ETV Bharat / state

ਭਾਰਤ ਕੀਤਾ ਬੰਦ, ਜ਼ਿੰਦਗੀ ਦੇ ਕੁਤਰੇ ਫੰਗ

ਦੇਸ਼ ਭਰ ਦੇ ਵਿੱਚ ਭਾਰਤ ਬੰਦ ਦੇ ਸੱਦੇ ਕਾਰਨ ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਆਵਾਜਾਈ ਦੇ ਨਾਲ-ਨਾਲ ਰੇਲ ਯਾਤਰਾ ਅਤੇ ਬੱਸ ਯਾਤਰਾ ਵੀ ਠੱਪ ਰਹੀ।

ਬਠਿੰਡਾ ਪ੍ਰਦਰਸ਼ਨ
ਬਠਿੰਡਾ ਪ੍ਰਦਰਸ਼ਨ
author img

By

Published : Jan 8, 2020, 2:27 PM IST

ਬਠਿੰਡਾ: 8 ਜੁਲਾਈ 2020 ਨੂੰ ਕੇਂਦਰ ਸਰਕਾਰ ਦੀਆਂ ਨੀਤੀਆਂ ਖ਼ਿਲਾਫ਼ ਲਗਭਗ ਦਸ ਕੇਂਦਰੀ ਯੂਨੀਅਨ ਅਤੇ ਫੈੱਡਰੇਸ਼ਨਾਂ ਵੱਲੋਂ ਭਾਰਤ ਬੰਦ ਦਾ ਸੱਦਾ ਦਿੱਤਾ ਗਿਆ ਹੈ। ਭਾਰਤ ਬੰਦ ਦੇ ਕਾਰਨ ਜਿੱਥੇ ਰੇਲ ਅਤੇ ਬੱਸ ਯਾਤਰਾ ਬੰਦ ਹੋਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ, ਉਥੇ ਹੀ ਦੁੱਧ ਸਬਜ਼ੀ ਦੀਆਂ ਸਪਲਾਈ ਬੰਦ ਹੋਣ ਕਾਰਨ ਲੋਕਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ।

ਭਾਰਤ ਬੰਦ ਦੇ ਕਾਰਨ ਦੁੱਧ ਦੀ ਸਪਲਾਈ ਸ਼ਹਿਰਾਂ ਤੱਕ ਨਾ ਪਹੁੰਚਣ ਦੇ ਕਾਰਨ ਛੋਟੇ ਬੱਚਿਆਂ ਨੂੰ ਦੁੱਧ ਨਾ ਮਿਲਣ ਕਾਰਨ ਪਰਿਵਾਰ ਮੈਂਬਰਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ, ਜਿਸ ਦੌਰਾਨ ਬੱਚਿਆਂ ਨੂੰ ਦੁੱਧ ਵੀ ਮੁਹੱਈਆ ਨਹੀਂ ਹੋ ਰਿਹਾ ਹੈ ਅਤੇ ਸਬਜ਼ੀਆਂ ਵੀ ਮਹਿੰਗੀਆਂ ਮਿਲ ਰਹੀਆਂ ਹਨ।

ਵੇਖੋ ਵੀਡੀਓ

ਉੱਥੇ ਹੀ ਭਾਰਤ ਬੰਦ ਦੇ ਕਾਰਨ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ, ਉੱਥੇ ਹੀ ਬੱਸਾਂ ਬੰਦ ਹੋਣ ਦੇ ਕਾਰਨ ਗਰੀਬ ਲੋਕਾਂ ਨੂੰ ਵੀ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ। ਇਸ ਦੌਰਾਨ ਇੱਕ ਰਿਕਸ਼ਾ ਚਾਲਕ ਦਰਸ਼ਨ ਸਿੰਘ ਨੇ ਦੱਸਿਆ ਹੈ ਕਿ ਹੜਤਾਲ ਕਾਰਨ ਆਵਾਜਾਈ ਬੰਦ ਹੈ ਅਤੇ ਉਨ੍ਹਾਂ ਨੂੰ ਸਵਾਰੀਆਂ ਨਹੀਂ ਮਿਲ ਰਹੀਆਂ ਹਨ ਅਤੇ ਇਸ ਮਹਿੰਗਾਈ ਦੇ ਦੌਰ ਵਿੱਚ ਜੇਕਰ ਉਹ ਰੋਜ਼ ਕਮਾ ਕੇ ਖਾਣ ਦੇ ਵਿੱਚ ਵੀ ਅਸਮਰਥਨ ਅਤੇ ਅੱਜ ਹੜਤਾਲ ਦੇ ਕਾਰਨ ਤਾਂ ਉਨ੍ਹਾਂ ਦਾ ਕੰਮਕਾਜ ਬਿਲਕੁੱਲ ਹੀ ਬੰਦ ਹੋ ਚੁੱਕਾ ਹੈ।

ਉਥੇ ਹੀ ਪੀਆਰਟੀਸੀ ਬੱਸਾਂ ਦੀ ਸਰਵਿਸ ਵੀ ਹੁਣ ਭਾਰਤ ਬੰਦ ਦੇ ਸੱਦੇ ਵਿਚ ਸਹਿਯੋਗੀ ਬਣੀ ਹੋਣ ਕਾਰਨ ਪ੍ਰੀਤਮ ਸਿੰਘ ਪੀਆਰਟੀਸੀ ਵਰਕਰਜ਼ ਯੂਨੀਅਨ ਦੇ ਚੇਅਰਮੈਨ ਨੇ ਦੱਸਿਆ ਕਿ ਉਨ੍ਹਾਂ ਦੀ ਯੂਨੀਅਨ ਨੇ ਵੀ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕੀਤਾ ਹੈ ਅਤੇ ਪੂਰੇ ਪੰਜਾਬ ਦੇ ਵਿੱਚ ਪੀਆਰਟੀਸੀ ਬੱਸ ਸਰਵਿਸ ਬਾਰਾਂ ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਬੰਦ ਰਹੇਗੀ, ਜਿਸ ਦੇ ਨਾਲ ਯਾਤਰੀਆਂ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਇਸ ਦੇ ਨਾਲ-ਨਾਲ ਰੇਲ ਯਾਤਰਾ ਵੀ ਕਾਫੀ ਪ੍ਰਭਾਵਿਤ ਨਜ਼ਰ ਆ ਰਹੀ ਹੈ,ਜਿਸ ਕਾਰਨ ਰੇਲ ਵਿਭਾਗ ਵੱਲੋਂ ਰੇਲ ਦੇ ਰੂਟ ਚੇਂਜ ਕੀਤੇ ਗਏ ਹਨ, ਜਿਸ ਨਾਲ ਕਈ ਰੇਲਾਂ ਰੱਦ ਵੀ ਕੀਤੀਆਂ ਗਈਆਂ ਹਨ, ਜਿਸ ਦਾ ਖਮਿਆਜ਼ਾ ਯਾਤਰੀਆਂ ਨੂੰ ਝੱਲਣਾ ਪੈ ਰਿਹਾ ਹੈ ਅਤੇ ਇਸ ਭਾਰਤ ਬੰਦ ਦੇ ਕਾਰਨ ਲੋਕ ਆਪਣੇ ਕੰਮਕਾਜ ਨੂੰ ਛੱਡ ਕੇ ਆਪਣੇ ਘਰਾਂ ਵਿੱਚ ਬੈਠਣ 'ਤੇ ਮਜਬੂਰ ਨਜ਼ਰ ਆ ਰਹੇ ਹਨ।

ਇਹ ਵੀ ਪੜੋ:ਅਮਰੀਕਾ ਦੀ ਅੜੀ, ਟਰੰਪ ਨੇ ਕਿਹਾ- ਈਰਾਕ 'ਚੋਂ ਨਹੀਂ ਹਟਾਵਾਂਗੇ ਫੌਜ

ਹੁਣ ਵੇਖਣਾ ਇਹ ਹੋਵੇਗਾ ਕਿ ਕੇਂਦਰ ਸਰਕਾਰ ਇਸ ਭਾਰਤ ਬੰਦ ਦੇ ਸੱਦੇ ਤੋਂ ਬਾਅਦ ਹੜਤਾਲ ਕਰਨ ਵਾਲੀ ਜਥੇਬੰਦੀਆਂ ਦੀ ਆਵਾਜ਼ ਸੁਣੇਗੀ ਜਾਂ ਸਿਰਫ ਇਹ ਹੜਤਾਲ ਆਮ ਲੋਕਾਂ ਦੇ ਲਈ ਪ੍ਰੇਸ਼ਾਨੀ ਤੱਕ ਸੀਮਿਤ ਰਹੇਗੀ।

Intro:ਦੇਸ਼ ਭਰ ਦੇ ਵਿੱਚ ਭਾਰਤ ਬੰਦ ਦੇ ਸੱਦੇ ਕਾਰਨ ਲੋਕਾਂ ਨੂੰ ਕਰਨਾ ਪਿਆ ਭਾਰੀ ਦਿੱਕਤਾਂ ਦਾ ਸਾਹਮਣਾ
ਆਵਾਜਾਈ ਦੇ ਨਾਲ ਨਾਲ ਰੇਲ ਯਾਤਰਾ ਅਤੇ ਬੱਸ ਯਾਤਰਾ ਵੀ ਰਹੀ ਠੱਪ

Body:ਅੱਜ ਅੱਠ ਜੁਲਾਈ ਨੂੰ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ ਲਗਭਗ ਦਸ ਕੇਂਦਰੀ ਯੂਨੀਅਨ ਅਤੇ ਫੈੱਡਰੇਸ਼ਨਾਂ ਵੱਲੋਂ ਬੰਦ ਦਾ ਸੱਦਾ ਦਿੱਤਾ ਗਿਆ ਹੈ
ਭਾਰਤ ਬੰਦ ਦੇ ਕਾਰਨ ਜਿੱਥੇ ਰੇਲ ਅਤੇ ਬੱਸ ਯਾਤਰਾ ਬੰਦ ਹੋਣ ਕਾਰਨ ਯਾਤਰੀਆਂ ਨੂੰ ਪ੍ਰੇਸ਼ਾਨੀਆਂ ਝੱਲਣੀਆਂ ਪਈਆਂ ਉਥੇ ਹੀ ਦੁੱਧ ਸਬਜ਼ੀ ਦੀਆਂ ਸਪਲਾਈ ਬੰਦ ਹੋਣ ਕਾਰਨ ਲੋਕਾਂ ਨੂੰ ਵੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ
ਬਾਈਟ- ਮੁਕੇਸ਼ ਕੁਮਾਰ ਦੁੱਧ ਡੇਅਰੀ ਮਾਲਕ
ਭਾਰਤ ਬੰਦ ਦੇ ਕਾਰਨ ਦੁੱਧ ਦੀ ਸਪਲਾਈ ਸ਼ਹਿਰਾਂ ਤੱਕ ਨਾ ਪਹੁੰਚਣ ਦੇ ਕਾਰਨ ਛੋਟੇ ਬੱਚਿਆਂ ਨੂੰ ਦੁੱਧ ਨਾ ਮਿਲਣ ਕਾਰਨ ਪਰਿਵਾਰ ਜਨਾਂ ਨੂੰ ਵੀ ਇਸਦਾ ਅਸਰ ਪੈਂਦਾ ਨਜ਼ਰ ਆ ਰਿਹਾ ਹੈ ਜਿਸ ਦੌਰਾਨ ਬੱਚਿਆਂ ਨੂੰ ਦੁੱਧ ਵੀ ਮੁਹੱਈਆ ਨਹੀਂ ਹੋ ਰਿਹਾ ਹੈ ਅਤੇ ਸਬਜ਼ੀਆਂ ਵੀ ਮਹਿੰਗੀਆਂ ਮਿਲ ਰਹੀਆਂ ਹਨ
ਵ੍ਹਾਈਟ- ਦੀਪਕ ਕੁਮਾਰ ਬਠਿੰਡਾ ਵਾਸੀ
ਉੱਥੇ ਹੀ ਭਾਰਤ ਬੰਦ ਦੇ ਕਾਰਨ ਜਿੱਥੇ ਆਮ ਜਨ ਜੀਵਨ ਪ੍ਰਭਾਵਿਤ ਹੋ ਰਿਹਾ ਹੈ ਉੱਥੇ ਹੀ ਬੱਸਾਂ ਬੰਦ ਹੋਣ ਦੇ ਕਾਰਨ ਗਰੀਬ ਲੋਕਾਂ ਨੂੰ ਵੀ ਭਾਰੀ ਮੁਸ਼ੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਇਸ ਦੌਰਾਨ ਇੱਕ ਰਿਕਸ਼ਾ ਚਾਲਕ ਦਰਸ਼ਨ ਸਿੰਘ ਨੇ ਦੱਸਿਆ ਹੈ ਕਿ ਹੜਤਾਲ ਕਾਰਨ ਆਵਾਜਾਈ ਬੰਦ ਹੈ ਅਤੇ ਉਨ੍ਹਾਂ ਨੂੰ ਸਵਾਰੀਆਂ ਨਹੀਂ ਮਿਲ ਰਹੀਆਂ ਹਨ ਅਤੇ ਇਸ ਮਹਿੰਗਾਈ ਦੇ ਦੌਰ ਵਿੱਚ ਜੇਕਰ ਉਹ ਰੋਜ਼ ਕਮਾ ਕੇ ਖਾਣ ਦੇ ਵਿੱਚ ਵੀ ਅਸਮਰਥਨ ਅਤੇ ਅੱਜ ਹੜਤਾਲ ਦੇ ਕਾਰਨ ਤਾਂ ਉਨ੍ਹਾਂ ਦਾ ਕੰਮਕਾਜ ਬਿਲਕੁੱਲ ਹੀ ਬੰਦ ਹੋ ਚੁੱਕਾ ਹੈ
ਵਾਈਟ - ਦਰਸ਼ਨ ਸਿੰਘ ਰਿਕਸ਼ਾ ਚਾਲਕ
ਉਥੇ ਹੀ ਪੀਆਰਟੀਸੀ ਬੱਸਾਂ ਦੀ ਸਰਵਿਸ ਵੀ ਹੁਣ ਭਾਰਤ ਬੰਦ ਦੇ ਸੱਦੇ ਵਿਚ ਸਹਿਯੋਗੀ ਬਣੀ ਹੋਣ ਕਾਰਨ ਪ੍ਰੀਤਮ ਸਿੰਘ ਪੀਆਰਟੀਸੀ ਇੰਟਕ ਯੂਨੀਅਨ ਦੇ ਨਾਲ ਸਬੰਧਤ ਪੀਆਰਟੀਸੀ ਵਰਕਰਜ਼ ਯੂਨੀਅਨ ਦੇ ਚੇਅਰਮੈਨ ਨੇ ਦੱਸਿਆ ਕਿ ਕੰਮਾਂਕਾਰਾਂ ਉਨ੍ਹਾਂ ਦੀ ਯੂਨੀਅਨ ਭਾਰਤ ਬੰਦ ਦੇ ਸੱਦੇ ਦਾ ਸਮਰਥਨ ਕਰਦੀ ਹੈ ਅਤੇ ਪੂਰੇ ਪੰਜਾਬ ਦੇ ਵਿੱਚ ਪੀਆਰਟੀਸੀ ਬੱਸ ਸਰਵਿਸ ਬਾਰਾਂ ਵਜੇ ਤੋਂ ਲੈ ਕੇ ਸ਼ਾਮ ਚਾਰ ਵਜੇ ਤੱਕ ਬੰਦ ਰਹੇਗੀ ਜਿਸ ਦੇ ਨਾਲ ਯਾਤਰੀਆਂ ਨੂੰ ਭਾਵੇਂ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਉਹ ਆਪਣੇ ਨਿੱਜੀ ਸਾਧਨ ਦੇ ਉੱਤੇ ਆਪਣੇ ਮੁਕਾਮ ਤੇ ਪਹੁੰਚ ਸਕਦੇ ਹਨ
ਵਾਈਟ- ਪ੍ਰੀਤਮ ਸਿੰਘ ਪੀਆਰਟੀਸੀ ਬੱਸ ਯੂਨੀਅਨ ਦੇ ਪੰਜਾਬ ਚੇਅਰਮੈਨ
ਇਸ ਦੇ ਨਾਲ ਨਾਲ ਰੇਲ ਯਾਤਰਾ ਵੀ ਕਾਫੀ ਪ੍ਰਭਾਵਿਤ ਨਜ਼ਰ ਆ ਰਹੀ ਹੈ ਜਿਸ ਕਾਰਨ ਰੇਲ ਵਿਭਾਗ ਵੱਲੋਂ ਰੇਲ ਦੇ ਰੂਟ ਚੇਂਜ ਕੀਤੇ ਗਏ ਹਨ ਜਿਸ ਨਾਲ ਕਈ ਟਰੇਨਾਂ ਰੱਦ ਵੀ ਕੀਤੀਆਂ ਗਈਆਂ ਹਨ ਜਿਸ ਦਾ ਖਮਿਆਜ਼ਾ ਯਾਤਰੀਆਂ ਨੂੰ ਝੱਲਣਾ ਪੈ ਰਿਹਾ ਹੈ ਅਤੇ ਇਸ ਭਾਰਤ ਬੰਦ ਦੇ ਕਾਰਨ ਲੋਕ ਆਪਣੇ ਕੰਮਕਾਜ ਨੂੰ ਛੱਡ ਕੇ ਆਪਣੇ ਘਰਾਂ ਵਿੱਚ ਬੈਠਣ ਤੇ ਮਜਬੂਰ ਨਜ਼ਰ ਆ ਰਹੇ ਹਨ
ਬਾਈਟ- ਪ੍ਰਮੋਦ ਕੁਮਾਰ ਰੇਲ ਯਾਤਰੀ

ਲੋਕਾਂ ਨੂੰ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹੈ ਬਠਿੰਡਾ ਵਾਸੀਆਂ ਨੇ ਆਪਣੀ ਦਿੱਕਤਾਂ ਬਾਰੇ ਦੱਸਦਿਆਂ ਹੋਇਆ ਕਿਹਾ ਕਿ

Conclusion:ਹੁਣ ਵੇਖਣਾ ਇਹ ਹੋਵੇਗਾ ਕਿ ਕੇਂਦਰ ਸਰਕਾਰ ਇਸ ਭਾਰਤ ਬੰਦ ਦੇ ਸੱਦੇ ਤੋਂ ਬਾਅਦ ਹੜਤਾਲ ਕਰਨ ਵਾਲੀ ਜਥੇਬੰਦੀਆਂ ਦੀ ਆਵਾਜ਼ ਸੁਣੇਗੀ ਜਾਂ ਸਿਰਫ ਇਹ ਹੜਤਾਲ ਆਮ ਲੋਕਾਂ ਦੇ ਲਈ ਪ੍ਰੇਸ਼ਾਨੀ ਤੱਕ ਸੀਮਿਤ ਰਹੇਗੀ ।
ETV Bharat Logo

Copyright © 2024 Ushodaya Enterprises Pvt. Ltd., All Rights Reserved.