ਬਠਿੰਡਾ: ਬੀਤੇ ਦਿਨੀਂ ਬਠਿੰਡਾ ਦੇ ਸਰਕਾਰੀ ਬਲੱਡ ਬੈਂਕ 'ਚ ਲੱਗੇ ਖੂਨਦਾਨ ਕੈਂਪ 'ਚ ਦੋ ਖੂਨਦਾਨੀਆਂ ਦੇ ਬੇਹੋਸ਼ ਹੋਣ ਦੀ ਖ਼ਬਰ ਸਾਹਮਣੇ ਆਈ। ਬਲੱਡ ਕੈਂਪ 'ਚ ਮੂਲਭੂਤ ਜ਼ਰੂਰਤਾਂ ਦੀ ਸੁਵਿਧਾ ਨਾ ਹੋਣ ਕਾਰਨ ਇਹ ਖੂਨਦਾਨੀ ਬੇਹੋਸ਼ ਹੋ ਗਏ ਸੀ।
ਜਦੋਂ ਈਟੀਵੀ ਭਾਰਤ ਨੇ ਬਠਿੰਡਾ ਦੇ ਸਰਕਾਰੀ ਬਲੱਡ ਬੈਂਕ ਦਾ ਜ਼ਾਇਜਾ ਲਿਆ ਤਾਂ ਪਤਾ ਲੱਗਾ ਕਿ ਇੱਥੇ ਨਾ ਹੀ ਪੀਣ ਵਾਲੇ ਪਾਣੀ ਦੀ ਸੁਵਿਧਾ ਹੈ ਤੇ ਨਾ ਹੀ ਏਅਰ ਕੰਡੀਸ਼ਨਰ ਕੰਮ ਕਰਦਾ ਹੈ। ਇੱਥੇ ਸਟਾਫ ਦੀ ਵੀ ਭਾਰੀ ਕਮੀ ਹੈ। ਏਅਰ ਕੰਡੀਸ਼ਨਰ ਦੇ ਨਾ ਚੱਲਣ ਨਾਲ ਖੂਨਦਾਨੀਆਂ ਨੂੰ ਸਾਹ ਲੈਣ 'ਚ ਦਿਕੱਤ ਹੋਈ ਜਿਸ ਕਾਰਨ ਉਹ ਬੇਹੋਸ਼ ਹੋ ਗਏ। ਖੂਨਦਾਨੀਆਂ ਲਈ ਖਾਸ ਪ੍ਰਬੰਧ ਨਾ ਹੋਣ ਕਾਰਨ ਸਥਾਨਕ ਲੋਕਾਂ ਤੇ ਖੂਨਦਾਨੀਆਂ ਨੂੰ ਕਈ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਇਹ ਵੀ ਪੜ੍ਹੋ:ਕੀ ਸੁਸ਼ਾਂਤ ਸਿੰਘ ਰਾਜਪੂਤ ਆਰਥਿਕ ਤੰਗੀ ਤੋਂ ਸਨ ਪਰੇਸ਼ਾਨ ?
ਖੂਨਦਾਨੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਖ਼ੂਨਦਾਨ ਕਰਨ ਤੋਂ ਬਾਅਦ ਕੁਝ ਸਮਾਂ ਆਰਾਮ ਦੀ ਜ਼ਰੂਰਤ ਹੁੰਦੀ ਹੈ ਪਰ ਇਸ ਦਾ ਬਲੱਡ ਬੈਂਕ ਵਿੱਚ ਕੁਝ ਖਾਸ ਪ੍ਰਬੰਧ ਨਹੀਂ ਹਨ। ਉਨ੍ਹਾਂ ਨੇ ਕਿਹਾ ਕਿ ਇਥੇ ਆਰਓ ਪਾਣੀ ਨਹੀਂ ਹੈ ਤੇ ਨਾ ਹੀ ਇੱਥੇ ਏਸੀ ਜਾਂ ਕੂਲਰ ਚੱਲਦੇ ਹਨ। ਉਨ੍ਹਾਂ ਨੇ ਮੰਗ ਕੀਤੀ ਕਿ ਜ਼ਿਲ੍ਹਾ ਪ੍ਰਸ਼ਾਸਨ ਬੈਂਕ ਵਿੱਚ ਲੋੜੀਂਦੀਆਂ ਸੇਵਾਵਾਂ ਨੂੰ ਜਲਦ ਤੋਂ ਜਲਦ ਪੂਰਾ ਕਰੇ ਤਾਂ ਕਿ ਖੂਨਦਾਨੀ ਪ੍ਰਾਈਵੇਟ ਬਲੱਡ ਬੈਂਕ ਵਿੱਚ ਜਾ ਕੇ ਆਪਣਾ ਖ਼ੂਨਦਾਨ ਨਾ ਕਰਨ।
ਸਿਵਲ ਸਰਜਨ ਡਾ. ਅਮਰੀਕ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਧਿਆਨ ਵਿੱਚ ਇਹ ਨਹੀਂ ਸੀ ਹੁਣ ਲਿਆਂਦਾ ਗਿਆ ਹੈ ਜਲਦ ਹੀ ਇਨ੍ਹਾਂ ਪ੍ਰੇਸ਼ਾਨੀਆਂ ਨੂੰ ਦੂਰ ਕਰ ਦਿੱਤਾ ਜਾਵੇਗਾ।