ETV Bharat / state

ਬਠਿੰਡਾ ਹਾਈ ਅਲਰਟ: ਲੋਕਾਂ ਦੀ ਸੁਰੱਖਿਆ ਰੱਬ ਭਰੋਸੇ - ਹਾਈ ਅਲਰਟ

ਬਠਿੰਡਾ ਹਾਈ ਅਲਰਟ: ਬਠਿੰਡਾ ਦੇ ਕਈ ਚੌਕ-ਨਾਕੇ ਅਤੇ ਜਨਤਕ ਥਾਵਾਂ 'ਚ ਸੁਰੱਖਿਆ ਦਾ ਕੋਈ ਵੀ ਪ੍ਰਬੰਧ ਨਹੀਂ ਹੈ। ਜਿਸ ਨੂੰ ਲੈ ਕੇ ਲੋਕਾਂ ਨੇ ਪ੍ਰਸ਼ਾਸਨ ਉੱਤੇ ਸਵਾਲ ਖੜ੍ਹੇ ਕੀਤੇ ਹਨ।

ਫ਼ੋਟੋ
author img

By

Published : Aug 16, 2019, 10:51 AM IST

Updated : Aug 16, 2019, 1:11 PM IST

ਬਠਿੰਡਾ: ਕੇਂਦਰ ਸਰਕਾਰ ਵੱਲੋਂ ਜੰਮੂ ਕਸ਼ਮੀਰ ਨੂੰ ਮਿਲਿਆ ਵਿਸ਼ੇਸ਼ ਦਰਜਾ ਖ਼ਤਮ ਕਰਨ ਤੋਂ ਬਾਅਦ ਪੰਜਾਬ ਵਿੱਚ ਹਾਈ ਅਲਰਟ ਜਾਰੀ ਹੈ। ਪਰ ਬਠਿੰਡਾ ਦੀ ਸੁਰੱਖਿਆ ਦੇ ਅਲਰਟ ਦਾ ਕੋਈ ਵੀ ਅਸਰ ਵੇਖਣ ਨੂੰ ਨਹੀਂ ਮਿਲ ਰਿਹਾ। ਕਿਸੇ ਵੀ ਪਬਲਿਕ ਪਲੇਸ, ਰੇਲਵੇ ਸਟੇਸ਼ਨ, ਬੱਸ ਸਟੈਂਡ ਅਤੇ ਚੌਕਾਂ ਦੇ ਵਿੱਚ ਸੁਰੱਖਿਆ ਦਾ ਕੋਈ ਵੀ ਇੰਤਜ਼ਾਮ ਨਹੀਂ ਹੈ। ਇੱਥੇ ਤੱਕ ਕਿ ਆਜ਼ਾਦੀ ਦਿਵਸ ਮੌਕੇ 'ਤੇ ਵੀ ਸੁਰੱਖਿਆ ਦਾ ਪ੍ਰਬੰਧ ਨਹੀਂ ਸੀ।

ਵੀਡੀਓ
ਰੇਲ ਯਾਤਰੀਆਂ ਦਾ ਕਹਿਣਾ ਹੈ ਕਿ ਰੇਲਵੇ ਸਟੇਸ਼ਨ ਵਿੱਚ ਕੋਈ ਵੀ ਸੁਰੱਖਿਆ ਕਰਮੀ ਮੌਜੁਦ ਨਹੀਂ ਹੈ। ਇੱਥੋਂ ਤੱਕ ਕਿ ਟ੍ਰੈਫ਼ਿਕ ਪੁਲਿਸ ਕਰਮੀ ਵੀ ਸਟੇਸ਼ਨ ਅਤੇ ਪਬਲਿਕ ਪਲੇਸ ਵਾਲੀਆਂ ਥਾਵਾਂ 'ਤੇ ਨਹੀਂ ਹਨ। ਉੱਥੇ ਦੂਜੇ ਪਾਸੇ ਘੁੰਮਣ ਆਏ ਟੂਰਿਸਟਾਂ ਦਾ ਕਹਿਣਾ ਹੈ ਕਿ ਬਠਿੰਡਾ ਪੰਜਾਬ ਦਾ ਇੱਕ ਅਹਿਮ ਜ਼ਿਲ੍ਹਾ ਮੰਨਿਆ ਜਾਂਦਾ ਹੈ ਜਿੱਥੇ ਕਾਫ਼ੀ ਟੂਰਿਸਟ ਆਉਂਦੇ ਹਨ। ਲੋਕਾਂ ਨੇ ਕਿਹਾ ਕਿ ਸਰਕਾਰ ਵੱਲੋਂ ਬਠਿੰਡਾ ਦੀ ਸੁਰੱਖਿਆ ਦੇ ਪ੍ਰਬੰਧ ਕੀਤੇ ਜਾਣ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।

ਬਠਿੰਡਾ ਦੀ ਸੁਰੱਖਿਆ ਦੇ ਸਬੰਧ ਵਿੱਚ ਬਠਿੰਡਾ ਦੇ ਐਸਐਸਪੀ ਡਾ. ਨਾਨਕ ਸਿੰਘ ਵੱਲੋਂ ਬੀਤੇ ਕੁੱਝ ਦਿਨ ਪਹਿਲਾਂ ਮੈਟਲ ਡਿਟੈਕਟਰ ਅਤੇ ਸੁਰੱਖਿਆ ਕਰਮੀ ਤਾਇਨਾਤ ਕਰਨ ਦੇ ਲਈ ਕਿਹਾ ਗਿਆ ਸੀ ਪਰ ਅਜਿਹਾ ਕੁਝ ਵੀ ਨਜ਼ਰ ਨਹੀਂ ਆਇਆ।

Intro:ਬਠਿੰਡਾ ਦੇ ਵਿੱਚ ਚੌਕਾਂ ਨਾਕੇ ਅਤੇ ਪਬਲਿਕ ਪਲੇਸ ਵਾਲੀ ਥਾਵਾਂ ਤੋਂ ਪੁਲਿਸ ਰਹੀ ਗਾਇਬ ਲੋਕਾਂ ਵੱਲੋਂ ਸੁਰੱਖਿਆ ਨੂੰ ਲੈ ਕੇ ਪ੍ਰਸ਼ਾਸਨ ਦੇ ਉੱਤੇ ਖੜ੍ਹੇ ਕੀਤੇ ਸਵਾਲ

Body:ਜਿੱਥੇ ਅੱਜ ਬਠਿੰਡਾ ਵਾਸੀ ਆਜ਼ਾਦੀ ਦਾ ਆਨੰਦ ਮਾਣ ਰਹੇ ਸਨ ਉਥੇ ਹੀ ਦੂਜੇ ਪਾਸੇ ਉਹ ਖ਼ੁਦ ਨੂੰ ਅਸੁਰੱਖਿਅਤ ਮਹਿਸੂਸ ਕਰਦੇ ਹੋਏ ਨਜ਼ਰ ਆਏ ਕਿਉਂਕਿ ਬਠਿੰਡਾ ਦੇ ਵਿੱਚ ਜਿੱਥੇ ਹਾਈ ਅਲਰਟ ਜਾਰੀ ਕੀਤਾ ਗਿਆ ਹੈ ਪਰ ਕਿਸੇ ਵੀ ਪਬਲਿਕ ਪਲੇਸ ਰੇਲਵੇ ਸਟੇਸ਼ਨ ਬੱਸ ਸਟੈਂਡ ਅਤੇ ਚੌਕਾਂ ਦੇ ਵਿੱਚ ਕੋਈ ਵੀ ਸੁਰੱਖਿਆ ਕਰਮੀ ਨਜ਼ਰ ਨਹੀਂ ਆ ਰਿਹਾ ਹੈ
ਰੇਲ ਯਾਤਰੀਆਂ ਦਾ ਕਹਿਣਾ ਹੈ ਕਿ ਅੱਜ ਰੱਖੜੀ ਦਾ ਤਿਉਹਾਰ ਵੀ ਹੈ ਜਿਸ ਨੂੰ ਲੈ ਕੇ ਕਾਫੀ ਆਵਾਜਾਈ ਵੀ ਵਧੀ ਹੈ ਪਰ ਇੱਥੇ ਕੋਈ ਵੀ ਅਜਿਹੇ ਮਾਹੌਲ ਵਿੱਚ ਸੁਰੱਖਿਆ ਕਰਮੀ ਨਜ਼ਰ ਨਹੀਂ ਆ ਰਿਹਾ ਇੱਥੋਂ ਦੀ ਟ੍ਰੈਫ਼ਿਕ ਪੁਲਿਸ ਕਰਮੀ ਵੀ ਸਟੇਸ਼ਨ ਤੇ ਅਤੇ ਪਬਲਿਕ ਪਲੇਸ ਵਾਲੀਆਂ ਥਾਵਾਂ ਤੇ ਨਹੀਂ ਮੌਜੂਦ ਸਨ
ਕੀਰਤਨੀ ਪਬਲਿਕ ਥਾਵਾਂ ਦੇ ਉੱਤੇ ਜਦੋਂ ਈ ਡੀ ਬੀ ਦੀ ਟੀਮ ਵੱਲੋਂ ਸਥਿਤੀ ਦਾ ਜਾਇਜ਼ਾ ਲਿਆ ਗਿਆ ਤਾਂ ਕੋਈ ਵੀ ਸੁਰੱਖਿਆ ਕਰਮੀ ਉੱਥੇ ਮੌਜੂਦ ਨਾ ਹੋਣ ਕਾਰਨ ਮਾਲ ਦੇ ਵਿੱਚ ਘੁੰਮਣ ਦੇ ਲਈ ਆਏ ਲੋਕਾਂ ਦਾ ਪ੍ਰਤੀਕਰਮ ਲਿਆ
ਮੌਲ ਦੇ ਵਿੱਚ ਘੁੰਮਣ ਆਏ ਦੂਜੇ ਸੂਬਿਆਂ ਤੋਂ ਟੂਰਿਸਟਾਂ ਦਾ ਕਹਿਣਾ ਹੈ ਕਿ ਬਠਿੰਡਾ ਪੰਜਾਬ ਦਾ ਇੱਕ ਅਹਿਮ ਜ਼ਿਲ੍ਹਾ ਮੰਨਿਆ ਜਾ ਰਿਹਾ ਹੈ ਜਿੱਥੇ ਕਾਫ਼ੀ ਟੂਰਿਸਟ ਵੀ ਆਉਂਦੇ ਹਨ ਪਰ ਪਾਕਿਸਤਾਨ ਵੀ ਇਸ ਦੇ ਨਜ਼ਦੀਕ ਹੈ ਜਿੱਥੋਂ ਕੋਈ ਵੀ ਦਹਿਸ਼ਤ ਕਰਦੀ ਇਸ ਮੌਕੇ ਤੇ ਆ ਸਕਦਾ ਹੈ ਪਰ ਇੱਥੇ ਕੋਈ ਵੀ ਸੁਰੱਖਿਆ ਕਰਮੀ ਮੌਜੂਦ ਨਹੀਂ ਹੈ
ਇਸ ਮੌਕੇ ਦੇ ਉੱਤੇ ਮਿੱਤਲ ਸਿਟੀ ਮਾਲ ਦੇ ਵਿੱਚ ਘੁੰਮਣ ਲਈ ਆਏ ਵਿਅਕਤੀ ਨੇ ਜਾਣਕਾਰੀ ਦਿੱਤੀ ਕਿ ਉਹ ਇਸ ਪੂਰੇ ਮਾਲ ਵਿੱਚ ਘੁੰਮ ਚੁੱਕਿਆ ਹੈ ਪਰ ਉਹਨੂੰ ਕਿਤੇ ਵੀ ਨਜ਼ਰ ਨਹੀਂ ਆਇਆ ਅਤੇ ਮਾਲ ਦੇ ਬਾਹਰ ਵੀ ਕੋਈ ਸੁਰੱਖਿਆ ਕਰਮੀ ਨਹੀਂ ਤੈਨਾਤ ਹੈ ਅਤੇ ਨਾ ਹੀ ਕੋਈ ਮੈਟਰ ਡਿਟੈਕਟਰ ਲਗਾਏ ਗਏ ਹਨ ਤਾਂ ਜੋ ਕਿਸੇ ਆਣ ਜਾਣ ਵਾਲੇ ਵਿਅਕਤੀ ਉਸਦੀ ਚੈਕਿੰਗ ਕੀਤੀ ਜਾ ਸਕੇ
ਇਸ ਦੇ ਸਬੰਧ ਵਿੱਚ ਬਠਿੰਡਾ ਦੇ ਐਸਐਸਪੀ ਡਾ ਨਾਨਕ ਸਿੰਘ ਵੱਲੋਂ ਬੀਤੇ ਕੁੱਝ ਦਿਨ ਪਹਿਲਾਂ ਮੈਟਲ ਡਿਟੈਕਟਰ ਅਤੇ ਸੁਰੱਖਿਆ ਕਰਮੀ ਤੈਨਾਤ ਕਰਨ ਦੇ ਲਈ ਕਿਹਾ ਗਿਆ ਸੀ ਪਰ ਅਜਿਹਾ ਕੁਝ ਵੀ ਨਜ਼ਰ ਨਹੀਂ ਆਇਆ
ਜਿਸ ਨੂੰ ਲੈ ਕੇ ਪੰਦਰਾਂ ਅਗਸਤ ਦੇ ਦਿਹਾੜੇ ਤੇ ਲੋਕਾਂ ਦੀ ਸੁਰੱਖਿਆ ਸਿਰਫ਼ ਰੱਬ ਭਰੋਸੇ ਹੀ ਰਹੀ

Conclusion:
Last Updated : Aug 16, 2019, 1:11 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.