ਬਠਿੰਡਾ: ਉੱਤਰ ਪ੍ਰਦੇਸ਼ ਦੇ ਹਰਦੋਈ ਵਿਖੇ ਹੋਈਆਂ ਖੇਡਾਂ(Asian Games held at Hardoi Uttar Pradesh) ਵਿੱਚ ਬਠਿੰਡਾ ਪੁਲਿਸ ਪਬਲਿਕ ਸਕੂਲ ਦੇ ਖਿਡਾਰੀਆਂ ਨੇ ਆਪਣਾ ਲੋਹਾ ਮਨਵਾਇਆ ਹੈ। ਖੇਡਾਂ ਦੌਰਾਨ ਖਿਡਾਰੀਆਂ ਨੇ ਗੋਲਡ ਮੈਡਲਾਂ ਦੇ ਨਾਲ ਨਾਲ ਵੱਖ 38 ਮੈਡਲ ਜਿੱਤ ਕੇ ਆਪਣੇ ਸਕੂਲ ਦੇ ਝੋਲੀ ਪਾਏ ਹਨ।
ਪੁਲਿਸ ਵੱਲੋਂ ਸਨਮਾਨ: ਖੇਡਾਂ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਅੱਜ ਐਸਐਸਪੀ ਬਠਿੰਡਾ ਵੱਲੋਂ ਸਨਮਾਨਤ (players were honored by SSP Bathinda) ਕੀਤਾ ਗਿਆ। ਇਸ ਮੌਕੇ ਉਨ੍ਹਾਂ ਵੱਲੋਂ ਚੰਗਾ ਖੇਡਣ ਵਾਲੇ ਖਿਡਾਰੀਆਂ ਨੂੰ ਜਿਥੇ ਸ਼ਾਬਾਸ਼ੇ ਦਿੱਤੀ ਉਥੇ ਹੀ ਹੌਸਲਾ ਅਫਜਾਈ ਕਰਦੇ ਹੋਏ। ਇਨ੍ਹਾਂ ਖਿਡਾਰੀਆਂ ਨੂੰ ਕਿਹਾ ਕਿ ਹੋਰ ਚੰਗਾ ਪ੍ਰਦਰਸ਼ਨ ਕਰਨ ਤਾਂ ਜੋ ਸੂਬੇ ਅਤੇ ਦੇਸ਼ ਦਾ ਨਾਂ ਹੋਰ ਚਮਕਾਇਆ ਜਾ ਸਕੇ। ਇਹਨਾਂ ਖੇਡਾਂ ਵਿਚ ਚੰਗਾ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੇ ਕਿਹਾ ਕਿ ਅੱਜ ਸਾਨੂੰ ਮਾਣ ਹੈ ਚੰਗੇ ਕੋਚ ਦੀ ਅਗਵਾਈ ਵਿਚ ਉਹ ਚੰਗਾ ਪ੍ਰਦਰਸ਼ਨ ਕਰ ਸਕੇ ਹਨ ਅਤੇ 38 ਮੈਡਲ ਨੈਸ਼ਨਲ (Received 38 medals in National Games) ਖੇਡਾਂ ਵਿਚ ਪ੍ਰਾਪਤ ਕੀਤੇ ਹਨ।
ਇਹ ਵੀ ਪੜ੍ਹੋ: ਰੇਲਵੇ ਸਟੇਸ਼ਨ ਦੀ ਪਾਰਕਿੰਗ ਬਣੀ ਕਲੇਸ਼, ਪਾਰਕਿੰਗ ਠੇਕੇਦਾਰ ਖ਼ਿਲਾਫ਼ ਲਾਮਬੰਦ ਹੋਏ ਓਲੋ ਉਬਰ ਚਾਲਕ
ਪੁਲਿਸ ਪਬਲਿਕ ਸਕੂਲ ਦੇ ਜਿਮਨਾਸਟਿਕ ਵਿੱਚ ਨੈਸ਼ਨਲ ਖੇਡ ਕੇ ਵਾਪਸ ਪਰਤੇ ਬੱਚਿਆਂ ਨੂੰ ਨੇ ਸਨਮਾਨਿਤ ਕੀਤਾ। ਇਸ ਮੌਕੇ ਉਹਨਾਂ ਕਿਹਾ ਕਿ ਸਾਡੇ ਲਈ ਮਾਣ ਵਾਲੀ ਗ਼ਲ ਹੈ ਕੇ ਬਚੇ 38 ਮੈਡਲ ਜਿੱਤ ਕੇ ਪਰਤੇ ਹਨ।ਇਸ ਸਬੰਧੀ ਕੋਚ ਸ਼ੇਰ ਸਿੰਘ ਨੇ ਦੱਸਿਆ ਕਿ ਹਰਦੋਈ ਉੱਤਰ ਪ੍ਰਦੇਸ਼ ਵਿੱਚ ਨੈਸ਼ਨਲ ਖੇਡਾਂ ਵਿਚ ਜਿਮਨਾਸਟਿਕ ਦੇ ਵੱਖ ਵੱਖ ਉਮਰ ਵਰਗ ਦੇ ਬੱਚਿਆਂ ਨੇ ਭਾਗ ਲਿਆ ਜਿਸ ਵਿੱਚ 38 ਮੈਡਲ ਜਿੱਤੇ।