ਬਠਿੰਡਾ: ਭਲਕੇ ਸੂਬੇ ਵਿੱਚ ਹੋਣ ਜਾ ਰਹੀਆਂ 14 ਫਰਵਰੀ ਨੂੰ ਸਥਾਨਕ ਚੋਣਾਂ ਨੂੰ ਲੈ ਕੇ ਸਿਆਸਤ ਸਿਖਰਾਂ ਤੇ ਅੱਜ ਇਸਨੂੰ ਲੈਕੇ ਅੱਜ ਆਮ ਆਦਮੀ ਪਾਰਟੀ ਦੇ ਬਠਿੰਡਾ ਜ਼ਿਲ੍ਹਾ ਪ੍ਰਧਾਨ ਨਵਦੀਪ ਸਿੰਘ ਜੀਦਾ ਵੱਲੋਂ ਸਥਾਨਕ ਚੋਣਾਂ ਨੂੰ ਲੈ ਕੇ ਪ੍ਰੈਸ ਕਾਨਫ਼ਰੰਸ ਕੀਤੀ ਗਈ ਨਵਦੀਪ ਸਿੰਘ ਜੀਦਾ ਨੇ ਆਖਿਆ ਕਿ ਰੂਲਿੰਗ ਪਾਰਟੀ ਦੇ ਲੀਡਰ ਮਨਪ੍ਰੀਤ ਸਿੰਘ ਬਾਦਲ ਵੱਲੋਂ ਬਠਿੰਡਾ ਵਿੱਚ ਲੋਕਾਂ ਨੂੰ ਘਰਾਂ ਵਿਚ ਸੋਲਰ ਪਾਵਰ ਸਿਸਟਮ ਲਗਵਾਉਣ ਦਾ ਲਾਲਚ ਦੇ ਕੇ ਵੋਟਾਂ ਖਰੀਦ ਰਹੇ ਹਨ ਜੋ ਚੋਣ ਨਿਯਮ ਦੇ ਖਿਲਾਫ ਹੈ
ਇਸਦੇ ਨਾਲ ਹੀ ਨਵਦੀਪ ਜੀਦਾ ਨੇ ਆਖਿਆ ਕਿ ਪੰਜਾਬ ਸਰਕਾਰ ਦੇ ਖ਼ਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਵੱਲੋਂ ਪ੍ਰਸ਼ਾਸਨ ਨਾਲ ਮਿਲ ਕੇ ਚੋਣਾਂ ਵਿੱਚ ਧਾਂਦਲੀ ਕੀਤੀ ਜਾ ਰਹੀ ਹੈ ਅਤੇ ਵੱਖ ਵੱਖ ਬਠਿੰਡਾ ਦੇ ਵਾਰਡਾਂ ਵਿਚੋਂ ਫਰਜ਼ੀ ਵੋਟਾਂ ਬਣਾਉਣ ਦਾ ਮਾਮਲਾ ਸਾਹਮਣੇ ਆਇਆ ਹੈ
ਬਠਿੰਡਾ ਦੇ ਵਾਰਡ ਨੰਬਰ ਪੰਜ ਵਿੱਚ 750 ਅਣਪਛਾਤੀ ਵੋਟਾਂ ਨਵੀਆਂ ਬਣਾਈਆਂ ਗਈਆਂ ਹਨ ਜਿਨ੍ਹਾਂ ਦੇ ਉੱਤੇ ਨਾ ਤਸਵੀਰ ਹੈ ਤੇ ਨਾ ਕੋਈ ਪੱਤਾ ਬਠਿੰਡਾ ਲਾਵਾਰਿਸ ਵੋਟਾਂ ਨੂੰ ਬਣਵਾਉਣ ਦੇ ਲਈ ਡਿਪਟੀ ਕਮਿਸ਼ਨਰ ਵੱਲੋਂ ਕੋਈ ਜਵਾਬ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਗੱਲਬਾਤ ਕਰਨ ਲਈ ਤਿਆਰ ਹਨ
ਨਵਦੀਪ ਜੀਦਾ ਨੇ ਆਖਿਆ ਕਿ ਇਸ ਦੇ ਸੰਬੰਧ ਵਿਚ ਜਾਣਕਾਰੀ ਪਾਰਟੀ ਦੀ ਹਾਈਕਮਾਨ ਅਤੇ ਐਲਓਪੀ ਹਰਪਾਲ ਚੀਮਾ ਨੂੰ ਵੀ ਦੇ ਦਿੱਤੀ ਗਈ ਹੈ ਜਿਨ੍ਹਾਂ ਵੱਲੋਂ ਇਲੈਕਸ਼ਨ ਕਮਿਸ਼ਨ ਬੋਰਡ ਆਫ ਪੰਜਾਬ ਨੂੰ ਵੀ ਕਾਰਵਾਈ ਕਰਨ ਦੇ ਲਈ ਗੱਲ ਆਖੀ ਗਈ ਹੈ
ਇਨ੍ਹਾਂ ਚੋਣਾਂ ਦੌਰਾਨ ਜੇਕਰ ਪ੍ਰਸ਼ਾਸਨ ਜਾਂ ਇਲੈਕਸ਼ਨ ਕਮਿਸ਼ਨਰ ਬੋਰਡ ਪੰਜਾਬ ਨੇ ਕੋਈ ਕਾਰਵਾਈ ਨਾ ਕੀਤੀ ਗਈ ਤਾਂ ਆਉਣ ਵਾਲੇ ਸਮੇਂ ਵਿਚ ਉਹ ਅਦਾਲਤ ਦਾ ਰੁਖ਼ ਵੀ ਕਰਨਗੇ।