ETV Bharat / state

Assembly Elections 2022: 'ਕਾਂਗਰਸ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਹੋਈ ਮੁਨਕਰ' - Bathinda Urban

ਸਰੂਪ ਚੰਦ ਸਿੰਗਲਾ (Saroop Chand Singla) ਦਾ ਕਹਿਣਾ ਹੈ ਕਿ ਪਿਛਲੇ ਸਾਢੇ ਚਾਰ ਸਾਲਾਂ 'ਚ ਕਾਂਗਰਸ ਸਰਕਾਰ (Congress govt ) ਵੱਲੋਂ ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਤੋਂ ਮੁੱਕਰਿਆ ਜਾ ਰਿਹਾ ਹੈ। ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਕੋਈ ਵੀ ਬਣਦੇ ਕਦਮ ਨਹੀਂ ਚੁੱਕੇ ਗਏ। ਮੀਂਹ ਦੇ ਪਾਣੀ ਦੀ ਨਿਕਾਸੀ ਦੀ ਗੱਲ ਕਰੀਏ ਤਾਂ ਬਠਿੰਡਾ ਦੀ ਭੂਗੋਲਿਕ ਸਥਿਤੀ (Geographical location of Bathinda) ਅਜਿਹੀ ਹੈ, ਇਸ ਦੇ ਤਿੰਨ ਪਾਸੇ ਰੇਲਵੇ ਲਾਈਨ ਹੈ, ਜਿਸ ਕਾਰਨ ਪਾਣੀ ਦੀ ਨਿਕਾਸੀ ਲਈ ਇੱਥੇ ਮੋਟਰਾਂ ਦਾ ਪ੍ਰਬੰਧ ਕਰਨਾ ਅਤਿ ਜ਼ਰੂਰੀ ਹੈ।

'ਕਾਂਗਰਸ ਸਰਕਾਰ ਆਪਣੇ ਕੀਤੇ ਵਾਅਦਿਆਂ ਤੋਂ ਹੋਈ ਮੁਨਕਰ'

author img

By

Published : Nov 23, 2021, 9:12 PM IST

ਬਠਿੰਡਾ : ਵਿਧਾਨ ਸਭਾ ਚੋਣਾਂ 2022 ਨੂੰ ਲੈ ਕੇ ਬਠਿੰਡਾ ਸ਼ਹਿਰੀ (Bathinda Urban) ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ (Shiromani Akali Dal Badal) ਵੱਲੋਂ ਫਿਰ ਤੋਂ ਸਰੂਪ ਚੰਦ ਸਿੰਗਲਾ (Saroop Chand Singla) ਨੂੰ ਉਮੀਦਵਾਰ ਵਜੋਂ ਉਤਾਰਿਆ ਗਿਆ ਹੈ। ਬਠਿੰਡਾ ਸ਼ਹਿਰੀ ਦੀ ਗੱਲ ਕਰੀਏ ਤਾਂ ਇੱਥੇ ਕੁੱਲ ਵਿਧਾਨ ਸਭਾ ਵੋਟ 221296 ਹੈ, ਜਿਨ੍ਹਾਂ 'ਚ ਮਰਦ ਵੋਟਰ 116067 ਹੈ ਅਤੇ ਮਹਿਲਾ ਵੋਟਰ 105222 ਅਤੇ ਟ੍ਰਾਂਸਜੈਂਡਰ ਦੀਆਂ 7 ਵੋਟਾਂ ਹਨ।

ਸਵਾਲ : ਲੋਕ ਕਿਸ ਅਧਾਰ 'ਤੇ ਸਰੂਪ ਚੰਦ ਸਿੰਗਲਾ ਨੂੰ ਪਾਉਣ ਵੋਟ ?

ਜਵਾਬ : ਸਰੂਪ ਚੰਦ ਸਿੰਗਲਾ (Saroop Chand Singla) ਦਾ ਕਹਿਣਾ ਹੈ ਕਿ ਪਿਛਲੇ ਸਾਢੇ ਚਾਰ ਸਾਲਾਂ 'ਚ ਕਾਂਗਰਸ ਸਰਕਾਰ (Congress govt ) ਵੱਲੋਂ ਜੋ ਵਾਅਦੇ ਕੀਤੇ ਗਏ ਸਨ, ਉਨ੍ਹਾਂ ਤੋਂ ਮੁੱਕਰਿਆ ਜਾ ਰਿਹਾ ਹੈ। ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਲੈ ਕੇ ਕੋਈ ਵੀ ਬਣਦੇ ਕਦਮ ਨਹੀਂ ਚੁੱਕੇ ਗਏ। ਮੀਂਹ ਦੇ ਪਾਣੀ ਦੀ ਨਿਕਾਸੀ ਦੀ ਗੱਲ ਕਰੀਏ ਤਾਂ ਬਠਿੰਡਾ ਦੀ ਭੂਗੋਲਿਕ ਸਥਿਤੀ (Geographical location of Bathinda) ਅਜਿਹੀ ਹੈ, ਇਸ ਦੇ ਤਿੰਨ ਪਾਸੇ ਰੇਲਵੇ ਲਾਈਨ ਹੈ, ਜਿਸ ਕਾਰਨ ਪਾਣੀ ਦੀ ਨਿਕਾਸੀ ਲਈ ਇੱਥੇ ਮੋਟਰਾਂ ਦਾ ਪ੍ਰਬੰਧ ਕਰਨਾ ਅਤਿ ਜ਼ਰੂਰੀ ਹੈ।

'ਕਾਂਗਰਸ ਸਰਕਾਰ ਆਪਣੇ ਚੋਣ ਵਾਅਦਿਆਂ ਤੋਂ ਹੋਈ ਮੁਨਕਰ'

ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਸਰਕਾਰ ਸਮੇਂ ਜੋ ਪਾਣੀ ਤਿੰਨ ਘੰਟਿਆਂ ਵਿੱਚ ਨਿਕਲਦਾ ਸੀ ਉਹ ਹੁਣ ਤੱਕ ਕਈ ਘੰਟੇ ਸੜਕਾਂ ਤੇ ਖੜਾ ਰਹਿੰਦਾ ਹੈ। ਪੀਣ ਦੇ ਪਾਣੀ ਦਾ ਪ੍ਰਬੰਧ ਵੀ ਕਾਂਗਰਸ ਸਰਕਾਰ (Congress govt ) ਆਮ ਲੋਕਾਂ ਵਾਸਤੇ ਨਹੀਂ ਕਰ ਸਕੀ। ਸ਼ਹਿਰ ਵਿੱਚ ਚੰਗੀਆਂ ਬਣੀਆਂ ਹੋਈਆਂ ਸੜਕਾਂ 'ਤੇ ਟਾਈਲ ਲਗਾ-ਲਗਾ ਵੱਡਾ ਭ੍ਰਿਸ਼ਟਾਚਾਰ ਕੀਤਾ ਗਿਆ ਹੈ। ਇਨ੍ਹਾਂ ਸਭ ਮੁੱਦਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਲੋਕਾਂ ਵਿੱਚ ਵਿਚਰਿਆ ਜਾਵੇਗਾ।

ਸਵਾਲ : ਤੁਹਾਨੂੰ ਕੀ ਲੱਗਦਾ ਹੈ ਕਿਹੜੇ-ਕਿਹੜੇ ਵਿਕਾਸ ਕਾਰਜ ਸ਼ਹਿਰ 'ਚ ਹੋਣੇ ਚਾਹੀਦੇ ਸਨ ?

ਜਵਾਬ : ਦੋ ਹਜਾਰ ਸੱਤ ਤੋਂ ਪਹਿਲਾਂ ਬਠਿੰਡਾ ਨੂੰ ਪਛੜਿਆ ਇਲਾਕਾ ਕਿਹਾ ਜਾਂਦਾ ਸੀ ਅਤੇ ਚੰਗੇ ਘਰਾਣੇ ਆਪਣੇ ਬੱਚੇ ਬੱਚੀਆਂ ਦਾ ਰਿਸ਼ਤਾ ਕਰਨ ਤੋਂ ਵੀ ਕਤਰਾਉਂਦੇ ਸਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੀ ਸਰਕਾਰ ਬਣਨ ਤੋਂ ਬਾਅਦ ਬਠਿੰਡਾ ਜ਼ਿਲ੍ਹੇ ਨੂੰ ਸਿੱਖਿਆ ਦੀ ਹੱਬ ਬਣਾਇਆ ਗਿਆ ਅਤੇ ਇੱਥੋਂ ਹਰ ਦਿਸ਼ਾ ਵੱਲ ਫੋਰ ਲਾਈਨ ਸੜਕ ਬਣਾਈਆਂ ਗਈਆਂ। ਉਨ੍ਹਾਂ ਕਿਹਾ ਕਿ ਬਠਿੰਡਾ 'ਚ ਯੂਨੀਵਰਸਿਟੀਆਂ ਲਿਆਂਦੀਆਂ ਗਈਆਂ, ਕੈਂਸਰ ਨਾਲ ਸਬੰਧਤ ਹਸਪਤਾਲ ਖੋਲ੍ਹੇ ਗਏ ਅਤੇ ਲੋਕਾਂ ਦੀਆਂ ਮੁੱਢਲੀਆਂ ਸਹੂਲਤਾਂ ਨੂੰ ਵੇਖਦੇ ਹੋਏ, ਸ਼ਹਿਰ ਦਾ ਵਿਕਾਸ ਕੀਤਾ ਅਤੇ ਬੱਚੇ ਬਾਹਰੋਂ ਪੜ੍ਹਨ ਲਈ ਬਠਿੰਡਾ ਸ਼ਹਿਰ ਦਾ ਰੁਖ ਕਰਨ ਲੱਗੇ।

ਸਵਾਲ : ਦੋ ਹਜਾਰ ਸਤਾਰਾਂ ਤੋਂ ਬਾਅਦ ਕੀ ਸੱਤਾਧਾਰੀ ਧਿਰ ਨੇ ਬਠਿੰਡੇ ਦੇ ਵਿਕਾਸ ਵਿੱਚ ਕੋਈ ਯੋਗਦਾਨ ਪਾਇਆ ?

ਜਵਾਬ : ਕਾਂਗਰਸ ਸਰਕਾਰ (Congress govt ) ਬਣਦਿਆਂ ਹੀ ਬਠਿੰਡਾ ਦੇ ਵਿਕਾਸ ਕਾਰਜਾਂ 'ਚ ਅਹਿਮ ਯੋਗਦਾਨ ਨਹੀਂ ਪਾਇਆ ਗਿਆ। ਜਿੱਥੇ ਮੀਂਹ ਦਾ ਪਾਣੀ ਤਿੰਨ ਘੰਟਿਆਂ ਵਿੱਚ ਨਿਕਲਦਾ ਸੀ ਪਰ ਕਾਂਗਰਸ ਸਰਕਾਰ ਸਮੇਂ ਇਹ ਪਾਣੀ ਕਈ-ਕਈ ਦਿਨ ਨਿਕਾਸੀ ਵਜੋਂ ਖੜ੍ਹਾ ਰਿਹਾ। ਸਲੱਜ ਕੈਰੀਅਰ ਦੀ ਸੋਲਾਂ ਕਿਲੋਮੀਟਰ ਖੇਤਰ ਵਿਕਾਸ ਲਈ ਤਰਸ ਰਿਹਾ ਹੈ। ਸ਼ਹਿਰ 'ਚ ਇੰਟਰਲੌਕਿੰਗ ਕਲਚਰ ਕਾਰਨ ਕਾਰੋਬਾਰੀ ਨਾਰਾਜ਼ ਹਨ। ਸਿਰਫ਼ ਪੈਸੇ ਕਮਾਉਣ ਲਈ ਹੀ ਵਿਕਾਸ ਕਾਰਜ ਕਾਗਜ਼ਾਂ 'ਚ ਦਿਖਾਏ ਗਏ ਹਨ।

ਇਹ ਵੀ ਪੜ੍ਹੋ : ਕੌਂਸਲਰ ਤੋਂ ਲੈਕੇ ਮੁੱਖ ਮੰਤਰੀ ਤੱਕ 'ਚੰਨੀ' ਦਾ ਸਿਆਸੀ ਸਫ਼ਰ

ਸਵਾਲ : ਵਿੱਤ ਮੰਤਰੀ ਵੱਲੋਂ ਇੰਡਸਟਰੀ ਲਿਆਉਣ ਦਾ ਵਾਅਦਾ ਕੀਤਾ ਸੀ ਕੀ ਇਹ ਮੁੱਦੇ ਅਕਾਲੀ ਦਲ ਵੱਲੋਂ ਵਿਸਾਰ ਦਿੱਤੇ ਹਨ ?

ਜਵਾਬ : ਸ਼੍ਰੋਮਣੀ ਅਕਾਲੀ ਦਲ (Shiromani Akali Dal) ਵੱਲੋਂ ਇਨ੍ਹਾਂ ਮੁੱਦਿਆਂ ਨੂੰ ਵਿਸਾਰਿਆ ਨਹੀਂ ਗਿਆ, ਸਗੋਂ ਜਦੋਂ ਵਿਧਾਨ ਸਭਾ ਚੋਣਾਂ ਆਉਣਗੀਆਂ ਤਾਂ ਸਵਾਲ ਜ਼ਰੂਰ ਪੁੱਛੇ ਜਾਣਗੇ। ਉਨ੍ਹਾਂ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ (Finance Minister Manpreet Singh Badal) ਵੱਲੋਂ ਕਿਹਾ ਗਿਆ ਸੀ ਕਿ ਉਹ ਜਦੋਂ ਵੀ ਬਠਿੰਡਾ ਦੀ ਥਰਮਲ ਕੋਲ ਦੀ ਲੰਘਦੇ ਹਨ ਤਾਂ ਉਨ੍ਹਾਂ ਦਾ ਕਲੇਜਾ ਮੂੰਹ ਨੂੰ ਆ ਜਾਂਦਾ ਹੈ ਅਤੇ ਉਹ ਹਰ ਹਾਲਤ ਵਿੱਚ ਇਨ੍ਹਾਂ ਚਿਮਨੀਆਂ ਵਿੱਚੋਂ ਧੂੰਆਂ ਕੱਢ ਕੇ ਰਹਿਣਗੇ, ਪਰ ਇਹ ਥਰਮਲ ਪਲਾਂਟ ਚਲਾਉਣ ਦੀ ਬਜਾਏ, ਉਨ੍ਹਾਂ ਨੇ ਲੋਕਾਂ ਨਾਲ ਧੋਖਾ ਕਰਦਿਆਂ ਇਸ ਨੂੰ ਬੰਦ ਕਰਨ ਦਾ ਫ਼ੈਸਲਾ ਕਰ ਲਿਆ। ਉਨ੍ਹਾਂ ਵੱਡੇ-ਵੱਡੇ ਦਾਅਵੇ ਕੀਤੇ ਸਨ ਅਤੇ ਇੱਥੇ ਮੋਟਰਸਾਈਕਲ ਦਾ ਕਾਰਖਾਨਾ ਲਾਉਣ ਦੀ ਵੀ ਗੱਲ ਕਹੀ ਸੀ ਪਰ ਇਹ ਵਾਅਦੇ ਸਭ ਵਿਸਾਰ ਦਿੱਤੇ ਗਏ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਨ੍ਹਾਂ ਮੁੱਦਿਆਂ ਨੂੰ ਲੈ ਕੇ ਕਾਂਗਰਸ ਨੂੰ ਘੇਰਿਆ ਜਾਵੇਗਾ।

ਸਵਾਲ : ਕਿੰਨ੍ਹਾਂ ਮੁੱਦਿਆਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਲੋਕਾਂ ਵਿੱਚ ਜਾਵੇਗਾ ?

ਜਵਾਬ : ਬਠਿੰਡਾ ਸ਼ਹਿਰੀ (Bathinda Urban) ਦੇ ਲੋਕਾਂ ਨਾਲ ਮੈਂ ਵਾਅਦਾ ਕਰਦਾ ਹਾਂ ਕਿ ਇੱਥੋਂ ਦੀਆਂ ਚੌਦਾਂ ਸਲੱਮ ਬਸਤੀਆਂ ਦੇ ਬੱਚਿਆਂ ਦੀ ਪੜ੍ਹਾਈ ਲਈ ਉਪਰਾਲੇ ਕੀਤੇ ਜਾਣਗੇ। ਇਸ ਦੇ ਨਾਲ ਹੀ ਕੁੜੀਆਂ ਦਾ ਕਾਲਜ ਬਣਾਇਆ ਜਾਵੇਗਾ ਅਤੇ ਨਾਲ ਹੀ ਇੱਕ ਪਾਰਕ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਸ਼੍ਰੋਮਣੀ ਅਕਾਲੀ ਦਲ ਬਾਦਲ (Shiromani Akali Dal Badal) ਦੀ ਸਰਕਾਰ ਸਮੇਂ ਪੈਟਰੋਕੈਮੀਕਲ ਦੇ ਕਾਰਖਾਨੇ ਲਈ ਜਗ੍ਹਾ ਵੀ ਐਕਵਾਇਰ ਕਰ ਲਈ ਸੀ, ਉਸ ਨੂੰ ਚਲਾਉਣ ਲਈ ਵੀ ਉਪਰਾਲੇ ਕੀਤੇ ਜਾਣਗੇ ਤਾਂ ਜੋ ਨੌਜਵਾਨਾਂ ਨੂੰ ਰੁਜ਼ਗਾਰ ਮਿਲ ਸਕੇ।

ਇਹ ਵੀ ਪੜ੍ਹੋ : 'ਕਾਂਗਰਸ ਦੀ ਸਾਢੇ ਚਾਰ ਸਾਲ ਦੀ ਕਾਰਗੁਜ਼ਾਰੀ ਜ਼ੀਰੋ'

ETV Bharat Logo

Copyright © 2025 Ushodaya Enterprises Pvt. Ltd., All Rights Reserved.