ਬਠਿੰਡਾ: ਇੱਥੇ ਨੈਸ਼ਨਲ ਹਾਈਵੇ 7 'ਤੇ ਪਿੰਡ ਜੇਠੂਕੇ ਨੇੜੇ ਵਾਪਰੇ ਭਿਆਨਕ ਸੜਕ ਹਾਦਸੇ 'ਚ 9 ਮਹੀਨਿਆਂ ਦੇ ਬੱਚੇ ਸਮੇਤ ਤਿੰਨੇ ਜਣਿਆਂ ਦੀ ਹੋਈ ਮੌਤ ਹੋ ਗਈ। ਚਾਰ ਦਿਨ ਪਹਿਲਾਂ ਹੀ ਕਾਰ ਚਲਾ ਰਹੇ ਮ੍ਰਿਤਕ ਗੁਰਇਕਬਾਲ ਸਿੰਘ ਦਾ ਵਿਆਹ ਹੋਇਆ ਸੀ।
ਜਾਣਕਾਰੀ ਮੁਤਾਬਿਕ ਇਹ ਹਾਦਸੇ ਖੜੇ ਟਰੱਕ ਵਿੱਚ ਪਿੱਛੋਂ ਕਾਰ ਵੱਜਣ ਕਾਰਨ ਕਾਰਨ ਵਾਪਿਰਆ। ਸਵਾਰ ਵਿਅਤੀਆਂ ਵਿੱਚੋਂ ਤਿੰਨ ਦੀ ਮੌਤ ਹੋ ਗਈ ਤੇ ਤਿੰਨ ਗੰਭੀਰ ਜ਼ਖ਼ਮੀ ਹੋ ਗਏ ਹਨ। ਕਾਰ ਚਾਲਕ ਗੁਰਇਕਬਾਲ ਸਿੰਘ ਪਿੰਡ ਮੋਲੀ ਜ਼ਿਲ੍ਹਾ ਲੁਧਿਆਣਾ ਦਾ ਰਹਿਣ ਵਾਲਾ ਸੀ।
ਪਰਿਵਾਰਕ ਮੈਂਬਰਾਂ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਚਾਰ ਦਿਨ ਪਹਿਲਾਂ ਵਿਆਹੇ ਗੁਰਇਕਬਾਲ ਸਿੰਘ ਦੀ ਪਤਨੀ ਜੋ ਜ਼ਿਲ੍ਹਾ ਬਰਨਾਲਾ ਦੇ ਪਿੰਡ ਢਿੱਲਵਾਂ ਦੀ ਰਹਿਣ ਵਾਲੀ ਸੀ ਨੂੰ ਇਲਾਜ ਲਈ ਬਠਿੰਡਾ ਦੇ ਇੱਕ ਹਸਪਤਾਲ ਤੋਂ ਲੈ ਕੇ ਵਾਪਸ ਆਪਣੇ ਪਿੰਡ ਲਿਜਾਇਆ ਜਾ ਰਿਹਾ ਸੀ ਤਾਂ ਅਚਾਨਕ ਸਾਹਮਣੇ ਟਰੱਕ ਵਿਚ ਕਾਰ ਵੱਜਣ ਕਾਰਨ ਇਹ ਹਾਦਸਾ ਵਾਪਰ ਗਿਆ।
ਉਨ੍ਹਾਂ ਦੱਸਿਆ ਕਿ ਹਾਦਸਾ ਇੰਨਾ ਭਿਆਨਕ ਸੀ ਕਿ ਕਾਰ- ਟਰੱਕ ਵਿੱਚ 5 ਫੁੱਟ ਤੱਕ ਅੰਦਰ ਚਲੀ ਗਈ । ਲੋਕਾਂ ਦੀ ਸਹਾਇਤਾ ਨਾਲ ਜ਼ਖ਼ਮੀਆਂ ਨੂੰ ਬਾਹਰ ਕੱਢਿਆ ਗਿਆ। ਜਿਨ੍ਹਾਂ ਨੂੰ ਸਰਕਾਰੀ ਹਸਪਤਾਲ ਤਪਾ ਅਤੇ ਬਠਿੰਡਾ ਭੇਜਿਆ ਗਿਆ ਹੈ।
ਪਰਿਵਾਰ ਨੇ ਦੱਸਿਆ ਕਿ ਇਸ ਸੜਕੀ ਹਾਦਸੇ 'ਚ 9 ਮਹੀਨਿਆਂ ਦੇ ਬੱਚਾ ਜਗਸ਼ੇਰ ਸਿੰਘ , ਗੁਰਇਕਬਾਲ ਸਿੰਘ ਅਤੇ ਸਵੈਗ ਸਿੰਘ ਹੋ ਗਈ ਹੈ।
ਇਸ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਘਟਨਾ ਵਿੱਚ ਜ਼ਖ਼ਮੀਆਂ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ ਹੈ ਤੇ ਮਾਮਲੇ ਦੀ ਜਾਂਚ ਕਰਕੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।