ETV Bharat / state

ਆਪਣੀਆਂ ਨਾਕਾਮੀਆਂ ਛੁਪਾਉਣ ਲਈ ਸਰਕਾਰ ਗੰਨ ਕਲਚਰ ਖ਼ਤਮ ਕਰਨ ਦਾ ਸਹਾਰਾ ਲੈ ਰਹੀ: ਬਰਿੰਦਰ ਢਿੱਲੋ

ਰਾਹੁਲ ਗਾਂਧੀ ਵੱਲੋਂ ਚੱਲ ਰਹੀ ਭਾਰਤ ਜੋੜੋ ਯਾਤਰਾ ਪੰਜਾਬ ਪਹੁੰਚੇਗੀ ਜਿਸ ਦੇ ਸਬੰਧ ਵਿੱਚ ਕਾਂਗਰਸੀ ਆਗੂ ਬਰਿੰਦਰ ਢਿੱਲੋਂ ਨੇ ਮੀਟਿੰਗ ਕੀਤੀ। ਇਸ ਮੌਕੇ ਉਨ੍ਹਾਂ ਨੇ ਪੰਜਾਬ ਦੀ ਮਾਨ ਸਰਕਾਰ ਨੂੰ ਘੇਰਨ ਦਾ ਮੌਕਾ ਨਹੀਂ ਛੱਡਿਆ। ਉਨ੍ਹਾਂ ਕਿਹਾ ਕਿ ਸਰਕਾਰ ਜਿਸ ਤਰ੍ਹਾਂ ਗੰਨ ਕਲਚਰ ਨੂੰ ਲੈ ਕੇ ਕਾਰਵਾਈ ਕਰ ਰਹੀ ਹੈ, ਉਹ ਨਿੰਦਣਯੋਗ ਹੈ।

Congress Leader brinder Dhillon, gun culture in punjab
Congress Leader brinder Dhillon
author img

By

Published : Nov 25, 2022, 9:24 AM IST

Updated : Nov 25, 2022, 10:28 AM IST

ਬਠਿੰਡਾ: ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਪੰਜਾਬ ਪਹੁੰਚਣ ਸਬੰਧੀ ਮੀਟਿੰਗ ਕਰਨ ਪਹੁੰਚੇ ਯੂਥ ਕਾਂਗਰਸੀ ਆਗੂ ਬਰਿੰਦਰ ਢਿੱਲੋਂ ਨੇ ਪੰਜਾਬ ਸਰਕਾਰ 'ਤੇ ਨਿਸ਼ਾਨਾ ਸਾਧਿਆ। ਇਸ ਸਮੇਂ ਉਨ੍ਹਾਂ ਕਿਹਾ ਕਿ ਸਰਕਾਰ ਜਿਸ ਤਰ੍ਹਾਂ ਗੰਨ ਕਲਚਰ ਨੂੰ ਲੈ ਕੇ ਕਾਰਵਾਈ ਕਰ ਰਹੀ ਹੈ, ਉਹ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਅਸੀਂ ਵੀ ਹਿੰਸਾ ਦੇ ਖਿਲਾਫ ਹਾਂ, ਪਰ ਕਾਨੂੰਨੀ ਪ੍ਰਕਿਰਿਆ ਰਾਹੀਂ ਬਣੇ ਅਸਲਾ ਲਾਇਸੈਂਸ ਨੂੰ ਰੱਦ ਕਰਨਾ ਸਰਾਸਰ ਗਲਤ ਹੈ।

ਆਪਣੀਆਂ ਨਾਕਾਮੀਆਂ ਛੁਪਾ ਰਹੀ ਸਰਕਾਰ: ਕਾਂਗਰਸੀ ਆਗੂ ਬਰਿੰਦਰ ਢਿੱਲੋਂ ਨੇ ਕਿਹਾ ਕਿ ਸਰਕਾਰ ਨੂੰ ਬੰਦੂਕ ਕਲਚਰ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ, ਪਰ ਇਸ ਦੀ ਆੜ ਵਿਚ ਬੋਲਣ ਅਤੇ ਲਿਖਣ ਦੀ ਆਜ਼ਾਦੀ 'ਤੇ ਪਾਬੰਦੀਆਂ ਨਾ ਲਗਾਈਆਂ ਜਾਣ। ਉਨ੍ਹਾਂ ਕਿਹਾ ਕਿ ਸਰਕਾਰ ਜਿੱਥੇ ਸੱਭਿਆਚਾਰ ਦੀ ਆੜ ਵਿੱਚ ਲੋਕਾਂ ਨੂੰ ਪ੍ਰੇਸ਼ਾਨ ਕਰ ਰਹੀ ਹੈ, ਉੱਥੇ ਹੀ ਇਸ ਦੀ ਆੜ ਵਿੱਚ ਵਿਰੋਧੀਆਂ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ, ਕਿਉਂਕਿ ਸਰਕਾਰ ਪੰਜਾਬ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋ ਚੁੱਕੀ ਹੈ ਅਤੇ ਆਪਣੀਆਂ ਨਾਕਾਮੀਆਂ ਨੂੰ ਛੁਪਾਉਣ ਲਈ ਅਜਿਹੇ ਬਿਆਨ ਦੇ ਰਹੀ ਹੈ।

ਆਪਣੀਆਂ ਨਾਕਾਮੀਆਂ ਛੁਪਾਉਣ ਲਈ ਸਰਕਾਰ ਗੰਨ ਕਲਚਰ ਖ਼ਤਮ ਕਰਨ ਦਾ ਸਹਾਰਾ ਲੈ ਰਹੀ: ਬਰਿੰਦਰ ਢਿੱਲੋ

ਕੀ ਬਾਲੀਵੁੱਡ ਫਿਲਮਾਂ ਵੀ ਪੰਜਾਬ 'ਚ ਬੈਨ ਕਰੇਗੀ ਸਰਕਾਰ: ਉਨ੍ਹਾਂ ਕਿਹਾ ਕਿ ਮੁੰਬਈ ਵਿੱਚ ਜੋ ਫਿਲਮਾਂ ਬਣ ਰਹੀਆਂ ਹਨ ਅਤੇ ਉਨ੍ਹਾਂ ਵਿੱਚ ਹਥਿਆਰ ਦਿਖਾਏ ਗਏ ਹਨ। ਕੀ ਉਹ ਪੰਜਾਬ ਵਿਚ ਇਸ 'ਤੇ ਪਾਬੰਦੀ ਲਗਾਉਣਗੇ? ਕੀ ਪੰਜਾਬ ਸਰਕਾਰ ਹਰਿਆਣੇ, ਪੰਜਾਬ ਅਤੇ ਕਿਸੇ ਅਜਿਹੇ ਸੂਬੇ ਦੇ ਯੂ-ਟਿਊਬ 'ਤੇ ਅਪਲੋਡ ਕੀਤੇ ਗਏ ਗੀਤਾਂ 'ਤੇ ਪਾਬੰਦੀ ਲਗਾਵੇਗੀ, ਜਿਸ 'ਚ ਬੰਦੂਕ ਸੱਭਿਆਚਾਰ ਦਿਖਾਇਆ ਗਿਆ ਹੋਵੇ? ਸਰਕਾਰ ਇਹ ਸਭ ਸਿਰਫ਼ ਪੰਜਾਬੀ ਲੋਕਾਂ ਨੂੰ ਤੰਗ ਕਰਨ ਲਈ ਕਰ ਰਹੀ ਹੈ ਜਿਸ ਦਾ ਕੋਈ ਮਤਲਬ ਨਹੀਂ ਹੈ।

ਉਨ੍ਹਾਂ ਕਿਹਾ ਸਰਕਾਰ ਆਪਣੀ ਮਨਮਰਜ਼ੀ ਨਾਲ ਹਥਿਆਰਾਂ ਦੇ ਲਾਇਸੈਂਸ ਰੱਦ ਕਰ ਰਹੀ ਹੈ। ਸਰਕਾਰ ਨੂੰ ਜਾਂ ਤਾਂ ਸਾਡੇ ਨਾਲ ਰਿਪੋਰਟ ਵੀ ਸਾਂਝੀ ਕਰਨ ਚਾਹੀਦੀ ਹੈ ਕਿ ਜੇਕਰ ਕਿਸੇ ਦਾ ਲਾਇਸੈਂਸ ਰੱਦ ਹੋਇਆ ਹੈ, ਤਾਂ ਕਿਉਂ ਹੋਇਆ ਹੈ। ਉਨ੍ਹਾਂ ਕਿਹਾ ਕਿ ਹਿੰਸਾ ਤੇ ਸੂਬਾ ਵਿਰੋਧੀ ਤੱਤ ਦੇ ਅਸੀਂ ਵੀ ਵਿਰੋਧ ਵਿੱਚ ਹਾਂ, ਪਰ ਜੋ ਤਰੀਕ ਆਪ ਦੀ ਪੰਜਾਬ ਸਰਕਾਰ ਗੰਨ ਕਲਚਰ ਖ਼ਤਮ ਕਰਨ ਦੇ ਨਾਂਅ ਉੱਤੇ ਅਪਨਾ ਰਹੀ ਹੈ, ਉਹ ਗ਼ਲਤ ਹੈ। ਇਸ ਰਾਹੀਂ ਆਮ ਜਨਤਾ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਇਹ ਵੀ ਪੜ੍ਹੋ: ਗੁਜਰਾਤ ਅਤੇ MCD 'ਚ ਹਾਰ ਦਾ ਅਹਿਸਾਸ ਕਰਕੇ ਭਾਜਪਾ ਕੇਜਰੀਵਾਲ ਨੂੰ ਮਾਰਨਾ ਚਾਹੁੰਦੀ ਹੈ: ਮਨੀਸ਼ ਸਿਸੋਦੀਆ

Last Updated : Nov 25, 2022, 10:28 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.