ਬਠਿੰਡਾ : ਕੇਂਦਰੀ ਜੇਲ੍ਹ ਬਠਿੰਡਾ ਦੇ ਸੁਰੱਖਿਆ ਪ੍ਰਬੰਧਾਂ ਤੇ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ, ਕਿਉਂਕਿ ਜੇਲ੍ਹ ਵਿੱਚ ਖੂਨੀ ਗੈਂਗਵਾਰ, ਬੰਦ ਹਵਾਲਾਤੀਆਂ ਅਤੇ ਕੈਦੀਆਂ ਤੋਂ ਮੋਬਾਇਲਾਂ ਦੀ ਬਰਾਮਦਗੀ ਤੇ ਜੇਲ੍ਹ ਮੁਲਾਜ਼ਮਾਂ ਨਾਲ ਝੜਪ ਹੋਣ ਦੀਆਂ ਘਟਨਾਵਾਂ ਲਗਾਤਾਰ ਵਾਪਰ ਰਹੀਆਂ ਹਨ। ਬੀਤੇ ਦਿਨ ਲੰਗਰ ਬਣਾਉਣ ਵੇਲੇ ਹਵਾਲਾਤੀਆਂ ਅਤੇ ਕੈਦੀਆਂ ਵਿੱਚ ਖੂਨੀ ਝੜਪ ਹੋਈ ਜਿਸ ਦਾ ਮਾਮਲਾ ਵੀ ਦਰਜ ਹੋਇਆ ਹੈ। ਹੁਣ ਫਿਰ ਕੇਂਦਰੀ ਜੇਲ੍ਹ ਵਿੱਚ ਬੰਦ ਹਵਾਲਾਤੀਆਂ ਵੱਲੋਂ ਜੇਲ੍ਹ ਮੁਲਾਜ਼ਮਾਂ ਨੂੰ ਦੇਖ ਲੈਣ ਦੀਆਂ ਧਮਕੀਆਂ ਦੇਣ, ਜਾਨੋਂ ਮਾਰਨ ਦੀ ਧਮਕੀਆਂ ਦੇਣ ਅਤੇ ਜੇਲ੍ਹ ਵਿੱਚ ਬਣਾਈ ਵੀਡੀਓ ਦੋਸਤਾਂ ਨੂੰ ਭੇਜ ਕੇ ਮੀਡੀਆ ਨੂੰ ਵਾਈਰਲ ਕਰਨ ਦੀਆਂ ਧਮਕੀਆਂ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਹਵਾਲਾਤੀਆਂ ਖ਼ਿਲਾਫ ਮਾਮਲਾ ਦਰਜ : ਥਾਣਾ ਕੈਂਟ ਪੁਲਸ ਵੱਲੋਂ ਸਹਾਇਕ ਸੁਪਰਡੈਂਟ ਸ਼ਿਵ ਕੁਮਾਰ ਦੀ ਸ਼ਿਕਾਇਤ ਉਤੇ ਹਵਾਲਾਤੀ ਮਨੀ ਪਾਰਸ ਪੁੱਤਰ ਵੇਦ ਪ੍ਰਕਾਸ਼ ਗੁਰਜੀਤ ਸਿੰਘ ਪੁੱਤਰ, ਕਰਨੈਲ, ਸਿੰਘ ਗੁਰਵਿੰਦਰ ਸਿੰਘ ਪੁੱਤਰ ਹਰਨੇਕ ਸਿੰਘ, ਭੁਪਿੰਦਰ ਕੁਮਾਰ ਪੁੱਤਰ ਜਸਪਾਲ ਸਿੰਘ, ਹਰਦੀਪ ਸਿੰਘ ਪੁੱਤਰ ਹਰਦੇਵ ਸਿੰਘ, ਹਰਪਾਲ ਸਿੰਘ ਪੁੱਤਰ ਲਾਭ ਸਿੰਘ, ਹਰਬੰਸ ਸਿੰਘ ਪੁੱਤਰ ਬਿੱਟੂ ਸਿੰਘ, ਨਵਤੇਜ ਸਿੰਘ ਪੁੱਤਰ ਹਰਜੀਵਨ ਸਿੰਘ, ਮਨਜੀਤ ਸਿੰਘ ਪੁੱਤਰ ਦਿਆਲ ਸਿੰਘ, ਰਣਜੋਧ ਸਿੰਘ ਪੁੱਤਰ ਕੁਲਵੰਤ ਸਿੰਘ, ਅਰਸ਼ਦੀਪ ਸਿੰਘ ਪੁੱਤਰ ਭਜਨ ਸਿੰਘ, ਜਸਪ੍ਰੀਤ ਸਿੰਘ ਪੁੱਤਰ ਸੀਸੀ ਸਿੰਘ ਖ਼ਿਲਾਫ਼ ਜੇਲ੍ਹ ਦੇ ਮੁਲਾਜ਼ਮਾਂ ਅਤੇ ਕਰਮਚਾਰੀਆਂ ਨਾਲ ਬਦਤਮੀਜ਼ੀ ਕਰਨ ਧਮਕੀਆਂ ਦੇਣ ਤਹਿਤ ਮਾਮਲਾ ਦਰਜ ਕੀਤਾ ਹੈ।
ਇਹ ਵੀ ਪੜ੍ਹੋ : Johnson & Johnson: ਟੈਲਕਮ ਪਾਊਡਰ ਦੇ ਕਰਕੇ ਕੈਂਸਰ ਦੇ ਦਾਅਵਿਆਂ ਦਾ ਨਿਪਟਾਰਾ ਕਰਨ ਲਈ ਜੌਨਸਨ ਐਂਡ ਜੌਨਸਨ 890 ਕਰੋੜ ਡਾਲਰ ਦੇਣ ਲਈ ਤਿਆਰ
ਜੇਲ੍ਹ ਅੰਦਰੋਂ ਵੀਡੀਓ ਬਣਾ ਕੇ ਮੀਡੀਆ ਵਿੱਚ ਵਾਇਰਲ ਕਰਵਾਉਣ ਦੀ ਧਮਕੀ : ਬੇਖੌਫ ਹਵਾਲਾਤੀਆਂ ਵੱਲੋਂ ਗੁਰਪ੍ਰੀਤ ਸਿੰਘ ਪੁੱਤਰ ਬਚਿੱਤਰ ਸਿੰਘ ਵਾਸੀ ਲੁਧਿਆਣਾ ਨੂੰ ਵੀਡਿਓ ਬਣਾ ਕੇ ਭੇਜ ਦਿੱਤੀ ਅਤੇ ਧਮਕੀਆਂ ਦਿੱਤੀਆਂ ਕਿ ਇਹ ਬਣਾਈ ਵੀਡੀਓ ਚੈਨਲਾਂ ਉਤੇ ਵਾਇਰਲ ਕਰਵਾਈ ਜਾਵੇ। ਥਾਣਾ ਕੈਂਟ ਦੇ ਐਸਐਚਓ ਗੁਰਦੀਪ ਸਿੰਘ ਨੇ ਦੱਸਿਆ ਕਿ ਸਹਾਇਕ ਸੁਪਰਡੈਂਟ ਸ਼ਿਵ ਕੁਮਾਰ ਦੀ ਸ਼ਿਕਾਇਤ ਉਤੇ ਹਵਾਲਾਤੀਆਂ ਅਤੇ ਕੈਦੀਆਂ ਖਿਲਾਫ਼ ਧਾਰਾ 506 ਆਈ ਪੀ ਸੀ, ਸੈਕਸ਼ਨ 52, 52ਏ ਪਰਵਿਜ਼ਨ ਐਕਟ 1894 ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਹੈ। ਐੱਸਐੱਚਓ ਕੈਂਟ ਗੁਰਦੀਪ ਸਿੰਘ ਨੇ ਕਿਹਾ ਕਿ ਜੇਲ੍ਹ ਪ੍ਰਸ਼ਾਸਨ ਵੱਲੋਂ ਰੋਜ਼ਾਨਾ ਜੇਲ੍ਹ ਵਿੱਚ ਵਾਪਰਦੀਆਂ ਘਟਨਾਵਾਂ ਸਬੰਧੀ ਦਰਖਾਸਤਾਂ ਦਿੱਤੀਆਂ ਜਾਂਦੀਆਂ ਹਨ, ਜਿਸ ਤਹਿਤ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਆਰੰਭ ਦਿੱਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਬੀਤੇ 5-6 ਦਿਨਾਂ ਵਿਚ ਹੀ ਖ਼ੂਨੀ ਝੜਪਾਂ ਹੋਣ ਅਤੇ ਮੋਬਾਇਲ ਬਰਾਮਦਗੀ ਦੇ ਕਈ ਮਾਮਲੇ ਸਾਹਮਣੇ ਆਏ ਹਨ।
ਇਹ ਵੀ ਪੜ੍ਹੋ : Pakistan Cops Killed: 2023 ਦੀ ਪਹਿਲੀ ਤਿਮਾਹੀ ਵਿੱਚ ਖੈਬਰ ਪਖਤੂਨਖਵਾ ਵਿੱਚ 127 ਪੁਲਿਸ ਕਰਮਚਾਰੀ ਮਾਰੇ ਗਏ