ਬਠਿੰਡਾ: ਪੁਲਿਸ ਵੱਲੋਂ ਇੱਕ ਅਜਿਹੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਗਿਆ ਹੈ ਜੋ ਬਲੈਕਮੇਲ ਕਰਕੇ ਲੋਕਾਂ ਤੋਂ ਪੈਸੇ ਠੱਗਣ ਦਾ ਕੰਮ ਕਰਦਾ ਸੀ। ਇਸ ਮਾਮਲੇ ਵਿਚ ਦੋ ਮਹਿਲਾਵਾਂ ਸਮੇਤ ਇੱਕ ਵਿਅਕਤੀ ਨੂੰ ਕਾਬੂ ਕਰ ਲਿਆ ਤੇ ਤਿੰਨ ਦੀ ਭਾਲ ਜਾਰੀ ਹੈ।
ਮਾਮਲੇ ਦੀ ਜਾਣਕਾਰੀ ਵਰਧਮਾਨ ਚੌਕੀ ਦੇ ਇੰਚਾਰਜ ਗਨੇਸ਼ਵਰ ਕੁਮਾਰ ਨੇ ਦਿੱਤੀ। ਉਨ੍ਹਾਂ ਦੱਸਿਆ ਕਿ ਉਹਨਾਂ ਨੂੰ ਪ੍ਰੇਮ ਕੁਮਾਰ ਨਾਂਅ ਦੇ ਵਿਅਕਤੀ ਕੋਲੋਂ ਉਕਤ ਗੈਂਗ ਬਾਰੇ ਸ਼ਿਕਾਇਤ ਮਿਲੀ ਸੀ ਕਿ ਇਸ ਗੈਂਗ ਨੇ ਆਪਣੇ ਘਰ ਬੁਲਾ ਕੇ ਉਸ ਨੂੰ ਗ਼ਲਤ ਕੰਮ ਕਰਨ ਬਾਰੇ ਕਹਿ ਕੇ ਵੀਡੀਓ ਬਣਾ ਲਈ ਅਤੇ ਬਾਅਦ ਵਿਚ ਬਲੈਕਮੇਲ ਕਰਕੇ 3 ਲੱਖ ਰੁਪਏ ਦੀ ਮੰਗ ਕੀਤੀ ਗਈ। ਉਸ ਨੇ ਦੱਸਿਆ ਕਿ ਡੇਢ ਲੱਖ ਰੁਪਏ ਵਿਚ ਸਮਝੌਤਾ ਹੋਇਆ ਸੀ। ਇਸ ਤੋਂ ਬਾਅਦ ਉਸ ਨੇ ਮਾਮਲੇ ਦੀ ਜਾਣਕਾਰੀ ਪੁਲਿਸ ਨੂੰ ਦਿੱਤੀ ਅਤੇ ਪੁਲਿਸ ਨੇ ਪੜਤਾਲ ਕਰ 2 ਮਹਿਲਾਵਾਂ ਤੇ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ।
ਇਹ ਵੀ ਪੜ੍ਹੋ: ਪੱਟੀ ਵਿਖੇ ਡਾਕਟਰਾਂ ਦੀ ਅਣਗਹਿਲੀ ਦੇ ਚਲਦਿਆਂ ਗਰਭਵਤੀ ਦੀ ਨਵਜੰਮੇ ਸਮੇਤ ਮੌਤ
ਦਰਅਸਲ ਇਹ ਪੂਰਾ ਮਾਮਲਾ ਬਠਿੰਡਾ ਦੇ ਉੱਧਮ ਸਿੰਘ ਨਗਰ ਦਾ ਹੈ ਜਿੱਥੇ ਇੱਕ ਜਯੋਤੀ ਨਾਂਅ ਦੀ ਮਹਿਲਾ ਨੇ ਪ੍ਰੇਮ ਕੁਮਾਰ ਨੂੰ ਆਪਣੀ ਜਾਣਕਾਰ ਦੇ ਘਰ ਸੋਨੇ ਦੀ ਪਰਖ ਲਈ ਬੁਲਾਇਆ ਸੀ। ਇਸ ਤੋਂ ਬਾਅਦ ਗੈਂਗ ਦੇ ਸਾਰੇ ਮੈਂਬਰਾਂ ਨੇ ਬਾਹਰੋਂ ਦਰਵਾਜ਼ਾ ਬੰਦ ਕਰ ਉਸਨੂੰ ਗ਼ਲਤ ਕੰਮ ਕਰਨ ਦਾ ਇਲਜ਼ਾਮ ਲਾ ਕੇ ਉਸ ਨੂੰ ਬਲੈਕਮੇਲ ਕੀਤਾ। ਪੁਲਿਸ ਨੇ 3 ਅਰੋਪੀਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਗੈਂਗ ਦੇ ਤਿੰਨ ਮੈਂਬਰਾਂ ਦੀ ਭਾਲ ਜਾਰੀ ਹੈ।