ਭਦੌੜ: ਕੋੋਰੋਨਾ ਮਹਾਂਮਾਰੀ ਦੇ ਕਾਰਨ ਲੱਗੀ ਤਾਲਾਬੰਦੀ ਨੇ ਆਰਥਿਕਤਾ ਨੂੰ ਭਾਰੀ ਸੱਟ ਮਾਰੀ ਹੈ। ਇਸ ਤਾਲਾਬੰਦੀ ਦੀ ਸਭ ਵੱਡੀ ਮਾਰ ਪੇਂਡੂ ਆਰਥਿਕਤਾ ਨੂੰ ਪਈ ਹੈ। ਇਸ ਕਾਰਨ ਪੇਂਡੂ ਖੇਤਰ ਵਿੱਚ ਵੱਡੇ ਪੱਧਰ 'ਤੇ ਸਮੱਸਿਆਵਾਂ ਨੇ ਜਨਮ ਲਿਆ ਹੈ। ਇਨ੍ਹਾਂ ਸਮੱਸਿਆਵਾਂ 'ਚੋਂ ਇੱਕ ਸਮੱਸਿਆ ਹੈ ਮਾਈਕਰੋ ਵਿੱਤੀ ਕੰਪਨੀਆਂ ਤੋਂ ਔਰਤਾਂ ਵੱਲੋਂ ਲਏ ਕਰਜ਼ੇ ਪਿੱਛੇ ਕੰਪਨੀਆਂ ਵੱਲੋਂ ਤੰਗ ਪ੍ਰੇਸ਼ਾਨ ਕਰਨਾ। ਕੰਪਨੀਆਂ ਤੋਂ ਕਰਜ਼ਾ ਲੈਣ ਵਾਲੀਆਂ ਔਰਤਾਂ ਨੇ ਭਦੌੜ ਵਿੱਚ ਇਨ੍ਹਾਂ ਕੰਪਨੀਆਂ ਵੱਲੋਂ ਤੰਗ ਪ੍ਰੇਸ਼ਾਨ ਕੀਤੇ ਜਾਣ ਵਿਰੁੱਧ ਪ੍ਰਦਰਸ਼ਨ ਕੀਤਾ।
ਇਨ੍ਹਾਂ ਔਰਤਾਂ ਨੇ ਕਿਹਾ ਕਿ ਪ੍ਰਾਈਵੇਟ ਕੰਪਨੀਆਂ ਦੇ ਕਰਿੰਦੇ ਆ ਕੇ ਉਨ੍ਹਾਂ ਬਹੁਤ ਤੰਗ ਪ੍ਰੇਸ਼ਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਕੰਪਨੀਆਂ ਦੇ ਕਰਿੰਦੇ ਉਨ੍ਹਾਂ ਦੇ ਘਰਾਂ ਨੂੰ ਜਿੰਦੇ ਲਗਾਉਣ ਤੱਕ ਦੀਆਂ ਧਮਕੀਆਂ ਦਿੰਦੇ ਹਨ। ਔਰਤਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਜੋ ਵੀ ਕਰਜ਼ਾ ਬਚਿਆ ਹੈ ਉਸ ਨੂੰ ਤੁਰੰਤ ਮੁਆਫ ਕਰ ਦਿੱਤਾ ਜਾਵੇ।