ਬਠਿੰਡਾ: ਬਠਿੰਡਾ ਦੇ ਪਿੰਡ ਬੱਲੂਆਣਾ ਵਾਸੀ ਸੁਖਦੀਪ ਕੌਰ, ਜੋ ਕਿ ਹਨੀਪ੍ਰੀਤ ਦੀ ਰਾਜ਼ਦਾਰ ਸੀ। ਉਸ ਨੂੰ ਅਦਾਲਤ ਵੱਲੋਂ ਜ਼ਮਾਨਤ ਮਿਲ ਗਈ ਹੈ। ਸੁਖਦੀਪ ਕੌਰ ਨੇ ਹਨੀਪ੍ਰੀਤ ਨੂੰ ਪਿੰਡ ਜੰਗੀ ਰਾਣਾ ਵਿੱਚ ਕੁਝ ਦਿਨਾਂ ਵਾਸਤੇ ਘਰ ਵਿੱਚ ਪਨਾਹ ਦੇਣ ਦੇ ਦੋਸ਼ ਸੀ ਜਿਸ ਤੋਂ ਬਾਅਦ ਸੁਖਦੀਪ ਕੌਰ ਦੇ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਸੀ। ਅਦਾਲਤ ਨੇ ਉਸ ਨੂੰ ਨਿਆਂਇਕ ਹਿਰਾਸਤ ਵਿੱਚ ਜੇਲ੍ਹ ਭੇਜ ਦਿੱਤਾ ਸੀ।
ਇੱਥੇ ਦੱਸਣਾ ਲਾਜ਼ਮੀ ਹੈ ਕਿ ਹਨੀਪ੍ਰੀਤ ਨੂੰ ਕੁਝ ਦਿਨ ਪਹਿਲਾਂ ਹੀ ਜੇਲ੍ਹ ਵਿੱਚੋਂ ਜ਼ਮਾਨਤ ਮਿਲੀ ਹੈ ਜੋ ਕਿ ਅੰਬਾਲਾ ਦੀ ਜੇਲ੍ਹ ਵਿਚ ਬੰਦ ਸੀ। ਸੁਖਦੀਪ ਕੌਰ ਬੱਲੂਆਣਾ ਪਿੰਡ ਦੀ ਰਹਿਣ ਵਾਲੀ ਹੈ। ਅੱਜ ਜਦੋਂ ਈਟੀਵੀ ਭਾਰਤ ਦੀ ਟੀਮ ਨੇ ਸੁਖਦੀਪ ਕੌਰ ਦੇ ਘਰ ਦਾ ਦੌਰਾ ਕੀਤਾ, ਤਾਂ ਘਰ ਵਿੱਚ ਕੋਈ ਵੀ ਪਰਿਵਾਰ ਦਾ ਮੈਂਬਰ ਨਹੀਂ ਸੀ।
ਪਿੰਡ ਵਾਸੀ ਮਨਜੀਤ ਕੌਰ ਨੇ ਦੱਸਿਆ ਕਿ ਸੁਖਦੀਪ ਕੌਰ ਕਈ ਸਾਲ ਜੇਲ੍ਹ ਵਿੱਚ ਰਹੀ ਅਤੇ ਹੁਣ ਉਸ ਨੂੰ ਜ਼ਮਾਨਤ ਦੇ ਦਿੱਤੀ ਗਈ ਹੈ। ਸੁਖਦੀਪ ਕੌਰ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਪਿੰਡ ਵਾਸੀਆਂ ਵਿੱਚ ਖੁਸ਼ੀ ਦੀ ਲਹਿਰ ਹੈ। ਮਨਜੀਤ ਕੌਰ ਨੇ ਦੱਸਿਆ ਕਿ ਸੁਖਦੀਪ ਦਾ ਸਾਰਾ ਪਰਿਵਾਰ ਸਿਰਸੇ ਗਿਆ ਹੋਇਆ ਹੈ। ਸੁਖਦੀਪ ਕੌਰ ਦੇ ਬੱਚੇ ਵੀ ਸਿਰਸੇ ਵਿਖੇ ਹੀ ਪੜ੍ਹਦੇ ਹਨ, ਇਸ ਲਈ ਪਿੰਡ ਦੇ ਘਰ ਵਿੱਚ ਕੋਈ ਨਹੀਂ ਹੈ।
ਹੁਣ ਸਾਰੇ ਪਿੰਡ ਵਾਸੀ ਸੁਖਦੀਪ ਕੌਰ ਦੇ ਪਿੰਡ ਪਰਤਣ ਦੀ ਉਡੀਕ ਕਰ ਰਹੇ ਹਨ, ਤਾਂ ਕਿ ਉਹ ਆਪਣੀ ਖੁਸ਼ੀ ਸਾਂਝੀ ਕਰ ਸਕਣ। ਦੱਸਣਯੋਗ ਹੈ ਕਿ ਸੁਖਦੀਪ ਕੌਰ ਇੱਕ ਡੇਰਾ ਪ੍ਰੇਮੀ ਹੈ ਅਤੇ ਹਨੀਪ੍ਰੀਤ ਨੂੰ ਕਈ ਦਿਨ ਤੱਕ ਉਸ ਨੇ ਪਨਾਹ ਦਿੱਤੀ ਸੀ। ਪੁਲਿਸ ਵੱਲੋਂ ਬਕਾਇਦਾ ਪਿੰਡ ਵਿੱਚ ਰੇਡ ਵੀ ਕੀਤੀ ਗਈ ਸੀ ਜਿਸ ਤੋਂ ਬਾਅਦ ਪੁਲਿਸ ਨੇ ਉਸ ਦੇ ਵਿਰੁੱਧ ਮਾਮਲਾ ਦਰਜ ਕੀਤਾ ਸੀ।
ਇਹ ਵੀ ਪੜ੍ਹੋ: ਮਲੇਰਕੋਟਲਾ ਵਿੱਚ 3 ਦਿਨ ਲਈ ਇੰਟਰਨੈੱਟ ਸੇਵਾਵਾਂ ਬੰਦ
ਹੁਣ ਸੁਖਦੀਪ ਕੌਰ ਆਪਣੇ ਬੱਚਿਆਂ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨੂੰ ਮਿੱਲ ਵਾਸਤੇ ਸਰਸਾ ਡੇਰਾ ਗਈ ਹੋਈ ਹੈ ਅਤੇ ਕੁਝ ਦਿਨ ਬਾਅਦ ਹੀ ਉਹ ਪਿੰਡ ਵਾਪਸ ਪਰਤੇਗੀ।