ETV Bharat / state

ਮਨੁੱਖੀ ਗਲਤੀਆਂ ਕਾਰਨ ਖਰਾਬ ਹੋਏ ਕੁਦਰਤੀ ਵਾਤਾਵਰਣ ਨੂੰ ਬਚਾਉਣ ਲਈ ਅੱਗੇ ਆਏ ਸੇਵਾਮੁਕਤ ਮੁਲਾਜ਼ਮ

ਕੁਦਰਤ ਨੂੰ ਬਚਾਉਣ ਲਈ ਬਠਿੰਡਾ ਵਿਖੇ ਸੇਵਾਮੁਕਤ ਮੁਲਾਜ਼ਮਾਂ ਨੇ ਖਾਸ ਮੁਹਿੰਮ ਵਿੱਢੀ ਗਈ ਹੈ। ਵੱਖ-ਵੱਖ ਵਿਭਾਗਾਂ ਵਿੱਚੋਂ ਸੇਵਾਮੁਕਤ ਮੁਲਾਜ਼ਮਾਂ ਵੱਲੋਂ ਪੰਛੀਆਂ ਦੇ ਰਹਿਣ ਲਈ ਬਣਾਉਟੀ ਆਲ੍ਹਣੇ ਜ਼ਿਲ੍ਹੇ ਦੀਆਂ ਵੱਖ-ਵੱਖ ਥਾਵਾਂ ਉੱਪਰ ਲਗਾਏ ਜਾ ਰਹੇ ਹਨ। ਇਸਦੇ ਨਾਲ ਹੀ ਦਰੱਖਤਾਂ ਦੀ ਕਟਾਈ ਨੂੰ ਰੋਕਣ ਲਈ ਵੀ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਗਈ ਹੈ।

ਕੁਦਰਤੀ ਵਾਤਾਵਰਣ ਨੂੰ ਬਚਾਉਣ ਲਈ ਅੱਗੇ ਆਏ ਸੇਵਾਮੁਕਤ ਮੁਲਾਜ਼ਮ

author img

By

Published : May 22, 2022, 6:12 PM IST

ਬਠਿੰਡਾ: ਵਿਕਾਸ ਦੇ ਨਾਂ ਉੱਪਰ ਧੜਾ-ਧੜ ਦਰੱਖਤਾਂ ਦੀ ਕੀਤੀ ਜਾ ਰਹੀ ਕਟਾਈ ਦੇ ਚੱਲਦਿਆਂ ਧਰਤੀ ਦਾ ਤਾਪਮਾਨ ਜਿੱਥੇ ਲਗਾਤਾਰ ਵਧ ਰਿਹਾ ਹੈ ਉਥੇ ਹੀ ਵਧ ਰਹੀ ਇਸ ਗਰਮੀ ਦੇ ਪ੍ਰਕੋਪ ਵਿੱਚ ਕੁਦਰਤੀ ਜੀਵਾਂ ਨੂੰ ਬਚਾਉਣ ਲਈ ਬਠਿੰਡਾ ਦੇ ਵੱਖ-ਵੱਖ ਵਿਭਾਗਾਂ ਵਿੱਚੋਂ ਸੇਵਾਮੁਕਤ ਮੁਲਾਜ਼ਮਾਂ ਵੱਲੋਂ ਇੱਕ ਵਿਸ਼ੇਸ਼ ਉਪਰਾਲਾ ਅਰੰਭਿਆ ਗਿਆ ਹੈ। ਉਨ੍ਹਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਪਾਰਕਾਂ ਵਿਚ ਹੁਣ ਤੱਕ ਤਿੰਨ ਸੌ ਤੋਂ ਉੱਪਰ ਬਣਾਉਟੀ ਆਲ੍ਹਣੇ ਪੰਛੀਆਂ ਨੂੰ ਗਰਮੀ ਤੋਂ ਬਚਾਉਣ ਲਈ ਲਗਾਏ ਗਏ ਹਨ।

ਕੁਦਰਤ ਨੂੰ ਬਚਾਉਣ ਲਈ ਇਕੱਠੇ ਹੋਏ ਸੇਵਾਮੁਕਤ ਮੁਲਾਜ਼ਮ: ਇਸਦੇ ਨਾਲ ਹੀ ਆਪਣਾ ਆਲਾ-ਦੁਆਲਾ ਹਰਿਆ ਭਰਿਆ ਰੱਖਣ ਲਈ ਉਨ੍ਹਾਂ ਵੱਲੋਂ ਜਿੱਥੇ ਦਰੱਖਤਾਂ ਦੀ ਕਟਾਈ ਕਰਨ ਵਾਲਿਆਂ ਦਾ ਵਿਰੋਧ ਕੀਤਾ ਜਾਂਦਾ ਹੈ ਉੱਥੇ ਹੀ ਨਵੇਂ ਦਰੱਖਤਾਂ ਨੂੰ ਲਗਾਉਣ ਲਈ ਵੀ ਮੁਹਿੰਮ ਵਿੱਢੀ ਹੋਈ ਹੈ। ਸਿੱਖਿਆ ਵਿਭਾਗ ਵਿੱਚੋਂ ਸੇਵਾਮੁਕਤ ਹੋਏ ਰਾਕੇਸ਼ ਨਰੂਲਾ ਵੱਲੋਂ ਵੱਖ-ਵੱਖ ਵਿਭਾਗਾਂ ਵਿੱਚੋਂ ਸੇਵਾਮੁਕਤ ਲੋਕਾਂ ਇਕੱਠੇ ਕਰਕੇ ਖ਼ਰਾਬ ਹੋਏ ਕੁਦਰਤੀ ਵਾਤਾਵਰਣ ਨੂੰ ਬਚਾਉਣ ਲਈ ਉਪਰਾਲੇ ਵਿੱਢੇ ਹੋਏ ਹਨ।

ਕੁਦਰਤੀ ਵਾਤਾਵਰਣ ਨੂੰ ਬਚਾਉਣ ਲਈ ਅੱਗੇ ਆਏ ਸੇਵਾਮੁਕਤ ਮੁਲਾਜ਼ਮ

ਪੰਛੀਆਂ ਨੂੰ ਬਚਾਉਣ ਲਈ ਬਣਾਉਟੀ ਆਲ੍ਹਣੇ ਲਗਾਉਣੇ ਕੀਤੇ ਸ਼ੁਰੂ: ਰਾਕੇਸ਼ ਨਰੂਲਾ ਨੇ ਦੱਸਿਆ ਕਿ ਮਨੁੱਖੀ ਗਲਤੀਆਂ ਕਾਰਨ ਅੱਜ ਧਰਤੀ ਦਾ ਤਾਪਮਾਨ ਇਸ ਕਦਰ ਵਧ ਗਿਆ ਹੈ ਕਿ ਲਗਾਤਾਰ ਗਰਮੀ ਦਾ ਪ੍ਰਕੋਪ ਕਾਰਨ ਜਿੱਥੇ ਮਨੁੱਖ ਪਰੇਸ਼ਾਨ ਹੈ ਉੱਥੇ ਹੀ ਪੰਛੀ ਜੀਵ, ਆਦਮੀ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਇੰਨ੍ਹਾਂ ਪੰਛੀਆਂ ਨੂੰ ਗਰਮੀ ਤੋਂ ਬਚਾਉਣ ਲਈ ਉਨ੍ਹਾਂ ਵੱਲੋਂ ਸ਼ਹਿਰ ਦੇ ਵੱਖ-ਵੱਖ ਪਾਰਕਾਂ ਵਿੱਚ ਹੁਣ ਤੱਕ ਤਿੰਨ ਸੌ ਤੋਂ ਉੱਪਰ ਬਣਾਉਟੀ ਆਲ੍ਹਣੇ ਲਗਾਏ ਗਏ ਹਨ ਜਿੰਨ੍ਹਾਂ ਦੀ ਦੇਖਭਾਲ ਵੀ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਅੱਜ ਮਨੁੱਖ ਨੂੰ ਸਭ ਤੋਂ ਵੱਧ ਲੋੜ ਇੰਨ੍ਹਾਂ ਸੌ ਸੌ ਸਾਲ ਪੁਰਾਣੇ ਦਰੱਖਤਾਂ ਨੂੰ ਬਚਾਉਣ ਦੀ ਹੈ ਤਾਂ ਜੋ ਇਸ ਧਰਤੀ ’ਤੇ ਮਨੁੱਖੀ ਜੀਵਨ ਨੂੰ ਬਚਾਇਆ ਜਾ ਸਕੇ।

ਦਰੱਖਤਾਂ ਅਤੇ ਪੰਛੀਆਂ ਦੀ ਸਾਂਭ ਸੰਭਾਲ ਲਈ ਕਰ ਰਹੇ ਹਨ ਦਿਨ ਰਾਤ ਇੱਕ: ਸੇਵਾਮੁਕਤ ਪ੍ਰਿੰਸੀਪਲ ਸ਼ਸ਼ੀ ਸਿੱਕਾ ਨੇ ਕਿਹਾ ਕਿ ਸਾਨੂੰ ਅੱਜ ਸਭ ਤੋਂ ਵੱਧ ਲੋੜ ਪੁਰਾਣੇ ਦਰੱਖਤਾਂ ਨੂੰ ਬਚਾਉਣ ਦੀ ਹੈ ਕਿਉਂਕਿ ਜੇਕਰ ਪੁਰਾਣੇ ਦਰੱਖਤ ਹੀ ਨਹੀਂ ਬਚਣਗੇ ਤਾਂ ਅਸੀਂ ਜੀਵਤ ਨਹੀਂ ਰਹਿ ਸਕਦੇ ਕਿਉਂਕਿ ਨਵੇਂ ਦਰੱਖਤਾਂ ਨੂੰ ਉਗਾਉਣ ਲਈ ਬਹੁਤ ਸਮਾਂ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਹ ਸਮਾਂ ਦੂਰ ਨਹੀਂ ਜਦੋਂ ਬੋਤਲਾਂ ਵਿੱਚ ਲੋਕਾਂ ਨੂੰ ਆਕਸੀਜਨ ਮਿਲਿਆ ਕਰੇਗੀ ਜਦੋਂ ਕਿ ਦਰੱਖਤ ਸਾਨੂੰ ਮੁਫ਼ਤ ਵਿਚ ਆਕਸੀਜਨ ਦੇ ਰਹੇ ਹਨ ਪਰ ਫਿਰ ਵੀ ਅਸੀਂ ਧੜਾ-ਧੜ ਦਰੱਖਤਾਂ ਦੀ ਕਟਾਈ ਕਰ ਰਹੇ ਹਾਂ ਜੋ ਕਿ ਸਾਡੇ ਲਈ ਸਭ ਤੋਂ ਵੱਧ ਖ਼ਤਰਨਾਕ ਹੈ।

ਦਰੱਖਤਾਂ ਦੀ ਕਟਾਈ ਦਾ ਕੀਤਾ ਜਾ ਰਿਹਾ ਵਿਰੋਧ: ਉਨ੍ਹਾਂ ਕਿਹਾ ਕਿ ਉਹ ਆਪਣੇ ਦਾ ਆਲੇ ਦੁਆਲੇ ਦਾ ਪੂਰਨ ਤੌਰ ’ਤੇ ਖਿਆਲ ਰੱਖਦੇ ਹਨ ਤਾਂ ਜੋ ਕੋਈ ਵੀ ਵਿਅਕਤੀ ਦਰੱਖਤਾਂ ਦੀ ਕਟਾਈ ਨਾ ਕਰ ਸਕੇ ਜੇਕਰ ਕੋਈ ਅਜਿਹਾ ਵਿਅਕਤੀ ਦਰੱਖਤਾਂ ਦੀ ਕਟਾਈ ਵੀ ਕਰਦਾ ਹੈ ਤਾਂ ਉਹ ਉਸ ਦਾ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਪੁਰਾਣੇ ਦਰੱਖਤਾਂ ਨੂੰ ਸੰਭਾਲਣ ਦੀ ਲੋੜ ਹੈ ਪਾਣੀ ਆਪਣੇ ਆਪ ਸਾਫ਼ ਹੋ ਜਾਵੇਗਾ। ਸੇਵਾਮੁਕਤ ਪ੍ਰਿੰਸੀਪਲ ਨੇ ਕਿਹਾ ਕਿ ਪੰਛੀਆਂ ਦੀ ਦੇਖਭਾਲ ਲਈ ਸਾਨੂੰ ਬਣਾਉਟੀ ਆਲ੍ਹਣੇ ਇਸ ਲਈ ਲਾਉਣੇ ਪੈ ਰਹੇ ਹਨ ਕਿਉਂਕਿ ਅਸੀਂ ਦਰੱਖਤਾਂ ਦੀ ਧੜਾਧੜ ਕਟਾਈ ਕਰ ਰਹੇ ਹਾਂ ਪਰ ਸਾਨੂੰ ਸੋਚਣਾ ਚਾਹੀਦਾ ਹੈ ਕਿ ਇਹ ਸਾਨੂੰ ਮੁਫ਼ਤ ਵਿੱਚ ਆਕਸੀਜਨ ਉਪਲੱਬਧ ਕਰਵਾ ਰਹੇ ਹਨ।

ਹੋਰ ਲੋਕਾਂ ਨੂੰ ਅਪੀਲ: ਸਟੇਟ ਬੈਂਕ ਆਫ ਇੰਡੀਆ ਤੋਂ ਸੇਵਾਮੁਕਤ ਬੀ ਡੀ ਸਿੰਗਲਾ ਦਾ ਕਹਿਣਾ ਹੈ ਕਿ ਕੁਦਰਤ ਨੇ ਮਨੁੱਖ ਨੂੰ ਬਹੁਤ ਕੁਝ ਦਿੱਤਾ ਹੈ ਪਰ ਮਨੁੱਖ ਵੱਲੋਂ ਇਸ ਦੀ ਸੰਭਾਲ ਨਹੀਂ ਕੀਤੀ ਜਾ ਰਹੀ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣਾ ਆਲਾ ਦੁਆਲਾ ਨੂੰ ਕੁਦਰਤੀ ਤੌਰ ਤੇ ਨਾ ਸਾਂਭਿਆ ਤਾਂ ਉਹ ਦਿਨ ਦੂਰ ਨਹੀਂ ਜਦੋਂ ਅਸੀਂ ਪਾਣੀ ਦੀ ਬੂੰਦ-ਬੂੰਦ ਨੂੰ ਤਰਸਾਂਗੇ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਕੁਦਰਤ ਨੂੰ ਸਾਂਭਣ ਲਈ ਸਾਨੂੰ ਵਿਸ਼ੇਸ਼ ਤੌਰ ’ਤੇ ਉਪਰਾਲੇ ਵਿੱਢਣੇ ਚਾਹੀਦੇ ਹਨ।

ਇਹ ਵੀ ਪੜ੍ਹੋ:100 ਫੁੱਟ ਡੂੰਘੇ ਬੋਰਵੇਲ 'ਚ ਡਿੱਗੇ ਰਿਤਿਕ ਨੂੰ ਬਚਾਉਣ ਦੀ ਕੋਸ਼ਿਸ਼ ਜਾਰੀ

For All Latest Updates

ETV Bharat Logo

Copyright © 2024 Ushodaya Enterprises Pvt. Ltd., All Rights Reserved.