ਬਠਿੰਡਾ: ਅਪਰਾਧ ਜਗਤ ਵਿੱਚ ਅੱਜ ਮੋਬਾਈਲ ਫੋਨ ਅਹਿਮ ਰੋਲ ਅਦਾ ਕਰ ਰਿਹਾ ਹੈ ਅਤੇ ਵੱਡੇ-ਵੱਡੇ ਛੱਤਰ ਅਪਰਾਧੀਆਂ ਵੱਲੋਂ ਮੋਬਾਇਲ ਫੋਨ ਦੀ ਵਰਤੋਂ ਲਈ ਫਰਜ਼ੀ ਦਸਤਾਵੇਜਾਂ ਦਾ ਸਹਾਰਾ ਲਿਆ ਜਾਂਦਾ ਅਤੇ sim ਕਾਰਡ ਜਾਰੀ ਕਰਵਾਏ ਜਾਂਦੇ ਹਨ। ਪਰ ਬਠਿੰਡਾ ਪੁਲਿਸ ਵੱਲੋਂ ਹੁਣ ਫਰਜ਼ੀ ਦਸਤਾਵੇਜਾਂ ਉੱਤੇ ਸਿਮ ਕਾਰਡ ਜਾਰੀ ਕਰਨ ਵਾਲਿਆਂ ਖਿਲਾਫ਼ ਸਖਤ ਕਾਰਵਾਈ ਕਰਦੇ ਹੋਏ, ਬਠਿੰਡਾ ਜ਼ਿਲ੍ਹੇ ਦੇ 2 ਵੱਖ-ਵੱਖ ਥਾਣਿਆਂ ਵਿੱਚ ਮਾਮਲੇ ਦਰਜ ਕੀਤੇ ਹਨ ਅਤੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।
ਏਅਰ ਟੈਲ ਕੰਪਨੀ ਦੇ ਨੋਡਲ ਅਫ਼ਸਰ ਵੱਲੋਂ ਕੀਤੀ ਸੀ ਸ਼ਿਕਾਇਤ:- ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸ.ਐਸ.ਪੀ ਬਠਿੰਡਾ ਗੁਲਨੀਤ ਸਿੰਘ ਖੁਰਾਣਾ ਨੇ ਦੱਸਿਆ ਕਿ ਫੇਰ ਏਅਰ ਟੈਲ ਕੰਪਨੀ ਦੇ ਨੋਡਲ ਅਫ਼ਸਰ ਵੱਲੋਂ ਉਹਨਾਂ ਪਾਸ ਸ਼ਿਕਾਇਤ ਦਰਜ ਕਰਵਾਈ ਗਈ ਸੀ ਕਿ ਬਠਿੰਡਾ ਅਤੇ ਰਾਮਪੁਰਾ ਵਿੱਚ ਮੋਬਾਈਲ ਫੋਨ ਦਾ ਕੰਮ ਕਰਨ ਵਾਲੇ ਤੈਨੂੰ ਲੋਕਾਂ ਵੱਲੋਂ ਫਰਜ਼ੀ ਦਸਤਾਵੇਜਾਂ ਸਹਾਰੇ 100 ਤੋਂ ਉੱਪਰ ਸਿਮ ਕਾਰਡ ਜਾਰੀ ਕੀਤੇ ਗਏ ਹਨ। ਜਿਸ ਉੱਤੇ ਕਾਰਵਾਈ ਕਰਦੇ ਹੋਏ ਪੁਲਿਸ ਵੱਲੋਂ 2 ਵੱਖ-ਵੱਖ ਦੁਕਾਨਾਂ ਦੇ ਮਾਲਕਾਂ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਸਮਾਜ ਵਿਰੋਧੀ ਅਨਸਰ ਫਰਜ਼ੀ ਸਿਮਾਂ ਦਾ ਲੈਂਦੇ ਨੇ ਸਹਾਰਾ:- ਇਸ ਦੌਰਾਨ ਐਸ.ਐਸ.ਪੀ ਬਠਿੰਡਾ ਨੇ ਦੱਸਿਆ ਕਿ ਗੈਂਗਸਟਰ ਅਤੇ ਹੋਰ ਸਮਾਜ ਵਿਰੋਧੀ ਅਨਸਰਾਂ ਵੱਲੋਂ ਅਪਰਾਧ ਕਰਨ ਸਮੇਂ ਇਨ੍ਹਾਂ ਫਰਜ਼ੀ ਦਸਤਾਵੇਜਾਂ ਉੱਤੇ ਲਾਏ ਗਏ ਸਿਮ ਦਾ ਸਹਾਰਾ ਲਿਆ ਜਾਂਦਾ ਹੈ। ਫਿਰ ਸਮਾਜ ਵਿਰੋਧੀ ਅਨਸਰਾਂ ਵੱਲੋਂ ਅਪਰਾਧ ਕਰਨ ਤੋਂ ਬਾਅਦ ਜਿਸ ਵਿਅਕਤੀ ਦੇ ਨਾਮ ਉਪਰ ਸਿਮ ਜਾਰੀ ਹੋਇਆ ਹੁੰਦਾ ਹੈ ਉਸ ਨੂੰ ਪਤਾ ਵੀ ਨਹੀਂ ਹੁੰਦਾ ਕੀ ਉਸ ਦੇ ਨਾਮ ਉਪਰ ਕੋਈ ਮੋਬਾਈਲ ਸਿਮ ਚੱਲ ਰਿਹਾ ਹੈ ਅਤੇ ਪੁਲਿਸ ਨੂੰ ਵੀ ਅਪਰਾਧ ਕਰਨ ਵਾਲੇ ਲੋਕਾਂ ਦੀ ਪਹਿਚਾਣ ਕਰਨ ਵਿੱਚ ਦਿੱਕਤ ਆਉਂਦੀ ਹੈ।
ਸਿਮ ਕਾਰਡ ਵੇਚਣ ਵਾਲਿਆਂ ਤੋਂ ਪੁੱਛਗਿੱਛ:- ਐਸ.ਐਸ.ਪੀ ਬਠਿੰਡਾ ਨੇ ਦੱਸਿਆ ਕਿ ਇਸ ਦੇ ਚੱਲਦੇ ਹੀ ਬਠਿੰਡਾ ਪੁਲਿਸ ਵੱਲੋਂ ਸਮਾਜ ਵਿਰੋਧੀ ਅਨਸਰਾਂ ਖ਼ਿਲਾਫ਼ ਇਹ ਮੁਹਿੰਮ ਵਿੱਢੀ ਗਈ ਸੀ ਅਤੇ ਕੁੱਝ ਲੋਕਾਂ ਦੀ ਪਹਿਚਾਣ ਕੀਤੀ ਗਈ ਸੀ, ਜਿਨ੍ਹਾਂ ਵੱਲੋਂ ਫਰਜ਼ੀ ਦਸਤਾਵੇਜ਼ਾਂ ਦੇ ਸਹਾਰੇ ਇਹ ਸਿਮ ਕਾਰਡ ਜਾਰੀ ਕੀਤੇ ਗਏ ਸਨ। ਇਸ ਗੱਲ ਦੀ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਫ਼ਰਜ਼ੀ ਦਸਤਾਵੇਜ਼ਾਂ ਦੇ ਸਹਾਰੇ ਜਾਰੀ ਕੀਤੇ ਗਏ, ਇਨ੍ਹਾਂ sim ਅਪਰਾਧਕ ਘਟਨਾ ਨੂੰ ਅੰਜ਼ਾਮ ਤਾਂ ਨਹੀਂ ਦਿੱਤਾ ਗਿਆ, ਇਸ ਸਬੰਧੀ ਵੀ ਸਿਮ ਕਾਰਡ ਵੇਚਣ ਵਾਲਿਆਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।