ਬਠਿੰਡਾ: ਇਸ ਸਾਲ ਪੰਜਾਬ ਵਿੱਚ ਕੁਦਰਤੀ ਮਾਰ (Natural kills in Punjab) ਕਰਕੇ ਕਣਕ ਦਾ ਝਾੜ ਬਹੁਤ ਹੀ ਘੱਟ ਨਿਕਲਿਆ ਹੈ। ਜਿਸ ਕਾਰਨ ਕਿਸਾਨ (Farmers) ਕਾਫ਼ੀ ਪ੍ਰੇਸ਼ਾਨ ਵੀ ਹਨ ਅਤੇ ਇਸ ਕੁਦਰਤੀ ਕਰੋਪੀ ਕਾਰਨ ਕਈ ਕਿਸਾਨ ਖੁਦਕੁਸ਼ੀ (Farmer suicide) ਵੀ ਕਰ ਚੁੱਕੇ ਹਨ। ਕੁਦਰਤੀ ਮਾਰ ਕਾਰਨ ਜਿੱਥੇ ਕਣਕ ਦਾ ਝਾੜ ਘਟਿਆ ਹੈ, ਉੱਥੇ ਹੀ ਤੂੜੀ ਦੇ ਝਾੜ ‘ਤੇ ਵੀ ਇਸ ਦਾ ਕਾਫ਼ੀ ਜਿਆਦਾ ਅਸਰ ਵੇਖਣ ਨੂੰ ਮਿਲਿਆ ਹੈ। ਜਿਸ ਕਰਕੇ ਪੰਜਾਬ ਵਿੱਚ ਤੂੜੀ ਦੇ ਭਾਅ (Straw prices in Punjab) ਬਹੁਤ ਵੱਧ ਚੁੱਕੇ ਹਨ। ਜਿਸ ਨੂੰ ਲੈਕੇ ਡੇਅਰੀ ਫਾਰਮਾਂ ਨੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਸੌਂਪਿਆ ਹੈ ਅਤੇ ਮੰਗ ਕੀਤੀ ਹੈ ਕਿ ਪੰਜਾਬ ਦੀ ਤੂੜੀ (Straw of Punjab) ਬਾਹਰ ਨਾ ਜਾਣ ਦਿੱਤੀ ਜਾਵੇ।
ਤੂੜੀ ਦੇ ਘੱਟ ਝਾੜ ਕਾਰਨ ਅਤੇ ਤੂੜੀ ਦੇ ਵਧੇ ਭਾਅ ਕਾਰਨ ਡੇਅਰੀ ਪਾਲਕਾਂ ਦਾ ਧੰਦਾ ਬਹੁਤ ਪ੍ਰਭਾਵਿਤ ਰਿਹਾ ਹੈ। ਕਿਉਂਕਿ ਪੰਜਾਬ ਵਿੱਚ ਤੂੜੀ ਦੇ ਭਾਅ ਅਸਮਾਨੀ ਛੂਹ ਰਹੇ ਹਨ। ਪੰਜਾਬ ਵਿੱਚ ਤੂੜੀ 900 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਵਿਕ ਰਹੀ ਹੈ ਅਤੇ ਗੁਆਂਢੀ ਸੂਬਿਆਂ ਵਿੱਚ ਲਗਾਤਾਰ ਤੂੜੀ ਦੀ ਮੰਗ ਵਧਣ ਕਾਰਨ ਪੰਜਾਬ ਦੀ ਤੂੜੀ ਹਰਿਆਣਾ, ਰਾਜਸਥਾਨ ਵਿੱਚ ਮਹਿੰਗੇ ਭਾਅ ‘ਤੇ ਵੇਚੀ ਜਾ ਰਹੀ ਹੈ।
ਉਧਰ ਪੰਜਾਬ ਵਿੱਚ ਡੇਅਰੀ ਦਾ ਕੰਮ ਕਰ ਰਹੇ ਡੇਅਰੀ ਪਾਲਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅੱਗੇ ਗੁਹਾਰ ਲਗਾਈ ਹੈ ਕਿ ਪੰਜਾਬ ਸਰਕਾਰ ਵਿੱਚ ਤੂੜੀ ਦੇ ਭਾਅ ‘ਤੇ ਕੰਟਰੋਲ ਕਰੇ ਅਤੇ ਪੰਜਾਬ ਦੀ ਤੂੜੀ ਪੰਜਾਬ ਤੋਂ ਬਾਹਰ ਜਾਣ ‘ਤੇ ਰੋਕ ਲਗਾਵੇ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚੋਂ ਰਾਜਸਥਾਨ ਅਤੇ ਹਰਿਆਣਾ ਦੇ ਵਪਾਰੀ ਆਉਂਦੇ ਹਨ ਅਤੇ ਕਿਸਾਨਾਂ ਤੋਂ ਸਸਤੇ ਭਾਅ ਵਿੱਚ ਤੂੜੀ ਖਰੀਦ ਕੇ ਦੂਜੇ ਸੂਬਿਆ ਵਿੱਚ ਮਹਿੰਗੇ ਭਾਅ ਵਿੱਚ ਵੇਚਦੇ ਹਨ।
ਉਨ੍ਹਾਂ ਕਿਹਾ ਕਿ ਤੂੜੀ ਨਾ ਮਿਲਣ ਕਾਰਨ ਡੇਅਰੀ ਪਾਲਕ ਜਿੱਥੇ ਪ੍ਰੇਸ਼ਾਨ ਹਨ ਉੱਥੇ ਹੀ ਦੁੱਧ ਦੀਆਂ ਕੀਮਤਾਂ ਵਧਣ ਦੇ ਆਸਾਰ ਪੈਦਾ ਹੋ ਗਏ ਹਨ। ਕਿਉਂਕਿ ਡੇਅਰੀ ਪਾਲਕਾਂ ਨੂੰ ਲਗਪਗ ਤਿੰਨ ਗੁਣਾਂ ਮਹਿੰਗਈ ਤੂੜੀ ਖਰੀਦਣੀ ਪੈ ਰਹੀ ਹੈ। ਜਿਸ ਕਰਕੇ ਉਹ ਕਾਫ਼ੀ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਇਸ ਮਹਿੰਗਾਈ ਕਾਰਨ ਕਈ ਡੇਅਰੀ ਫਾਰਮ ਆਪਣਾ ਧੰਦਾ ਹੀ ਬੰਦ ਕਰ ਗਏ ਹਨ।
ਇਹ ਵੀ ਪੜ੍ਹੋ: ਘਰ ’ਚ ਹਥਿਆਰ ਬਣਾਉਣ ਵਾਲਾ ਨੌਜਵਾਨ ਪੁਲਿਸ ਅੜਿੱਕੇ, ਇਸ ਤਰ੍ਹਾਂ ਕਰਦਾ ਸੀ ਤਿਆਰ