ਬਰਨਾਲਾ: ਬਰਨਾਲਾ ਵਿੱਚ ਮਾਲਵਾ ਸਾਹਿਤ ਸਭਾ ਵੱਲੋਂ ਮਹੀਨਾਵਾਰ ਸਾਹਿਤਕ ਸਮਾਗਮ ਕਰਵਾਇਆ ਗਿਆ। ਇਸ ਸਮਾਗਮ ਦੌਰਾਨ ਇਨਕਲਾਬੀ ਲੇਖਕ ਜਗਰਾਜ ਧੌਲਾ ਦੀ ਪੁਸਤਕ ਲੋਕਾਂ ਦੇ ਸਨਮੁੱਖ 'ਤਿਲ ਪੱਤਰਿਆਂ ਦੀ ਲਲਕਾਰ' ਰਿਲੀਜ਼ ਕੀਤੀ ਗਈ। ਇਸ ਤੋਂ ਬਾਅਦ ਰਿਲੀਜ਼ ਪੁਸਤਕ 'ਤੇ ਵਿਚਾਰ ਚਰਚਾ ਕੀਤੀ ਗਈ ਜਿਸ ਵਿਚ ਵੱਡੀ ਗਿਣਤੀ 'ਚ ਸਾਹਿਤਕਾਰਾਂ ਤੇ ਲੇਖਕਾਂ ਨੇ ਹਿੱਸਾ ਲਿਆ।
ਕਵੀ ਗੋਸ਼ਠੀ ਮੌਕੇ ਰਿਲੀਜ਼ ਕੀਤੀ ਕਿਤਾਬ : ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਾਲਵਾ ਸਾਹਿਤ ਸਭਾ ਦੇ ਲੇਖਕ ਤੇਜਾ ਸਿੰਘ ਤਿਲਕ ਨੇ ਦੱਸਿਆ ਕਿ ਇਹ ਪੁਸਤਕ ਇੱਕ ਲੋਕ ਗੀਤਾਂ ਦੀ ਕਿਤਾਬ ਹੈ ਅਤੇ ਇਹ ਇੱਕ ਚੰਗੀ ਕਿਤਾਬ ਹੈ। ਉਨ੍ਹਾਂ ਦੱਸਿਆ ਕਿ ਹਰ ਮਹੀਨੇ ਦੀ ਤਰ੍ਹਾਂ ਕਵੀ ਗੋਸ਼ਠੀ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿੱਚ ਵੱਡੀ ਗਿਣਤੀ ਵਿੱਚ ਸਾਹਿਤਕਾਰ ਅਤੇ ਕਵੀ ਹਿੱਸਾ ਲੈ ਰਹੇ ਹਨ।
ਜਗਰਾਜ ਧੌਲਾ ਬੇਖੌਫ ਲੇਖਕ : ਲੇਖਕ ਤੇਜਾ ਸਿੰਘ ਨੇ ਕਿਹਾ ਕਿ ਲੇਖਕ ਜਗਰਾਜ ਧੌਲਾ ਵੱਲੋਂ ਹਮੇਸ਼ਾ ਸਰਕਾਰ ਦੇ ਡਰ ਤੋਂ ਬਿਨਾਂ ਕਵਿਤਾਵਾਂ ਲਿਖੀਆਂ ਗਈਆਂ ਹਨ। ਜਗਰਾਜ ਧੌਲਾ ਬਰਨਾਲਾ ਜ਼ਿਲ੍ਹੇ ਦੇ ਵਿਸ਼ਵ ਪ੍ਰਸਿੱਧ ਲੇਖਕ ਸੰਤ ਰਾਮ ਉਦਾਸੀ ਜੀ ਤੋਂ ਬਾਅਦ ਵਿਸ਼ਵ ਪ੍ਰਸਿੱਧ ਲੇਖਕ ਅਤੇ ਕਵੀ ਹਨ। ਇਸ ਦੇ ਨਾਲ ਹੀ, ਉਨ੍ਹਾਂ ਦੱਸਿਆ ਕਿ ਕਵੀ ਗੋਸ਼ਠੀ ਵਿੱਚ ਪੰਜਾਬ ਭਰ ਤੋਂ ਵੱਡੀ ਗਿਣਤੀ ਵਿੱਚ ਲੇਖਕਾਂ ਅਤੇ ਕਵੀਆਂ ਨੇ ਸ਼ਮੂਲੀਅਤ ਕੀਤੀ ਹੈ।
ਲੋਕ ਗੀਤ ਕਰਨਗੇ ਗਰੀਬ ਦਾ ਦਰਦ ਬਿਆਂ : ਉੱਥੇ ਹੀ, ਕਿਤਾਬ ਦੇ ਲੇਖਕ ਜਗਰਾਜ ਧੌਲਾ ਨੇ ਕਿਹਾ ਕਿ ਉਨ੍ਹਾਂ ਦੀ ਕਿਤਾਬ ਵਿੱਚ ਲੋਕ ਗੀਤ ਹਨ ਜਿਸ ਨੂੰ ਮਾਲਵਾ ਸਾਹਿਤ ਸਭਾ ਨੇ ਰਿਲੀਜ਼ ਕੀਤਾ ਹੈ। ਉਨ੍ਹਾਂ ਕਿਹਾ ਕਿ ਕਿ ਦੁਨੀਆਂ ਭਰ ਵਿੱਚ ਦੋ ਧੜੇ ਹਨ ਇੱਕ ਲੁੱਟਣ ਵਾਲਾ ਅਤੇ ਦੂਜਾ ਲੁੱਟਿਆ ਜਾਣ ਵਾਲਾ। ਇਹ ਕਿਤਾਬ ਲੁੱਟੇ ਜਾ ਰਹੇ ਲੋਕਾਂ ਦੇ ਦੁੱਖ ਦਰਦ ਬਿਆਨ ਕਰਨ ਵਾਲੀ ਕਿਤਾਬ ਹੈ। ਇਸ ਕਿਤਾਬ ਰਾਹੀਂ ਗਰੀਬ ਲਤਾੜੇ ਜਾ ਰਹੇ ਲੋਕਾਂ ਨੂੰ ਇਕਜੁੱਟ ਹੋਣ ਦਾ ਸੁਨੇਹਾ ਦਿੰਦੀ ਹੈ।
ਉਨ੍ਹਾਂ ਕਿਹਾ ਕਿ ਹੱਕ ਲੜੇ ਬਿਨਾਂ ਨਹੀਂ ਮਿਲਦੇ। ਹੱਕਾਂ ਨੂੰ ਪਾਉਣ ਲਈ ਇੱਕਠੇ ਹੋ ਕੇ ਲੜਨਾ ਪੈਂਦਾ ਹੈ। ਇਹੀ ਲਲਕਾਰ ਹੈ, ਜੋ ਕਿ ਉਨ੍ਹਾਂ ਦੀ ਪੁਸਤਕ ਤਿਲ ਪੱਤਰਿਆਂ ਦੀ ਲਾਲਕਾਰ ਵਿੱਚ ਮੌਜੂਦ ਮੇਰੇ ਗੀਤਾਂ ਰਾਹੀਂ ਪੜਨ ਨੂੰ ਮਿਲਣਗੇ।