ਬਠਿੰਡਾ: ਪੰਜਾਬ ਅੰਦਰ ਸੱਤਾ ਬਦਲਣ ਤੋ ਬਾਅਦ ਵੀ ਕਰਜੇ ਹੇਠ ਦੱਬੇ ਕਿਸਾਨਾਂ ਵੱਲੋਂ ਆਤਮ ਹੱਤਿਆ ਕਰਨ ਦਾ ਸਿਲਸਲਾ ਜਾਰੀ ਹੈ। ਸਬ ਡਵੀਜਨ ਤਲਵੰਡੀ ਸਾਬੋ ਦੇ ਪਿੰਡ ਮੈਨੂੰਆਣਾ ਵਿੱਚ ਨੌਜਵਾਨ ਕਿਸਾਨ ਵੱਲੋਂ ਕਰਜੇ ਤੋਂ ਪ੍ਰੇਸ਼ਾਨ ਹੋ ਕੇ ਜਹਿਰਲੀ ਵਸਤੂ ਨਿਗਲ ਕੇ ਖੁਦਕੁਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆਂ ਹੈ।Suicide by a farmer in Bathinda.Latest news of Bathinda.
ਮ੍ਰਿਤਕ ਦੇ ਸਿਰ ਕਰੀਬ 4 ਲੱਖ ਦਾ ਕਰਜਾ ਸੀ, ਮ੍ਰਿਤਕ ਦੀ ਲਾਸ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾ ਦੇ ਹਵਾਲੇ ਕਰ ਦਿੱਤੀ ਹੈ। ਮ੍ਰਿਤਕ ਕਿਸਾਨ ਪਰਮਜੀਤ ਸਿੰਘ ਕੋਲ ਮਹਿਜ 2-3 ਕਨਾਲਾਂ ਜਮੀਨ ਸੀ ਤੇ ਸਿਰ ਵੱਖ-ਵੱਖ ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਦਾ 4 ਲੱਖ ਦਾ ਕਰਜਾ ਸੀ। ਹਾੜੀ ਅਤੇ ਸਾਓੁਣੀ ਦੀ ਫਸਲ ਘੱਟ ਹੋਈ ਸੀ ਜਦੋ ਕਿ ਕਰਜਾ ਲੈਣ ਵਾਲੇ ਘਰ ‘ਚ ਗੇੜੇ ਮਾਰ ਰਹੇ ਸਨ ਹੁਣ ਉਹ ਆਰਥਿਕ ਤੰਗੀ ਨਾਲ ਜੂਝ ਰਹੇ ਸਨ।
ਪਿੰਡ ਵਾਸੀਆਂ ਨੇ ਦੱਸਿਆ ਕਿ ਕਿਸਾਨ ਤਰਸੇਮ ਸਿੰਘ ਨੇ ਆਪਣੀ ਇਕਲੌਤੀ ਲੜਕੀ ਦਾ ਵਿਆਹ ਕੀਤਾ ਸੀ। ਜਿਸ ਕਾਰਨ ਉਸ ਸਿਰ ਸਰਕਾਰੀ ਤੇ ਗੈਰ ਸਰਕਾਰੀ 4 ਲੱਖ ਦਾ ਕਰਜਾ ਚੜ ਗਿਆ ਸੀ। ਜਿਸ ਤੋਂ ਪ੍ਰੇਸ਼ਾਨ ਕਿਸਾਨ ਤਰਸੇਮ ਸਿੰਘ ਨੇ ਕੋਈ ਜਹਿਰੀਲੀ ਵਸਤੂ ਪੀ ਕੇ ਖੁਦਕੁਸ਼ਈ ਕਰ ਲਈ ਹੈ। ਮ੍ਰਿਤਕ ਕਿਸਾਨ ਸਿਰ ਵੱਖ-ਵੱਖ ਸਰਕਾਰੀ ਤੇ ਗੈਰ ਸਰਕਾਰੀ ਤੌਰ ਤੇ 4 ਲੱਖ ਦਾ ਕਰਜਦਾਰ ਸੀ।
ਕਿਸਾਨ ਆਗੂਆਂ ਨੇ ਸਰਕਾਰ ਤੋਂ ਸਹਾਇਤਾ ਰਾਸੀ ਦੇ ਨਾਲ ਮ੍ਰਿਤਕ ਦੀ ਵਿਧਵਾ ਨੂੰ ਸਰਕਾਰੀ ਨੌਕਰੀ ਦੇਣ ਦੀ ਮੰਗ ਕੀਤੀ ਹੈ। ਮ੍ਰਿਤਕ ਆਪਣੇ ਪਿੱਛੇ ਆਪਣੀ ਪਤਨੀ ਛੱਡ ਗਿਆ ਹੈ। ਉਧਰ ਮ੍ਰਿਤਕ ਦੀ ਲਾਸ ਦਾ ਸਹੀਦ ਬਾਬਾ ਦੀਪ ਸਿੰਘ ਸਿਵਲ ਹਸਪਤਾਲ ਤੋਂ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਵਾਰਸਾ ਦੇ ਹਵਾਲੇ ਕਰ ਦਿੱਤੀ ਗਈ ਹੈ। ਪੁਲਿਸ ਵੱਲੋਂ ਮ੍ਰਿਤਕ ਦੇ ਵਾਰਸਾਂ ਦੇ ਬਿਆਨ ਤੇ 174 ਦੀ ਕਰਵਾਈ ਕੀਤੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਮੁਤਾਬਿਕ ਕਿਸਾਨ ਕਰਜੇ ਤੋਂ ਪ੍ਰੇਸ਼ਾਨ ਸੀ।
ਇਹ ਵੀ ਪੜ੍ਹੋ: ਡੇਰਾ ਬਿਆਸ ਕੋਲ ਖੂਨੀ ਝੜਪ, ਡੇਰਾ ਬਿਆਸ ਸਮਰਥਕਾਂ ਤੇ ਨਿਹੰਗ ਸਿੰਘਾਂ ਵਿਚਕਾਰ ਝੜਪ, ਕਈ ਜ਼ਖਮੀ