ਬਰਨਾਲਾ: ਜ਼ਿਲ੍ਹੇ ਦੇ ਕਸਬਾ ਮਹਿਲ ਕਲਾਂ ਵਿੱਚ ਨੌਜਵਾਨ ਦੀ ਕਸਰਤ ਕਰਦੇ ਹੋਏ ਮੌਤ (Young man dies while exercising) ਹੋ ਗਈ। ਇਸ ਘਟਨਾਕ੍ਰਮ ਦੀ ਵੀਡੀਓ ਵੀ ਸਾਹਮਣੇ ਆਈ ਹੈ। ਮ੍ਰਿਤਕ ਨੌਜਵਾਨ ਸੰਦੀਪ ਸਿੰਘ ਫੌਜ ਵਿੱਚ ਭਰਤੀ ਹੋਣ ਲਈ ਰੋਜ਼ਾਨਾ ਕਸਰਤ ਕਰਦਾ ਹੁੰਦਾ ਸੀ। ਆਪਣੇ ਕਸਰਤ ਕਰਨ ਦੀ ਉਹ ਵੀਡੀਓ ਬਣਾ ਕੇ ਸੋਸ਼ਲ ਮੀਡੀਆ ਤੇ ਵੀ ਸ਼ੇਅਰ ਕਰਦਾ ਸੀ।
ਇਹ ਵੀ ਪੜੋ: ਮੁੱਖ ਮੰਤਰੀ ਚੰਨੀ ਦੇ ਪ੍ਰੋਗਰਾਮ ਵਿੱਚ ਦਿਹਾੜੀ ਮੰਗਦੇ ਨਜ਼ਰ ਆਏ ਕਾਂਗਰਸੀ ਵਰਕਰ, ਦੇਖੋ ਵੀਡੀਓ
ਇਸੇ ਦਰਮਿਆਨ ਜਦੋਂ ਉਹ ਆਪਣੇ ਡੰਡ ਲਗਾਉਣ ਦੀ ਕਸਰਤ ਕਰ ਰਿਹਾ ਸੀ ਅਤੇ ਉਸਦੀ ਵੀਡੀਓ ਵੀ ਕੋਈ ਇੱਕ ਜਣਾ ਬਣਾ ਰਿਹਾ ਸੀ। ਇਸੇ ਦਰਮਿਆਨ ਡੰਡ ਲਗਾਉਣ ਲਈ ਜਿਸ ਪੋਲ ਤੇ ਚੜਿਆ ਸੀ, ਉਹ ਪੋਲ ਡਿੱਗ ਪਿਆ। ਜਿਸ ਨਾਲ ਪੋਲ ਸੰਦੀਪ ਦੇ ਸਿਰ ਵਿੱਚ ਆ ਵੱਜਿਆ ਅਤੇ ਉਸਦੇ ਸਿਰ ਵਿੱਚ ਭਾਰੀ ਸਮਝ ਲੱਗ ਗਈ। ਸੰਦੀਪ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਉਸਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ ਹੋ ਗਈ। ਘਟਨਾ ਤੋਂ ਬਾਅਦ ਮ੍ਰਿਤਕ ਦੇ ਘਰ ਅਤੇ ਪੂਰੇ ਪਿੰਡ ਮਹਿਲ ਕਲਾਂ ਵਿੱਚ ਸੋਗ ਦੀ ਲਹਿਰ ਹੈ।
ਇਹ ਵੀ ਪੜੋ: ਭਲਕੇ ਹੋਵੇਗਾ ਉਮੀਦਵਾਰਾਂ ਦੀ ਕਿਸਮਤ ਦਾ ਫੈਸਲਾ, ਵੋਟਾਂ ਦੀ ਗਿਣਤੀ ਲਈ ਪ੍ਰਬੰਧ ਮੁਕੰਮਲ
ਇਸ ਮੌਕੇ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਉਸਦਾ ਛੋਟਾ ਭਰਾ ਦੇ ਤਿੰਨ ਸਾਲਾਂ ਤੋਂ ਖੇਡ ਮੈਦਾਨ ਵਿੱਚ ਜਾ ਕੇ ਰੋਜ਼ਾਨਾ ਕਸਰਤ ਕਰਦਾ ਸੀ। ਉਹ ਫ਼ੌਜ ਵਿੱਚ ਭਰਤੀ ਹੋਣ ਲਈ ਮਿਹਨਤ ਕਰ ਰਿਹਾ ਸੀ। ਰੋਜ਼ਾਨਾ ਦੋ ਤੋਂ ਤਿੰਨ ਟਾਈਮ ਕਸਰਤ ਕਰਦਾ ਸੀ। ਇਸ ਦੌਰਾਨ ਹੀ ਉਹ ਜਦੋਂ ਕਸਰਤ ਕਰ ਰਿਹਾ ਸੀ ਤਾਂ ਪਤ ਤੋਂ ਡਿੱਗ ਲਿਆ ਅਤੇ ਪੈਣ ਉਸਦੇ ਸਿਰ ’ਤੇ ਆ ਵਜਿਆ, ਜਿਸ ਨਾਲ ਉਸਦੇ ਕਾਫ਼ੀ ਸੱਟ ਲੱਗੀ ਅਤੇ ਕਾਫ਼ੀ ਖ਼ੂਨ ਵੀ ਨਿਕਲਿਆ। ਜਿਸ ਕਰਕੇ ਉਸਦੀ ਮੌਤ ਹੋ ਗਈ।
ਇਹ ਵੀ ਪੜੋ: ਐਗਜਿਟ ਪੋਲ 'ਤੇ ਬੋਲੇ ਚੰਨੀ ਕਿਹਾ "ਕਿਸਮਤ ਚੰਦਰੀ ਬੰਦ ਪਈ ਹੈ ਵਿੱਚ ਮਸ਼ੀਨਾਂ ਦੇ"