ETV Bharat / state

ਹਸਪਤਾਲ 'ਚ ਇਲਾਜ ਕਰਵਾਉਣ ਆਈ ਔਰਤ ਨੇ ਲਗਾਏ ਗੈਂਗਰੇਪ ਦੇ ਇਲਜ਼ਾਮ

ਨਿੱਜੀ ਹਸਪਤਾਲ ਵਿੱਚ ਇਲਾਜ ਕਰਵਾਉਣ ਆਈ ਮਹਿਲਾ ਨੇ ਹਸਪਤਾਲ ਦੇ 6 ਕੰਪਾਊਡਰਾਂ 'ਤੇ ਗੈਂਗਰੇਪ ਦੇ ਇਲਜ਼ਾਮ ਲਗਾਏ ਹਨ।

ਹਸਪਤਾਲ 'ਚ ਇਲਾਜ ਕਰਵਾਉਣ ਆਈ ਮਹਿਲਾ ਨੇ ਲਗਾਏ ਗੈਂਗਰੇਪ ਦੇ ਇਲਜ਼ਾਮ

author img

By

Published : Oct 10, 2021, 3:16 PM IST

Updated : Oct 10, 2021, 8:20 PM IST

ਬਠਿੰਡਾ: ਪੰਜਾਬ ਵਿੱਚ ਰੇਪ ਤੇ ਔਰਤਾਂ ਨਾਲ ਧੱਕੇਸ਼ਾਹੀਆਂ ਦੇ ਮਾਮਲੇ ਲਗਾਤਾਰ ਵੱਧਦੇ ਜਾਂ ਰਹੇ ਹਨ। ਜਿਸ ਨਾਲ ਪੰਜਾਬ ਦਾ ਮਾਹੌਲ ਲਾਗਤਾਰ ਖਰਾਬ ਹੁੰਦਾ ਦਿਖਾਈ ਦੇ ਰਿਹਾ ਹੈ। ਅਜਿਹਾ ਹੀ ਇੱਕ ਮਾਮਲਾ ਬਠਿੰਡਾ ਵਿੱਚ ਸਾਹਮਣੇ ਆਇਆ ਹੈ। ਜਿੱਥੇ ਕਿ ਸਿਵਲ ਹਸਪਤਾਲ ਬਠਿੰਡਾ ਵਿੱਚ ਇਲਾਜ ਕਰਵਾਉਣ ਆਈ ਇੱਕ ਮਹਿਲਾ ਵੱਲੋਂ ਨਿੱਜੀ ਹਸਪਤਾਲ ਦੇ 6 ਕੰਪਾਊਡਰਾਂ ਵੱਲੋਂ ਗੈਂਗਰੇਪ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਹਿਲਾ ਦਾ ਸਿਵਲ ਹਸਪਤਾਲ ਬਠਿੰਡਾ ਵਿੱਚ ਇਲਾਜ ਚੱਲ ਰਿਹਾ ਹੈ।

ਇਸ ਬਾਰੇ ਬੋਲਦੇ ਹੋਏ ਮਹਿਲਾ ਦੇ ਪਤੀ ਦਾ ਕਹਿਣਾ ਹੈ ਕਿ ਉਸ ਦੀ ਪਤਨੀ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ ਅਤੇ ਉਸ ਦਾ ਗੁਰਦੇ ਦਾ ਅਪਰੇਸ਼ਨ ਕੀਤਾ ਗਿਆ ਹੈ। ਪਰ ਆਪ੍ਰੇਸ਼ਨ ਤੋਂ ਬਾਅਦ ਉਸ ਦੀ ਪਤਨੀ ਨੇ ਉਸ ਨੂੰ ਦੱਸਿਆ ਕਿ ਉਸ ਨਾਲ ਹਸਪਤਾਲ ਸਟਾਫ਼ ਦੇ 6 ਮੁੰਡਿਆਂ ਵੱਲੋਂ ਗੈਂਗਰੇਪ ਕੀਤਾ ਗਿਆ ਹੈ। ਉਸ ਦੇ ਪਤੀ ਨੇ ਪੁਲਿਸ ਤੋਂ ਇਨਸਾਫ਼ ਦੀ ਗੁਹਾਰ ਲਗਾਈ ਅਤੇ ਮੰਗ ਕੀਤੀ ਕਿ 6 ਕੰਪਾਊਡਰਾਂ 'ਤੇ ਮਾਮਲਾ ਦਰਜ ਕੀਤਾ ਜਾਵੇ ਅਤੇ ਉਨ੍ਹਾਂ ਇਨਸਾਫ ਦਿੱਤਾ ਜਾਵੇ।

ਹਸਪਤਾਲ 'ਚ ਇਲਾਜ ਕਰਵਾਉਣ ਆਈ ਔਰਤ ਨੇ ਲਗਾਏ ਗੈਂਗਰੇਪ ਦੇ ਇਲਜ਼ਾਮ
ਪੁਲਿਸ ਵੱਲੋਂ ਹਾਲੇ ਤੱਕ ਇਸ ਮਾਮਲੇ ਵਿੱਚ ਕੋਈ ਵੀ ਪਰਚਾ ਦਰਜ ਨਹੀਂ ਕੀਤਾ ਗਿਆ। ਬਲਕਿ ਮਾਮਲੇ ਨੂੰ ਗੋਲਮੋਲ ਕੀਤਾ ਜਾਂ ਰਿਹਾ ਹੈ। ਜਦੋਂ ਕਿ ਕੋਰਟ ਦੇ ਆਰਡਰ ਹਨ ਕਿ ਮਹਿਲਾ ਦੇ ਬਿਆਨਾਂ 'ਤੇ ਤੁਰੰਤ ਪਰਚਾ ਦਿੱਤਾ ਜਾਵੇ। ਲੇਕਿਨ ਬਠਿੰਡਾ ਪੁਲਿਸ ਵੱਲੋਂ ਕੋਰਟ ਦੇ ਆਰਡਰਾਂ ਨੂੰ ਵੀ ਛਿੱਕੇ ਟੰਗਿਆ ਜਾਂ ਰਿਹਾ ਹੈ ਅਤੇ ਮਹਿਲਾ ਨੂੰ ਇਨਸਾਫ਼ ਨਹੀਂ ਦਿੱਤਾ ਜਾਂ ਰਿਹਾ ਹੈ।

ਇਸ ਮਾਮਲੇ ਵਿੱਚ ਪੀੜਤ ਮਹਿਲਾ ਦਾ ਕਹਿਣਾ ਹੈ ਕਿ ਉਸ ਦਾ ਆਪ੍ਰੇਸ਼ਨ ਹੋਣਾ ਸੀ ਜੋ 4 ਵਜੇ ਕੀਤਾ ਜਾਣਾ ਸੀ। ਪਰ ਉਸ ਨੂੰ ਪਹਿਲਾਂ ਹੀ ਇੱਕ ਲੜਕੇ ਵੱਲੋਂ ਬੁਲਾਇਆ ਗਿਆ ਅਤੇ ਅਪਰੇਸ਼ਨ ਦੀ ਗੱਲ ਕਹਿ ਕੇ ਉਸ ਦੇ ਟੀਕਾ ਲਾ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਉਸ ਨਾਲ 6 ਕੰਪਾਊਡਰਾਂ ਵੱਲੋਂ ਗੈਂਗਰੇਪ ਕੀਤਾ ਗਿਆ। ਜਿਸ ਤੋਂ ਬਾਅਦ ਡਾਕਟਰ ਵੱਲੋਂ ਉਸ ਦੇ ਇੱਕ ਹੋਰ ਟੀਕਾ ਲਾਇਆ ਗਿਆ ਅਤੇ ਉਸ ਦਾ ਅਪਰੇਸ਼ਨ ਕੀਤਾ ਗਿਆ। ਉਸ ਪੀੜਤਾ ਦਾ ਕਹਿਣਾ ਹੈ ਕਿ ਉਸ ਨੂੰ ਇਨਸਾਫ਼ ਦਿੱਤਾ ਜਾਵੇ।

ਇਸ ਬਾਰੇ ਬੋਲਦੇ ਹੋਏ ਸਬ-ਇੰਸਪੈਕਟਰ ਜਸਵਿੰਦਰ ਕੌਰ ਦਾ ਕਹਿਣਾ ਹੈ ਕਿ ਉਨ੍ਹਾਂ ਵੱਲੋਂ ਮਹਿਲਾ ਦੇ ਬਿਆਨ ਦਰਜ ਕਰ ਲਿਆ ਅਤੇ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਵੱਲੋਂ 6 ਮੁੰਡਿਆਂ 'ਤੇ 376 ਡੀ ਦੇ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ ਅਤੇ ਜਲਦ ਗ੍ਰਿਫ਼ਤਾਰ ਕਰ ਦਿੱਤਾ ਜਾਵੇਗਾ।

ਇਹ ਵੀ ਪੜ੍ਹੋ:- ਦਿੱਲੀ ਪੁਲਿਸ ਦੇ ਕਾਂਸਟੇਬਲ ਨੇ ਹਰਿਆਣਾ ਪੁਲਿਸ ਦੇ ਸਬ ਇੰਸਪੈਕਟਰ ਨੂੰ ਮਾਰੀ ਗੋਲੀ

Last Updated : Oct 10, 2021, 8:20 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.