ਬਠਿੰਡਾ: ਨਿਤਿਨ ਸਿੰਗਲਾ ਜੋ ਕਿ ਤਾਇਕਵਾਂਡੋ ਅਤੇ ਸਕੇਟਿੰਗ ਦਾ ਵਧੀਆ ਖਿਡਾਰੀ ਹੈ ਅਤੇ ਇਸ ਜਿਸ ਨੇ ਏਸ਼ੀਅਨ ਗੇਮਜ਼ (Asian Games ) ਵਿੱਚ ਭਾਰਤ ਨੂੰ ਦੋ ਗੋਲਡ ਮੈਡਲ ਤਾਇਕਵਾਂਡੋ ਅਤੇ ਸਕੇਟਿੰਗ ਵਿੱਚ ਦਿਵਾਏ ਸਨ। ਅੱਜ ਪੰਜਾਬ ਸਰਕਾਰ ਵੱਲੋਂ ਉਸ ਦੀਆਂ ਪ੍ਰਾਪਤੀਆਂ ਦਾ ਕੋਈ ਮੁੱਲ ਨਾ ਪਾਏ ਜਾਣ ਕਾਰਨ ਪਰੇਸ਼ਾਨ ਨਜ਼ਰ (Gold medal winner disappointed with Punjab government) ਆ ਰਿਹਾ ਹੈ।
ਪਿਤਾ ਦੀ ਮੌਤ ਤੋਂ ਬਾਅਦ ਟੁੱਟ ਚੁੱਕੇ ਨਿਤਿਨ ਸਿੰਗਲਾ ਨੇ ਦੱਸਿਆ ਕਿ ਉਸ ਵੱਲੋਂ ਤਾਇਕਵਾਂਡੋ ਅਤੇ ਸਕੇਟਿੰਗ ਲਈ ਯੂ ਟਿਊਬ ਤੋਂ ਸਿੱਖਿਆ (YouTube for Taekwondo and Skating) ਪ੍ਰਾਪਤ ਕੀਤੀ ਗਈ ਸੀ ਅਤੇ ਇਸੇ ਆਧਾਰ ਉੱਤੇ ਉਸ ਨੇ ਸਮੇਂ ਸਮੇਂ ਸਿਰ ਵੱਖ ਵੱਖ ਜਗ੍ਹਾ ਆਪਣੀ ਖੇਡ ਦਾ ਪ੍ਰਦਰਸ਼ਨ ਕੀਤਾ ਅਤੇ ਸਾਢੇ ਤਿੰਨ ਸੌ ਤੋਂ ਉੱਪਰ ਮੈਡਲ ਜਿੱਤੇ ਉਸ ਦੀ ਚੰਗੀ ਖੇਡ ਨੂੰ ਵੇਖਦੇ ਹੋਏ ਭਾਰਤ ਵੱਲੋਂ ਉਸ ਨੂੰ ਏਸ਼ੀਅਨ ਖੇਡਾਂ ਵਿੱਚ ਤਾਇਕਵਾਂਡੋ ਅਤੇ ਸਕੇਟਿੰਗ ਵਿਚ ਭਾਗ ਲੈਣ ਲਈ ਭੇਜਿਆ ਗਿਆ ਅਤੇ ਉਹ ਭਾਰਤ ਦਾ ਪਹਿਲਾ ਅਜਿਹਾ ਖਿਡਾਰੀ ਬਣੇ ਬਣਿਆ ਜਿਸ ਨੇ ਦੋ ਵੱਖ ਵੱਖ ਖੇਡਾਂ ਵਿਚ ਗੋਲਡ (Won the gold medal) ਮੈਡਲ ਜਿੱਤੇ।
ਨਿਤਿਨ ਦੱਸਦਾ ਹੈ ਕਿ ਉਸ ਦੀ ਖੇਡ ਦੇ ਪ੍ਰਸ਼ੰਸਕ ਵੱਖ ਵੱਖ ਰਾਜਨੀਤਿਕ ਲੋਕਾਂ ਵੱਲੋਂ ਉਸ ਨਾਲ ਤਸਵੀਰਾਂ ਜ਼ਰੂਰ ਕਰਵਾਈਆਂ ਗਈਆਂ ਪਰ ਕਿਸੇ ਨੇ ਵੀ ਉਸ ਦੀ ਆਰਥਿਕ ਮੱਦਦ ਨਹੀਂ ਕੀਤੀ। ਨਾਲ਼ ਹੀ ਨਿਤਿਨ ਨੇ ਕਿਹਾ ਕਿ ਉਹ ਕਈ ਰਾਜਨੀਤਿਕ ਲੋਕਾਂ ਦੇ ਦਰਵਾਜ਼ਿਆਂ ਉੱਤੇ ਆਪਣੀ ਫਰਿਆਦ ਲੈ ਕੇ ਜਾ ਚੁੱਕਾ ਹੈ ਪਰ ਸਿਵਾਏ ਦਿਲਾਸਿਆਂ ਦੇ ਉਸ ਨੂੰ ਕਿਸੇ ਵੀ ਸਿਆਸੀ ਨੇਤਾ ਨੇ ਬਾਂਹ ਨਹੀਂ ਫੜਾਈ।
ਆਰਥਿਕ ਤੌਰ ਉੱਤੇ ਟੁੱਟ ਚੁੱਕੇ ਨਿਤਿਨ ਸਿੰਗਲਾ (A physically broken Nitin Singla) ਨੇ ਦੱਸਿਆ ਕਿ ਤਾਇਕਵਾਂਡੋ ਖੇਡ ਲਈ ਉਸ ਨੂੰ ਲੱਖਾਂ ਰੁਪਏ ਖਰਚਣੇ ਪੈ ਰਹੇ ਹਨ ਪਹਿਲਾਂ ਉਸਦੇ ਪਿਤਾ ਸਨ ਜਿਨ੍ਹਾਂ ਵੱਲੋਂ ਉਸਦੀ ਮੱਦਦ ਕੀਤੀ ਜਾਂਦੀ ਸੀ। ਪਰ ਹੁਣ ਉਹ ਇਹ ਖੇਡ ਛੱਡਣ ਲਈ ਮਜਬੂਰ ਹੈ ਕਿਉਂਕਿ ਉਸ ਨੂੰ ਸਮੇਂ ਸਿਰ ਡਾਈਟ ਨਹੀਂ ਮਿਲ ਰਹੀ ਨਿਤਿਨ ਸਿੰਗਲਾ ਦਾ ਮੰਨਣਾ ਹੈ ਕਿ ਹੁਣ ਤੱਕ ਉਸ ਨੂੰ ਅਫ਼ਸੋਸ ਹੋ ਰਿਹਾ ਹੈ ਕਿ ਉਹ ਜਿਸ ਦੇਸ਼ ਲਈ ਖੇਡਿਆ ਉਸ ਨੇ ਉਸ ਦਾ ਬਣਦਾ ਮਾਣ ਸਤਿਕਾਰ ਨਹੀਂ ਕੀਤਾ ਅਤੇ ਉਹ ਅੱਜ ਆਰਥਿਕ ਅਤੇ ਮਾਨਸਿਕ ਤੌਰ ਉੱਤੇ ਟੁੱਟ ਚੁੱਕਿਆ ਹੈ।
ਇਹ ਵੀ ਪੜ੍ਹੋ: ਪਿੰਡਾਂ ਵਿੱਚ ਜੰਗਲੀ ਬਾਘ ਦੇ ਦਾਖਲ ਹੋਣ ਕਾਰਨ ਦਹਿਸ਼ਤ ਦਾ ਮਾਹੌਲ