ਬਠਿੰਡਾ: ਪੰਜਾਬੀ ਚਾਹ ਤੋਂ ਬਿਨਾਂ ਨਹੀਂ ਰਹਿ ਸਕਦੇ, ਇਹ ਤਾਂ ਜੱਗ-ਜ਼ਾਹਿਰ ਹੈ, ਫਿਰ ਚਾਹੇ ਮੌਸਮ ਗਰਮੀ ਹੋਵੇ ਜਾਂ ਸਰਦੀ। ਹੁਣ ਜੇਕਰ ਚਾਹ ਦੀ ਗੱਲ ਚੱਲੀ ਹੈ, ਤਾਂ ਤੁਸੀ ਲੀਚੀ-ਇਲਾਇਚੀ ਵਾਲੀ ਚਾਹ, ਗ੍ਰੀਨ-ਟੀ, ਲਿਪਟਨ ਟੀ ਸਣੇ ਹੋਰ ਵੀ ਕਈ ਚਾਹ ਦੀਆਂ ਕਿਸਮਾਂ ਬਾਰੇ ਸੁਣਿਆ ਹੋਵੇਗਾ। ਪਰ, ਕਦੇ ਸੁਣਿਆ ਡ੍ਰਾਈ ਫਰੂਟ ਵਾਲੀ ਚਾਹ ਵਾਲ ਟੀ-ਸਟਾਲ। ਅੱਜ ਅਸੀਂ ਇਸ ਦੇ ਬਾਰੇ ਹੀ ਦੱਸਣ ਜਾ ਰਹੇ ਹਾਂ ਅਤੇ ਦਿਖਾਵਾਂਗੇ ਵੀ।
ਈਟੀਵੀ ਭਾਰਤ ਦੀ ਟੀਮ ਜਦੋਂ ਰਮੇਸ਼ ਬਾਂਸਲ ਦੇ ਟੀ-ਸਟਾਲ ਉੱਤੇ ਪਹੁੰਚੀ ਤਾਂ, ਰਮੇਸ਼ ਨੇ ਦੱਸਿਆ ਕਿ ਉਸ ਦੇ ਗੁਰੂ ਦੇ ਆਦੇਸ਼ ਉੱਤੇ ਵਾਜਬ ਭਾਅ 'ਤੇ ਹੀ ਡ੍ਰਾਈ ਫਰੂਟ ਵਾਲੀ ਚਾਹ ਉਸ ਵਲੋਂ ਵੇਚੀ ਜਾਂਦੀ ਹੈ। ਸ਼ਾਇਦ ਹੀ, ਇਹ ਪੰਜਾਬ ਵਿੱਚ ਬਠਿੰਡਾ ਦੇ ਮਾਲ ਰੋਡ 'ਤੇ ਪਹਿਲਾਂ ਅਜਿਹਾ ਟੀ-ਸਟਾਲ ਹੈ, ਜਿੱਥੇ ਕਿ ਡ੍ਰਾਈ ਫਰੂਟ ਵਾਲੀ ਚਾਹ (Tea Stall By Ramesh Kumar Bansal) ਪੀਣ ਲਈ ਲੋਕ ਦੂਰੋਂ ਦੂਰੋਂ ਆਉਂਦੇ ਹਨ।
ਇਸ ਤਰ੍ਹਾਂ ਕੀਤੀ ਸ਼ੁਰੂਆਤ: ਬਠਿੰਡਾ ਦੇ ਮਾਲ ਰੋਡ 'ਤੇ ਚਾਹ ਦਾ ਕੰਮ ਕਰਨ ਵਾਲੇ ਰਮੇਸ਼ ਕੁਮਾਰ ਬਾਂਸਲ ਨੇ ਦੱਸਿਆ ਕਿ ਉਹ ਚਾਹ ਦਾ ਕੰਮ ਪਿਛਲੇ ਲੰਮੇ ਸਮੇਂ ਤੋਂ ਕਰਦੇ ਹਨ, ਪਰ ਕਰੀਬ 6 ਕੁ ਮਹੀਨੇ ਪਹਿਲੇ ਉਨ੍ਹਾਂ ਪਾਸ ਇੱਕ ਗੁਰੂ ਜੀ ਆਏ ਸਨ, ਜਿਨ੍ਹਾਂ ਵੱਲੋਂ ਉਨ੍ਹਾਂ ਨੂੰ ਡ੍ਰਾਈ ਫਰੂਟ ਵਾਲੀ ਚਾਹ ਬਣਾਉਣ ਦਾ ਗਿਆਨ ਦਿੱਤਾ ਗਿਆ ਸੀ। ਉਨ੍ਹਾਂ ਵਲੋਂ ਕਿਹਾ ਗਿਆ ਸੀ ਕਿ ਵਾਜਬ ਭਾਅ ਉੱਤੇ ਹੀ ਆਮ ਲੋਕਾਂ ਨੂੰ ਇਹ ਚਾਹ ਉਪਲਬਧ ਕਰਾਵੇ, ਤਾਂ ਜੋ ਡ੍ਰਾਈ ਫਰੂਟ ਵਾਲੀ ਚਾਹ ਪੀ ਕੇ ਲੋਕ ਤੰਦਰੁਸਤ ਰਹਿ ਸਕਣ।
ਇਸ ਤਰ੍ਹਾਂ ਤਿਆਰ ਕੀਤੀ ਜਾਂਦੀ ਡ੍ਰਾਈ ਫਰੂਟ ਵਾਲੀ ਚਾਹ: ਰਮੇਸ਼ ਕੁਮਾਰ ਨੇ ਦੱਸਿਆ ਕੀ ਚਾਹ ਬਣਾਉਣ ਲਈ ਉਨ੍ਹਾਂ ਵੱਲੋਂ ਸਭ ਤੋਂ ਪਹਿਲਾਂ ਪਾਣੀ ਵਿੱਚ ਗੁਲਾਬ ਦੀਆਂ ਪੱਤੀਆਂ ਦਾ ਪ੍ਰਯੋਗ ਕੀਤਾ ਜਾਂਦਾ ਹੈ ਅਤੇ ਫਿਰ ਡ੍ਰਾਈ ਫਰੂਟ ਨੂੰ ਕੁੰਡੇ ਵਿਚ ਕੁੱਟ ਕੇ ਚਾਹ ਵਾਲੇ ਪਾਣੀ ਵਿੱਚ ਉਬਾਲਿਆ ਜਾਂਦਾ ਹੈ। ਉਪਰੰਤ ਇਸ ਵਿੱਚ ਗੁੜ ਸ਼ੱਕਰ ਜਾਂ ਖੰਡ ਦੀ ਵਰਤੋਂ ਕੀਤੀ ਜਾਂਦੀ ਹੈ। ਡ੍ਰਾਈ ਫਰੂਟ ਵਾਲੀ ਚਾਹ ਬਣਾਉਣ ਲਈ ਆਮ ਚਾਹ ਨਾਲੋਂ ਚਾਰ ਤੋਂ ਪੰਜ ਮਿੰਟ ਵੱਧ ਲੱਗਦੇ ਹਨ, ਤਾਂ ਜੋ ਚਾਹ ਵਿੱਚ ਪਾਏ ਗਏ ਡ੍ਰਾਈ ਫਰੂਟ ਚੰਗੀ ਤਰ੍ਹਾਂ ਚਾਹ ਦੇ ਪਾਣੀ ਵਿੱਚ ਘੁੱਲ ਸਕਣ।
ਇਨ੍ਹਾਂ ਡ੍ਰਾਈ ਫਰੂਟਾਂ ਦੀ ਵਰਤੋਂ: ਰਮੇਸ਼ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅਖਰੋਟ, ਕਾਜੂ, ਬਦਾਮ, ਖ਼ਸ-ਖ਼ਸ, ਸ਼ੁਆਰੇ, ਗੁੜ, ਸ਼ੱਕਰ ਅਤੇ ਇਲਾਚੀਆਂ ਦੇ ਨਾਲ-ਨਾਲ ਆਪਣੇ ਵੱਲੋਂ ਤਿਆਰ ਕੀਤਾ ਗਿਆ ਸਪੈਸ਼ਲ ਚਾਹ ਮਸਾਲੇ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਚਾਹ ਨੂੰ ਪੀਣ ਲਈ ਉਨ੍ਹਾਂ ਕੋਲ ਲੋਕ (Bansal In Bathinda) ਦੂਰੋਂ ਦੂਰੋਂ ਆਉਂਦੇ ਹਨ। ਗੁਰੂ ਦੇ ਦਿੱਤੇ ਆਦੇਸ਼ ਦੇ ਚੱਲਦਿਆਂ ਉਸ ਵੱਲੋਂ ਡ੍ਰਾਈ ਫਰੂਟ ਵਾਲੀ ਚਾਹ ਦੀ ਕੀਮਤ 40 ਰੁਪਏ ਪ੍ਰਤੀ ਗਲਾਸ ਰੱਖੀ ਗਈ ਹੈ ਅਤੇ ਇਸ ਰੇਟ ਨਾਲ ਉਨ੍ਹਾਂ ਦਾ ਵਧੀਆ ਗੁਜ਼ਾਰਾ ਹੋ ਰਿਹਾ ਹੈ।
ਰਮੇਸ਼ ਕੁਮਾਰ ਨੇ ਦੱਸਿਆ ਕਿ ਮਨੁੱਖ ਅਕਸਰ ਹੀ ਡ੍ਰਾਈ ਫਰੂਟ ਦੀ ਵਰਤੋਂ ਚੰਗੀ ਸਿਹਤ ਲਈ ਕਰਦਾ ਅਤੇ ਕੁਦਰਤੀ ਚੀਜ਼ਾਂ ਨਾਲ ਕਦੇ ਵੀ ਮਨੁੱਖੀ ਸ਼ਰੀਰ ਨੂੰ ਕਿਸੇ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੁੰਦਾ। ਇਨ੍ਹਾਂ ਚੀਜ਼ਾਂ ਦੀ ਵਰਤੋਂ ਨਾਲ ਮਨੁੱਖੀ ਸਿਹਤ ਵੀ ਤੰਦਰੁਸਤ ਰਹਿੰਦੀ ਹੈ।