ਬਠਿੰਡਾ: ਦਿਵਾਲੀ ਦਾ ਤਿਉਹਾਰ (Diwali festival) ਜਿੱਥੇ ਪੂਰੇ ਦੇਸ਼ ਵਿੱਚ ਧੂਮਧਾਮ ਨਾਲ ਮਨਾਇਆ ਜਾਂਦਾ ਹੈ ਉੱਥੇ ਹੀ ਇਸ ਦਿਨ ਲੋਕਾਂ ਵੱਲੋਂ ਘਰਾਂ ਵਿੱਚ ਦੀਪਮਾਲਾ ਕੀਤੀ ਜਾਂਦੀ ਹੈ ਅਤੇ ਪਟਾਕੇ ਚਲਾਏ ਜਾਂਦੇ ਹਨ ਪਰ ਬਠਿੰਡਾ ਦੇ ਨੇੜਲੇ ਪਿੰਡ ਫੂਸ ਮੰਡੀ, ਭਾਗੂ ਅਤੇ ਗੁਲਾਬਗੜ੍ਹ ਵਿਖੇ ਪਿਛਲੇ ਕਰੀਬ ਪੰਜ ਦਹਾਕਿਆਂ ਤੋਂ ਦਿਵਾਲੀ ਦਾ ਤਿਉਹਾਰ ਨਹੀਂ ਮਨਾਇਆ ਜਾਂਦਾ ਕਿਉਂਕਿ ਫੌਜੀ ਛਾਉਣੀ ਅਤੇ ਤੇਲ ਦਾ ਡੀਪੂ ਨੇੜੇ ਹੋਣ ਪ੍ਰਸ਼ਾਸਨ ਦੀਆਂ ਹਦਾਇਤਾਂ ਸਖ਼ਤ ਹਨ। ਇਹਨਾਂ ਪਿੰਡਾਂ ਵਿੱਚ ਆਤਿਸ਼ਬਾਜ਼ੀ ਅਤੇ (Burning of stubble is strictly prohibited) ਪਰਾਲੀ ਨੂੰ ਅੱਗ ਲਗਾਉਣ ਦੀ ਸਖਤ ਮਨਾਹੀ ਕੀਤੀ ਗਈ ਹੈ। ਜੇਕਰ ਅਜਿਹਾ ਕੋਈ ਕਰਦਾ ਪਾਇਆ ਜਾਂਦਾ ਹੈ ਤਾਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਉਸ ਖਿਲਾਫ ਸਖਤ ਕਾਰਵਾਈ ਕੀਤੀ ਜਾਂਦੀ ਹੈ। ਦਿਵਾਲੀ ਤੋਂ ਪਹਿਲਾਂ ਹੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਇਹਨਾਂ ਪਿੰਡਾਂ ਵਿੱਚ ਪਟਾਕੇ ਅਤੇ ਪਰਾਲੀ ਨੂੰ ਅੱਗ ਨਾ ਲਾਉਣ ਸਬੰਧੀ ਬਕਾਇਦਾ ਅਨਾਉਂਸਮੈਂਟ ਕਰਵਾਈ ਜਾਂਦੀ ਹੈ।
ਪਿੰਡਾਂ ਦੀ ਜ਼ਮੀਨ ਐਕਵਾਇਰ: ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਇਸ ਪਿੰਡ ਵਿੱਚ ਪਿਛਲੇ ਪੰਜ ਦਹਾਕਿਆਂ ਤੋਂ ਦਿਵਾਲੀ ਨਹੀਂ ਮਨਾਈ (Diwali not celebrated for five decades ) ਜਾ ਰਹੀ। ਜਦੋਂ ਬੱਚਿਆਂ ਵੱਲੋਂ ਦਿਵਾਲੀ ਮੌਕੇ ਪਟਾਕੇ ਚਲਾਉਣ ਦੀ ਜਿੱਦ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਨਾਨਕੇ ਘਰ ਜਾਂ ਭੂਆ ਕੋਲ ਭੇਜ ਦਿੱਤਾ ਜਾਂਦਾ ਹੈ, ਜੇਕਰ ਕੋਈ ਵਿਅਕਤੀ ਪ੍ਰਸ਼ਾਸਨਿਕ ਹਦਾਇਤਾਂ ਦੇ ਉਲਟ ਜਾ ਕੇ ਪਟਾਕੇ ਚਲਾਉਂਦਾ ਹੈ ਜਾਂ ਪਰਾਲੀ ਨੂੰ ਅੱਗ ਲਗਾਉਂਦਾ ਹੈ ਤਾਂ ਉਸ ਖਿਲਾਫ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕਨੂੰਨੀ ਕਾਰਵਾਈ ਕਰਦੇ ਹੋਏ ਪਰਚਾ ਦਰਜ ਕਰਵਾਇਆ ਜਾਂਦਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 1976 ਵਿੱਚ ਬਠਿੰਡਾ ਵਿਖੇ ਫੌਜੀ ਛਾਉਣੀ ਬਣਾਈ ਗਈ ਸੀ, ਇਸ ਛਾਉਣੀ ਨੂੰ ਬਣਾਉਣ ਸਮੇਂ ਉਹਨਾਂ ਦੇ ਪਿੰਡ ਦੇ ਨਾਲ-ਨਾਲ ਭਾਗੂ ਗੁਲਾਬਗੜ੍ਹ ਅਤੇ ਭੁੱਚੋ ਆਦਿ ਪਿੰਡਾਂ ਦੀ ਜ਼ਮੀਨ ਵੀ ਅਕਵਾਇਰ ਕੀਤੀ ਗਈ ਸੀ।
ਅਸਲੇ ਦਾ ਡੀਪੂ: ਫੂਸ ਮੰਡੀ ਪਿੰਡ ਨੇੜੇ ਫੌਜੀ ਛਾਉਣੀ ਵਿੱਚ ਅਸਲੇ ਦਾ ਡੀਪੂ (Ammunition depot in military cantonment) ਹੋਣ ਕਾਰਨ ਕਈ ਵਾਰ ਮਿਆਦ ਨਿਕਲੀ ਵਾਲਾ ਅਸਲਾ ਨਸ਼ਟ ਕਰਨ ਸਮੇਂ ਉਸਦੇ ਟੋਟੇ ਪਿੰਡ ਵਿੱਚ ਆ ਡਿੱਗਦੇ ਸਨ, ਜਿਸ ਕਾਰਨ ਪਿੰਡ ਵਿੱਚ ਕਈ ਵਾਰ ਨੁਕਸਾਨ ਵੀ ਹੋਇਆ ਪਰ ਪਿੰਡ ਵਾਸਿਆਂ ਦੀ ਪ੍ਰਸ਼ਾਸਨ ਵੱਲੋਂ ਕੋਈ ਵੀ ਸਾਰ ਨਹੀਂ ਲਈ ਗਈ ਉਲਟਾ ਫੌਜੀ ਅਧਿਕਾਰੀਆਂ ਵੱਲੋਂ ਉਨਾਂ ਦੇ ਪਿੰਡ ਵਿੱਚ ਬਣੇ ਹੋਏ ਘਰਾਂ ਦੇ ਬਕਾਇਦਾ ਨਕਸ਼ੇ ਤਿਆਰ ਕੀਤੇ ਗਏ ਹਨ। ਇਸ ਤੋਂ ਇਲਾਵਾ ਕਿਸੇ ਤਰ੍ਹਾਂ ਦੀ ਨਵੀਂ ਉਸਾਰੀ ਉੱਤੇ ਰੋਕ ਲਗਾਈ ਗਈ ਹੈ। ਜੇਕਰ ਪਿੰਡ ਦਾ ਕੋਈ ਵਿਅਕਤੀ ਰਾਤ ਸਮੇਂ ਆਪਣੇ ਖੇਤ ਵਿੱਚ ਪਾਣੀ ਲਗਾਉਣ ਜਾਂ ਖੇਤ ਵਿੱਚ ਚਾਹ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਤੁਰੰਤ ਫੌਜੀ ਪਹੁੰਚ ਕੇ ਪੁੱਛਗਿੱਛ ਕਰਦੇ ਹਨ ਅਤੇ ਨਾਲ ਹੀ ਤਾੜਨਾ ਕਰਦੇ ਹਨ ਕਿ ਇਸ ਖੇਤਰ ਵਿੱਚ ਅੱਗ ਨਾ ਲਗਾਈ ਜਾਵੇ।
ਦਿਵਾਲੀ ਦੇ ਤਿਉਹਾਰ ਮੌਕੇ ਅਤੇ ਝੋਨੇ ਦੇ ਸੀਜ਼ਨ ਦੌਰਾਨ ਉਨਾਂ ਨੂੰ ਸਭ ਤੋਂ ਵੱਡੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ। ਫੌਜੀ ਛਾਉਣੀ ਅਤੇ ਤੇਲ ਦੇ ਡੀਪੂ ਦੇ ਨੇੜੇ ਹੋਣ ਕਾਰਨ ਨਾ ਤਾਂ ਉਹ ਦਿਵਾਲੀ ਦਾ ਤਿਉਹਾਰ ਮਨਾ ਸਕਦੇ ਹਨ ਅਤੇ ਨਾ ਹੀ ਪਰਾਲੀ ਨੂੰ ਅੱਗ ਲਗਾ ਸਕਦੇ ਹਨ ਕਿਉਂਕਿ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪਹਿਲਾਂ ਹੀ ਦਿਵਾਲੀ ਮੌਕੇ ਪਟਾਕੇ ਚਲਾਉਣ ਅਤੇ ਪਰਾਲੀ ਨੂੰ ਅੱਗ ਲਗਾਉਣ ਸਬੰਧੀ ਪਿੰਡਾਂ ਵਿੱਚ ਅਨਾਉਂਸਮੈਂਟ ਕਰਵਾਈ ਜਾਂਦੀ ਹੈ, ਜੇਕਰ ਕੋਈ ਅਣਗਹਿਲੀ ਕਰਦਾ ਪਾਇਆ ਜਾਂਦਾ ਹੈ ਤਾਂ ਪੁਲਿਸ ਵੱਲੋਂ ਉਸ ਖਿਲਾਫ ਮਾਮਲਾ ਦਰਜ ਕੀਤਾ ਜਾਂਦਾ ਹੈ।
- Stubble Burning Case In Punjab : ਪੰਜਾਬ 'ਚ ਪਰਾਲੀ ਸਾੜਨ ਦੇ ਮਾਮਲਿਆਂ ਅੰਦਰ ਕਿਰਾਰਡ ਵਾਧਾ,ਕਈ ਜ਼ਿਲ੍ਹਿਆਂ ਦਾ ਵਿਗੜਿਆ ਏਅਰ ਕੁਆਇਲਟੀ ਇੰਡੈਕਸ
- ED Raid Minister Raaj Kumar Residence: ਈਡੀ ਨੇ ਦਿੱਲੀ ਸਰਕਾਰ ਦੇ ਇੱਕ ਹੋਰ ਮੰਤਰੀ ਰਾਜਕੁਮਾਰ ਆਨੰਦ ਦੇ ਘਰ ਛਾਪਾ ਮਾਰਿਆ
- Delhi Liquor Scam: ਅਰਵਿੰਦ ਕੇਜਰੀਵਾਲ ਅੱਜ ਈਡੀ ਸਾਹਮਣੇ ਨਹੀਂ ਹੋਣਗੇ ਪੇਸ਼, ਮੁੱਖ ਮੰਤਰੀ ਪੰਜਾਬ ਨਾਲ ਐੱਮਪੀ ਦੇ ਸਿੰਗਰੌਲੀ 'ਚ ਕਰਨਗੇ ਰੋਡ ਸ਼ੌਅ
ਜ਼ਮੀਨਾਂ ਦੇ ਵੀ ਨਹੀਂ ਵਧੇ ਭਾਅ: ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਫੌਜੀ ਛਾਉਣੀ ਅਤੇ ਤੇਲ ਦਾ ਡੀਪੂ ਨੇੜੇ (Army cantonment and oil depot nearby) ਹੋਣ ਕਾਰਨ ਉਹਨਾਂ ਦੇ ਪਿੰਡ ਵਿਚਲੀਆਂ ਜ਼ਮੀਨਾਂ ਦੇ ਰੇਟ ਨਹੀਂ ਵਧੇ ਅਤੇ ਪਿੰਡ ਨੂੰ ਕੋਈ ਸਿੱਧਾ ਰਸਤਾ ਨਾ ਹੋਣ ਕਾਰਨ ਪਿੰਡ ਵਾਸਿਆਂ ਨੂੰ ਵੱਡੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਤਿਉਹਾਰਾਂ ਮੌਕੇ ਰਿਸ਼ਤੇਦਾਰ ਵੀ ਉਨ੍ਹਾਂ ਦੇ ਪਿੰਡ ਆਉਣ ਤੋਂ ਕਤਰਾਉਂਦੇ ਹਨ ਕਿਉਂਕਿ ਪ੍ਰਸ਼ਾਸਨ ਦੀਆਂ ਸਖਤ ਹਦਾਇਤਾਂ ਹੋਣ ਕਾਰਨ ਇਹਨਾਂ ਪਿੰਡਾਂ ਵਿੱਚ ਦਿਵਾਲੀ ਮੌਕੇ ਦੀਪ ਮਾਲਾ ਅਤੇ ਪਟਾਕੇ ਚਲਾਉਣ ਦੀ ਸਖਤ ਮਨਾਹੀ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਨੂੰ ਇਸ ਸਬੰਧੀ ਬਣਦੇ ਪੁਖਤਾ ਕਦਮ ਚੁੱਕੇ ਜਾਣੇ ਚਾਹੀਦੇ ਹਨ ਤਾਂ ਪਿੰਡ ਵਾਸੀ ਇਹ ਖੁਸ਼ੀ ਦਾ ਤਿਉਹਾਰ ਮਨਾ ਸਕਣ।