ETV Bharat / state

ਲੌਕਡਾਊਨ ਨੇ ਨਸ਼ੇੜੀਆਂ ਦੀ ਤੋੜੀ ਕਮਰ, ਨਸ਼ਾ ਛੁਡਾਊ ਕੇਂਦਰ ਬਾਹਰ ਨਸ਼ੇੜੀਆਂ ਦੀ ਜੁਟੀ ਭੀੜ - ਪੰਜਾਬ ਵਿੱਚ ਨਸ਼ਾ

ਬਠਿੰਡਾ ਦੇ ਨਸ਼ਾ ਛੁਡਾਊ ਕੇਂਦਰ ਦੇ ਬਾਹਰ ਨਸ਼ਾ ਛੱਡਣ ਦੇ ਲਈ ਦਵਾਈ ਲੈਣ ਆਏ ਲੋਕਾਂ ਦਾ ਭਾਰੀ ਇੱਕਠ ਵੇਖਣ ਨੂੰ ਮਿਲਿਆ। ਨਸ਼ਾ ਪੀੜਤਾਂ ਨੇ ਡਾਕਟਰਾਂ ਵੱਲੋਂ ਉਨ੍ਹਾਂ ਨੂੰ ਦਵਾਈ ਦੇਣ ਵਿੱਚ ਅਣਗਹਿਲੀ ਵਰਤਨ ਤੇ ਤਪਦੀ ਗਰਮੀ ਵਿੱਚ ਧੁੱਪ ਵਿੱਚ ਖੜ੍ਹੇ ਹੋਣ ਲਈ ਮਜਬੂਰ ਕਰਨ ਦਾ ਦੋਸ਼ ਲਗਾਇਆ ਗਿਆ।

ਫ਼ੋਟੋ
ਫ਼ੋਟੋ
author img

By

Published : Jun 1, 2020, 11:15 PM IST

ਬਠਿੰਡਾ: ਦੇਸ਼ ਭਰ ਵਿੱਚ ਤਾਲਾਬੰਦੀ ਦਾ ਵਪਾਰ ਤੇ ਲੋਕਾਂ ਦੇ ਜੀਵਨ 'ਤੇ ਮਾੜਾ ਅਸਰ ਵੇਖਣ ਨੂੰ ਮਿਲਿਆ ਹੈ ਪਰ ਪੰਜਾਬ ਤੇ ਇਸ ਦਾ ਸਕਰਾਤਮਕ ਪ੍ਰਭਾਵ ਵੀ ਵੇਖਣ ਨੂੰ ਮਿਲਿਆ ਹੈ। ਤਾਲਾਬੰਦੀ ਕਾਰਨ ਨਸ਼ਾ ਤਸਕਰੀ ਦੇ ਵਿੱਚ ਗਿਰਾਵਟ ਦਰਜ ਕੀਤੀ ਗਈ, ਜਿਸ ਨਾਲ ਨਸ਼ੇ ਦੀ ਮਾਰ ਝੱਲ ਰਹੇ ਨਸ਼ੇੜੀਆਂ ਨੇ ਹੁਣ ਨਸ਼ਾ ਛੱਡਣ ਦਾ ਟੀਚਾ ਮਿਥਿਆ ਹੈ। ਇਸ ਗੱਲ ਦੀ ਪੁਸ਼ਟੀ ਬਠਿੰਡਾ ਦੇ ਨਸ਼ਾ ਛੁਡਾਊ ਕੇਂਦਰ ਦੇ ਬਾਹਰ ਨਸ਼ਾ ਛੱਡਣ ਲਈ ਦਵਾਈ ਲੈਣ ਆਏ ਲੋਕਾਂ ਦੀ ਜੁਟੀ ਭੀੜ ਦੇ ਸਾਬਤ ਕਰ ਦਿੱਤਾ ਹੈ।

ਲੌਕਡਾਊਨ ਨੇ ਨਸ਼ੇੜੀਆਂ ਦੀ ਤੋੜੀ ਕਮਰ, ਨਸ਼ਾ ਛੁਡਾਊ ਕੇਂਦਰ ਬਾਹਰ ਨਸ਼ੇੜੀਆਂ ਦੀ ਜੁਟੀ ਭੀੜ

ਪੰਜਾਬ 'ਚ ਨਸ਼ਾ ਕਰਨ ਵਾਲਿਆਂ ਦੀ ਤਾਦਾਦ ਬਹੁਤ ਜ਼ਿਆਦਾ ਹੈ। ਬਠਿੰਡਾ ਦੇ ਨਸ਼ਾ ਛੁਡਾਊ ਕੇਂਦਰ ਦੇ ਬਾਹਰ ਜੁਟੀ ਹੋਈ ਭੀੜ ਨਸ਼ਾ ਛੱਡਣ ਲਈ ਦਵਾਈ ਲੈਣ ਆਏ ਹਨ, ਜਿਨ੍ਹਾਂ ਨੂੰ ਦਵਾਈ ਲੈਣ ਦੇ ਲਈ ਧੁੱਪ ਵਿੱਚ ਕਤਾਰਾਂ 'ਚ ਖੜ੍ਹਾ ਹੋਣਾ ਪੈ ਰਿਹਾ ਹੈ। ਨਸ਼ਾ ਛੁਡਾਊ ਕੇਂਦਰ ਦੇ ਬਾਹਰ ਦਵਾਈ ਲੈਣ ਆਏ ਇਨ੍ਹਾਂ ਲੋਕਾਂ ਦੀ ਸ਼ਿਕਾਇਤ ਹੈ ਕਿ ਨਸ਼ਾ ਛਡਾਊ ਕੇਂਦਰ ਵਿੱਚ ਉਨ੍ਹਾਂ ਨੂੰ ਬਦਸਲੂਕੀ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ।

ਇਸ ਮੌਕੇ 'ਤੇ ਦਵਾਈ ਲੈਣ ਆਏ ਸ਼ਖਸ ਨੇ ਦੱਸਿਆ ਕਿ ਉਹ ਚਿੱਟੇ ਦਾ ਨਸ਼ਾ ਕਰਨ ਦਾ ਆਦੀ ਹੈ ਨਸ਼ਾ ਬੇਹੱਦ ਮਹਿੰਗਾ ਹੋ ਚੁੱਕਿਆ ਹੈ। ਹੁਣ ਤਾਲਾਬੰਦੀ ਦੇ ਕਾਰਨ ਨਸ਼ਾ ਖਰੀਦਣ ਲਈ ਪੈਸਾ ਨਹੀਂ ਹੈ ਇਸ ਕਰਕੇ ਉਨ੍ਹਾਂ ਨੇ ਮਨ ਬਣਾਇਆ ਹੈ ਕਿ ਅਸੀ ਨਸ਼ਾ ਛਡਣਾ ਚਾਹੁੰਦੇ ਹਾਂ ਤੇ ਇਸ ਲਈ ਉਹ ਦਵਾਈ ਲੈਣ ਲਈ ਅੱਜ ਸਵੇਰੇ ਸੱਤ ਵਜੇ ਤੋਂ ਹੀ ਕੇਂਦਰ ਆ ਗਏ ਹਨ। ਪਰ ਚਾਰ ਘੰਟਿਆਂ ਤੋਂ ਵੱਧ ਦਾ ਸਮਾਂ ਬੀਤ ਚੁੱਕਿਆ ਹੈ।

ਇਸ ਦੇ ਨਾਲ ਹੀ ਇਨ੍ਹਾਂ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਉਨ੍ਹਾਂ ਨੂੰ ਮੁਕੰਮਲ ਤੌਰ 'ਤੇ ਚੈੱਕ ਨਹੀਂ ਕੀਤਾ ਜਾ ਰਿਹਾ ਤੇ ਨਾ ਹੀ ਜ਼ਰੂਰਤ ਮੁਤਾਬਕ ਦਵਾਈ ਦਿੱਤੀ ਜਾ ਰਹੀ ਹੈ। ਨਸ਼ਾ ਛੁਡਾਊ ਕੇਂਦਰ ਵਿੱਚ ਜ਼ਿਆਦਾਤਰ ਲੋਕ ਪਿੰਡਾਂ ਵਿੱਚੋਂ ਆ ਰਹੇ ਹਨ। ਇਸ ਮੋਕੋ ਜਦੋਂ ਈਟੀਵੀ ਭਾਰਤ ਵੱਲੋਂ ਇਸ ਦੀ ਪੜਤਾਲ ਕਰਨ ਦੇ ਲਈ ਓ.ਪੀ.ਡੀ ਦੇਖ ਰਹੇ ਡਾ ਸ਼ੀਤਲ ਜਿੰਦਲ ਨਾਲ ਮੁਲਾਕਾਤ ਕਰਨੀ ਚਾਹੀ ਤਾਂ ਡਾ ਸ਼ੀਤਲ ਜਿੰਦਲ ਮਰੀਜਾਂ ਨੂੰ ਚੈੱਕ ਕਰਨ ਦੀ ਥਾਂ 'ਤੇ ਮੋਬਾਈਲ 'ਚ ਲੱਗੇ ਹੋਏ ਨਜ਼ਰ ਆਏ, ਜਦੋਂ ਤਸਵੀਰਾਂ ਕੈਮਰੇ 'ਚ ਕੈਦ ਹੋਈਆਂ ਤਾਂ ਡਾਕਟਰ ਸੀਤਲ ਜਿੰਦਲ ਵੱਲੋਂ ਕੈਮਰਾ ਬੰਦ ਕਰਨ ਲਈ ਵੀ ਕਿਹਾ ਗਿਆ। ਇਸ 'ਤੇ ਨਰਾਜ਼ ਹੋ ਕੇ ਉਨ੍ਹਾਂ ਨੇ ਕੈਮਰੇ 'ਤੇ ਬੋਲਣ ਤੋਂ ਹੀ ਇਨਕਾਰ ਕਰ ਦਿੱਤਾ।

ETV Bharat Logo

Copyright © 2025 Ushodaya Enterprises Pvt. Ltd., All Rights Reserved.