ਬਠਿੰਡਾ: ਦੀਵਾਲੀ ਤੋਂ ਪਹਿਲਾਂ ਧਨਤੇਰਸ ਦੇ ਤਿਉਹਾਰ (Dhanteras 2022) ਦਾ ਬਹੁਤ ਮਹੱਤਵ ਮੰਨਿਆ ਜਾਂਦਾ ਹੈ ਅਤੇ ਇਸ ਦਿਨ ਵੱਡੀ ਗਿਣਤੀ ਵਿਚ ਲੋਕ ਜਿੱਥੇ ਸੋਨੇ ਅਤੇ ਚਾਂਦੀ ਦੀ ਖ਼ਰੀਦ ਕਰਦੇ ਹਨ। ਉਥੇ ਹੀ ਵਪਾਰੀਆਂ ਵੱਲੋਂ ਇਸ ਦਿਨ ਪੂਜਾ ਕਰਕੇ ਆਪਣੇ ਕਾਰੋਬਾਰ ਨੂੰ ਵਧਾਉਣ ਲਈ ਪਰਮਾਤਮਾ ਅੱਗੇ ਪੂਜਾ ਅਰਚਨਾ ਕੀਤੀ ਜਾਂਦੀ ਹੈ, ਪਰ ਲਾਲ ਕਿਤਾਬ ਮਾਹਿਰ ਵਿਕਰਮ ਕੁਮਾਰ ਲਵਲੀ ਦੇ ਅਨੁਸਾਰ ਇਸ ਵਾਰ ਧਨਤੇਰਸ ਦੀ ਪੂਜਾ ਨੂੰ ਲੈ ਕੇ ਗ੍ਰਹਿ ਦਸ਼ਾ ਬਹੁਤ ਵਧੀਆ ਹੈ।
ਇਹ ਵੀ ਪੜੋ: Dhanteras 2022: ਧਨਤੇਰਸ 'ਤੇ, ਜਾਣੋ ਕਿਹੜੇ ਸ਼ੁਭ ਸਮੇਂ 'ਚ ਖਰੀਦਣੀਆਂ ਪੈਣਗੀਆਂ ਕਿਹੜੀਆਂ ਚੀਜ਼ਾਂ
ਧਨਤੇਰਸ ਦੀ ਪੂਜਾ (Dhanteras 2022) ਵਪਾਰੀਆਂ ਅਤੇ ਉਦਯੋਗਪਤੀਆਂ ਵੱਲੋਂ ਸ਼ਾਮ ਸੱਤ ਵੱਜ ਕੇ ਦੱਸ ਮਿੰਟ ਤੋਂ ਰਾਤ ਦੇ ਨੌਂ ਵੱਜ ਕੇ ਪੰਜ ਮਿੰਟ ਤੱਕ ਕੀਤੀ ਜਾ ਸਕਦੀ ਹੈ। ਅੱਧੇ ਲੋਕਾਂ ਵਾਸਤੇ ਧਨਤੇਰਸ ਦੀ ਪੂਜਾ ਪਾਠ ਚਾਰ ਵੱਜ ਕੇ ਬੱਤੀ ਮਿੰਟ ਤੋਂ ਲੈ ਕੇ ਪੰਜ ਵੱਜ ਕੇ ਬੱਤੀ ਮਿੰਟ ਤਕ ਕੀਤਾ ਜਾ ਸਕਦਾ ਹੈ ਅਤੇ ਉਹ ਕੋਈ ਵੀ ਖਰੀਦਦਾਰੀ ਕਰ ਸਕਦੇ ਹਨ ਉਨ੍ਹਾਂ ਕਿਹਾ ਕਿ ਇਸ ਸਮੇਂ ਦੌਰਾਨ ਲੋਕ ਚਾਂਦੀ ਅਤੇ ਸੋਨੇ ਦੀ ਖਰੀਦ ਕਰ ਸਕਦੇ ਹਨ ਅਤੇ ਘਰੇਲੂ ਹਾਲਾਤ ਵੇਖਦੇ ਹੋਏ ਪਿੱਤਲ ਵੀ ਖ਼ਰੀਦ ਸਕਦੇ ਹਨ। ਜਿਹੜੇ ਵਿਅਕਤੀ ਪਿੱਤਲ ਖਰੀਦਣਗੇ ਉਨ੍ਹਾਂ ਨੂੰ ਪ੍ਰਮਾਤਮਾ ਸੋਨਾ ਖਰੀਦਣ ਦਾ ਬਲ ਬਖਸ਼ੇਗਾ।
ਦੀਵਾਲੀ ਸਮੇਂ ਪੂਜਾ ਪਾਠ ਸੰਬੰਧੀ ਬੋਲਦਿਆਂ ਲਾਲ ਕਿਤਾਬ ਮਾਰ ਨੇ ਕਿਹਾ ਕਿ ਪੂਜਾ ਪਾਠ ਦੀਵਾਲੀ ਵਾਲੇ ਦਿਨ ਛੇ ਵੱਜ ਕੇ ਦੱਸ ਮਿੰਟ ਤੋਂ ਨੌਂ ਵਜੇ ਦੇ ਕਰੀਬ ਸਮੇਂ ਕਰ ਸਕਦੇ ਹਨ ਲਕਸ਼ਮੀ ਪੂਜਨ ਕਰ ਸਕਦੇ ਹਨ। ਦੀਵਾਲੀ ਵਾਲੇ ਦਿਨ ਵਪਾਰੀਆਂ ਲਈ ਸਾਰਾ ਦਿਨ ਹੀ ਸ਼ੁਭ ਰਹੇਗਾ ਅਤੇ ਉਹ ਕਿਸੇ ਵੀ ਸਮੇਂ ਪੂਜਾ ਕਰ ਸਕਦੇ ਹਨ ਦੀਵਾਲੀ ਦੀ ਰਾਤ ਪੱਚੀ ਤਰੀਕ ਨੂੰ ਸਵੇਰੇ ਢਾਈ ਵਜੇ ਸੂਰਜ ਗ੍ਰਹਿਣ ਲੱਗੇਗਾ। ਸੂਰਜ ਗ੍ਰਹਿਣ ਲੱਗਣ ਨਾਲ ਮੰਦਰ ਦੇ ਕਪਾਟ ਬੰਦ ਰਹਿਣਗੇ ਅਤੇ ਇਸ ਦੌਰਾਨ ਕਿਸੇ ਤਰ੍ਹਾਂ ਦਾ ਕੋਈ ਵੀ ਪੂਜਾ ਪਾਠ ਨਹੀਂ ਹੋਵੇਗਾ।
ਉਨ੍ਹਾਂ ਕਿਹਾ ਕਿ ਇਸ ਸਮੇਂ ਔਰਤਾਂ ਨੂੰ ਖਾਸ ਕਰਕੇ ਮਹਾਤਮਾ ਦਾ ਜਾਪ ਕਰਨਾ ਚਾਹੀਦਾ ਹੈ ਅਤੇ ਗਰਭਵਤੀ ਔਰਤਾਂ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਵੀ ਕੈਂਚੀ ਚਾਕੂ ਆਦਿ ਵਰਤੋਂ ਨਹੀਂ ਕਰਨੀ ਚਾਹੀਦੀ ਸੂਰਜ ਗ੍ਰਹਿਣ ਪੱਚੀ ਤਰੀਕ ਸ਼ਾਮ ਤਕ ਲੱਗਿਆ ਰਹੇਗਾ।
ਇਹ ਵੀ ਪੜੋ: VC ਵਿਵਾਦ 'ਤੇ ਬੇਬਾਕੀ ਨਾਲ ਬੋਲੇ ਰਾਜਪਾਲ, ਕਿਹਾ ਪੰਜਾਬ 'ਚ ਗੁਪਤ ਤਰੀਕੇ ਨਾਲ ਨਿਯੁਕਤੀ ਠੀਕ ਨਹੀਂ