੱਚ ਨਾ ਜਾ ਕੇ ਮਿਲੇ ਜਿੱਥੇ ਹਾਜੀ ਰਤਨ ਨੇ ਸ੍ਰੀ ਗੁਰੂ ਹਰਗੋਬਿੰਦ ਮਹਾਰਾਜ ਨੂੰ ਉਦਾਰ ਕਰਨ ਦੇ ਲਈ ਕਿਹਾ ਤਾਂ ਗੁਰੂ ਹਰਗੋਬਿੰਦ ਜੀ ਹਾਜੀ ਰਤਨ ਨੂੰ ਕੁਟੀਆ ਵਿੱਚ ਜਾ ਕੇ ਇੰਤਜ਼ਾਰ ਕਰਨ ਲਈ ਕਿਹਾ।
ਸਮਾਂ ਬੀਤਿਆ ਤੇ ਜਦੋਂ ਸਮਾਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਆਇਆ ਤਾਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਹਾਜੀ ਰਤਨ ਨੂੰ ਮਿਲੇ ਜਿੱਥੇ ਹਾਜੀ ਰਤਨ ਦਾ ਉਦਾਰ ਕਰਨ ਦੇ ਲਈ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਥਾਂ ਤੇ ਪਹੁੰਚੇ ਜਿੱਥੇ ਉਨ੍ਹਾਂ ਨੇ ਬਾਬਾ ਹਾਜੀ ਰਤਨ ਦੇ ਜੀਵਨ ਦਾ ਉਦਾਰ ਕੀਤਾ ਤੇ ਜਿਸ ਥਾਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੇ ਜੰਗਲ ਵਿੱਚ ਜਿਸ ਦਰੱਖਤ ਤੇ ਆਪਣੇ ਘੋੜੇ ਨੂੰ ਬੰਨ੍ਹਿਆ ਉਹ ਦਰੱਖਤ ਅਜੇ ਵੀ ਹਰਿਆ ਭਰਿਆ ਹੈ ਤੇ ਉਸਨੂੰ ਬਣ ਦਾ ਦਰੱਖਤ ਕਿਹਾ ਜਾਂਦਾ ਹੈ ਅਤੇ ਉਸ ਥਾਂ ਤੇ ਗੁਰਦੁਆਰਾ ਹੈ ਤੇ ਉਸ ਦੇ ਬਿਲਕੁਲ ਨਾਲ ਬਾਬਾ ਹਾਜੀ ਰਤਨ ਦੀ ਮਜ਼ਾਰ ਵੀ ਹੈ।
ਮਾਂਜਾ ਤੇ ਲੂਣ ਦਾ ਕੀ ਹੈ ਸਬੰਧ ?
ਇਸ ਜਗ੍ਹਾ 'ਤੇ ਮਾਨਤਾ ਹੈ ਕਿ ਜੋ ਕੋਈ ਵੀ ਇੱਥੇ ਸੁੱਖਣਾ ਸੁੱਖ ਦਾ ਹੈ ਉਸ ਦੀ ਪੂਰੀ ਹੁੰਦੀ ਹੈ। ਇਸ ਤੋਂ ਬਾਅਦ ਉਹ ਮੱਸਿਆ ਵਾਲੇ ਦਿਨ ਇੱਥੇ ਮਾਂਜਾ ਅਤੇ ਲੂਣ ਚੜ੍ਹਾ ਕੇ ਜਾਂਦਾ ਹੈ। ਇੱਥੇ ਲੋਕ ਦੂਰੋਂ ਨੇੜਿਓਂ ਸੰਗਤ ਮੱਸਿਆ ਵਾਲ਼ੇ ਦਿਨ ਆਉਂਦੀ ਹੈ ਅਤੇ ਨਤਮਸਤਕ ਹੋ ਕੇ ਇਸ਼ਨਾਨ ਕਰਦੀ ਹੈ।
ਇਸ ਜਗ੍ਹਾ 'ਤੇ ਆਪਸੀ ਭਾਈਚਾਰੇ ਦੀ ਜੋ ਮਿਸਾਲ ਵੇਖਣ ਨੂੰ ਮਿਲਦੀ ਹੈ ਉਸ ਨੂੰ ਵੇਖ ਕੇ ਮਨ ਨੂੰ ਬੜੀ ਤਸੱਲੀ ਹੁੰਦੀ ਹੈ।