ETV Bharat / state

ਗੋਲਡੀ ਬਰਾੜ ਨੂੰ ਨਹੀਂ ਮਿਲੀ ਫਿਰੌਤੀ ਦੀ ਰਕਮ, ਪੈਟਰੋਲ ਬੰਬ ਨਾਲ ਕਰਵਾਇਆ ਹਮਲਾ, ਵੀਡੀਓ ਆਈ ਸਾਹਮਣੇ - ਲਾਰੈਸ਼ ਬਿਸ਼ਨੋਈ ਤੋਂ ਪੁਲਿਸ ਕਰੇਗੀ ਪੁੱਛਗਿੱਛ

ਬਠਿੰਡਾ ਵਿੱਚ ਸਾਲ 2021 ਵਿੱਚ ਗੋਲਡੀ ਬਰਾੜ ਵੱਲੋਂ ਫਿਰੌਤੀ ਮੰਗੀ ਜਾਣ ਦੇ ਮਾਮਲੇ ਵਿੱਚ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਟ੍ਰਾਂਜ਼ਿਟ ਰਿਮਾਂਡ ਉੱਪਰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਬਠਿੰਡਾ ਅਦਾਲਤ ਵਿੱਚ ਕੀਤਾ ਗਿਆ ਪੇਸ਼ ਕੀਤਾ ਗਿਆ।

ਗੋਲਡੀ ਬਰਾੜ ਨੂੰ ਨਹੀਂ ਮਿਲੀ ਫਿਰੌਤੀ ਦੀ ਰਕਮ
ਗੋਲਡੀ ਬਰਾੜ ਨੂੰ ਨਹੀਂ ਮਿਲੀ ਫਿਰੌਤੀ ਦੀ ਰਕਮ
author img

By

Published : Sep 12, 2022, 4:45 PM IST

Updated : Sep 12, 2022, 5:45 PM IST

ਬਠਿੰਡਾ: ਪਿਛਲ੍ਹੇ ਸਾਲ ਬਠਿੰਡਾ ਦੇ ਵਪਾਰੀ ਤਰਸੇਮ ਮਾਰ ਮੰਗਲਾ ਤੋਂ ਗੈਂਗਸਟਰ ਗੋਲਡੀ ਬਰਾੜ ਵੱਲੋ 20 ਲੱਖ ਦੀ ਫਿਰੌਤੀ ਮੰਗੇ ਜਾਣ ਤੋਂ ਬਾਅਦ ਉਸ ਦੇ ਘਰ ਉਪਰ ਕੀਤੇ ਗਏ ਪੈਟਰੋਲ ਬੰਬ ਨਾਲ ਹਮਲੇ ਦੇ ਮਾਮਲੇ ਵਿੱਚ 12 ਸਤੰਬਰ ਦਿਨ ਸੋਮਵਾਰ ਨੂੰ ਬਠਿੰਡਾ ਪੁਲਿਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਟਰਾਂਜ਼ਿਟ ਰਿਮਾਂਡ ਤੇ ਬਠਿੰਡਾ ਲਿਆਂਦਾ ਗਿਆ।

ਪੈਟਰੋਲ ਬੰਬ ਨਾਲ ਕਰਵਾਇਆ ਹਮਲੇ ਦੀ ਵੀਡੀਓ ਆਈ ਸਾਹਮਣੇ

ਮਾਣਯੋਗ ਅਦਾਲਤ ਵਿਚ ਪੇਸ਼ ਕਰਕੇ 14 ਦਿਨ ਦਾ ਰਿਮਾਂਡ ਮੰਗਿਆ ਗਿਆ। ਦੋਵੇਂ ਧਿਰਾਂ ਦੀ ਸੁਣਵਾਈ ਕਰਨ ਉਪਰੰਤ ਮਾਣਯੋਗ ਜੱਜ ਹਰਜੋਤ ਸਿੰਘ ਗਿੱਲ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ 12 ਦਿਨ ਦਾ ਰਿਮਾਂਡ ਬਠਿੰਡਾ ਪੁਲਿਸ ਨੂੰ ਦਿੱਤਾ ਗਿਆ। SP ਹੈੱਡਕੁਆਰਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਮਾਣਯੋਗ ਅਦਾਲਤ ਤੋਂ 14 ਦਿਨ ਦਾ ਰਿਮਾਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਮੰਗਿਆ ਗਿਆ ਸੀ ਤਾਂ ਜੋ ਇਸ ਮਾਮਲੇ ਵਿੱਚ ਪੁੱਛਗਿੱਛ ਕੀਤੀ ਜਾ ਸਕੇ।

ਅਦਾਲਤ ਵੱਲੋਂ 12 ਦਿਨ ਦਾ ਪੁਲਿਸ ਰਿਮਾਂਡ ਦਿੱਤਾ ਗਿਆ ਹੈ, ਉਧਰ ਦੂਜੇ ਪਾਸੇ ਗੈਂਗਸਟਰ ਲਾਰੈਂਸ ਬਿਸ਼ਨੋਈ ਵੱਲੋਂ ਅਦਾਲਤ ਵਿੱਚ ਪੇਸ਼ ਹੋਏ ਵਕੀਲ ਰਣਧੀਰ ਸਿੰਘ ਬੈਨੀਪਾਲ ਨੇ ਕਿਹਾ ਕਿ ਜਿਸ ਕੇਸ ਵਿਚ ਬਠਿੰਡਾ ਪੁਲਿਸ ਵੱਲੋਂ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਟਰਾਂਜਿਟ ਰਿਮਾਂਡ ਤੇ ਲਿਆਂਦਾ ਗਿਆ ਹੈ।

ਉਸ ਕੇਸ ਵਿੱਚ ਪਹਿਲਾਂ ਹੀ ਚਲਾਨ ਪੇਸ਼ ਹੋ ਚੁੱਕਿਆ ਹੈ, ਪੁਲਿਸ ਵੱਲੋਂ ਉਸ ਦੇ ਕਲਾਇੰਟ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਮਾਣਯੋਗ ਅਦਾਲਤ ਵੱਲੋਂ 12 ਦਿਨ ਦਾ ਪੁਲਿਸ ਰਿਮਾਂਡ ਗੈਂਗਸਟਰ ਲਾਰੈਂਸ ਬਿਸ਼ਨੋਈ ਦਾ ਦਿੱਤਾ ਗਿਆ ਹੈ ਅਤੇ ਸੁਰੱਖਿਆ ਦੇ ਮੱਦੇਨਜ਼ਰ ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਫਿਰ ਤੋਂ ਖਰੜ CI ਸਟਾਫ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ: ਗੈਂਗਸਟਰ ਲਾਰੇਂਸ ਬਿਸ਼ਨੋਈ ਦੇ ਘਰ NIA ਦਾ ਛਾਪਾ, ਪਰਿਵਾਰ ਨੇ ਕਹੀ ਇਹ ਵੱਡੀ ਗੱਲ

etv play button

Last Updated : Sep 12, 2022, 5:45 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.