ਬਠਿੰਡਾ: ਸੋਮਵਾਰ ਨੂੰ ਬਠਿੰਡਾ ਦੇ ਸੀਐਮਓ ਅਮਰੀਕ ਸਿੰਘ ਸੰਧੂ ਦੀ ਗੱਡੀ ਨੇ ਇਕ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਵਿੱਚ ਦੋ ਪ੍ਰਵਾਸੀ ਮਜ਼ਦੂਰ ਜ਼ਖਮੀ ਹੋ ਗਏ। ਉਨ੍ਹਾਂ ਨੂੰ ਪਹਿਲਾਂ ਬਠਿੰਡਾ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹਾਲਤ ਨਾਜ਼ੁਕ ਦੇਖ ਕੇ ਉਨ੍ਹਾਂ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਰੈਫਰ ਕਰ ਦਿੱਤਾ ਜਿੱਥੇ ਇੱਕ ਜ਼ਖ਼ਮੀ ਦੀ ਬੀਤੀ ਰਾਤ ਮੌਤ ਹੋ ਗਈ।
ਮ੍ਰਿਤਕ ਦੇ ਵਾਰਸਾਂ ਨੇ ਕਿਹਾ ਕਿ ਉਹ ਗਰੀਬ ਹਨ। ਇਸ ਕਰਕੇ ਪੁਲਿਸ ਕੋਈ ਕਾਰਵਾਈ ਨਹੀਂ ਕਰ ਰਹੀ। ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਜੇ ਪੁਲਿਸ ਨੇ ਕੋਈ ਕਾਰਵਾਈ ਨਾ ਕੀਤੀ ਤਾਂ ਉਹ ਲਾਸ਼ ਨੂੰ ਸੜਕ 'ਤੇ ਰੱਖ ਕੇ ਪ੍ਰਦਰਸ਼ਨ ਕਰਨਗੇ।
ਇਹ ਵੀ ਪਤਾ ਲੱਗਾ ਹੈ ਕਿ ਸੀਐਮਓ ਗੱਡੀ ਨੂੰ ਖੁਦ ਚਲਾ ਰਹੇ ਸਨ ਅਤੇ ਉਸ ਤੋਂ ਇੱਕ ਦਿਨ ਪਹਿਲਾਂ ਉਨ੍ਹਾਂ ਦੀ ਆਪਣੀ ਗੱਡੀ ਦਾ ਵੀ ਐਕਸੀਡੈਂਟ ਹੋ ਗਿਆ ਸੀ,ਜਿਸ ਵਿੱਚ ਗੱਡੀ ਨੁਕਸਾਨੀ ਗਈ ਅਤੇ ਆਪ ਬਾਲ ਬਾਲ ਬਚੇ ਗਏ ਸਨ।
ਮ੍ਰਿਤਕ ਦੇ ਵਾਰਸਾਂ ਨੇ ਕਿਹਾ ਕਿ ਸੀਐਮਓ ਦੀ ਗੱਡੀ ਨੇ ਉਨ੍ਹਾਂ ਦੇ ਮੁੰਡੇ ਦੇ ਮੋਟਰਸਾਈਕਲ ਨੂੰ ਟੱਕਰ ਮਾਰੀ ਅਤੇ ਉਸ ਵਿੱਚ ਦੋ ਮੁੰਡੇ ਜ਼ਖ਼ਮੀ ਹੋ ਗਏ, ਜਿਸ ਕਾਰਨ ਇੱਕ ਜ਼ਖਮੀ ਦੀ ਰਾਤ ਮੌਤ ਹੋ ਗਈ ਅਤੇ ਪੁਲਿਸ ਸੀਐਮਓ ਦੇ ਖਿਲਾਫ਼ ਕੋਈ ਮਾਮਲਾ ਦਰਜ ਨਹੀਂ ਕਰ ਰਹੀ।
ਸੀਐਮਓ ਅਮਰੀਕ ਸਿੰਘ ਨੇ ਕਿਹਾ ਕਿ ਮੋਟਰਸਾਈਕਲ ਸਵਾਰਾਂ ਨੇ ਗਲਤ ਸਾਈਡ ਤੋਂ ਆ ਕੇ ਗੱਡੀ ਵਿੱਚ ਮੋਟਰਸਾਈਕਲ ਮਾਰਿਆ ਹੈ, ਜਿਸ ਕਾਰਨ ਉਨ੍ਹਾਂ ਦੇ ਸੱਟਾਂ ਲੱਗੀਆਂ। ਉਸ ਨੇ ਉਨ੍ਹਾਂ ਨੂੰ ਚੁੱਕ ਕੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਹੈ ਅਤੇ ਪ੍ਰਾਈਵੇਟ ਹਸਪਤਾਲ ਨੂੰ ਵੀ ਕਿਹਾ ਹੈ ਕਿ ਇਲਾਜ ਦੇ ਉਨ੍ਹਾਂ ਤੋਂ ਕੋਈ ਪੈਸੇ ਨਾ ਲਏ ਜਾਣ ਉਨ੍ਹਾਂ ਨੇ ਖੁਦ ਮੰਨਿਆ ਕੇ ਗੱਡੀ ਸਰਕਾਰ ਵੱਲੋਂ ਹਾਇਰ ਕੀਤੀ ਹੋਈ ਹੈ ਅਤੇ ਇਸ ਨੂੰ ਉਹ ਖੁਦ ਚਲਾ ਰਿਹਾ ਸੀ ਪਰ ਡਰਾਈਵਰ ਉਨ੍ਹਾਂ ਨਾਲ ਹੀ ਬੈਠਾ ਸੀ।
ਇਹ ਵੀ ਪੜੋ: ਅਸਮ 'ਚ ਵਿਰੋਧ ਪ੍ਰਦਰਸ਼ਨ ਤੇਜ: ਪੁਲਿਸ ਨੇ ਪ੍ਰਦਰਸ਼ਨਕਾਰੀਆਂ 'ਤੇ ਚਲਾਈਆਂ ਗੋਲੀਆਂ
ਚੌਕੀ ਇੰਚਾਰਜ ਗੁਰਮੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਰੋਕਾ ਆਇਆ ਸੀ ਤਾਂ ਉਹ ਦੋ ਵਾਰ ਉਸ ਦੇ ਬਿਆਨ ਲੈਣ ਲਈ ਪਹੁੰਚੇ ਸੀ ਪਰ ਉਸ ਸਮੇਂ ਉਨ੍ਹਾਂ ਨੇ ਬਿਆਨ ਦਰਜ ਨਹੀਂ ਕਰਵਾਏ ਸਨ ਵੀਰਵਾਰ ਫਿਰ ਰੋਕਾ ਆਇਆ ਹੈ ਕਿ ਉਸ ਜ਼ਖਮੀ ਦੀ ਮੌਤ ਹੋ ਗਈ ਹੈ ਉਹ ਵਾਰਸਾਂ ਦੇ ਬਿਆਨ ਲੈਣ ਲਈ ਜਾ ਰਿਹੇ ਹਨ ਅਤੇ ਉਸ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ।