ETV Bharat / state

ਧੁੰਦ ਦਾ ਕਹਿਰ ਜਾਰੀ , ਠੰਡੀਆਂ ਹਵਾਵਾਂ ਨੇ ਵਧਾਈ ਵਿਦਿਆਰਥੀਆਂ ਦੀ ਪਰੇਸ਼ਾਨੀ

ਧੁੰਦ ਨੇ ਇੱਕ ਵਾਰ ਫਿਰ ਆਪਣਾ ਅਸਰ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਬਠਿੰਡਾ 'ਚ ਕਾਫ਼ੀ ਧੁੰਦ ਪੈ ਰਹੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਆਉਣ ਵਾਲੇ 48 ਘੰਟੇ ਦੇ ਦੌਰਾਨ ਸ਼ਹਿਰ ਦਾ ਮੌਸਮ ਇਸੇ ਤਰ੍ਹਾਂ ਬਣਿਆ ਰਹੇਗਾ।

cool weather
ਫ਼ੋਟੋ
author img

By

Published : Feb 1, 2020, 6:03 AM IST

ਬਠਿੰਡਾ: ਪੂਰੇ ਉੱਤਰ ਭਾਰਤ ਚ ਠੰਡ ਫਿਰ ਤੋਂ ਕਹਿਰ ਢਾਹ ਰਹੀ ਹੈ। ਹਾਲਾਂਕਿ ਦੁਪਹਿਰ ਬਾਅਦ ਧੁੱਪ ਨਿਕਲ ਆਉਂਦੀ ਹੈ ਪਰ ਸਵੇਰੇ ਤੇ ਸ਼ਾਮ ਨੂੰ ਲੋਕਾਂ ਦਾ ਘਰੋਂ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ। ਬਠਿੰਡਾ ਚ ਸ਼ੁੱਕਰਵਾਰ ਨੂੰ ਘੱਟੋ ਘੱਟ ਤਾਪਮਾਨ ਪੰਜ ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਗਿਆ। ਧੁੰਦ ਕਾਰਨ ਲੋਕਾਂ ਨੂੰ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸਭ ਤੋਂ ਜ਼ਿਆਦਾ ਪਰੇਸ਼ਾਨੀ ਸਕੂਲ ਜਾਣ ਵਾਲੇ ਬੱਚਿਆਂ ਨੂੰ ਪੇਸ਼ ਆ ਰਹੀ ਹੈ।

ਨੈਸ਼ਨਲ ਹਾਈਵੇ ਧੁੰਦ ਵੀ ਕਾਫ਼ੀ ਵੇਖਣ ਨੂੰ ਮਿਲੀ ਜਿਸ ਕਾਰਨ ਵਿਜ਼ਬਿਲਿਟੀ ਬਹੁਤ ਘੱਟ ਰਹੀ। ਮੌਸਮ ਵਿਭਾਗ ਦੇ ਮਾਹਿਰ ਡਾ. ਰਾਜ ਕੁਮਾਰ ਦਾ ਕਹਿਣਾ ਹੈ ਕਿ ਆਉਣ ਵਾਲੇ 48 ਘੰਟੇ ਦੇ ਦੌਰਾਨ ਸ਼ਹਿਰ ਦਾ ਮੌਸਮ ਇਸੇ ਤਰ੍ਹਾਂ ਬਣਿਆ ਰਹੇਗਾ।

ਵੀਡੀਓ
ਦੱਸਣਯੋਗ ਹੈ ਕਿ ਧੁੰਦ ਦੇ ਕਾਰਨ ਬਠਿੰਡਾ ਤੋਂ ਜੰਮੂ ਜਾਣ ਵਾਲੀ ਫਲਾਈਟ ਵੀ ਕਾਫ਼ੀ ਸਮੇਂ ਤੋਂ ਬੰਦ ਕੀਤੀ ਗਈ ਹੈ ਅਤੇ ਰੇਲ ਗੱਡੀਆਂ ਦਾ ਦੇਰੀ ਨਾਲ ਚੱਲਣ ਦਾ ਸਿਲਸਿਲਾ ਜਾਰੀ ਹੈ। ਸ਼ਹਿਰ ਵਾਸੀ ਠੰਡ ਤੋਂ ਬਚਣ ਵਾਸਤੇ ਕਈ ਤਰ੍ਹਾਂ ਦੇ ਤਰੀਕੇ ਅਪਣਾ ਰਹੇ ਹਨ। ਉੱਥੇ ਸਮਾਜ ਸੇਵੀ ਸੰਸਥਾਵਾਂ ਸ਼ਹਿਰ ਵਿੱਚ ਰਾਤ ਵੇਲੇ ਜਨਤਕ ਥਾਂ ਉੱਤੇ ਪਏ ਬੇਸਹਾਰਾ ਲੋਕਾਂ ਨੂੰ ਗਰਮ ਕੱਪੜੇ ਅਤੇ ਕੰਬਲ ਵੀ ਵੰਡ ਰਹੀਆਂ ਹਨ।

ਨਗਰ ਨਿਗਮ ਵੱਲੋਂ ਬੇਸਹਾਰਾ ਵਿਅਕਤੀਆਂ ਲਈ ਬੇਸ਼ਕ ਰੈਣ ਬਸੇਰਾ ਬਣਾਇਆ ਗਿਆ ਹੈ ਪਰ ਇਹਨਾਂ ਰੈਨਬਸੇਰਿਆਂ ਵਿੱਚ ਜਗ੍ਹਾ ਘੱਟ ਹੋਣ ਕਰਕੇ ਖੁੱਲ੍ਹੇ ਅਸਮਾਨ ਹੇਠ ਜ਼ਰੂਰਤਮੰਦ ਵਿਅਕਤੀਆਂ ਨੂੰ ਆਪਣੀ ਰਾਤ ਕੱਟਣੀ ਪੈ ਰਹੀ ਹੈ।

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਛੋਟੇ ਬੱਚਿਆਂ ਨੂੰ ਸਵੇਰੇ ਅਤੇ ਸ਼ਾਮ ਨੂੰ ਬਾਹਰ ਨਾ ਜਾਣ ਦਿੱਤਾ ਜਾਵੇ ਕਿਉਂਕਿ ਇਸ ਤਰ੍ਹਾਂ ਦੇ ਮੌਸਮ ਵਿੱਚ ਬਿਮਾਰ ਹੋਣ ਦੀ ਸੰਭਾਵਨਾ ਜ਼ਿਆਦਾ ਬਣੀ ਰਹਿੰਦੀ ਹੈ। ਇਸ ਕਰਕੇ ਘਰ ਤੋਂ ਬਾਹਰ ਨਿਕਲਣ ਲਈ ਗੁਰੇਜ਼ ਹੀ ਕਰਨਾ ਬਿਹਤਰ ਰਹੇਗਾ। ਜੇਕਰ ਕੋਈ ਬੀਮਾਰ ਹੁੰਦਾ ਹੈ ਤਾਂ ਉਸ ਨੂੰ ਤੁਰੰਤ ਨੇੜਲੇ ਹਸਪਤਾਲ ਵਿਚ ਜਾ ਕੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ। ਸੈਲਫ ਮੈਡੀਕੇਸ਼ਨ ਕਦੇ ਨਹੀਂ ਕਰਨੀ ਚਾਹੀਦੀ ।

Intro:ਸ਼ਹਿਰ ਵਿੱਚ ਧੁੰਦ ਦਾ ਕਹਿਰ ਜਾਰੀ ,ਵਾਹਨਾਂ ਦੀ ਰਫ਼ਤਾਰ ਤੇ ਲੱਗੀ ਬ੍ਰੇਕ Body:
ਬਠਿੰਡਾ ਵਿੱਚ ਧੁੰਦ ਦਾ ਕਹਿਰ ਲਗਾਤਾਰ ਜਾਰੀ ਹੈ, ਬੇਸ਼ੱਕ ਦਸ ਵਜੇ ਤੋਂ ਬਾਅਦ ਧੁੱਪ ਨਿਕਲ ਗਈ ਪਰ ਠੰਡਕ ਦਾ ਅਹਿਸਾਸ ਸ਼ਹਿਰ ਵਾਸੀਆਂ ਨੂੰ ਸਾਰਾ ਦਿਨ ਹੁੰਦਾ ਰਿਹਾ ਕਿਉਂਕਿ ਸ਼ਹਿਰ ਦਾ ਘੱਟੋ ਘੱਟ ਤਾਪਮਾਨ ਇਸ ਵੇਲੇ ਪੰਜ ਡਿਗਰੀ ਸੈਲਸੀਅਸ ਦੇ ਨੇੜੇ ਪਹੁੰਚ ਚੁੱਕਿਆ ਹੈ ।ਮੌਸਮ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਆਣ ਵਾਲੇ 48 ਘੰਟੇ ਦੇ ਦੌਰਾਨ ਸ਼ਹਿਰ ਦਾ ਮੌਸਮ ਇਸੇ ਤਰ੍ਹਾਂ ਬਣਿਆ ਰਹੇਗਾ ।
ਜ਼ਿਕਰਯੋਗ ਹੈ ਕਿ ਧੁੰਦ ਦੇ ਕਾਰਨ ਬਠਿੰਡਾ ਤੋਂ ਜੰਮੂ ਜਾਣ ਵਾਲੀ ਫਲਾਈਟ ਵੀ ਕਾਫ਼ੀ ਸਮੇਂ ਤੋਂ ਬੰਦ ਕੀਤੀ ਗਈ ਹੈ ਅਤੇ ਰੇਲ ਗੱਡੀਆਂ ਦਾ ਦੇਰੀ ਨਾਲ ਚੱਲਣ ਦਾ ਸਿਲਸਿਲਾ ਜਾਰੀ ਹੈ ਸ਼ਹਿਰ ਵਾਸੀ ਠੰਡ ਤੋਂ ਬਚਣ ਵਾਸਤੇ ਕਈ ਤਰ੍ਹਾਂ ਦੇ ਨੁਕਤੇ ਅਪਣਾ ਰਹੇ ਹਨ । ਉੱਥੇ ਸਮਾਜ ਸੇਵੀ ਸੰਸਥਾਵਾਂ ਸ਼ਹਿਰ ਵਿੱਚ ਰਾਤ ਵੇਲੇ ਸ਼ਹਿਰ ਵਿੱਚ ਜਨਤਕ ਥਾਂ ਉੱਤੇ ਪਏ ਬੇਸਹਾਰਾ ਲੋਕਾਂ ਨੂੰ ਗਰਮ ਕੱਪੜੇ ਅਤੇ ਕੰਬਲ ਵੰਡ ਰਹੀ ਹੈ ।
ਨਗਰ ਨਿਗਮ ਵੱਲੋਂ ਬੇਸਹਾਰਾ ਵਿਅਕਤੀਆਂ ਲਈ ਬੇਸ਼ਕ ਰੈਣ ਬਸੇਰਾ ਬਣਾਇਆ ਗਿਆ ਹੈ ਪਰ ਇਹਨਾਂ ਰੇਨ ਬਸੇਰਾ ਵਿੱਚ ਜਗ੍ਹਾ ਘੱਟ ਹੋਣ ਕਰਕੇ ਖੁੱਲ੍ਹੇ ਅਸਮਾਨ ਤੇ ਜ਼ਰੂਰਤਮੰਦ ਵਿਅਕਤੀਆਂ ਨੂੰ ਆਪਣੀ ਰਾਤ ਕੱਟਣੀ ਪੈ ਰਹੀ ਹੈ ।
ਬੇਸਹਾਰਾ ਵਿਅਕਤੀਆਂ ਨੂੰ ਆਸਰਾ ਨਹੀਂ ਦੇ ਪਾ ਰਿਹਾ ਹੈ

ਸ਼ਹਿਰ ਦੇ ਵਿੱਚ ਬੇਸਕ ਧੁੰਦ ਘੱਟ ਦਿਖਾਈ ਦੇ ਰਹੀ ਹੈ ਪਰ ਇਸ ਦਾ ਜ਼ਿਆਦਾ ਅਸਰ ਨੈਸ਼ਨਲ ਹਾਈਵੇ ਅਤੇ ਪਿੰਡਾਂ ਵਿੱਚ ਪੈ ਰਿਹਾ ਹੈ ਯਾਨੀ ਕਿ ਇਨ੍ਹਾਂ ਜਗ੍ਹਾ ਵਿੱਚ ਧੁੰਦ ਕਾਫ਼ੀ ਸੰਘਣੀ ਹੈ ਜਿਸ ਕਰਕੇ ਵਿਜੀਬਿਲਟੀ ਕਾਫੀ ਘੱਟ ਚੁੱਕੀ ਹੈ ।
ਮੌਸਮ ਵਿਗਿਆਨਿਕ ਡਾ ਰਾਜ ਕੁਮਾਰ ਨੇ ਦੱਸਿਆ ਕਿ ਆਣ ਵਾਲੇ ਚੌਵੀ ਘੰਟੇ ਵਿੱਚ ਧੁੰਦ ਵੀ ਪੈ ਸਕਦੀ ਹੈ ਪਰ ਹਾਜ਼ਰ ਸ਼ਹਿਰ ਵਾਸੀਆਂ ਨੂੰ ਠੰਡ ਤੋਂ ਫਿਲਹਾਲ ਰਾਹਤ ਨਹੀਂ ਮਿਲੇਗੀ ।

ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਛੋਟੇ ਬੱਚਿਆਂ ਨੂੰ ਸੂਬਾ ਅਤੇ ਸ਼ਾਮ ਨੂੰ ਬਾਹਰ ਨਾ ਜਾਣ ਦਿੱਤਾ ਜਾਵੇ ਕਿਉਂਕਿ ਇਸ ਤਰ੍ਹਾਂ ਦੇ ਮੌਸਮ ਵਿੱਚ ਬਿਮਾਰ ਹੋਣ ਦੇ
ਸੰਭਾਵਨਾ ਜ਼ਿਆਦਾ ਬਣੀ ਰਹਿੰਦੀ ਹੈ ਇਸ ਕਰਕੇ ਘਰ ਤੋਂ ਬਾਹਰ ਨਿਕਲਣ ਲਈ ਗੁਰੇਜ਼ ਹੀ ਕਰਨਾ ਬਿਹਤਰ ਰਹੇਗਾ । ਜੇਕਰ ਕੋਈ ਬੀਮਾਰ ਹੁੰਦਾ ਹੈ ਤਾਂ ਉਸ ਨੂੰ ਤੁਰੰਤ ਨੇੜਲੇ ਹਸਪਤਾਲ ਵਿਚ ਜਾ ਕੇ ਆਪਣਾ ਇਲਾਜ ਕਰਵਾਉਣਾ ਚਾਹੀਦਾ ਹੈ ਸੈਲਫ ਮੈਡੀਕੇਸ਼ਨ ਕਦੇ ਨਹੀਂ ਕਰਨੀ ਚਾਹੀਦੀ ।

Conclusion:ਮੌਸਮ ਵਿਭਾਗ ਦੇ ਵਿਗਿਆਨਿਕ ਡਾ ਰਾਜ ਕੁਮਾਰ ਦਾ ਕਹਿਣਾ ਹੈ ਕਿ ਕਿਸਾਨਾਂ ਨੂੰ ਖੇਤੀਬਾੜੀ ਵਿਭਾਗ ਵੱਲੋਂ ਮੌਸਮ ਦਾ ਅਲਰਟ ਵੀ ਭੇਜਿਆ ਜਾ ਰਿਹਾ ਹੈ ।
ETV Bharat Logo

Copyright © 2024 Ushodaya Enterprises Pvt. Ltd., All Rights Reserved.