ਬਠਿੰਡਾ: 'ਜੀਤ ਕਹਾਂ ਸਸਤੀ ਮਿਲਦੀ ਹੈ ਸਾਹਿਬ ਕੁਛ ਆਰਥੀਆਂ ਤੋਂ ਹਮਨੇ ਭੀ ਉਠਾਈ ਏ'... ਇਹ ਸਤਰਾਂ ਕਾਰਗਿਲ ਲੜਾਈ ਲੜ ਚੁੱਕੇ ਰਿਟਾਇਰਡ ਕਰਨਲ ਵਰਿੰਦਰ ਕੁਮਾਰ ਨੇ ਆਖੀਆਂ ਹਨ। 21 ਸਾਲ ਪਹਿਲਾਂ ਕਾਰਗਿਲ ਦੀਆਂ ਪਹਾੜੀਆਂ ਵਿੱਚ ਭਾਰਤ ਅਤੇ ਪਾਕਿਸਤਾਨ ਵਿਚਕਾਰ ਲੜਾਈ ਛਿੜੀ ਸੀ। ਇਹ ਲੜਾਈ ਹੁਣ ਤੱਕ ਸਭ ਤੋਂ ਲੰਬੀ ਲੜਾਈ ਹੈ। 3 ਮਹੀਨੇ ਤੱਕ ਇਹ ਲੜਾਈ ਚੱਲੀ ਸੀ।
ਇਸ ਲੜਾਈ ਨੂੰ ਪਾਕਿਸਤਾਨ ਵੱਲੋਂ ਸ਼ੁਰੂ ਕੀਤਾ ਗਿਆ ਸੀ ਪਰ ਖ਼ਤਮ ਭਾਰਤ ਦੀ ਫੌਜ ਨੇ ਕੀਤਾ। ਭਾਰਤ ਨੇ 26 ਜੁਲਾਈ ਨੂੰ ਕਾਰਗਿਲ ਦੀ ਲੜਾਈ ਉੱਤੇ ਜਿੱਤ ਹਾਸਲ ਕੀਤੀ ਸੀ। ਇਸ ਦਿਨ ਨੂੰ ਦੇਸ਼ ਭਰ ਵਿੱਚ ਵਿਜੇ ਦਿਵਸ ਮਨਾਇਆ ਵਜੋਂ ਜਾਂਦਾ ਹੈ। ਕਾਰਗਿਲ ਜੰਗ ਦੇ ਹੀਰੋ ਕਰਨਲ ਵਰਿੰਦਰ ਨੇ ਈਟੀਵੀ ਭਾਰਤ ਦੀ ਟੀਮ ਨਾਲ ਖ਼ਾਸ ਗੱਲਬਾਤ ਕਰਕੇ ਕਾਰਗਿਲ ਯੁੱਧ ਦੇ ਤਜ਼ਰਬੇ ਨੂੰ ਸਾਂਝਾ ਕੀਤਾ।
ਕਾਰਗਿਲ ਜੰਗ ਦੇ ਹੀਰੋ ਕਰਨਲ ਵਰਿੰਦਰ ਨੇ ਕਿਹਾ ਕਿ ਜਦੋਂ ਕਾਰਗਿਲ ਦੀ ਲੜਾਈ ਸ਼ੁਰੂ ਹੋਈ ਸੀ ਉਸ ਵੇਲੇ ਉਹ ਆਰਟਲਰੀ ਵਿੱਚ ਆਪਣੀ ਪਲਟਨ ਦੇ ਨਾਲ ਜੰਮੂ ਤੇ ਕਸ਼ਮੀਰ ਦੇ ਵਿੱਚ ਆਪਣੀ ਡਿਊਟੀ ਦੇ ਰਹੇ ਸਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ 3 ਮਈ ਦੀ ਰਾਤ ਨੂੰ ਸੂਚਨਾ ਮਿਲੀ ਕਿ ਟਾਈਗਰ ਹਿੱਲ ਉੱਤੇ ਕੁਝ ਅੱਤਵਾਦੀ ਪਾਕਿਸਤਾਨੀ ਫੌਜ਼ਾਂ ਦੀ ਵਰਦੀ ਵਿੱਚ ਮੌਜੂਦ ਹਨ। ਉਹ ਉਸੇ ਰਾਤ ਹਥਿਆਰਾਂ ਸਮੇਤ ਆਪਣੀ ਪਲਟਨ ਨੂੰ ਲੈ ਕੇ ਟਾਈਗਰ ਹਿੱਲ ਉੱਤੇ ਪਹੁੰਚ ਗਏ।
ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਟਾਈਗਰ ਹਿੱਲ ਕੋਲ ਬਕਾਇਦਾ ਗਨ ਵੀ ਤੈਨਾਤ ਕਰ ਦਿੱਤੇ ਸੀ। ਫਾਇਰਿੰਗ ਦਾ ਖੇਤਰ 50 ਫੁੱਟ 50 ਸੀ ਜਦ ਕਿ ਫਾਈਰਿੰਗ ਲਈ 150 ਗਜ਼ ਦੇ ਖੇਤਰ ਦੀ ਲੋੜ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨੀ ਫੌਜ ਚੋਟੀ ਦੇ ਉੱਪਰੋਂ ਦੀ ਲਗਾਤਾਰ ਫਾਈਰਿੰਗ ਕਰ ਰਿਹਾ ਸੀ। ਇਸ ਨਾਲ ਭਾਰਤ ਦੀ ਫੌਜ ਨੂੰ ਬਹੁਤ ਖ਼ਤਰਾ ਸੀ ਪਰ ਫਿਰ ਵੀ ਉਨ੍ਹਾਂ ਦੇ ਜਵਾਨਾਂ ਨੇ ਹੌਸਲਾ ਨਹੀਂ ਛੱਡਿਆ ਉਹ ਫਾਈਰਿੰਗ ਕਰਦੇ ਰਹੇ।
ਰਿਟਾਇਰਡ ਕਰਨਲ ਦਾ ਕਹਿਣਾ ਹੈ ਕਿ ਭਾਰਤ ਨੇ ਕਾਰਗਿਲ ਦੀ ਲੜਾਈ ਵਿੱਚ 25 ਹਜ਼ਾਰ ਤੋਂ ਜ਼ਿਆਦਾ ਫਾਈਰ ਕੀਤੇ ਸੀ ਜਿਸ ਉੱਤੇ ਪਾਕਿਸਤਾਨ ਵੀ ਲਗਾਤਾਰ ਉਨ੍ਹਾਂ ਉੱਤੇ ਗੋਲੀਬਾਰੀ ਕਰ ਰਿਹਾ ਸੀ। ਉਨ੍ਹਾਂ ਨੇ ਦੱਸਿਆ ਕਿ ਇਹ ਲੜਾਈ 3 ਮਈ ਨੂੰ ਸ਼ੁਰੂ ਹੋਈ ਸੀ ਤੇ 26 ਜੁਲਾਈ ਤੱਕ ਚੱਲੀ ਸੀ। ਇਹ ਲੜਾਈ ਕਰੀਬ ਤਿੰਨ ਮਹੀਨੇ ਤੱਕ ਚੱਲੀ। ਇਸ ਲੜਾਈ ਵਿੱਚ ਭਾਰਤ ਦੇ ਕਈ ਜਵਾਨ ਸ਼ਹੀਦ ਹੋ ਗਏ।
ਉਨ੍ਹਾਂ ਨੇ ਕਿਹਾ ਕਿ ਭਾਰਤ ਕਾਰਗਿਲ ਦੀ ਲੜਾਈ ਵਿੱਚ ਪਾਕਿਸਤਾਨ ਨੂੰ ਮਾਤ ਦੇ ਰਿਹਾ ਸੀ ਜਿਸ ਤੋਂ ਬਾਅਦ ਪਾਕਿਸਤਾਨ ਨੇ ਹਾਰ ਮੰਨ ਲਈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਪਾਕਿਸਤਾਨ ਨੂੰ ਇੱਕ ਵੀ ਇੰਚ ਭਾਰਤ ਦੇ ਅੰਦਰ ਨਹੀਂ ਆਉਣ ਦਿੱਤਾ। ਉਸ ਦੌਰਾਨ ਬੋਫੋਰਸ ਤੋਪਾਂ ਦੀ ਬਦੌਲਤ ਹੀ ਇਹ ਲੜਾਈ ਜਿੱਤੀ ਗਈ।
ਰਿਟਾਇਰਡ ਕਰਨਲ ਦਾ ਕਹਿਣਾ ਹੈ ਬੇਸ਼ੱਕ ਕਾਰਗਿਲ ਦੀ ਲੜਾਈ ਨੂੰ 21 ਸਾਲ ਪੂਰੇ ਹੋ ਗਏ ਹਨ ਪਰ ਉਨ੍ਹਾਂ ਨੂੰ ਹਰ ਮੰਜ਼ਰ ਅਜੇ ਤੱਕ ਯਾਦ ਹੈ। ਉਨ੍ਹਾਂ ਨੇ ਦੱਸਿਆ ਕਿ ਹਰ ਫੌਜੀ ਦੀ ਇੱਛਾ ਹੁੰਦੀ ਹੈ ਕਿ ਉਹ ਸਰਵਿਸ ਦੇ ਦੌਰਾਨ ਘੱਟੋ-ਘੱਟ ਇੱਕ ਲੜਾਈ ਵਿੱਚ ਹਿੱਸਾ ਲਵੇ।