ਬਠਿੰਡਾ : ਬਹੁਮੰਤਵੀ ਖੇਤੀਬਾੜੀ ਸੁਸਾਇਟੀ ਬੰਘੇਰ ਚੜ੍ਹਤ ਸਿੰਘ ਦੇ ਸਕੱਤਰ ਦੇ ਘਰ ਅੱਗੇ ਇਕ ਨੌਜਵਾਨ ਵੱਲੋਂ ਖੁਦ ਉਤੇ ਤੇਲ ਪਾ ਕੇ ਖੁਦਕੁਸ਼ੀ ਦੀ ਕੋਸ਼ਿਸ਼ ਕੀਤੇ ਜਾਣ ਦਾ ਦਾ ਮਾਮਲਾ ਸਾਹਮਣੇ ਆਇਆ ਹੈ, ਪੀੜਤ ਨੌਜਵਾਨ ਅਨੁਸਾਰ ਉਸ ਨੇ ਸਕੱਤਰ ਨਾਲ ਆਰਟੀਆਈ ਦੇ ਇਕ ਮਾਮਲੇ ਵਿਚ ਸਮਝੌਤਾ ਕੀਤਾ ਸੀ, ਜਿਸ ਵਿੱਚ ਸਕੱਤਰ ਨੇ ਉਸਨੂੰ ਪੈਸੇ ਦੇਣ ਦਾ ਭਰੋਸਾ ਦਿੱਤਾ ਸੀ। ਹੁਣ ਉਸ ਵੱਲੋਂ ਪੈਸੇ ਨਹੀਂ ਦਿੱਤੇ ਜਾ ਰਹੇ ਜਿਸ ਕਾਰਨ ਨੌਜਵਾਨ ਨੇ ਸੈਕਟਰੀ ਦੇ ਘਰ ਅੱਗੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਮੌਕੇ ਉਤੇ ਪੁਲਿਸ ਨੇ ਇਕ ਵਾਰ ਨੌਜਵਾਨ ਆਪਣੀ ਹਿਰਾਸਤ ਵਿਚ ਲੈ ਲਿਆ, ਪਰ ਨੌਜਵਾਨ ਨੇ ਮੁੜ ਉਸ ਦੇ ਘਰ ਅੱਗੇ ਖੁਦਕੁਸ਼ੀ ਕਰਨ ਦੀ ਚਿਤਾਵਨੀ ਦਿੱਤੀ, ਜਦੋਂ ਕਿ ਦੂਜੇ ਪਾਸੇ ਸਕੱਤਰ ਵੱਲੋਂ ਮਾਮਲੇ ਉਤੇ ਗੋਲ-ਮੋਲ ਜਵਾਬ ਦਿੱਤੇ ਜਾ ਰਹੇ ਹਨ।
ਵਾਅਦੇ ਤੋਂ ਮੁੱਕਰਿਆ ਸਕੱਤਰ : ਜਾਣਕਾਰੀ ਅਨੁਸਾਰ ਬੰਘੇਰ ਚੜ੍ਹਤ ਸਿੰਘ ਵਿਖੇ ਦਰਜੀ ਦਾ ਕੰਮ ਕਰਦੇ ਇਕ ਨੌਜਵਾਨ ਵੱਲੋਂ ਦੀ ਬਹੁਮੰਤਵੀ ਖੇਤੀਬਾੜੀ ਸੁਸਾਇਟੀ ਬੰਘੇਰ ਚੜ੍ਹਤ ਸਿੰਘ ਦੇ ਸਕੱਤਰ ਨੂੰ ਇਕ ਆਰਟੀਆਈ ਪਾਈ ਸੀ, ਜਿਸ ਵਿੱਚ ਕਥਿਤ ਤੌਰ ਉਤੇ ਸਕੱਤਰ ਅਤੇ ਉਕਤ ਨੌਜਵਾਨ ਵਿਚ ਸਮਝੌਤਾ ਹੋ ਗਿਆ। ਨੌਜਵਾਨ ਮੁਤਾਬਕ ਸਕੱਤਰ ਨੇ ਉਸਦੇ ਕਰਜ਼ੇ ਦੀਆਂ ਕਿਸ਼ਤਾਂ ਭਰਨ ਦੇ ਨਾਲ-ਨਾਲ ਉਸ ਦੀਆਂ ਲੜਕੀਆਂ ਦੇ ਨਾਮ 50- 50 ਹਜ਼ਾਰ ਰੁਪਏ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਹੁਣ ਸਕੱਤਰ ਇਸ ਵਾਅਦੇ ਤੋਂ ਮੁੱਕਰ ਗਿਆ ਹੈ, ਜਿਸ ਕਰਕੇ ਉਸ ਨੇ ਤਲਵੰਡੀ ਸਾਬੋ ਵਿਖੇ ਸੈਕਟਰੀ ਦੀ ਰਿਹਾਇਸ਼ ਅੱਗੇ ਪੁੱਜ ਕੇ ਆਪਣੇ ਤੇ ਤੇਲ ਪਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ।
ਇਹ ਵੀ ਪੜ੍ਹੋ : Private Hospital Scam: IVY ਹਸਪਤਾਲ ਵੱਲੋਂ ਮ੍ਰਿਤਕ ਐਲਾਨਿਆ ਬੰਦਾ PGI ਜਾ ਕੇ ਹੋਇਆ ਜ਼ਿੰਦਾ!
ਕਰਜ਼ਾ ਲੈ ਕੇ ਕਿਸ਼ਤਾਂ ਨਹੀਂ ਭਰ ਸਕਿਆ ਨੌਜਵਾਨ : ਉਧਰ ਦੂਜੇ ਪਾਸੇ ਸਕੱਤਰ ਨਿਰਮਲ ਸਿੰਘ ਨੇ ਕਿਹਾ ਨੌਜਵਾਨ ਦੀ ਪਤਨੀ ਨੇ ਮਾਈ ਭਾਗੋ ਸਕੀਮ ਤਹਿਤ ਕਰਜ਼ਾ ਲਿਆ ਸੀ, ਜਿਸ ਦੀਆਂ ਉਨ੍ਹਾਂ ਵੱਲੋਂ ਕੀਤਾ ਨਹੀਂ ਭਰੀਆਂ ਗਈਆਂ। ਉਹ ਮੈਨੂੰ ਕਿਸ਼ਤਾਂ ਭਰਨ ਲਈ ਦਬਾਅ ਪਾ ਰਿਹਾ ਹੈ। 2015 ਵਿੱਚ RTI ਪਾਈ ਸੀ, ਜਿਸ ਦਾ ਉਨ੍ਹਾਂ ਨੇ ਜਵਾਬ ਦਿੱਤਾ ਸੀ ਪਰ ਹੁਣ ਇਹ ਵਿਅਕਤੀ ਇਨ੍ਹਾਂ ਨੂੰ ਪਰੇਸ਼ਾਨ ਕਰ ਰਿਹਾ ਹੈ, ਜਿਸ ਲਈ ਉਸ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ।