ETV Bharat / state

ਮੰਗਾਂ ਨੂੰ ਲੈ ਕੇ ਆਸ਼ਾ ਵਰਕਰਾਂ ਨੇ ਕੀਤੀ ਭੁੱਖ ਰੜਤਾਲ, ਸਰਕਾਰ ਨੂੰ ਦਿੱਤੀ ਚਿਤਾਵਨੀ

author img

By

Published : Aug 24, 2020, 5:12 PM IST

ਆਪਣੀਆਂ ਮੰਗਾਂ ਨੂੰ ਲੈ ਕੇ ਆਸ਼ਾ ਵਰਕਰਾਂ ਨੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਸਰਕਾਰ ਤੋਂ ਰੈਗੂਲਰ ਕਰਨ, ਤਨਖਾਹ 'ਚ ਵਾਧਾ ਕਰਨ, ਕੋਰੋਨਾ ਭੱਤਾ ਅਤੇ ਹੋਰ ਮੈਡੀਕਲ ਸਹੂਲਤਾਵਾਂ ਦੇਣ ਦੀ ਮੰਗ ਕੀਤੀ ਹੈ। ਉਨ੍ਹਾਂ ਮੰਗਾਂ ਨਾ ਮੰਨੇ ਜਾਣ 'ਤੇ ਸੰਘਰਸ਼ ਤਿੱਖਾ ਕਰਨ ਦੀ ਚੇਤਾਵਨੀ ਵੀ ਦਿੱਤੀ ਹੈ।

ਆਸ਼ਾ ਵਰਕਰਾਂ ਨੇ ਕੀਤੀ ਭੁੱਖ ਰੜਤਾਲ
ਆਸ਼ਾ ਵਰਕਰਾਂ ਨੇ ਕੀਤੀ ਭੁੱਖ ਰੜਤਾਲ

ਬਠਿੰਡਾ: ਪੰਜਾਬ 'ਚ ਕੋਰੋਨਾ ਪੀੜਤਾਂ ਦੀ ਰਫ਼ਤਾਰ ਰੁਕਣ ਦਾ ਨਾਂ ਨਹੀਂ ਲੈ ਰਹੀ। ਸਿਹਤ ਵਿਭਾਗ ਦੇ ਸਾਰੇ ਹੀ ਕਰਮਚਾਰੀ ਕੋਵਿਡ-19 ਦੇ ਫੈਲਾਅ ਨੂੰ ਰੋਕਣ ਲਈ ਆਪਣਾ ਵਡਮੁੱਲਾ ਯੋਗਦਾਨ ਪਾ ਰਹੇ ਹਨ। ਆਸ਼ਾ ਵਰਕਰਾਂ ਤੋਂ ਲੈ ਕੇ ਸਿਵਲ ਸਰਜਨ ਤੱਕ ਸਾਰੇ ਹੀ ਆਪਣੀ ਜ਼ਿੰਮੇਵਾਰੀ ਬਾਖ਼ੂਬੀ ਨਿਭਾਅ ਰਹੇ ਹਨ। ਬੀਤੇ ਕੁੱਝ ਸਮੇਂ ਤੋਂ ਆਸ਼ਾ ਵਰਕਰਾਂ ਨੂੰ ਕੋਵਿਡ-19 ਦਾ ਭੱਤਾ ਨਾ ਮਿਲਣ ਅਤੇ ਆਪਣੀਆਂ ਮੰਗਾਂ ਨੂੰ ਲੈ ਕੇ ਆਸ਼ਾ ਵਰਕਰਾਂ ਨੇ ਸਿਵਲ ਹਸਪਤਾਲ ਵਿਖੇ ਭੁੱਖ ਹੜਤਾਲ ਸ਼ੁਰੂ ਕਰ ਦਿੱਤੀ ਹੈ।

ਆਸ਼ਾ ਵਰਕਰਾਂ ਨੇ ਕੀਤੀ ਭੁੱਖ ਰੜਤਾਲ

ਗੱਲਬਾਤ ਦੌਰਾਨ ਭੁੱਖ ਹੜਤਾਲ 'ਤੇ ਬੈਠੀ ਆਸ਼ਾ ਵਰਕਰ ਸੁਖਜੀਤ ਕੌਰ ਨੇ ਦੱਸਿਆ ਕਿ ਕੋਵਿਡ ਦੇ ਦੌਰਾਨ ਸਾਰੀਆਂ ਆਸ਼ਾ ਵਰਕਰ ਅਤੇ ਫੈਸੀਲੇਟਰ ਪਹਿਲੇ ਦਿਨ ਤੋਂ ਹੀ ਆਪਣੀਆਂ ਸੇਵਾਵਾਂ ਸਮਾਜ ਨੂੰ ਦੇ ਰਹੀਆਂ ਹਨ। ਸੁਖਜੀਤ ਕੌਰ ਨੇ ਦੱਸਿਆ ਕਿ ਆਸ਼ਾ ਵਰਕਰਾਂ ਨੂੰ ਕੋਵਿਡ ਦਾ ਇਨਸੈਂਟਿਵ 2500 ਰੁਪਏ ਅਤੇ ਫੈਸੀਲੇਟਰ ਨੂੰ 2000 ਰੁਪਏ ਸਿਹਤ ਵਿਭਾਗ ਵੱਲੋਂ ਕੋਵਿਡ ਭੱਤੇ ਦੇ ਨਾਂ 'ਤੇ ਦਿੱਤੇ ਜਾਂਦੇ ਸਨ, ਪਰ ਹੁਣ ਸਰਕਾਰ ਨੇ ਜੂਨ ਤੋਂ ਬਾਅਦ ਉਕਤ ਇੰਸੈਂਟਿਵ ਦੇਣਾ ਬੰਦ ਕਰ ਦਿੱਤਾ ਹੈ ਅਤੇ ਇੰਸੈਂਟਿਵ ਦੀ ਰਕਮ ਵੀ ਘੱਟ ਕਰ ਦਿੱਤੀ ਹੈ। ਸੁਖਜੀਤ ਕੌਰ ਦਾ ਕਹਿਣਾ ਹੈ ਕਿ ਸਰਕਾਰ ਵੱਲੋਂ ਹੁਣ ਇੱਕ ਹਜ਼ਾਰ ਰੁਪਏ ਆਸ਼ਾ ਵਰਕਰ ਅਤੇ ਫੈਸੀਲੇਟਰ ਨੂੰ 500 ਰੁਪਏ ਦੇਣ ਦੀ ਗੱਲ ਆਖੀ ਗਈ ਹੈ। ਉਨ੍ਹਾਂ ਦੱਸਿਆ ਕਿ ਜੁਲਾਈ ਦਾ ਮਹੀਨਾ ਨਿਕਲ ਚੁੱਕਿਆ ਹੈ ਪਰ ਅਜੇ ਤੱਕ ਉਨ੍ਹਾਂ ਨੂੰ ਬਣਦੀ ਰਕਮ ਵਿਭਾਗ ਵੱਲੋਂ ਨਹੀਂ ਦਿੱਤੀ ਗਈ, ਜਿਸ ਕਾਰਨ ਮਜਬੂਰਨ ਉਨ੍ਹਾਂ ਨੂੰ ਭੁੱਖ ਹੜਤਾਲ ਦਾ ਸਹਾਰਾ ਲੈਣਾ ਪੈ ਰਿਹਾ ਹੈ।

ਸੁਖਜੀਤ ਕੌਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਕਰੀਬ 1100 ਆਸ਼ਾ ਵਰਕਰ ਜੁੜੀਆਂ ਹੋਈਆਂ ਹਨ ਅਤੇ ਸਿਹਤ ਵਿਭਾਗ ਦੀਆਂ ਸਾਰੀ ਹੀ ਪਾਲਿਸੀਆਂ ਦੀ ਜਾਣਕਾਰੀ ਲੋਕਾਂ ਨੂੰ ਡੋਰ-ਟੂ-ਡੋਰ ਪ੍ਰਦਾਨ ਕਰਵਾ ਰਹੀਆਂ ਹਨ। ਸੁਖਜੀਤ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਮੰਗ ਹੈ ਕਿ ਸਰਕਾਰ ਉਨ੍ਹਾਂ ਦੀ ਸੇਵਾਵਾਂ ਨੂੰ ਰੈਗੂਲਰ ਕਰੇ ਕਿਉਂਕਿ ਆਸ਼ਾ ਵਰਕਰ ਕਈ ਸਾਲਾਂ ਤੋਂ ਘੱਟ ਸੈਲਰੀ ਉੱਤੇ ਨੌਕਰੀ ਕਰ ਰਹੀਆਂ ਹਨ, ਉਨ੍ਹਾਂ ਸਰਕਾਰ ਵੱਲੋਂ ਦਿੱਤੀ ਜਾਣ ਵਾਲੀ ਮੈਡੀਕਲ ਸਹੂਲਤ ਦੀ ਵੀ ਮੰਗ ਕੀਤੀ ਹੈ।

ਜਾਣਕਾਰੀ ਦਿੰਦਿਆਂ ਸੁਖਜੀਤ ਕੌਰ ਨੇ ਕਿਹਾ ਕਿ ਆਸ਼ਾ ਵਰਕਰਾਂ ਦੀ ਭੁੱਖ ਹੜਤਾਲ 17 ਸਤੰਬਰ ਤਕ ਜਾਰੀ ਰਹੇਗੀ ਅਤੇ ਜੇਕਰ ਸਰਕਾਰ ਨਾ ਮੰਨੀ ਤਾਂ ਉਹ ਆਪਣੀਆਂ ਸੇਵਾਵਾਂ ਬੰਦ ਕਰ ਦੇਣਗੀਆਂ ਅਤੇ ਜੇ ਫਿਰ ਵੀ ਸਰਕਾਰ ਨੂੰ ਕੋਈ ਫ਼ਰਕ ਨਹੀਂ ਪਵੇਗਾ ਤਾਂ ਉਹ ਮੁੱਖ ਮੰਤਰੀ ਕੈਪਟਨ ਦੀ ਕੋਠੀ ਦਾ ਘਿਰਾਓ ਕਰਨਗੀਆਂ ਜਿਸ ਦੇ ਜ਼ਿੰਮੇਵਾਰ ਮੁੱਖ ਮੰਤਰੀ ਕੈਪਟਨ ਆਪ ਹੋਣਗੇ।

ਹੁਣ ਵੇਖਣਾ ਇਹ ਹੋਵੇਗਾ ਕਿ ਸਰਕਾਰ ਇਨ੍ਹਾਂ ਦੀਆਂ ਮੰਗਾਂ ਮੰਨਦੀ ਹੈ ਜਾਂ ਫੇਰ ਆਸ਼ਾ ਵਰਕਰਾਂ ਨੂੰ ਆਪਣਾ ਸੰਘਰਸ਼ ਤਿੱਖਾ ਕਰਨ ਲਈ ਮਜਬੂਰ ਹੋਣਾ ਪਵੇਗਾ।

ETV Bharat Logo

Copyright © 2024 Ushodaya Enterprises Pvt. Ltd., All Rights Reserved.