ਬਠਿੰਡਾ: 2022 ਵਿਧਾਨ ਸਭਾ ਚੋਣਾਂ ਤੋਂ ਬਾਅਦ ਹੋਈ ਸੱਤਾ ਤਬਦੀਲੀ ਤੋਂ ਕੈਬਨਿਟ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਸਰਕਾਰੀ ਕੋਠੀ ਖਾਲੀ ਕਰਨ ਤੋਂ ਬਾਅਦ ਲੱਖਾਂ ਰੁਪਏ ਦਾ ਹੈਰੀਟੇਜ ਫਰਨੀਚਰ ਸਰਕਾਰੀ ਕੋਠੀ ਵਿੱਚੋਂ ਗਾਇਬ ਹੋਣ ਕਰਕੇ ਚਰਚਾ ਵਿੱਚ ਰਹੇ। ਸੋ ਇੱਕ ਵਾਰ ਫਿਰ ਹੈਰੀਟੇਜ਼ ਫਰਨੀਚਰ ਗਾਇਬ ਹੋਣ ਨੂੰ ਲੈ ਕੇ ਬਠਿੰਡਾ ਦੇ ਸਮਾਜ ਸੇਵੀ ਸੋਨੂੰ ਮਹੇਸ਼ਵਰੀ ਵੱਲੋਂ ਆਰ.ਟੀ.ਆਈ ਰਾਹੀ ਮਿਲੀ ਜਾਣਕਾਰੀ ਅਨੁਸਾਰ ਵੱਡੇ ਘਪਲੇ ਹੋਣ ਦਾ ਦਾਅਵਾ ਕੀਤਾ ਹੈ।
ਆਰ.ਟੀ.ਆਈ ਵਿੱਚ ਵੱਡਾ ਖੁਲਾਸਾ:- ਇਸ ਦੌਰਾਨ ਹੀ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆ ਬਠਿੰਡਾ ਦੇ ਸਮਾਜ ਸੇਵੀ ਸੋਨੂੰ ਮਹੇਸ਼ਵਰੀ ਨੇ ਦੱਸਿਆ ਕਿ ਮੰਤਰੀ ਮਨਪ੍ਰੀਤ ਸਿੰਘ ਬਾਦਲ ਦੀ ਸਰਕਾਰੀ ਕੋਠੀ ਵਿੱਚੋਂ ਹੈਰੀਟੇਜ਼ ਫਰਨੀਚਰ ਗਾਇਬ ਹੋਣ ਨੂੰ ਲੈ ਕੇ ਮੇਰੇ ਵੱਲੋਂ ਪੰਜਾਬ ਸਰਕਾਰ ਦੇ ਬੀ.ਐਡ.ਆਰ ਵਿਭਾਗ ਤੋਂ ਆਰ.ਟੀ.ਆਈ ਰਾਹੀਂ ਜਾਣਕਾਰੀ ਮੰਗੀ ਗਈ ਸੀ। ਆਰ.ਟੀ.ਆਈ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਪੰਜਾਬ ਸਰਕਾਰ ਵੱਲੋਂ ਗਾਇਬ ਹੋਇਆ ਹਰੀਟੇਜ ਫਰਨੀਚਰ ਖੁਦ ਖਰੀਦਿਆ ਗਿਆ ਸੀ। ਇਸ ਤੋਂ ਇਲਾਵਾ ਕਾਂਗਰਸ ਸਰਕਾਰ ਨੇ ਹਰੀਟੇਜ ਫਰਨੀਚਰ ਬਿਨ੍ਹਾਂ ਬੋਲੀ ਅਤੇ ਨੋਟਿਸਫਿਕੇਸ਼ਨ ਦੇ ਇਹ ਸਮਾਨ ਵੇਚਿਆ ਹੈ। ਜਦ ਕਿ ਪੰਜਾਬ ਸਰਕਾਰ ਦੇ ਕੋਈ ਵੀ ਸਾਮਾਨ ਦੀ ਵਿਕਰੀ ਬਿਨ੍ਹਾਂ ਬੋਲੀ ਤੋਂ ਨਹੀਂ ਕੀਤੀ ਜਾ ਸਕਦੀ।
ਹਰੀਟੇਜ ਫਰਨੀਚਰ ਨੂੰ ਲੈ ਕੇ ਵੱਡਾ ਘਪਲਾ:- ਇਸ ਦੌਰਾਨ ਸਮਾਜ ਸੇਵੀ ਸੋਨੂੰ ਮਹੇਸ਼ਵਰੀ ਨੇ ਦੱਸਿਆ ਆਰ.ਟੀ.ਆਈ ਵਿੱਚ ਇਹ ਵੀ ਖੁਲਾਸਾ ਹੋਇਆ ਹੈ ਕਿ ਫਰਨੀਚਰ ਸਬੰਧੀ ਕਿਸੇ ਤਰ੍ਹਾਂ ਦੀ ਕੋਈ ਦੀ ਵੀਡੀਓਗ੍ਰਾਫੀ ਜਾਂ ਫੋਟੋਗ੍ਰਾਫੀ ਨਹੀਂ ਕੀਤੀ ਗਈ। ਜਿਸ ਤੋਂ ਸਾਫ ਜਾਹਿਰ ਹੈ ਕਿ ਇਸ ਫਰਨੀਚਰ ਨੂੰ ਲੈ ਕੇ ਬਹੁਤ ਵੱਡਾ ਘਪਲਾ ਕੀਤਾ ਗਿਆ ਹੈ ਅਤੇ ਇਸ ਸਬੰਧੀ ਉਹਨਾਂ ਵੱਲੋਂ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੂੰ ਸ਼ਿਕਾਇਤ ਭੇਜ ਕੇ ਜਾਂਚ ਦੀ ਮੰਗ ਕੀਤੀ ਜਾਵੇਗੀ। ਜੇਕਰ ਪੰਜਾਬ ਸਰਕਾਰ ਵੱਲੋਂ ਫਿਰ ਵੀ ਕੋਈ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਉਹ ਮਾਣਯੋਗ ਹਾਈਕੋਰਟ ਦਾ ਸਹਾਰਾ ਲੈਣਗੇ।
ਇਹ ਵੀ ਪੜੋ:- Firing in Wedding : ਡੀਜੇ ਉੱਤੇ ਨੱਚਦੇ ਮੁੰਡੇ ਦੇ ਆ ਲੱਗੀ ਗੋਲੀ, ਸਹੁਰੇ ਪਿੰਡ ਆਇਆ ਸੀ ਵਿਆਹ ਦੇਖਣ