ETV Bharat / state

ਭਾਰਤੀ ਹਵਾਈ ਫ਼ੌਜ ਦੇ ਸਾਬਕਾ ਸਾਰਜੈਂਟ ਨੂੰ ਮਿਲੀ ਮੌਤ ਦੀ ਸਜ਼ਾ, ਇਹ ਕੀਤਾ ਸੀ ਅਪਰਾਧ - death

ਬਠਿੰਡਾ ਦੀ ਸਥਾਨਕ ਅਦਾਲਤ ਨੇ 27 ਸਾਲਾ ਸਾਥੀ ਮੁਲਾਜ਼ਮ ਨੂੰ ਮਾਰਨ ਦੇ ਮਾਮਲੇ 'ਚ ਸਾਬਕਾ ਸਾਰਜੈਂਟ ਨੂੰ ਸੁਣਾਈ ਮੌਤ ਦੀ ਸਜ਼ਾ।

ਫ਼ਾਇਲ ਫ਼ੋਟੋ
author img

By

Published : Mar 17, 2019, 3:05 PM IST

ਬਠਿੰਡਾ: ਸ਼ਹਿਰ ਦੀ ਇੱਕ ਸਥਾਨਕ ਅਦਾਲਤ ਨੇ 27 ਸਾਲਾ ਸਾਥੀ ਮੁਲਾਜ਼ਮ ਦੇ ਕਤਲ ਤੋਂ ਬਾਅਦ ਲਾਸ਼ ਦੇ ਟੁਕੜੇ-ਟੁਕੜੇ ਕਰਨ ਦੇ ਮਾਮਲੇ 'ਚ ਭਾਰਤੀ ਹਵਾਈ ਫ਼ੌਜ ਦੇ ਇੱਕ ਸਾਬਕਾ ਸਾਰਜੈਂਟ ਨੂੰ ਮੌਤ ਦੀ ਸਜ਼ਾ ਸੁਣਾਈ ਹੈ। ਇਸ ਮਾਮਲਾ 2017 ਦਾ ਹੈ।
ਇਸ ਸਬੰਧੀ ਅਧਿਕਾਰੀਆਂ ਨੇ ਦੱਸਿਆ ਕਿ ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਕੰਵਲਜੀਤ ਸਿੰਘ ਬਾਜਵਾ ਨੇ ਉੱਤਰ ਪ੍ਰਦੇਸ਼ ਦੇ ਵਿਪਿਨ ਸ਼ੁਕਲਾ ਦੇ ਕਤਲ ਦੇ ਮਾਮਲੇ 'ਚ ਸ਼ੈਲੇਸ਼ ਕੁਮਾਰ ਨੂੰ ਮੌਤ ਦੀ ਸਜ਼ਾ ਸੁਣਾਈ। ਘਟਨਾ ਵੇਲੇ ਦੋਵੇਂ ਭਿਸੀਯਾਨਾ ਹਵਾਈ ਫ਼ੌਜ ਸਟੇਸ਼ਨ 'ਚ ਤਾਇਨਾਤ ਸਨ। ਦੱਸ ਦਈਏ, ਵਿਪਿਨ ਸ਼ੁਕਲਾ ਏਅਰ ਫੋਰਸ 'ਚ ਕਾਰਪੋਰਲ ਦੇ ਅਹੁਦੇ ਤੇ ਤਾਇਨਾਤ ਸਨ। ਅਦਾਲਤ ਨੇ ਸਬੂਤ ਖ਼ਤਮ ਕਰਨ ਲਈ ਵਿਪਿਨ ਕੁਮਾਰ ਦੀ ਪਤਨੀ ਨੂੰ ਵੀ ਪੰਜ ਸਾਲ ਦੀ ਸਜ਼ਾ ਸੁਣਾਈ ਸੀ। ਵਿਪਿਨ ਸ਼ੁਕਲਾ ਫਰਵਰੀ 2017 'ਚ ਲਾਪਤਾ ਹੋ ਗਿਆ ਸੀ 13 ਦਿਨਾਂ ਬਾਅਦ ਉਸ ਦੀ ਲਾਸ਼ ਲਿਫ਼ਾਫ਼ੇ 'ਚ ਮਿਲੀ।
ਵਿਪਿਨ ਸ਼ੁਕਲਾ ਉੱਤਰ ਪ੍ਰਦੇਸ਼ ਦੇ ਗੋਂਡਾ ਦਾ ਰਹਿਣ ਵਾਲਾ ਸੀ ਤੇ ਅੱਠ ਫਰਵਰੀ 2017 ਨੂੰ ਅਚਾਨਕ ਹਵਾਈ ਫ਼ੌਜ ਦੇ ਸਟੇਸ਼ਨ ਤੋਂ ਲਾਪਤਾ ਹੋ ਗਿਆ। ਇਸ ਤੋਂ ਬਾਅਦ ਉਸ ਦੀ ਪਤਨੀ ਨੇ ਉਸ ਦੇ ਲਾਪਤਾ ਹੋਣ ਦੀ ਪੁਲਿਸ ਨੂੰ ਜਾਣਕਾਰੀ ਦਿੱਤੀ। ਪੁਲਿਸ ਨੇ ਮਾਮਲੇ ਦੀ ਜਾਂਚ ਕੀਤੀ ਤਾਂ ਵਿਪਿਨ ਦੀ ਲਾਸ਼ ਦੇ ਟੁਕੜੇ ਇੱਕ ਲਿਫ਼ਾਫ਼ੇ 'ਚੋਂ ਬਰਾਮਦ ਹੋਏ।
ਦਰਅਸਲ, ਵਿਪਿਨ ਸ਼ੁਕਲਾ ਦੇ ਸੁਲੇਸ਼ ਦੀ ਪਤਨੀ ਨਾਲ ਸਬੰਧ ਸਨ ਜਦੋਂ ਉਸ ਨੇ ਵਿਪਿਨ ਨੂੰ ਵਿਆਹ ਦੀ ਗੱਲ ਕਹੀ ਤਾਂ ਉਸ ਨੇ ਇਨਕਾਰ ਕਰ ਦਿੱਤਾ। ਇਸ ਤੋਂ ਬਾਅਦ ਅਨੁਰਾਧਾ ਨੇ ਪਤੀ ਤੇ ਭਰਾ ਨਾਲ ਰਲ ਕੇ ਇੱਕ ਸਾਜ਼ਿਸ਼ ਘੜ ਕੇ ਸੁਲੇਸ਼ ਨੂੰ ਮਾਰ ਦਿੱਤਾ।

Intro:Body:

Jassi 

Conclusion:
ETV Bharat Logo

Copyright © 2025 Ushodaya Enterprises Pvt. Ltd., All Rights Reserved.