ਬਠਿੰਡਾ: ਦੀਵਾਲੀ ਜਿੱਥੇ ਦੇਸ਼ ਭਰ ਵਿੱਚ ਬੜੀ ਹੀ ਧੂਮਧਾਮ ਨਾਲ ਮਨਾਈ ਜਾਂਦੀ ਹੈ। ਪੰਜਾਬ ਦਾ ਇੱਕ ਅਜਿਹਾ ਇਲਾਕਾ ਹੈ ਜਿਥੇ ਕਿ ਦੀਵਾਲੀ ਦਾ ਤਿਉਹਾਰ (Celebrating Diwali) ਨਹੀ ਮਨਾਇਆ ਜਾਂਦਾ ਹੈ। ਦੱਸ ਦਈਏ ਕਿ ਬਠਿੰਡਾ ਦੇ ਕਰੀਬ ਅੱਧੀ ਦਰਜਨ ਪਿੰਡਾਂ ਵਿੱਚ ਦੀਵਾਲੀ 'ਤੇ ਸਰਕਾਰ ਵੱਲੋਂ ਪਟਾਕੇ ਚਲਾਉਣ ਦੀ ਮਨਾਹੀ ਕੀਤੀ ਹੈ। ਪਿਛਲੇ ਕਰੀਬ ਤਿੰਨ ਦਹਾਕਿਆਂ ਤੋਂ ਪੰਜਾਬ ਸਰਕਾਰ ਵੱਲੋਂ ਪਟਾਕੇ ਚਲਾਉਣ 'ਤੇ ਰੋਕ ਲਗਾਈ ਗਈ ਹੈ।
ਜਿਸ ਦਾ ਵੱਡਾ ਕਾਰਨ ਇਨ੍ਹਾਂ ਪਿੰਡਾਂ ਦੇ ਨੇੜੇ ਆਰਮੀ ਦਾ ਐਨੀਮੇਸ਼ਨ ਡਿਪੂ (Army animation) ਅਤੇ ਪੈਟਰੋਲੀਅਮ ਪਦਾਰਥਾਂ (Indian Oil) ਦੇ ਡੰਪ ਬਣੇ ਹੋਏ ਮੁੱਖ ਕਾਰਨ ਦੱਸਿਆ ਜਾ ਰਿਹਾ ਹੈ। ਪਿੰਡ ਫੂਸ ਮੰਡੀ ਦੇ ਰਹਿਣ ਵਾਲੇ ਕਰਨਵੀਰ ਸਿੰਘ ਨੇ ਦੱਸਿਆ ਕਿ ਉਸ ਨੇ ਅੱਜ ਤੱਕ ਕਦੇ ਵੀ ਦੀਵਾਲੀ ਨਹੀਂ ਮਨਾਈ, ਕਿਉਂਕਿ ਜਦੋਂ ਵੀ ਉਨ੍ਹਾਂ ਵੱਲੋਂ ਪਟਾਕਿਆਂ ਸੰਬੰਧੀ ਮੰਗ ਕੀਤੀ ਜਾਂਦੀ ਹੈ ਤਾਂ ਪਰਿਵਾਰ ਵੱਲੋਂ ਟੋਕਿਆ ਜਾਂਦਾ ਹੈ।
ਕਿਉਂਕਿ ਛਾਉਣੀ ਅਤੇ ਤੇਲ ਡਿਪੂ (Indian Oil) ਦੇ ਪ੍ਰਬੰਧਕਾਂ ਵੱਲੋਂ ਪਟਾਕੇ ਚਲਾਉਣ ਦੀ ਮਨਾਹੀ ਕੀਤੀ ਗਈ ਹੈ। ਕਿਉਂਕਿ ਪਟਾਕਿਆਂ ਨਾਲ ਅੱਗ ਲੱਗਣ ਦੀ ਸੰਭਾਵਨਾ ਵੱਧ ਜਾਂਦੀ ਹੈ ਅਤੇ ਕੋਈ ਵੱਡਾ ਹਾਦਸਾ ਹੋ ਸਕਦਾ ਹੈ। ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਸਰਕਾਰ ਨੂੰ ਇਸ ਸਬੰਧੀ ਕੋਈ ਫ਼ੈਸਲਾ ਲੈਣਾ ਚਾਹੀਦਾ ਹੈ ਤਾਂ ਜੋ ਖ਼ੁਸ਼ੀਆਂ ਦਾ ਤਿਉਹਾਰ ਦੀਵਾਲੀ ਬੱਚੇ ਧੂਮਧਾਮ ਨਾਲ ਮਨਾ ਸਕਣ ਅਤੇ ਉਨ੍ਹਾਂ ਨੂੰ ਆਪਣੇ ਨਾਨਕੇ ਜਾਂ ਰਿਸ਼ਤੇਦਾਰੀ ਵਿੱਚ ਜਾ ਕੇ ਇਹ ਤਿਉਹਾਰ ਮਨਾਉਣ ਦੀ ਜ਼ਰੂਰਤ ਮਹਿਸੂਸ ਨਾ ਹੋਵੇ। ਉਨ੍ਹਾਂ ਕਿਹਾ ਕਿ ਜਦੋਂ ਬੱਚੇ ਪਟਾਕਿਆਂ ਦੀ ਜ਼ਿੱਦ ਕਰਦੇ ਹਨ ਤਾਂ ਉਨ੍ਹਾਂ ਨੂੰ ਮਜਬੂਰਨ ਰੁੱਕਣਾ ਪੈਂਦਾ ਹੈ। ਪਰ ਬੱਚੇ ਜ਼ਿੱਦ ਕਰਦੇ ਹਨ ਪਟਾਕੇ ਚਲਾਉਣ ਲਈ ਤਾਂ ਬਹੁਤ ਔਖਾ ਰੋਕਣਾ ਪੈਦਾ ਹੈ।
ਇਹ ਵੀ ਪੜ੍ਹੋ:- ਪ੍ਰਦੂਸ਼ਣ ਰਹਿਤ ਗ੍ਰੀਨ ਦੀਵਾਲੀ ਮਨਾਉਣ ਦਾ ਦਿੱਤਾ ਸੱਦਾ