ਬਠਿੰਡਾ: ਲੌਕਡਾਊਨ ਤੋਂ ਬਾਅਦ ਬੇਸ਼ੱਕ ਕੇਂਦਰ ਸਰਕਾਰ ਵੱਲੋਂ ਸ਼੍ਰਮਿਕ ਸਪੈਸ਼ਲ ਰੇਲ ਯਾਤਰਾ ਸ਼ੁਰੂ ਕੀਤੀ ਗਈ ਹੈ, ਜਿਸ ਨਾਲ ਲੱਖਾਂ ਪ੍ਰਵਾਸੀ ਕੰਮਕਾਜ ਨਾ ਹੋਣ ਕਾਰਨ ਘਰ ਵਾਪਸੀ ਲਈ ਮਜ਼ਬੂਰ ਹਨ। ਅਜਿਹੇ ਵਿੱਚ ਬਠਿੰਡਾ ਤੋਂ ਰਵਾਨਾ ਹੋਈ ਸ਼੍ਰਮਿਕ ਸਪੈਸ਼ਲ ਟਰੇਨ ਵਿੱਚ ਥਾਂ ਨਾ ਮਿਲਣ ਕਾਰਨ ਕਈ ਪ੍ਰਵਾਸੀ ਕੋਈ ਠਿਕਾਣਾ ਨਾ ਮਿਲਣ ਕਾਰਨ ਝਾੜੀਆਂ ਵਿੱਚ ਲੁਕਣ ਉੱਤੇ ਮਜਬੂਰ ਹਨ।
ਇੰਨ੍ਹਾਂ ਪ੍ਰਵਾਸੀ ਮਜ਼ਦੂਰਾਂ ਦਾ ਕਹਿਣਾ ਹੈ ਕਿ ਉਹ ਫ਼ੈਕਟਰੀ ਵਿੱਚ ਕੰਮ ਕਰਦੇ ਹਨ ਜੋ ਬਠਿੰਡਾ ਦੇ ਵੱਖ-ਵੱਖ ਥਾਵਾਂ ਤੋਂ ਆਏ ਹਨ, ਪਰ ਹੁਣ ਕੰਮਕਾਜ ਬੰਦ ਹੋਣ ਕਰਕੇ ਆਪਣੇ ਘਰ ਵਾਪਸ ਜਾਣਾ ਚਾਹੁੰਦੇ ਸੀ ਪਰ ਟਰੇਨ ਵਿੱਚ ਥਾਂ ਨਾ ਮਿਲਣ ਕਰਕੇ ਉਨ੍ਹਾਂ ਨੂੰ ਵਾਪਸ ਜਾਣ ਲਈ ਕਹਿ ਦਿੱਤਾ। ਉਨ੍ਹਾਂ ਕੋਲ ਵਾਪਸ ਜਾਣ ਦਾ ਕੋਈ ਰਾਹ ਨਹੀਂ ਹੈ ਜਿਸ ਕਰਕੇ ਸੜਕ ਉੱਤੇ ਘੁੰਮਣ ਵਾਲੇ ਪ੍ਰਵਾਸੀਆਂ ਉੱਤੇ ਪੁਲਿਸ ਡੰਡੇ ਵਰ੍ਹਾ ਰਹੀ ਹੈ। ਇਸ ਲਈ ਉਹ ਪੁਲਿਸ ਦੇ ਖੌਫ਼ ਤੋਂ ਝਾੜੀਆਂ ਵਿੱਚ ਲੁੱਕਣ ਲਈ ਮਜ਼ਬੂਰ ਹਨ।
ਪ੍ਰਵਾਸੀ ਮਜ਼ਦੂਰਾਂ ਨੇ ਦੱਸਿਆ ਕਿ ਉਨ੍ਹਾਂ ਨੇ ਕੱਲ੍ਹ ਸ਼ਾਮ ਤੋਂ ਕੁੱਝ ਵੀ ਨਹੀਂ ਖਾਧਾ ਅਤੇ ਸਿਰਫ਼ ਛੋਲੇ ਖਾ ਕੇ ਅਤੇ ਪਾਣੀ ਪੀ ਕੇ ਹੀ ਆਪਣਾ ਗੁਜ਼ਾਰਾ ਕਰ ਰਹੇ ਹਨ। ਅਗਲੀ ਟਰੇਨ ਦੀ ਉਡੀਕ ਵਿੱਚ ਹਨ। ਪੁਲਿਸ ਦੇ ਖੌਫ਼ ਕਰ ਕੇ ਉਹ ਖਾਣ-ਪੀਣ ਦੀ ਵਿਵਸਥਾ ਕਰਨ ਵਿੱਚ ਅਸਮੱਰਥ ਹਨ।
ਬਰਨਾਲਾ ਦੀ ਤਪਾ ਮੰਡੀ ਵਿੱਚ ਫ਼ੈਕਟਰੀ ਵਿੱਚ ਕੰਮ ਕਰਨ ਵਾਲੇ ਪ੍ਰਵਾਸੀ ਮਜ਼ਦੂਰ ਗਣੇਸ਼ ਯਾਦਵ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਤਾਂ ਸਮਾਂ ਹੀ ਬਹੁਤ ਖ਼ਰਾਬ ਹੈ ਜੋ ਬਹੁਤ ਹੀ ਔਖੀ ਘੜੀ ਵਿੱਚੋਂ ਲੰਘ ਰਿਹਾ ਹੈ। ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਜਲਦ ਤੋਂ ਜਲਦ ਤੋਂ ਉਨ੍ਹਾਂ ਨੂੰ ਘਰਾਂ ਤੱਕ ਪਹੁੰਚਾਉਣ ਲਈ ਕੁੱਝ ਕਰੇ।