ਬਠਿੰਡਾ : ਪੰਜਾਬ ਵਿੱਚ ਪਿਛਲੇ ਦਿਨੀਂ ਆਏ ਹੜ੍ਹਾਂ ਕਾਰਨ ਕਈ ਲੋਕ ਬੇਘਰ ਹੋ ਗਏ ਹਨ। ਸੂਬੇ ਅਤੇ ਪੰਜਾਬ ਦੀਆਂ ਕਈ ਸਮਾਜਸੇਵੀ ਸੰਸਥਾਵਾਂ ਉਨ੍ਹਾਂ ਲੋਕਾਂ ਦੀ ਮਦਦ ਲਈ ਉਪਰਾਲੇ ਕਰ ਰਹੀਆਂ ਹਨ।
ਅਜਿਹਾ ਹੀ ਇੱਕ ਉਪਰਾਲਾ ਬਠਿੰਡਾ ਦੇ ਅਧੀਨ ਪੈਂਦੇ ਪਿੰਡ ਘੁੱਦਾ ਦੇ ਵਾਸੀਆਂ ਨੇ ਕੀਤਾ ਹੈ। ਜਿਥੇ ਮਾਨਵ ਸੇਵਾ ਫ਼ਾਉਂਡੇਸ਼ਨ ਅਤੇ ਪਿੰਡ ਵਾਸੀਆਂ ਨੇ ਮਿਲ ਕੇ ਹੜ੍ਹ ਪੀੜਤਾਂ ਲਈ ਰਾਸ਼ਨ ਇਕੱਠਾ ਕਰ ਕੇ ਟਰੱਕ ਨੂੰ ਰਵਾਨਾ ਕੀਤਾ।
ਪਿੰਡ ਵਾਸੀਆਂ ਨੇ ਜਾਣਕਾਰੀ ਦਿੰਦਿਆ ਕਿਹਾ ਕਿ ਪੀੜਤਾਂ ਲਈ ਰਾਸ਼ਨ ਅਤੇ ਹੋਰ ਸਮਾਨ ਤਾਂ ਬਾਕੀ ਹੋਰ ਲੋਕ ਸੰਸਥਾਵਾਂ ਵੀ ਭੇਜ ਰਹੀਆਂ ਹਨ, ਪਰ ਹੜ੍ਹਾਂ ਤੋਂ ਬਾਅਦ ਪੈਦਾ ਹੋਈਆਂ ਬਿਮਾਰੀਆਂ ਲਈ ਅਸੀਂ ਦਵਾਈਆਂ ਦਾ ਕੈਂਪ ਵੀ ਲਾ ਰਹੇ ਹਾਂ।
ਸਤਲੁਜ ਦਾ ਜਲ ਪੱਧਰ ਵਧਣ ਕਾਰਨ ਫੌਜ ਦੇ ਬੰਕਰ ਰੁੜੇ, ਬੰਨ੍ਹ ਟੁੱਟਣ ਦਾ ਵੀ ਖ਼ਤਰਾ
ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਪ੍ਰਕਿਰਤੀ ਆਪਦਾ ਅੱਗੇ ਕਿਸੇ ਦਾ ਵੱਸ ਨਹੀਂ ਚੱਲਦਾ ਇਸ ਲਈ ਸਾਨੂੰ ਸਾਰਿਆਂ ਨੂੰ ਮਿਲ ਕੇ ਆਪਣਾ ਫਰਜ਼ ਨਿਭਾਉਣਾ ਚਾਹੀਦਾ ਹੈ। ਉਨ੍ਹਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਥੇ ਲੋਕਾਂ ਲਈ ਰਾਸ਼ਨ ਵਗੈਰਾ ਭੇਜਿਆ ਜਾ ਰਿਹਾ ਹੈ, ਉਥੇ ਹੀ ਪਸ਼ੂਆਂ ਅਤੇ ਜਾਨਵਰਾਂ ਲਈ ਵੀ ਚਾਰਾ, ਤੂੜੀ ਆਦਿ ਵੀ ਭੇਜਿਆ ਜਾਵੇ।