ETV Bharat / state

Bhagwant Mann government refused to answer RTI: ਤਿੰਨ ਕਰੋੜ ਪੰਜਾਬੀਆਂ ਨੂੰ ਜਵਾਬ ਦੇਣ ਤੋਂ ਮੁਨਕਰ ਹੋਈ ਮਾਨ ਸਰਕਾਰ, RTI ਦੀ ਫਾਈਲ ਕੀਤੀ ਰੱਦ - ਸਿੰਘਾਪੁਰ ਭੇਜੇ ਗਏ ਪ੍ਰਿੰਸੀਪਲ ਦੀ ਚੋਣ

ਤਿੰਨ ਕਰੋੜ ਪੰਜਾਬੀਆਂ ਨੂੰ ਜਵਾਬ ਦੇ ਭਗਵੰਤ ਮਾਨ ਸਰਕਾਰ ਆਰ ਟੀ ਆਈ ਦੇ ਜਵਾਬ ਦੇਣ ਤੋਂ ਮੁਨਕਰ ਹੋਈ ਹੈ। ਇਸ ਦਾ ਮੁੱਦਾ ਚੁੱਕਿਆ ਹੈ। ਆਰਟੀਆਈ ਐਕਟੀਵਿਸਟ ਨੇ ਜਿਸਨੇ ਕਿਹਾ ਕਿ ਸਿੰਘਾਪੁਰ ਟਰੇਨਿੰਗ ਲਈ ਭੇਜੇ ਗਏ ਪ੍ਰਿੰਸੀਪਲ ਦੀ ਚੋਣ ਕਿਸ ਪਮੈਨੇ 'ਤੇ ਕੀਤੀ ਸਬੰਧੀ ਆਰ ਟੀ ਆਈ ਵਿਚ ਪੁੱਛੇ ਗਏ ਸਵਾਲ ਵਾਲੀ ਫਾਈਲ ਉੱਤੇ ਰਿਫਿਊਜ ਲਿਖ ਕੇ ਵਾਪਿਸ ਭੇਜ ਦਿੱਤਾ।

Maan government refused to answer RTI, three crore Punjabis eaised Questions
Maan government refused to answer RTI: ਤਿੰਨ ਕਰੋੜ ਪੰਜਾਬੀਆਂ ਨੂੰ ਜਵਾਬ ਦੇਣ ਤੋਂ ਮੁਨਕਰ ਹੋਈ ਮਾਨ ਸਰਕਾਰ RTI ਦੀ ਫਾਈਲ ਕੀਤੀ ਰਿਫਿਊਜ਼
author img

By

Published : Mar 9, 2023, 2:31 PM IST

Maan government refused to answer RTI: ਤਿੰਨ ਕਰੋੜ ਪੰਜਾਬੀਆਂ ਨੂੰ ਜਵਾਬ ਦੇਣ ਤੋਂ ਮੁਨਕਰ ਹੋਈ ਮਾਨ ਸਰਕਾਰ RTI ਦੀ ਫਾਈਲ ਕੀਤੀ ਰਿਫਿਊਜ਼

ਬਠਿੰਡਾ: ਪਿਛਲੇ ਦਿਨੀਂ ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਪੰਜਾਬ ਸਰਕਾਰ ਅਧੀਨ ਚਲਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲ ਨੂੰ ਸਿੰਘਾਪੁਰ ਟ੍ਰੇਨਿੰਗ ਲਈ ਭੇਜਿਆ ਗਿਆ ਸੀ। ਭਾਵੇਂ ਪੰਜਾਬ ਸਰਕਾਰ ਵੱਲੋਂ ਇਸ ਉਪਰਾਲੇ ਨੂੰ ਸਿੱਖਿਆ ਸੁਧਾਰ ਵਜੋਂ ਪ੍ਰਚਾਰਿਆ ਗਿਆ, ਪੰਜਾਬ ਸਰਕਾਰ ਵੱਲੋਂ ਸਿੰਘਾਪੁਰ ਭੇਜੇ ਗਏ ਇਹਨਾਂ ਪ੍ਰਿੰਸੀਪਲ ਦੀ ਚੋਣ ਨੂੰ ਲੈ ਕੇ ਲਗਾਤਾਰ ਰਾਜਨੀਤਿ ਗਰਮਾਈ ਹੋਈ ਹੈ। ਜਿੱਥੇ ਪੰਜਾਬ ਦੇ ਗਵਰਨਰ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਟਰੇਨਿੰਗ ਲਈ ਭੇਜੇ ਗਏ ਪ੍ਰਿੰਸੀਪਲ ਦੀ ਚੋਣ ਕਿਸ ਪੈਮਾਨੇ ਤਹਿਤ ਕੀਤੀ ਗਈ, ਦਾ ਸਵਾਲ ਕਰ ਜਵਾਬ ਮੰਗਿਆ ਤਾਂ ਭਗਵੰਤ ਮਾਨ ਮੁਖ ਮੰਤਰੀ ਪੰਜਾਬ ਨੇ ਇਹ ਕਹਿ ਕੇ ਗਵਰਨਰ ਨੂੰ ਜਵਾਬ ਦਿੱਤਾ, ਕਿ ਉਹ ਤਿੰਨ ਕਰੋੜ ਪੰਜਾਬੀਆਂ ਨੂੰ ਜਵਾਬਦੇਹ ਹਨ।

ਆਰਟੀਆਈ ਰਾਹੀ ਸਵਾਲ: ਕੇਂਦਰ ਸਰਕਾਰ ਵੱਲੋਂ ਸਰਕਾਰੀ ਅਤੇ ਗ਼ੈਰ-ਸਰਕਾਰੀ ਕਾਰਜਾਂ ਵਿੱਚ ਪਾਰਦਰਸ਼ਤਾ ਲਿਆਉਣ ਲਈ ਆਰ ਟੀ ਆਈ ਐਕਟ 2005 ਬਣਾਇਆ ਗਿਆ ਸੀ ਤਾਂ ਜੋ ਲੋਕ ਆਰਟੀਆਈ ਤਹਿਤ ਸਰਕਾਰ ਦੇ ਕਾਰਜਾਂ ਦੀ ਜਾਣਕਾਰੀ ਲੈ ਸਕਣ, ਪਰ ਪੰਜਾਬ ਸਰਕਾਰ ਵੱਲੋਂ ਆਰ ਟੀ ਆਈ ਐਕਟ ਦੇ ਨਿਯਮਾਂ ਦੀਆਂ ਸ਼ਰੇਆਮ ਧੱਜੀਆਂ ਉਡਾਈਆਂ ਜਾ ਰਹੀਆਂ ਹਨ| ਜਾਣਕਾਰੀ ਦਿੰਦੇ ਹੋਏ ਆਰਟੀਆਈ ਐਕਟੀਵਿਸਟ ਹਰਮਿਲਾਪ ਗਰੇਵਾਲ ਨੇ ਦੱਸਿਆ ਕਿ ਸਿੱਖਿਆ ਵਿਭਾਗ ਵੱਲੋ ਟ੍ਰੇਨਿੰਗ ਲਈ ਸਿੰਘਾਪੁਰ ਭੇਜੇ ਗਏ ਪ੍ਰਿੰਸੀਪਲ ਦੀ ਚੋਣ ਕਿਸ ਅਧਾਰ ਤੇ ਕੀਤੀ ਗਈ, ਸਬੰਧੀ ਆਰਟੀਆਈ ਰਾਹੀ ਸਵਾਲ ਕੀਤੇ ਗਏ ਸਨ ।

ਇਹ ਵੀ ਪੜ੍ਹੋ : Punjab Budget Session: ਸਦਨ 'ਚ ਗੂੰਝਿਆ ਮੂਸੇਵਾਲਾ ਕਤਲਕਾਂਡ, ਕਾਂਗਰਸ ਵੱਲੋਂ ਵਾਕਆਊਟ, ਭਜਾਪਾ ਦਾ ਸੜਕ 'ਤੇ ਪ੍ਰਦਰਸ਼ਨ

ਸ਼ਰੇਆਮ ਉਲੰਘਣਾਂ ਹੈ: ਪਰ ਸਿੱਖਿਆ ਵਿਭਾਗ ਵੱਲੋਂ ਆਰਟੀਆਈ ਨੂੰ ਖੋਲ੍ਹ ਕੇ ਪੜ੍ਹਨ ਉਪਰੰਤ ਲਿਫ਼ਾਫ਼ ਮੁੜ ਬੰਦ ਕਰ ਰਿਫਿਊਜ ਲਿਖ ਕੇ ਵਾਪਸ ਭੇਜ ਦਿੱਤੀ, ਆਰਟੀਆਈ ਐਕਟੀਵਿਸਟ ਹਰਮਿਲਾਪ ਗਰੇਵਾਲ ਨੇ ਪੜ੍ਹ ਕੇ ਵਾਪਸ ਭੇਜੀ ਗਈ ਆਰਟੀਆਈ ਦਿਖਾਉਂਦੇ ਹੋਏ, ਕਿਹਾ ਕਿ ਹੈ ਆਰ ਟੀ ਆਈ ਐਕਟ 2005 ਦੀ ਸ਼ਰੇਆਮ ਉਲੰਘਣਾਂ ਹੈ ਅਤੇ ਉਹ ਇਸ ਸਬੰਧੀ ਬਕਾਇਦਾ ਸ਼ਿਕਾਇਤ ਦਰਜ ਕਰਵਾਉਣਗੇ| ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਾਅਵਾ ਕੀਤਾ ਜਾ ਰਿਹਾ ਸੀ ਕੇ ਉਹ ਤਿੰਨ ਕਰੋੜ ਪੰਜਾਬੀਆਂ ਨੂੰ ਜਵਾਬਦੇਹ ਹਨ।

ਜਵਾਬ ਦੇਣ ਨੂੰ ਤਿਆਰ ਨਹੀਂ: ਪਰ ਉਨ੍ਹਾਂ ਅਧੀਨ ਕੰਮ ਕਰ ਰਹੇ ਵਿਭਾਗ ਆਰ ਟੀ ਆਈ ਰਾਹੀਂ ਕਿਸੇ ਵੀ ਸਵਾਲ ਦਾ ਜਵਾਬ ਦੇਣ ਨੂੰ ਤਿਆਰ ਨਹੀਂ, ਜਿਸ ਤੋਂ ਸਾਫ ਜਾਹਰ ਹੈ ਕੇ ਲੋਕਾਂ ਨੂੰ ਆਰਟੀਆਈ ਦੇ ਮਿਲੇ ਅਧਿਕਾਰ ਤਹਿਤ ਹੁਣ ਪੰਜਾਬ ਸਰਕਾਰ ਜਾਣਕਾਰੀ ਦੇਣ ਤੋਂ ਆਨਾਕਾਨੀ ਕਰ ਰਹੀ ਹੈ| ਜੋ ਕਿ ਸ਼ਰੇਆਮ ਕਾਨੂੰਨ ਦੀ ਉਲੰਘਣਾ ਹੈ ਅਤੇ ਉਹ ਇਸ ਖਿਲਾਫ ਜ਼ੋਰ-ਸ਼ੋਰ ਨਾਲ ਆਵਾਜ਼ ਉਠਾਉਣਗੇ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਰਕਾਰੀ ਸਕੂਲਾਂ ਦੇ ਪ੍ਰਿੰਸੀਪਲਾਂ ਦਾ ਦੂਜਾ ਬੈਚ ਸਿੰਗਾਪੁਰ ਭੇਜਿਆ ਜਾਵੇਗਾ। ਮਿਲੀ ਜਾਣਕਾਰੀ ਦੇ ਮੁਤਾਬਕ 4ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਟਵੀਟ ਕਰਕੇ ਦਿੱਤੀ ਹੈ। ਇਹ ਟਰੇਨਿੰਗ 4 ਤੋਂ 11 ਮਾਰਚ ਤੱਕ ਹੋਵੇਗੀ। ਜਿਸ ਵਿਚ ਨਵੀਆਂ ਤਕਨੀਕਾਂ ਸਿੱਖੀਆਂ ਜਾਣਗੀਆਂ ।

ETV Bharat Logo

Copyright © 2025 Ushodaya Enterprises Pvt. Ltd., All Rights Reserved.