ਬਠਿੰਡਾ: ਸਥਾਨਕ ਸ਼ਹਿਰ ਪਰਸਰਾਮ ਨਗਰ ਵਾਸੀ ਬਸ਼ੀਰ ਅਹਿਮਦ ਜੋ ਕਿ ਗਰਮ ਕੱਪੜੇ ਵੇਚਣ ਦਾ ਕੰਮ ਕਰਦਾ ਸੀ। ਉਹ ਕੱਲ੍ਹ ਅਚਾਨਕ ਘਰੋਂ ਗਾਇਬ ਹੋ ਗਿਆ ਸੀ। ਘਰ ਤੋਂ ਲਾਪਤਾ ਹੋਏ ਬਸ਼ੀਰ ਮੁਹੰਮਦ ਦੇ ਭਤੀਜੇ ਫਰੀਦ ਅਹਿਮਦ ਨੇ ਕਿਹਾ ਕਿ ਉਹ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਹਨ ,ਉਸ ਦਾ ਚਾਚਾ ਜਿਸ ਦਾ ਨਾਮ ਬਸ਼ੀਰ ਅਹਿਮਦ ਹੈ। ਉਹ ਵੀਰਵਾਰ ਨੂੰ ਗਰਮ ਕੱਪੜੇ ਵਿੱਚ ਲਈ ਸਵੇਰੇ ਘਰੋਂ ਨਿਕਲ ਗਿਆ, ਪਰ ਸ਼ਾਮ ਨੂੰ ਘਰ ਵਾਪਸ ਨਹੀਂ ਪਹੁੰਚਿਆ, ਜਿਸ ਤੋਂ ਬਾਅਦ ਘਰ ਦੇ ਪਰਿਵਾਰਕ ਮੈਂਬਰਾਂ ਦੀ ਪ੍ਰੇਸ਼ਾਨੀ ਵੱਧ ਗਈ ਅਤੇ ਉਨ੍ਹਾਂ ਨੇ ਇਸ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਸੀ।
ਇਹ ਵੀ ਪੜ੍ਹੋਂ: ਡੀਐੱਸਪੀ ਅਤੁਲ ਸੋਨੀ ਦੀ ਜ਼ਮਾਨਤ ਅਰਜ਼ੀ ਰੱਦ
ਫਰੀਦ ਅਹਿਮਦ ਦਾ ਕਹਿਣਾ ਹੈ ਕਿ ਉਹ ਪੁਲਿਸ ਦੇ ਕਈ ਚੱਕਰ ਲਾ ਚੁੱਕੇ ਹਨ ਪਰ ਅਜੇ ਤੱਕ ਪੁਲਿਸ ਵੱਲੋਂ ਕਿਸੇ ਤਰ੍ਹਾਂ ਦੀ ਮਦਦ ਨਹੀਂ ਕੀਤੀ ਗਈ। ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ ਤੇ ਸ਼ੱਕ ਨਹੀਂ ਹੈ ਉਨ੍ਹਾਂ ਨੇ ਬਸ਼ੀਰ ਅਹਿਮਦ ਦੀ ਤਲਾਸ਼ ਕਈ ਥਾਂ ਤੇ ਕੀਤੀ ਪਰ ਉਨ੍ਹਾਂ ਨੂੰ ਸਫਲਤਾ ਨਹੀਂ ਮਿਲ ਸਕੀ ਜਿਸ ਤੋਂ ਬਾਅਦ ਅੱਜ ਉਹ ਪੁਲਸ ਦੇ ਉੱਚ ਅਧਿਕਾਰੀਆਂ ਨੂੰ ਮਿਲਣ ਪਹੁੰਚੇ ਹਨ।
ਉਨ੍ਹਾਂ ਨੂੰ ਉਮੀਦ ਹੈ ਕਿ ਬਸ਼ੀਰ ਅਹਿਮਦ ਨੂੰ ਪੁਲਿਸ ਜਲਦ ਹੀ ਤਲਾਸ਼ ਕਰ ਲਵੇਗੀ। ਬਸ਼ੀਰ ਅਹਿਮਦ ਦੇ ਪੋਸਟਰ ਵੀ ਕਈ ਥਾਂ 'ਤੇ ਲਗਾ ਰਹੇ ਹਨ ,ਤਾਂਕਿ ਕਿਸੇ ਵੀ ਵਿਅਕਤੀ ਨੂੰ ਬਸ਼ੀਰ ਦੇ ਬਾਰੇ ਜਾਣਕਾਰੀ ਮਿਲ ਸਕੇ ਤਾਂ ਉਹ ਤੁਰੰਤ ਬਠਿੰਡਾ ਪੁਲੀਸ ਸਟੇਸ਼ਨ ਨੂੰ ਜਾਣਕਾਰੀ ਦੇਣ ।