ਬਠਿੰਡਾ: ਜੋਗੀ ਨਗਰ ਵਿੱਚ ਰਹਿਣ ਵਾਲੇ ਓਮ ਪ੍ਰਕਾਸ਼ ਨਾਂਅ ਦੇ ਵਿਅਕਤੀ ਦਾ ਗਲਾ ਕਿਸੇ ਅਣਪਛਾਤੇ ਨੇ ਤੇਜ਼ਧਾਰ ਹਥਿਆਰ ਨਾਲ ਵੱਢ ਦਿੱਤਾ। ਮੁਲਜ਼ਮ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਮੌਕੇ 'ਤੋਂ ਫ਼ਰਾਰ ਦੱਸੇ ਜਾ ਰਹੇ ਹਨ। ਓਮ ਪ੍ਰਕਾਸ਼ ਜਿਨ੍ਹਾਂ ਦੇ ਘਰ ਕਿਰਾਏ 'ਤੇ ਰਹਿੰਦਾ ਸੀ ਉਨ੍ਹਾਂ ਨੇ ਇਸ ਦੀ ਜਾਣਕਾਰੀ ਓਮ ਪ੍ਰਕਾਸ਼ ਦੇ ਪਰਿਵਾਰਕ ਮੈਂਬਰਾਂ ਨੂੰ ਦਿੱਤੀ ਜਿਸ ਤੋਂ ਬਾਅਦ ਸਹਾਰਾ ਜਨ ਸੇਵਾ ਸੰਸਥਾ ਦੀ ਮਦਦ ਨਾਲ ਜਖ਼ਮੀ ਨੂੰ ਹਸਪਤਾਲ ਪਰੁੰਚਾਇਆ ਗਿਆ।
ਓਮ ਪ੍ਰਕਾਸ਼ ਦਾ ਇਲਾਜ ਕਰ ਰਹੀ ਡਾਕਟਰ ਦਾ ਕਹਿਣਾ ਹੈ ਕਿ ਗੱਲ 'ਤੇ ਕੱਟ ਦੇ ਕਾਫੀ ਡੂੰਘੇ ਨਿਸ਼ਾਨ ਹਨ। ਉਨ੍ਹਾਂ ਦਾ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ। ਉਮ ਪ੍ਰਕਾਸ਼ ਦੀ ਨੂੰਹ ਨੇ ਦੱਸਿਆ ਕਿ ਉਹ ਨਗਰ ਨਿਗਮ ਤੋਂ ਰਿਟਾਇਰ ਹੋਏ ਹਨ ਅਤੇ ਇਸ ਸਮੇਂ ਉਨ੍ਹਾਂ ਦਾ ਘਰ ਬਣ ਰਿਹਾ ਜਿਸ ਕਰਕੇ ਉਹ ਇਨ੍ਹਾਂ ਦਿਨਾਂ ਵਿੱਚ ਕਿਰਾਏ ਦੀ ਅੱਡ ਮਕਾਨ ਵਿੱਚ ਰਹਿੰਦੇ ਹਨ। ਉਸ ਦਾ ਕਹਿਣਾ ਹੈ ਕਿ ਉਮ ਪ੍ਰਕਾਸ਼ ਹਰ ਰੋਜ਼ ਰੋਟੀ ਖਾਣ ਵਾਸਤੇ ਉਨ੍ਹਾਂ ਦੇ ਘਰ ਆਉਂਦਾ ਸੀ, ਪਰ ਅੱਜ ਉਹ ਨਹੀਂ ਪੁੱਜਾ। ਇਸ ਦੌਰਾਨ ਜਿੱਥੇ ਓਮ ਪ੍ਰਕਾਸ਼ ਰਹਿ ਰਿਹਾ ਸੀ, ਉਸ ਮਕਾਨ ਮਾਲਿਕ ਨੇ ਇਸ ਘਟਨਾ ਦੀ ਸੂਚਨਾ ਉਨ੍ਹਾਂ ਨੂੰ ਦਿੱਤੀ। ਓਮ ਪ੍ਰਕਾਸ਼ ਦੇ ਪਰਿਵਾਰਕ ਮੈਂਬਰਾਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਕਿਸੇ 'ਤੇ ਸ਼ੱਕ ਨਹੀਂ ਹੈ ਅਤੇ ਨਾ ਹੀ ਕਿਸੇ ਦੇ ਨਾਲ ਦੁਸ਼ਮਣੀ ਹੈ।
ਸਹਾਰਾ ਜਨ ਸੇਵਾ ਸੰਸਥਾ ਦੇ ਮੈਂਬਰ ਵਿੱਕੀ ਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਘਰ ਵਿੱਚ ਵਿਅਕਤੀ ਜਖ਼ਮੀ ਹਾਲਤ ਵਿੱਚ ਪਿਆ ਹੈ ਅਤੇ ਜਦੋਂ ਉਹ ਉਸ ਨੂੰ ਲੈ ਕੇ ਸਿਵਲ ਹਸਪਤਾਲ ਵਿਚ ਪਹੁੰਚੇ, ਤਾਂ ਉਸ ਦੀ ਸ਼ਨਾਖਤ ਓਮ ਪ੍ਰਕਾਸ਼ ਵਜੋਂ ਹੋਈ। ਉਨ੍ਹਾਂ ਨੇ ਪੁਲਿਸ ਨੂੰ ਮਾਮਲੇ ਦੀ ਸੂਚਨਾ ਦੇ ਦਿੱਤੀ ਹੈ ਅਤੇ ਪੁਲਿਸ ਵਲੋਂ ਅਣਪਛਾਤਿਆਂ ਵਿਰੁੱਧ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਇਹ ਵੀ ਪੜ੍ਹੋ: ਸ਼ਾਹੀਨ ਬਾਗ਼ ਮਾਮਲੇ ਉੱਤੇ ਸੁਪਰੀਮ ਕੋਰਟ ਵਿੱਚ ਟਲੀ ਸੁਣਵਾਈ