ETV Bharat / state

ਮਹਿਲਾ ਦਿਵਸ ’ਤੇ ਵਿਸ਼ੇਸ਼: ਆਰਗੈਨਿਕ ਘਰੇਲੂ ਬਗ਼ੀਚੀ ਰਾਹੀਂ ਘਰ ਘਰ ਤੰਦਰੁਸਤੀ ਵੰਡ ਰਹੀ ਹੈ ਕਮਲਜੀਤ

ਅੰਨ੍ਹੇਵਾਹ ਕੀਟਨਾਸ਼ਕਾਂ ਤੇ ਹੋਰਨਾਂ ਕੈਮੀਕਲਾਂ ਰਾਹੀ ਖੇਤੀ ਕਰ ਆਪਣੀ ਆਮਦਨ ਵਧਾਉਣ ਵਾਲੇ ਕਿਸਾਨਾ ਲਈ ਕਮਲਜੀਤ ਕੌਰ ਮਿਸਾਲ ਬਣ ਕੇ ਉਭਰੀ ਹੈ। ਕਮਲਜੀਤ ਕੌਰ ਨੇ ਆਰਗੈਨਿਕ ਘਰੇਲੂ ਬਗ਼ੀਚੀ ਰਾਹੀ ਆਪਣੀ ਇੱਕ ਵੱਖ ਪਛਾਣ ਬਣਾਈ ਹੈ।

ਮਹਿਲਾ ਦਿਵਸ ’ਤੇ ਵਿਸ਼ੇਸ਼
ਮਹਿਲਾ ਦਿਵਸ ’ਤੇ ਵਿਸ਼ੇਸ਼
author img

By

Published : Mar 9, 2020, 6:59 PM IST

ਬਰਨਾਲਾ: ਵੱਧ ਕਮਾਈ ਕਰਨ ਦੇ ਚੱਕਰਾਂ ਵਿੱਚ ਕਿਸਾਨ ਫ਼ਸਲਾਂ ’ਤੇ ਅੰਨੇਵਾਹ ਜ਼ਹਿਰੀਲੀਆਂ ਕੀਟਨਾਸ਼ਕ ਦਵਾਈਆਂ ਦੇ ਛਿੜਕਾਅ ਕਰ ਰਹੇ ਹਨ। ਇਸ ਤਰ੍ਹਾਂ ਦੀ ਖੇਤੀ ਲੋਕਾਂ ਦੀ ਸਿਹਤ ਲਈ ਹਾਨੀਕਾਰਕ ਹੈ। ਅਜਿਹੇ ਦੌਰ ਵਿੱਚ ਭੋਤਨਾ ਪਿੰਡ ਦੀ ਇੱਕ ਔਰਤ ਲੋਕਾਂ ਨੂੰ ਤੰਦਰੁਸਤੀ ਦਾ ਹੋਕਾ ਦੇ ਰਹੀ ਹੈ।

ਕਿਸਾਨ ਪਰਿਵਾਰ ਨਾਲ ਸਬੰਧਤ ਕਮਲਜੀਤ ਕੌਰ ਆਰਗੈਨਿਕ ਘਰੇਲੂ ਬਗ਼ੀਚੀ ਰਾਹੀਂ ਲੋਕਾਂ ਨੂੰ ਤੰਦਰੁਸਤ ਰਹਿਣ ਲਈ ਪ੍ਰੇਰਿਤ ਕਰ ਰਹੀ ਹੈ। ਕਮਲਜੀਤ ਵੱਲੋਂ ਕੁੱਝ ਸਾਲ ਪਹਿਲਾਂ ਆਪਣੇ ਘਰ ਵਿੱਚ ਆਰਗੈਨਿਕ ਘਰੇਲੂ ਬਗੀਚੀ ਸ਼ੁਰੂ ਕੀਤੀ ਗਈ, ਜਿਸ ਵਿੱਚ ਬਿਨ੍ਹਾਂ ਕਿਸੇ ਕੀਟਨਾਸ਼ਕ ਦਵਾਈ ਜਾਂ ਸਪਰੇਅ ਕੀਤੇ ਸਬਜ਼ੀਆਂ ਉਗਾਉਣੀਆਂ ਸ਼ੁਰੂ ਕੀਤੀਆਂ।

ਮਹਿਲਾ ਦਿਵਸ ’ਤੇ ਵਿਸ਼ੇਸ਼

ਇਸ ਤੋਂ ਬਾਅਦ ਕਮਲਜੀਤ ਨੇ ਆਪਣੇ ਨਾਲ ਦੇ ਹੋਰ ਪਰਿਵਾਰਾ ਨੂੰ ਵੀ ਆਰਗੈਨਿਕ ਖੇਤੀ ਲਈ ਪ੍ਰੇਰਿਤ ਕੀਤਾ। ਕਮਲਜੀਤ ਕੌਰ ਦੀ ਛੋਟੀ ਜਿਹਾ ਸ਼ੁਰੂਆਤ ਅੱਜ ਹੌਲੀ ਹੌਲੀ 20 ਪਿੰਡਾਂ ਤੱਕ ਪਹੁੰਚ ਗਈ ਹੈ। ਹੁਣ ਤੱਕ ਉਹ 2000 ਪਰਿਵਾਰਾਂ ਨੂੰ ਆਰਗੈਨਿਕ ਘਰੇਲੂ ਬਗ਼ੀਚੀ ਨਾਲ ਜੋੜ ਚੁੱਕੀ ਹੈ। ਦੱਸਣਯੋਗ ਹੈ ਕਿ ਇਹ ਕਾਰਜ਼ ਕਮਲਜੀਤ ਨੇ 2011 ਵਿੱਚ ਖੇਤੀ ਵਿਰਾਸਤ ਮਿਸ਼ਨ ਸੰਸਥਾ ਨਾਲ ਜੁੜਨ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ।

ਜਦੋਂ ਕੀਟਨਾਸ਼ਕ ਦਵਾਈਆਂ ਦੀ ਬੇਲੋੜੀ ਵਰਤੋਂ ਨੇ ਵਾਤਾਵਰਣ ਗੰਧਲਾ ਕੀਤਾ ਤਾਂ ਇਸ ਕਿਸਾਨ ਬੀਬੀ ਨੇ ਕੁਦਰਤੀ ਖੇਤੀ ਜ਼ਰੀਏ ਘਰੇਲੂ ਬਗੀਚੀਆਂ ਦੀ ਮਦਦ ਨਾਲ ਸਬਜ਼ੀਆਂ ਪੈਦਾ ਕਰਕੇ ਕਈ ਪਿੰਡਾਂ ਦੀ ਨੁਹਾਰ ਬਦਲ ਦਿੱਤੀ। ਸਿਰਫ਼ ਆਪਣੀ ਆਰਗੈਨਿਕ ਬਗੀਚੀ ਤੋਂ ਸ਼ੁਰੂਆਤ ਕਰਨ ਵਾਲੀ ਬੀਬੀ ਕਮਲਜੀਤ ਕੌਰ ਦੀ ਦੇਖ-ਰੇਖ ਹੇਠ ਅੱਜ 2,000 ਦੇ ਕਰੀਬ ਕੀਟਨਾਸ਼ਕ ਰਹਿਤ ਬਗੀਚੀਆਂ ਚੱਲ ਰਹੀਆਂ ਹਨ।

ਗੜੇਮਾਰੀ ਦੇ ਸ਼ਿਕਾਰ ਹੋਏ ਪਿੰਡਾਂ ਦਾ ਸਾਬਕਾ ਵਿੱਤ ਮੰਤਰੀ ਨੇ ਕੀਤਾ ਦੌਰਾ

ਕਮਲਜੀਤ ਕੌਰ ਨੇ ਦੱਸਿਆ ਕਿ ਜਦੋਂ ਉਸ ਨੂੰ ਪਤਾ ਚੱਲਿਆ ਕਿ ਕੀਟਨਾਸ਼ਕਾਂ ਦੀ ਵਰਤੋਂ ਕਾਰਨ ਕੈਂਸਰ, ਬੱਚੇਦਾਨੀ ਦੀਆਂ ਰਸੌਲੀਆਂ ਤੇ ਹੋਰ ਬਿਮਾਰੀਆਂ ਲੱਗ ਰਹੀਆਂ ਹਨ। ਇਸ ਤੋਂ ਬਾਅਦ ਉਸ ਨੇ ਖੁਦ ਸਬਜੀਆਂ ਦੀ ਕਾਸ਼ਤ ਸ਼ੁਰੂ ਕੀਤੀ ਤੇ ਹੋਰਨਾਂ ਬੀਬੀਆਂ ਨਾਲ ਵਿਚਾਰ-ਵਟਾਂਦਰਾ ਕਰਕੇ ਉਨਾਂ ਨੂੰ ਵੀ ਆਪਣੇ ਘਰ ਲਈ ਲੋੜੀਂਦੀ ਸਬਜ਼ੀ ਘਰ ਵਿੱਚ ਹੀ ਪੈਦਾ ਕਰਨ ਲਈ ਉਤਸ਼ਾਹਤ ਕੀਤਾ।

ਉਨ੍ਹਾਂ ਕਿਹਾ ਕਿ ਇਸ ਸਮੇਂ ਪਿੰਡ ਭੋਤਨਾ, ਚੂੰਘਾਂ, ਮੱਲੀਆਂ ਤੇ ਹੋਰ ਕਈ ਪਿੰਡਾਂ ਵਿੱਚ ਜ਼ਹਿਰ ਮੁਕਤ ਸਬਜ਼ੀਆਂ ਘਰੇਲੂ ਬਗੀਚੀਆਂ ਰਾਹੀਂ ਰਸੋਈ ਲਈ ਮੁਹੱਈਆ ਕਰਵਾਈ ਜਾ ਰਹੀ ਹੈ। ਦੱਸਣਯੋਗ ਹੈ ਕਿ ਕੁਦਰਤੀ ਕਿਚਨ ਗਾਰਡਨ ਨੂੰ ਪ੍ਰਫ਼ੁੱਲਤ ਕਰਨ ਲਈ ਬਰਨਾਲਾ ਜ਼ਿਲ੍ਹੇ ਦੇ ਪ੍ਰਸ਼ਾਸ਼ਨ ਵੱਲੋਂ, ਪੀਏਯੂ ਲੁਧਿਆਣਾ, ਬੇਟੀ ਬਚਾਉ ਬੇਟੀ ਪੜਾਉ ਤਹਿਤ ਕਮਲਜੀਤ ਕੌਰ ਨੂੰ ਸਨਮਾਨਤ ਵੀ ਕੀਤਾ ਗਿਆ ਹੈ। ਇਸ ਤੋਂ ਇਲਾਵਾ ਜ਼ਿਲ੍ਹਾ ਪ੍ਰਸ਼ਾਸ਼ਨ ਨੇ ਵੀ ਜ਼ਹਿਰੀਲੀ ਖੇਤੀ ਖ਼ਤਮ ਕਰਨ ਲਈ ਸਹਿਯੋਗ ਮੰਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.