ਬਠਿੰਡਾ: ਹਰਿਆਣਾ ਤੋਂ ਪੰਜਾਬ ਹੈਰੋਇਨ ਲੈ ਕੇ ਆ ਰਹੇ ਨਸ਼ਾ ਤਸਕਰਾਂ ਦੁਆਰਾ ਐਸਟੀਐਫ ਬਠਿੰਡਾ ਦੁਆਰਾ ਪਿੰਡ ਮੱਲਾਵਾਲਾ ਵਿੱਚ ਲਗਾਏ ਗਏ ਨਾਕੇ ਨੂੰ ਭੰਨ ਕੇ ਫਰਾਰ ਹੋਣ ਦੀ ਕੋਸ਼ਿਸ਼ ਕੀਤੀ। ਇਸ ਦੌਰਾਨ ਨਸ਼ਾ ਤਸਕਰਾਂ ਦੀ ਗੁਜਰਾਤ ਦੇ ਨੰਬਰ ਪਲੇਟ ਦੀ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਜਿਸ ਵਿੱਚ ਪੁਲਿਸ ਨੂੰ 25 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।
ਪਿੰਡ ਮੱਲਵਾਲਾ ਦੇ ਪੰਚਾਇਤ ਮੈਂਬਰ ਗੁਰਚਰਨ ਸਿੰਘ ਨੇ ਦੱਸਿਆ ਕਿ ਸਵੇਰੇ ਕਰੀਬ 2 ਵਜੇ ਉਨ੍ਹਾਂ ਦੇ ਪਿੰਡ 'ਚ ਭਾਰੀ ਮਾਤਰਾ 'ਚ ਪੁਲਿਸ ਆਈ ਸੀ, ਜਿਸ ਦੌਰਾਨ ਲੋਕਾਂ ਨੇ ਉਨ੍ਹਾਂ ਨੂੰ ਪਿੰਡ 'ਚ ਗੋਲੀਬਾਰੀ ਹੋਣ ਦੀ ਸੂਚਨਾ ਦਿੱਤੀ ਤਾਂ ਉਨ੍ਹਾਂ ਸਬੰਧਿਤ ਥਾਣਾ 1 ਦੀ ਪੁਲਿਸ ਨੂੰ ਸੂਚਨਾ ਦਿੱਤੀ ਅਤੇ 2 ਲੋਕਾਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ।
ਇਹ ਵੀ ਪੜੋ: ਭਾਰਤੀ ਦੂਤਾਵਾਸ ਨੇ ਜਾਰੀ ਕੀਤੀ ਐਡਵਾਇਜ਼ਰੀ, ਭਾਰਤ ਦੇ ਨਾਗਰਿਕ ਜਲਦੀ ਤੋਂ ਜਲਦੀ ਛੱਡ ਦੇਣ ਯੂਕ੍ਰੇਨ