ਬਠਿੰਡਾ : ਭਾਰਤ ਸਰਕਾਰ ਵੱਲੋਂ ਚਲਾਈ ਗਈ ਸਕੂਰਾ ਸਾਇੰਸ ਐਕਸਚੇਂਜ ਸਕੀਮ ਅਧੀਨ ਬਠਿੰਡਾ ਜਿਲੇ ਦੇ 2 ਬੱਚੇ ਪੰਜਾਬ ਵਿੱਚੋਂ ਅਤੇ ਪੂਰੇ ਭਾਰਤ ਵਿੱਚੋਂ 60 ਬੱਚੇ ਡਿਪਾਰਟਮੈਂਟ ਆਫ ਸਾਇੰਸ ਐਂਡ ਟੈਕਨੋਲਜੀ ਲਈ ਜਾਪਾਨ ਦੇ ਟੂਰ ਲਈ ਬੁਲਾਏ ਗਏ ਹਨ। ਬਠਿੰਡਾ ਦੇ ਮੈਰੀਟੋਰੀਅਸ ਸਕੂਲ ਦੀ ਗਿਆਰਵੀਂ ਨਾਨ ਮੈਡੀਕਲ ਦੀ ਵਿਦਿਆਰਥਣ ਸਪਨਾ ਵੀ ਜਪਾਨ ਜਾ ਰਹੀ ਹੈ।
ਦੇਸ਼ ਭਰ ਵਿੱਚੋਂ ਜਾਣਗੇ 60 ਬੱਚੇ : ਸਪਨਾ ਪੰਜਾਬ ਰਾਜਸਥਾਨ ਦੇ ਬਾਰਡਰ ਏਰੀਆ ਜ਼ਿਲਾ ਫਾਜ਼ਿਲਕਾ ਦੇ ਇੱਕ ਪਿੰਡ ਦੀ ਰਹਿਣ ਵਾਲੀ ਹੈ, ਜਿਸਨੇ ਪਿੰਡ ਦੇ ਹੀ ਸਰਕਾਰੀ ਸਕੂਲ ਤੋਂ ਦਸਵੀਂ ਤੱਕ ਦੀ ਪੜ੍ਹਾਈ ਹਾਸਿਲ ਕੀਤੀ ਅਤੇ ਸਰਕਾਰੀ ਸਕੂਲ ਵਿੱਚ ਪੜ੍ਹ ਕੇ 98.4 ਅੰਕ ਪ੍ਰਾਪਤ ਕੀਤੇ। ਇਸ ਤੋਂ ਬਾਅਦ ਬਠਿੰਡਾ ਮੈਰੀਟੋਰੀਅਸ ਸਕੂਲ ਵਿੱਚ ਦਾਖਲਾ ਲਿਆ। ਸਪਨਾ ਦੇ ਨਾਲ ਉਸਦਾ ਵੱਡਾ ਭਾਈ ਵੀ ਇਸੇ ਸਕੂਲ ਵਿੱਚ ਪੜ੍ਹ ਰਿਹਾ ਹੈ। ਹੁਣ ਸਪਨਾ ਟੈਕਨੋਲਜੀ ਅਤੇ ਸਾਇੰਸ ਵਿੱਚ ਗਿਆਨ ਪ੍ਰਾਪਤ ਕਰਨ ਲਈ ਜਪਾਨ ਜਾ ਰਹੀ ਹੈ, ਜਿੱਥੇ ਉਹ ਸਾਇੰਸ ਨਾਲ ਜੁੜੀਆਂ ਹੋਈਆਂ ਯੂਨੀਵਰਸਿਟੀਆਂ ਕਾਲਜ ਅਤੇ ਸਾਇੰਸ ਸਿਟੀ ਵਿੱਚ ਨੋਬਲ ਪੁਰਸਕਾਰ ਵਿਜੇਤਾ ਲੋਕਾਂ ਅਤੇ ਬੱਚਿਆਂ ਨਾਲ ਮਿਲਵਾਇਆ ਜਾਵੇਗਾ। ਇਸ ਟੂਰ ਵਿੱਚ ਪੂਰੇ ਭਾਰਤ ਵਿੱਚੋਂ 60 ਬੱਚੇ ਜਾਣਗੇ।
ਕਿਸਾਨ ਪਰਿਵਾਰ ਨਾਲ ਸਬੰਧ : ਸਪਨਾ ਨੇ ਦੱਸਿਆ ਕਿ ਉਹ ਗਰੀਬ ਕਿਸਾਨ ਪਰਿਵਾਰ ਨਾਲ ਸਬੰਧ ਰੱਖਦੀ ਹੈ। ਉਸਦੇ ਪਿਤਾ ਇੱਕ ਏਕੜ ਤੋਂ ਘੱਟ ਜ਼ਮੀਨ ਦੇ ਮਾਲਕ ਹਨ ਅਤੇ ਉਸਨੇ ਸਰਕਾਰੀ ਸਕੂਲ ਤੋਂ ਹੀ ਦਸਵੀਂ ਕੀਤੀ ਸੀ ਅਤੇ 98.4 ਫੀਸਦ ਅੰਕ ਪ੍ਰਾਪਤ ਕੀਤੇ ਅਤੇ ਫਿਰ ਉਸਨੇ ਮੈਰੀਟੋਰੀਅਲ ਸਕੂਲ ਵਿੱਚ ਦਾਖਲਾ ਲੈਣ ਲਈ ਟੈਸਟ ਪਾਸ ਕੀਤਾ ਅਤੇ ਮੈਰੀਟੋਰੀਓ ਸਕੂਲ ਵਿੱਚ ਉਹ ਹੁਣ ਗਿਆਰਵੀਂ ਜਮਾਤ ਵਿੱਚ ਪੜ੍ਹਾਈ ਕਰ ਰਹੀ ਹੈ। 10ਵੀਂ ਵਿੱਚੋਂ ਚੰਗੇ ਨੰਬਰ ਆਉਣ ਕਾਰਨ ਉਸਦੀ ਸਲੈਕਸ਼ਨ ਭਾਰਤ ਸਰਕਾਰ ਵੱਲੋਂ ਭੇਜੇ ਜਾ ਰਹੇ 60 ਬੱਚਿਆਂ ਦੇ ਟੂਰ ਵਿੱਚ ਹੋਈ ਹੈ।
ਸਕੂਲ ਨੇ ਕੀਤਾ ਸਹਿਯੋਗ : ਸਪਨਾ ਨੇ ਦੱਸਿਆ ਕਿ ਇਹ ਮੇਰੇ ਪਰਿਵਾਰ ਅਤੇ ਸਕੂਲ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਮੈਂ ਜਪਾਨ ਜਾਵਾਂਗੀ, ਜਿਸ ਦਾ ਮੈਂ ਕਦੇ ਸੁਪਨਾ ਨਹੀਂ ਦੇਖਿਆ ਸੀ। ਸਾਡੇ ਪਿੰਡ ਵਿੱਚੋਂ ਹੁਣ ਤੱਕ ਕੋਈ ਵੀ ਵਿਦੇਸ਼ ਨਹੀਂ ਗਿਆ ਹੈ ਅਤੇ ਮੈਂ ਪਹਿਲੀ ਬੱਚੀ ਹੋਵਾਂਗੀ। ਸਪਨਾ ਨੇ ਦੱਸਿਆ ਕਿ ਮੇਰੇ ਕੋਲ ਪਾਸਪੋਰਟ ਨਹੀਂ ਸੀ ਜੋ ਕਿ ਮੇਰੇ ਸਕੂਲ ਦੇ ਪ੍ਰਿੰਸੀਪਲ ਅਤੇ ਬਾਕੀ ਅਧਿਆਪਕਾਂ ਨੇ ਬਣਵਾ ਕੇ ਦਿੱਤਾ ਹੈ। ਉਥੇ ਜਾਣ ਲਈ ਕੱਪੜੇ ਅਤੇ ਪੈਸੇ ਦਾ ਵੀ ਪ੍ਰਬੰਧ ਸਕੂਲ ਵੱਲੋਂ ਹੀ ਕੀਤਾ ਗਿਆ ਹੈ।
- Bathinda Double Murder: ਪ੍ਰੇਮ ਵਿਆਹ ਤੋਂ ਨਾ-ਖੁਸ਼ ਭਰਾ ਨੇ ਕੀਤਾ ਭੈਣ ਅਤੇ ਜੀਜੇ ਦਾ ਬੇਰਹਿਮੀ ਨਾਲ ਕਤਲ
- ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਮੁਲਾਕਾਤ, ਪੰਜਾਬ 'ਚ ਵੱਧ ਰਹੇ ਨਸ਼ੇ 'ਤੇ ਪ੍ਰਗਟਾਈ ਚਿੰਤਾ
- ਰਿਸ਼ਤਿਆਂ ਦਾ ਕਤਲ, ਜ਼ਮੀਨ ਦੇ ਝਗੜੇ ਨੂੰ ਲੈ ਕੇ ਭੈਣ ਦੇ ਲੜਕੇ ਨੇ ਆਪਣੀ ਹੀ ਮਾਸੀ ਦਾ ਕੀਤਾ ਕਤਲ
ਸਕੂਲ ਦੇ ਪ੍ਰਿੰਸੀਪਲ ਡਾਕਟਰ ਗੁਰਦੀਪ ਸਿੰਘ ਨੇ ਦੱਸਿਆ ਕਿ ਇਹ ਸਾਡੇ ਸਕੂਲ ਦੀ ਹੋਣਹਾਰ ਬੱਚੀ ਹੈ। ਪੜ੍ਹਾਈ ਵਿੱਚ ਅੱਵਲ ਆਉਂਦੀ ਹੈ। ਸਾਡੇ ਲਈ ਇਹ ਮਾਣ ਵਾਲੀ ਗੱਲ ਹੈ ਕਿ 10 ਮੈਰੀਟੋਰੀਅਸ ਸਕੂਲਾਂ ਵਿੱਚੋਂ ਸਾਡੇ ਸਕੂਲ ਦੀ ਬੱਚੀ ਜਪਾਨ ਟੂਰ ਲਈ ਚੁਣੀ ਗਈ ਹੈ। ਇਸ ਬੱਚੀ ਦੀ ਚੋਣ ਨਾਲ ਸਕੂਲ ਦੇ ਹੋਰ ਵਿਦਿਆਰਥੀਆਂ ਨੂੰ ਵੀ ਪ੍ਰੇਰਣਾ ਮਿਲੇਗੀ।