ETV Bharat / state

ਗੁਲਾਬੀ ਸੁੰਡੀ ਦੇ ਹਮਲੇ ਕਾਰਨ ਨਰਮੇ ਦੀ ਫ਼ਸਲ ਹੇਠ ਰਕਬਾ ਹਰ ਸਾਲ ਹੋ ਰਿਹਾ ਹੈ ਘੱਟ, ਦੇਖੋ ਖਾਸ ਰਿਪੋਰਟ

ਮਾਲਵੇ ਇਲਾਕੇ ਦੇ ਕਈ ਜ਼ਿਲ੍ਹੇ ਜਿਥੇ ਨਰਮੇ ਦੀ ਫਸਲ ਤੋਂ ਕਿਸਾਨਾਂ ਦਾ ਮੋਹ ਭੰਗ ਹੁੰਦਾ ਜਾ ਰਿਹਾ ਹੈ, ਕਿਉਂਕਿ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਕਾਰਨ ਹਰ ਸਾਲ ਹੁੰਦੀ ਬਰਬਾਦੀ ਤੋਂ ਤੰਗ ਕਿਸਾਨਾਂ ਨੇ ਨਰਮੇ ਦਾ ਰਕਬਾ ਘਟਾ ਕੇ ਝੋਨੇ ਦੀ ਫਸਲ ਲਾਉਣੀ ਸ਼ੁਰੂ ਕਰ ਦਿੱਤੀ ਹੈ।

ਨਰਮੇ ਦੀ ਫ਼ਸਲ ਹੇਠ ਰਕਬਾ
ਨਰਮੇ ਦੀ ਫ਼ਸਲ ਹੇਠ ਰਕਬਾ
author img

By ETV Bharat Punjabi Team

Published : Aug 25, 2023, 10:00 AM IST

ਨਰਮੇ ਬਾਰੇ ਜਾਣਕਾਰੀ ਦਿੰਦੇ ਕਿਸਾਨ ਤੇ ਅਧਿਕਾਰੀ

ਬਠਿੰਡਾ: ਪੰਜਾਬ ਵਿੱਚ ਇਸ ਵਾਰ ਨਰਮੇ ਦੀ ਫਸਲ 'ਤੇ ਇੱਕ ਵਾਰ ਫਿਰ ਗੁਲਾਬੀ ਸੁੰਡੀ ਦੇ ਹਮਲੇ ਦਾ ਖ਼ਤਰਾ ਮੰਡਰਾ ਰਿਹਾ ਹੈ। ਮਾਲਵੇ ਦੇ ਕਈ ਜ਼ਿਲ੍ਹਿਆਂ ਵਿੱਚ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਦਾ ਹਮਲਾ ਦੇਖਣ ਨੂੰ ਮਿਲ ਰਿਹਾ ਹੈ। ਗੁਲਾਬੀ ਸੁੰਡੀ ਦੇ ਹਮਲੇ ਨੂੰ ਲੈ ਕੇ ਭਾਵੇਂ ਖੇਤੀਬਾੜੀ ਵਿਭਾਗ ਵੱਲੋਂ ਚੰਡੀਗੜ੍ਹ ਤੋਂ ਟੀਮਾਂ ਨਰਮਾ ਪੱਟੀ ਵਿੱਚ ਸਰਵੇਖਣ ਲਈ ਭੇਜੀਆਂ ਗਈਆਂ ਹਨ ਪਰ ਗੁਲਾਬੀ ਸੁੰਡੀ ਦਾ ਹਮਲੇ ਤੋਂ ਕਿਸਾਨ ਮੁੜ ਚਿੰਤਤ ਦਿਖਾਈ ਦੇ ਰਹੇ ਹਨ।

ਲਗਾਤਾਰ ਘਟਦਾ ਜਾ ਰਿਹਾ ਨਰਮੇ ਦਾ ਰਕਬਾ: ਪੰਜਾਬ ਵਿੱਚ ਪਿਛਲੇ ਤਿੰਨ ਦਹਾਕਿਆਂ ਤੋਂ ਨਰਮੇ ਦੀ ਫ਼ਸਲ ਹੇਠ ਲਗਾਤਾਰ ਰਕਬਾ ਘਟਦਾ ਜਾ ਰਿਹਾ ਹੈ, ਜਿਸ ਲਈ ਕਿਤੇ ਨਾ ਕਿਤੇ ਕਿਸਾਨਾਂ ਵੱਲੋਂ ਗੁਲਾਬੀ ਸੁੰਡੀ ਨੂੰ ਜਿੰਮੇਵਾਰ ਦੱਸਿਆ ਜਾ ਰਿਹਾ ਹੈ। ਖੇਤੀਬਾੜੀ ਭਾਗ ਵੱਲੋਂ ਇਸ ਸਾਲ ਨਰਮੇ ਹੇਠ 3 ਲੱਖ ਹੈਕਟੇਅਰ ਦਾ ਟੀਚਾ ਰੱਖਿਆ ਗਿਆ ਸੀ ਜੋ ਕਿ ਘਟ ਕੇ 1.75 ਲੱਖ ਹੈਕਟੇਅਰ ਰਹਿ ਗਿਆ ਹੈ। ਸਾਲ 1990 ਵਿੱਚ ਨਰਮੇ ਹੇਠ ਪੰਜਾਬ ਵਿੱਚ ਸੱਤ ਲੱਖ ਹੈਕਟੇਅਰ ਤੋਂ ਵੱਧ ਰਕਬਾ ਸੀ, ਜੋ ਹੌਲੀ-ਹੌਲੀ ਸੁੰਗੜ ਕੇ 2012-13 ਵਿੱਚ 4.81 ਲੱਖ ਹੈਕਟੇਅਰ ਰਕਬਾ ਰਹਿ ਗਿਆ। ਜਿਉਂ-ਜਿਉਂ ਗੁਲਾਬੀ ਸੁੰਡੀ ਦਾ ਕਹਿਰ ਵੱਧਦਾ ਤਿਉਂ-ਤਿਉਂ ਨਰਮੇ ਹੇਠੋਂ ਰਕਬਾ ਘੱਟਦਾ ਹੀ ਚਲਾ ਗਿਆ। ਸਾਲ 2017-18 ਵਿਚ ਇਹ ਰਕਬਾ 2.91 ਲੱਖ ਹੈਕਟੇਅਰ ਰਹਿ ਗਿਆ ਤਾਂ 2018-19 'ਚ ਨਰਮੇ ਹੇਠ ਰਕਬਾ 2.68 ਲੱਖ ਹੈਕਟੇਅਰ ਰਹਿ ਗਿਆ। ਹੋਲੀ-ਹੋਲੀ ਰਕਬਾ ਘੱਟਦਾ ਗਿਆ ਤੇ 2019-20 ਵਿਚ 2.48 ਲੱਖ ਹੈਕਟੇਅਰ ਰਹਿ ਗਿਆ ਅਤੇ ਫਿਰ 2020-21 ਅਤੇ 2021-22 ਵਿਚ ਕ੍ਰਮਵਾਰ 2.52 ਲੱਖ ਹੈਕਟੇਅਰ ਰਹਿ ਗਿਆ।

ਪਿਛਲੀਆਂ ਸਰਕਾਰਾਂ ਤੋਂ ਮਿਲੇ ਮੁਆਵਜ਼ੇ
ਪਿਛਲੀਆਂ ਸਰਕਾਰਾਂ ਤੋਂ ਮਿਲੇ ਮੁਆਵਜ਼ੇ

ਨਰਮੇ ਦੀ ਥਾਂ ਝੋਨੇ ਵੱਲ ਵਧੇ ਕਿਸਾਨ: ਨਰਮੇ ਹੇਠ ਰਕਬਾ ਘਟਣ ਤੋਂ ਬਾਅਦ ਝੋਨੇ ਹੇਠ ਰਕਬਾ ਲਗਾਤਾਰ ਵੱਧਦਾ ਗਿਆ। ਪੂਰੇ ਪੰਜਾਬ ’ਚ ਲੱਗਭਗ 30 ਲੱਖ ਹੈਕਟੇਅਰ ਰਕਬਾ ਝੋਨੇ ਹੇਠ ਹੈ। ਜਿਸ ਕਾਰਨ ਪੰਜਾਬ ਸਰਕਾਰ ਦੀ ਪਾਣੀ ਬਚਾਓ ਮੁਹਿੰਮ ਨੂੰ ਗੁਲਾਬੀ ਸੁੰਡੀ ਨੇ ਬ੍ਰੇਕ ਲਗਾ ਦਿੱਤੀ ਕਿਉਂਕਿ ਕਿਸਾਨ ਗੁਲਾਬੀ ਸੁੰਡੀ ਤੋਂ ਪਰੇਸ਼ਾਨ ਹਨ ਅਤੇ ਉਨ੍ਹਾਂ ਵੱਲੋਂ ਨਰਮੇ ਦੀ ਫਸਲ ਦਾ ਬਦਲ ਲੱਭਦੇ ਹੋਏ ਲਗਾਤਾਰ ਝੋਨੇ ਹੇਠ ਰਕਬਾ ਵਧਾਇਆ ਜਾ ਰਿਹਾ ਹੈ। ਹਰ ਸਾਲ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਬਰਬਾਦ ਹੋ ਰਹੀ ਫ਼ਸਲ ਤੋਂ ਪਰੇਸ਼ਾਨ ਕਿਸਾਨਾਂ ਵੱਲੋਂ ਨਰਮੇ ਦੀ ਫ਼ਸਲ ਦੀ ਥਾਂ ਝੋਨੇ ਦੀ ਫਸਲ ਨੂੰ ਤਰਜੀਹ ਦਿੱਤੀ ਜਾ ਰਹੀ ਹੈ। ਇਸਦਾ ਇੱਕ ਪ੍ਰਮੁੱਖ ਕਾਰਨ ਇਹ ਵੀ ਹੈ ਕਿ ਲਗਾਤਾਰ ਪਿਛਲੇ 15 ਸਾਲਾਂ ਤੋਂ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਅਤੇ ਚਿੱਟੇ ਮੱਛਰ ਕਾਰਨ ਬਰਬਾਦ ਹੋਣ ਤੋਂ ਬਾਅਦ ਸਰਕਾਰ ਵੱਲੋਂ ਕਿਸਾਨਾਂ ਦੀ ਬਾਂਹ ਨਹੀਂ ਫੜੀ ਗਈ। ਜੇਕਰ ਮੁਆਵਜ਼ੇ ਦੀ ਗੱਲ ਕੀਤੀ ਜਾਵੇ ਤਾਂ ਕਿਸਾਨਾਂ ਨੂੰ ਮਾਤਰ 1 ਰੁਪਏ ਅਤੇ 11 ਰੁਪਏ 18 ਰੁਪਏ ਤੱਕ ਦੇ ਚੈੱਕ ਮੁਆਵਜ਼ੇ ਵਜੋਂ ਦਿੱਤੇ ਗਏ।

ਵਧੀਆ ਬੀਜ ਅਤੇ ਕੀਟਨਾਸ਼ਕ ਨਹੀਂ ਮਿਲ ਰਹੇ: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਆਗੂ ਹਰਜਿੰਦਰ ਸਿੰਘ ਬੱਬੀ ਨੇ ਕਿਹਾ ਕਿ ਸਰਕਾਰ ਗੁਲਾਬੀ ਸੁੰਡੀ ਦਾ ਕੋਈ ਹੱਲ ਨਹੀਂ ਕੱਢ ਰਹੀ ਤੇ ਨਾ ਹੀ ਕਿਸਾਨਾਂ ਨੂੰ ਸਹੀ ਬੀਜ ਉਪਲਬਧ ਕਰਾਏ ਜਾ ਰਹੇ ਹਨ ਅਤੇ ਨਾ ਹੀ ਕੀਟਨਾਸ਼ਕ ਦਵਾਈਆਂ ਸਹੀ ਉਪਲਬਧ ਕਰਵਾਇਆ ਜਾ ਰਹੀਆਂ ਹਨ। ਇਸ ਕਾਰਨ ਕਿਸਾਨਾਂ ਨੂੰ ਮਜਬੂਰੀ ਵੱਸ ਝੋਨਾ ਬੀਜਣਾ ਪੈ ਰਿਹਾ ਹੈ ਅਤੇ ਨਰਮੇ ਦੀ ਫ਼ਸਲ ਤੋਂ ਕਿਸਾਨ ਪਾਸਾ ਵੱਟਦੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਦੀ ਸਰਕਾਰ ਉਹਨਾਂ ਨੂੰ ਨਰਮੇ ਦੀ ਫਸਲ ਦਾ ਵਧੀਆ ਬੀਜ ਅਤੇ ਵਧੀਆ ਕੀਟਨਾਸ਼ਕ ਉਪਲਬਧ ਕਰਾਉਣ ਤਾਂ ਹੀ ਕਿਸਾਨ ਸਰਕਾਰ ਦੀ ਪਾਣੀ ਬਚਾਓ ਮੁਹਿੰਮ ਦਾ ਹਿੱਸਾ ਬਣ ਸਕਦੇ ਹਨ।

ਖੇਤੀਬਾੜੀ ਮਾਹਿਰ ਦਾ ਪੱਖ
ਖੇਤੀਬਾੜੀ ਮਾਹਿਰ ਦਾ ਪੱਖ

ਮੁਆਵਜ਼ੇ ਦੇ ਨਾਂ 'ਤੇ ਮਿਲਦੇ ਲਾਰੇ: ਕਿਸਾਨ ਆਗੂ ਅਮਰਜੀਤ ਸਿੰਘ ਹਨੀ ਦਾ ਕਹਿਣਾ ਹੈ ਕਿ ਇੱਕ ਪਾਸੇ ਸਰਕਾਰ ਧਰਤੀ ਹੇਠਲਾ ਪਾਣੀ ਬਚਾਉਣ ਲਈ ਝੋਨੇ ਦੀ ਫਸਲ ਦੇ ਬਦਲੇ ਕਿਸਾਨਾਂ ਨੂੰ ਨਰਮੇ ਦੀ ਫਸਲ ਬੀਜਣ ਲਈ ਆਖ ਰਹੀ ਹੈ ਪਰ ਦੂਸਰੇ ਪਾਸੇ ਕਿਸਾਨਾਂ ਨੂੰ ਨਰਮੇ ਦੀ ਫਸਲ ਦਾ ਸਹੀ ਬੀਜ ਉਪਲਬਧ ਨਹੀਂ ਕਰਵਾਇਆ ਜਾ ਰਿਹਾ। ਹਰ ਸਾਲ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਰਹੀਆਂ ਹਨ ਅਤੇ ਸਰਕਾਰ ਵੱਲੋਂ ਮੁਆਵਜ਼ੇ ਵਜੋਂ ਮਾਤਰ ਇੱਕ ਰੁਪਏ, ਗਿਆਰਾਂ ਰੁਪਏ ਅਤੇ 18 ਰੁਪਏ ਤੱਕ ਦੇ ਚੈੱਕ ਦਿੱਤੇ ਜਾ ਰਹੇ ਹਨ। ਸਰਕਾਰ ਨੂੰ ਚਾਹੀਦਾ ਹੈ ਕਿ ਜੇਕਰ ਧਰਤੀ ਹੇਠਲਾ ਪਾਣੀ ਬਚਾਉਣਾ ਹੈ ਅਤੇ ਨਰਮੇ ਦੀ ਫਸਲ ਨੂੰ ਪ੍ਰਫੁੱਲਤ ਕਰਨਾ ਹੈ ਤਾਂ ਨਰਮੇ ਦੀ ਫਸਲ ਦੇ ਸਹੀ ਬੀਜ ਅਤੇ ਕੀਟਨਾਸ਼ ਉਪਲਬਧ ਕਰਵਾਏ ਜਾਣ।

ਕਿਸਾਨਾਂ ਨੂੰ ਕਰ ਰਹੇ ਜਾਗਰੂਕ: ਉਧਰ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕੁਝ ਇਲਾਕਿਆਂ ਵਿੱਚ ਦੋ ਪ੍ਰਤੀਸ਼ਤ ਤੋਂ ਲੈਕੇ ਸੱਤ ਪ੍ਰਤੀਸ਼ਤ ਤੱਕ ਗੁਲਾਬੀ ਸੁੰਡੀ ਦਾ ਹਮਲਾ ਹੋਇਆ ਹੈ, ਜਿਸ ਸਬੰਧੀ ਖੇਤੀਬਾੜੀ ਵਿਭਾਗ ਵੱਲੋਂ ਲਗਾਤਾਰ ਕਿਸਾਨਾਂ ਨੂੰ ਗਾਈਡ ਕੀਤਾ ਜਾ ਰਿਹਾ ਹੈ ਤਾਂ ਜੋ ਗੁਲਾਬੀ ਸੁੰਡੀ ਦੇ ਹਮਲੇ ਨੂੰ ਰੋਕਿਆ ਜਾ ਸਕੇ। ਪੰਜਾਬ ਸਰਕਾਰ ਵੱਲੋਂ ਵੀ ਖੇਤੀਬਾੜੀ ਵਿਭਾਗ ਦੇ ਕਰਮਚਾਰੀਆਂ ਦੀਆਂ ਛੁੱਟੀਆਂ ਬੰਦ ਕਰ ਦਿੱਤੀਆਂ ਗਈਆਂ ਹਨ ਕਿਉਂਕਿ ਜਿੰਨਾ ਸਮਾਂ ਗੁਲਾਬੀ ਸੁੰਡੀ ਦਾ ਹਮਲਾ ਕੰਟਰੋਲ ਨਹੀਂ ਹੁੰਦਾ ਤਾਂ ਉਨ੍ਹਾਂ ਸਮਾਂ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨੂੰ ਆਪਣੇ ਹਲਕੇ ਵਿੱਚ ਰਹਿਣ ਦੀ ਹਦਾਇਤ ਦਿੱਤੀ ਗਈ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.