ਬਠਿੰਡਾ: ਕੈਂਟ ਛਾਉਣੀ ਵਿੱਚ ਇੱਕ ਫੌਜੀ ਦੀ ਪਤਨੀ ਦਾ ਬੇਰਹਿਮੀ ਨਾਲ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਘਰੇਲੂ ਵਿਵਾਦ ਦੇ ਚਲਦਿਆਂ ਮਹਿਲਾ ਦੇ ਦਿਓਰ ਅਤੇ ਜੇਠ ਨੇ ਆਪਣੀ ਭਰਜਾਈ ਨੂੰ ਮਾਰਨ ਲਈ ਪਹਿਲਾਂ ਕਰੰਟ ਲਗਾਇਆ ਜਦੋਂ ਉਸ ਦੇ ਕਰੰਟ ਲੱਗਣ ਤੋਂ ਬਾਅਦ ਸਾਹ ਬਾਕੀ ਸੀ ਤਾਂ ਉਨ੍ਹਾਂ ਨੇ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ।
ਘਟਨਾ ਦੀ ਜਾਣਕਾਰੀ ਦਿੰਦਿਆਂ ਐਸਪੀ ਗੁਰਬਿੰਦਰ ਸਿੰਘ ਸੰਘਾ ਨੇ ਦੱਸਿਆ ਕਿ ਬਠਿੰਡਾ ਛਾਉਣੀ ਵਿੱਚ ਤਿੰਨ ਸਕੇ ਭਰਾ ਰਾਮ ਸਿੰਘ, ਸ਼ਾਮ ਸਿੰਘ ਅਤੇ ਗੋਪਾਲ ਮੱਧ ਪ੍ਰਦੇਸ਼ ਦੇ ਰਹਿਣ ਵਾਲੇ ਹਨ ਜਦੋਂ ਗੋਪਾਲ ਡਿਊਟੀ ਤੇ ਤੈਨਾਤ ਸੀ ਤਾਂ ਉਨ੍ਹਾਂ ਦੇ ਆਪਸੀ ਪਰਿਵਾਰਕ ਝਗੜੇ ਕਾਰਨ ਗੋਪਾਲ ਦੀ ਪਤਨੀ ਨੂੰ ਰਾਮ ਸਿੰਘ ਅਤੇ ਸ਼ਾਮ ਸਿੰਘ ਜੋ ਕਿ ਉਸ ਦੇ ਦਿਓਰ ਅਤੇ ਜੇਠ ਸਨ, ਨੇ ਪਹਿਲਾਂ ਉਸ ਨੂੰ ਕਰੰਟ ਲਗਾਇਆ ਅਤੇ ਜਿਸ ਤੋਂ ਬਾਅਦ ਮਹਿਲਾ ਦਾ ਗਲਾ ਘੁੱਟ ਕੇ ਉਸ ਦਾ ਕਤਲ ਕਰ ਦਿੱਤਾ।
ਪੁਲਿਸ ਨੇ ਤੁਰੰਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਕੇ ਕਤਲ ਮਾਮਲਾ ਦਰਜ ਕਰ ਲਿਆ ਹੈ ਅਤੇ ਮ੍ਰਿਤਕ ਦੇਹ ਨੂੰ ਬਠਿੰਡਾ ਦੇ ਸਰਕਾਰੀ ਸਿਵਲ ਹਸਪਤਾਲ ਵਿੱਚ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਪੁਲਿਸ ਮਾਮਲੇ ਦੀ ਪੂਰੀ ਪੜਤਾਲ ਕਰ ਰਹੀ ਹੈ।