ਬਠਿੰਡਾ: ਡੇਰਾ ਸੱਚਾ ਸੌਦਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਸਿੰਘ ਦੇ ਪੈਰੋਲ ਉੱਤੇ ਜੇਲ੍ਹ ਵਿੱਚੋਂ ਬਾਹਰ ਆਏ ਜਾਣ ਤੋਂ ਬਾਅਦ ਹੁਣ ਰਾਮ ਰਹੀਮ ਵੱਲੋਂ ਉੱਤਰ ਪ੍ਰਦੇਸ਼ ਦੇ ਡੇਰੇ ਤੋਂ ਪ੍ਰੇਮੀਆਂ ਨੂੰ ਪ੍ਰਵਚਨ ਦੇਣ ਲਈ ਦੇਸ਼ ਭਰ ਵਿੱਚ ਆਨ ਲਾਈਨ ਸਤਿਸੰਗ ਕੀਤਾ ਜਾਵੇਗਾ। ਪੰਜਾਬ ਵਿਚਲੇ ਡੇਰਾ ਸੱਚਾ ਸੌਦਾ ਦੇ ਹੈੱਡਕੁਆਟਰ ਡੇਰਾ ਸਲਾਬਤਪੁਰਾ ਵਿਖੇ ਪ੍ਰੇਮੀਆਂ ਵੱਲੋਂ ਵੱਡੇ ਪੱਧਰ ਉੱਤੇ ਇਸ ਸਮਾਗਮ ਨੂੰ ਲੈ ਕੇ ਤਿਆਰੀਆਂ ਆਰੰਭ ਕੀਤੀਆਂ ਗਈਆਂ ਹਨ ਅਤੇ ਡੇਰਾ ਪ੍ਰਬੰਧਕਾਂ ਵੱਲੋਂ ਡੇਰਾ ਸਲਾਬਤਪੁਰਾ ਵਿਖੇ ਇਸ ਰੂਬਰੂ ਆਨ ਲਾਇਨ ਸਤਿਸੰਗ ਨੂੰ ਲੈ ਕੇ ਤਿਆਰੀਆ ਜੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਹਨ।
ਇਸ ਮੌਕੇ ਮੁੱਖ ਸੇਵਾਦਾ ਨੇ ਦੱਸਿਆ ਕਿ ਸ਼ਾਹ ਸਤਿਨਾਮ ਸਿੰਘ ਜੀ ਮਹਾਰਾਜ਼ ਦੇ ਪਵਿੱਤਰ ਅਵਤਾਰ ਮਹੀਨੇ ਦੀ ਖੁਸ਼ੀ ’ਚ ਪੰਜਾਬ ਦੀ ਸਾਧ ਸੰਗਤ ਵੱਲੋਂ ਭਲਕੇ 29 ਜਨਵਰੀ, ਦਿਨ ਐਤਵਾਰ ਨੂੰ ਸਵੇਰੇ 11 ਵਜੇ ਤੋਂ ਸ਼ਾਹ ਸਤਿਨਾਮ ਜੀ ਰੂਹਾਨੀ ਧਾਮ ਡੇਰਾ ਰਾਜਗੜ੍ਹ ਸਲਾਬਤਪੁਰਾ ਵਿਖੇ ਮਨਾਏ ਜਾ ਰਹੇ ‘ਪਵਿੱਤਰ ਐਮਐਸਜੀ ਭੰਡਾਰੇ’ ਸਬੰਧੀ ਤਿਆਰੀਆਂ ਮੁਕੰਮਲ ਹੋ ਗਈਆਂ ਹਨ। ਇਸ ਭੰਡਾਰੇ ਨੂੰ ਲੈ ਕੇ ਸਾਧ ਸੰਗਤ ’ਚ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ।
ਸੰਗਤ ਵਿੱਚ ਉਤਸ਼ਾਹ: ਉਨ੍ਹਾਂ ਅੱਗੇ ਕਿਹਾ ਕਿ ਇਸ ਪਵਿੱਤਰ ਭੰਡਾਰੇ ਪ੍ਰਤੀ ਸਾਧ ਸੰਗਤ ਦੇ ਉਤਸ਼ਾਹ ਨੂੰ ਦੇਖਦਿਆਂ ਮੁੱਖ ਪੰਡਾਲ ਤੋਂ ਇਲਾਵਾ ਹੋਰ ਵੀ ਕਈ ਪੰਡਾਲ ਤਿਆਰ ਕੀਤੇ ਗਏ ਹਨ ਤਾਂ ਜੋ ਸਾਧ ਸੰਗਤ ਨੂੰ ਬੈਠਣ ’ਚ ਕੋਈ ਮੁਸ਼ਕਿਲ ਨਾ ਆਵੇ। ਭੰਡਾਰੇ ਦੀਆਂ ਤਿਆਰੀਆਂ ਦੀ ਦੇਖਰੇਖ ਕਰ ਰਹੇ ਜਿੰਮੇਵਾਰ ਸੇਵਾਦਾਰਾਂ ਨੇ ਦੱਸਿਆ ਕਿ ਸਾਧ ਸੰਗਤ ਦੀ ਭਾਰੀ ਆਮਦ ਦੇ ਮੱਦੇਨਜ਼ਰ ਸੇਵਾਦਾਰਾਂ ਨੇ ਕੱਲ੍ਹ ਹੀ ਪੁੱਜ ਕੇ ਆਪੋ-ਆਪਣੀਆਂ ਡਿਊਟੀਆਂ ਸੰਭਾਲ ਲਈਆਂ ਸੀ, ਜਿੰਨ੍ਹਾਂ ਵੱਲੋਂ ਪਾਰਕਿੰਗ, ਲੰਗਰ, ਪਾਣੀ ਆਦਿ ਦੇ ਬਿਹਤਰ ਪ੍ਰਬੰਧ ਕੀਤੇ ਗਏ ਹਨ।
ਇਹ ਵੀ ਪੜ੍ਹੋ: Attackers shot a shopkeeper: ਕਰਿਆਨਾ ਸਟੋਰ ਦੇ ਦੁਕਾਨਦਾਰ ਨੂੰ ਬਾਈਕ ਸਵਾਰ ਹਮਲਾਵਰਾਂ ਨੇ ਮਾਰੀ ਗੋਲੀ, ਇਲਾਕੇ 'ਚ ਫੈਲੀ ਦਹਿਸ਼ਤ
ਸੁਰੱਖਿਆ ਦੇ ਪ੍ਰਬੰਧ: ਇਸ ਸਤਿਸੰਗ ਨੂੰ ਲੈ ਕੇ ਪੁਲਿਸ ਵੱਲੋਂ ਵੀ ਪੂਰੀ ਚੌਕਸੀ ਵਰਤਣ ਦੀ ਤਿਆਰੀ ਕੀਤੀ ਗਈ ਹੈ ਅਤੇ 300 ਦੇ ਕਰੀਬ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਹਨ। ਇਸਦੇ ਨਾਲ 1 ਐਸ ਪੀ ਦੋ ਡੀਐਸਪੀ ਇਸ ਸਤਿਸੰਗ ਦੌਰਾਨ ਸੁਰੱਖਿਆ ਪ੍ਰਬੰਧਾਂ ਦੀ ਦੇਖਰੇਖ ਕਰਨਗੇ। ਇਸ ਤੋਂ ਪਹਿਲਾਂ ਪੰਜਾਬ ਵਿੱਚ ਹੈਡਕੁਆਟਰ ਡੇਰਾ ਸਲਾਬਤਪੁਰਾ ਵਿਖੇ ਓਨ ਲ਼ਾਇਨ ਸਤਿਸੰਗ ਨਵੰਬਰ 2022 ਵਿੱਚ ਹੋਇਆ ਸੀ।